ਚੰਡੀਗੜ੍ਹ: ਪੰਜਾਬੀ ਅਦਾਕਾਰ ਸੋਨੀਆ ਮਾਨ ਅਕਾਲੀ ਦਲ ਦਾ ਪੱਲ਼੍ਹਾ ਫੜਨ ਜਾ ਰਹੀ ਹੈ ਇਸਤੋਂ ਪਹਿਲਾਂ ਸੋਨੀਆ ਮਾਨ ਲਗਾਤਾਰ ਕਿਸਾਨੀ ਅੰਦੋਲਨ ਦੀ ਹਿਮਾਇਤ ਦੇ ਨਾਲ-ਨਾਲ ਦਿੱਲੀ ਦੀਆਂ ਬਰੂਹਾਂ ਤੇ ਕਿਸਾਨਾਂ ਦੇ ਧਰਨੇ ਚ ਸਮੂਲੀਅਤ ਕੲ ਰਹੇ ਸਨ। ਕਿਸਾਨਾਂ ਵੱਲੋਂ ਜੋ ਵੀ ਪ੍ਰਗਰਾਮ ਉਲੀਕੇ ਜਾਂਦੇ ਸਨ ਉਹਨਾਂ ਵਿੱਚ ਅੱਗੇ ਹੋਕੇ ਅਹਿਮ ਰੋਲ ਅਦਾ ਕਰਦੇ ਰਹੇ ਹਨ। ਜਦੋਂ ਵੀ ਸੋਨੀਆਂ ਮਾਨ ਕੋਲੋ ਰਾਜਨੀਤੀ ਚ ਆਉਣ ਬਾਰੇ ਪੱਤਰਕਾਰਾਂ ਵੱਲੋਂ ਸਵਾਲ ਕੀਤਾ ਜਾਂਦਾ ਸੀ ਤਾਂ ਸੋਨੀਆ ਦਾ ਜਵਾਬ ਸਪੱਸ਼ਟ ਹੁੰਦਾ ਸੀ ਕਿ ਮੈਂ ਰਾਜਨੀਤੀ ਚ ਜਾਣ ਬਾਰੇ ਸੋਚੀਆ ਨਹੀਂ।
ਦੱਸ ਦਈਏ ਕਿ ਸੋਨੀਆ ਮਾਨ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫ਼ਤਰ ਸੈਕਟਰ 28 ’ਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ’ਚ ਸ਼ਾਮਲ ਹੋਣਗੇ। ਜ਼ਿਕਰਯੋਗ ਹੈ ਕਿ ਉਨ੍ਹਾਂ ਦੇ ਅਕਾਲੀ ਦਲ ’ਚ ਸ਼ਾਮਲ ਹੋਣ ਦਾ ਐਲਾਨ ਅੱਜ ਹੋਣਾ ਸੀ ਪਰ ਵਿਧਾਨ ਸਭਾ ਇਜਲਾਸ ਕਾਰਨ ਇਸ ਨੂੰ ਇਕ ਦਿਨ ਅੱਗੇ ਵਧਾਉਣਾ ਪਿਆ। ਉਨ੍ਹਾਂ ਦੇ ਅਕਾਲੀ ਦਲ ’ਚ ਸ਼ਾਮਲ ਹੋਣ ਦੇ ਚਰਚੇ ਤਾਂ ਕਈ ਦਿਨਾਂ ਤੋਂ ਹੋ ਰਹੇ ਸਨ ਪਰ ਹੁਣ ਸਾਫ਼ ਹੋ ਗਿਆ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋ ਜਾਣਗੇ। ਉਹ ਕਿਹੜੀ ਸੀਟ ਤੋਂ ਚੋਣ ਲੜਨਗੇ, ਇਹ ਅਜੇ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੈ। ਸੋਨੀਆ ਮਾਨ ਦਾ ਅਕਾਲੀ ਦਲ ’ਚ ਆਉਣ ਦਾ ਸਬੱਬ ਹਰਿਆਣਾ ਦਾ ਵੱਡਾ ਸਿਆਸੀ ਘਰਾਣਾ ਚੌਟਾਲਾ ਪਰਿਵਾਰ ਹੈ।
ਜ਼ਿਕਰੇਖਾਸ ਹੈ ਕਿ ਸੋਨੀਆ ਮਾਨ ਦੇ ਆਮ ਆਦਮੀ ਪਤਾਟੀ ਚ ਸਾਮਿਲ ਹੋਣ ਦੀਆਂ ਚਰਚਾਵਾਂ ਵੀ ਉਠੀਆਂ ਸਨ ਪਰ ਸੋਨੀਆ ਨੇ ਇਹਨਾਂ ਚਰਚਰਾਂ ਤੇ ਆਪਣੀ ਰਾਏ ਦਿਿਦਆਂ ਇਹ ਸਾਫ ਕਰ ਦਿੱਤਾ ਸੀ ਕਿ ਉਹ ਆਪ ਚ ਸ਼ਾਮਿਲ ਨਹੀਂ ਹੋਣਗੇ। ਹੁਣ ਅਕਾਲੀ ਦਲ ਚ ਸ਼ਾਮਿਲ ਹੋਣ ਤੋਂ ਬਾਅਦ ਕਿਸਾਨਾਂ ਦਾ ਕਿ ਰਿਐਸ਼ਨ ਰਹੇਗਾ ਇਹ ਵੀ ਕੁੱਝ ਸਮੇਂ ਬਾਅਦ ਸਾਫ ਹੋ ਜਾਵੇਗਾ।
ਸੋਨੀਆ ਮਾਨ ਵੱਲੋਂ ਅਕਸਰ ਹੀ ਕਿਹਾ ਜਾਂਦਾ ਹੈ ਕਿ ਉਹ ਆਪਣੇ ਪਿਤਾ ਸਰਦਾਰ ਬਲਦੇਵ ਸਿੰਘ ਜੋ ਕਿ ਕਿਸਾਨ ਯੂਨੀਅਨ ਦੇ ਆਗੂ ਸਨ ਉਹਨਾਂ ਵਾਂਗ ਹੀ ਕਿਸਾਨਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਦੀ ਰਹਾਂਗੀ।