ਚੰਡੀਗੜ੍ਹ: ਸਾਈਬਰ ਅਪਰਾਧੀਆਂ ਨੇ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਵੀਰੇਸ਼ ਕੁਮਾਰ ਭਾਵਰਾ ਦੀ ਤਸਵੀਰ ਦੀ ਦੁਰਵਰਤੋਂ ਕੀਤੀ ਹੈ। ਠੱਗਾਂ ਨੇ ਡੀਜੀਪੀ ਦੀ ਤਸਵੀਰ ਲਗਾ ਕੇ ਇੱਕ ਵਟਸਐਪ ਆਈਡੀ ਬਣਾ ਲਈ ਅਤੇ ਕਈ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਸੰਦੇਸ਼ ਭੇਜ ਦਿੱਤੇ।
ਸੂਬੇ 'ਚ ਅਲਰਟ ਜਾਰੀ: ਮਾਮਲਾ ਸਾਹਮਣੇ ਆਉਣ 'ਤੇ ਪੰਜਾਬ ਪੁਲਿਸ ਨੇ ਪੂਰੇ ਸੂਬੇ 'ਚ ਅਲਰਟ ਜਾਰੀ ਕਰ ਦਿੱਤਾ ਹੈ ਕਿ ਜੇਕਰ ਕਿਸੇ ਨੂੰ ਵੀ ਵਟਸਐਪ 'ਤੇ ਡੀਜੀਪੀ ਦੀ ਤਸਵੀਰ ਵਾਲਾ ਮੈਸੇਜ ਆਉਂਦਾ ਹੈ ਤਾਂ ਸਾਈਬਰ ਕ੍ਰਾਈਮ ਸੈੱਲ ਨੂੰ ਸੂਚਿਤ ਕੀਤਾ ਜਾਵੇ।
ਡੀਜੀਪੀ ਦੀ ਲੱਗੀ ਸੀ ਤਸਵੀਰ: ਪ੍ਰਾਪਤ ਜਾਣਕਾਰੀ ਅਨੁਸਾਰ ਸੂਬੇ ਦੇ ਕੁਝ ਡਿਪਟੀ ਕਮਿਸ਼ਨਰਾਂ ਨੂੰ ਮੋਬਾਈਲ ਨੰਬਰ +91-74369-06364 ਤੋਂ ਸੰਦੇਸ਼ ਪ੍ਰਾਪਤ ਹੋਏ ਸਨ, ਜਿਸ ਵਿੱਚ ਪੰਜਾਬ ਦੇ ਡੀਜੀਪੀ ਵੀਕੇ ਭਾਵਰਾ ਦੀ ਤਸਵੀਰ ਸੀ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਸੁਨੇਹਿਆਂ 'ਚ ਅਪਰਾਧੀਆਂ ਤੋਂ ਪੈਸਿਆਂ ਦੀ ਵੀ ਮੰਗ ਕੀਤੀ ਗਈ ਸੀ ਪਰ ਪੁਲਿਸ ਵਿਭਾਗ ਅਜੇ ਇਸ ਦੀ ਪੁਸ਼ਟੀ ਨਹੀਂ ਕਰ ਰਿਹਾ ਹੈ। ਜਦੋਂ ਇਹ ਸੰਦੇਸ਼ ਪ੍ਰਾਪਤ ਕਰਨ ਵਾਲੇ ਡਿਪਟੀ ਕਮਿਸ਼ਨਰਾਂ ਨੇ ਡੀਜੀਪੀ ਨਾਲ ਗੱਲ ਕੀਤੀ ਤਾਂ ਸਪੱਸ਼ਟ ਹੋ ਗਿਆ ਕਿ ਇਹ ਇੱਕ ਧੋਖਾਧੜੀ ਹੈ।
-
Some fraudsters have used my DP to send messages to Deputy Commissioners from mobile number +91-74369-06364.
— DGP Punjab Police (@DGPPunjabPolice) June 28, 2022 " class="align-text-top noRightClick twitterSection" data="
I would like to inform that this number is not being used by me. Please report to Cyber Crime Punjab at aigcc@punjabpolice.gov.in pic.twitter.com/1F3VuR4dyp
">Some fraudsters have used my DP to send messages to Deputy Commissioners from mobile number +91-74369-06364.
— DGP Punjab Police (@DGPPunjabPolice) June 28, 2022
I would like to inform that this number is not being used by me. Please report to Cyber Crime Punjab at aigcc@punjabpolice.gov.in pic.twitter.com/1F3VuR4dypSome fraudsters have used my DP to send messages to Deputy Commissioners from mobile number +91-74369-06364.
— DGP Punjab Police (@DGPPunjabPolice) June 28, 2022
I would like to inform that this number is not being used by me. Please report to Cyber Crime Punjab at aigcc@punjabpolice.gov.in pic.twitter.com/1F3VuR4dyp
ਮੈਂ ਇਸ ਨੰਬਰ ਦੀ ਵਰਤੋਂ ਨਹੀਂ ਕਰ ਰਿਹਾ: ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਨੰਬਰ ਤੋਂ ਵਟਸਐਪ ਮੈਸੇਜ ਭੇਜੇ ਗਏ ਹਨ, ਉਸ 'ਤੇ ਡੀਜੀਪੀ ਦੀ ਤਸਵੀਰ ਲੱਗੀ ਹੋਈ ਹੈ ਅਤੇ ਨਾਂ ਵੀ ਵੀਰੇਸ਼ ਕੁਮਾਰ ਭਾਵਰਾ ਲਿਖਿਆ ਹੋਇਆ ਹੈ। ਮੈਸੇਜ ਪੜ੍ਹ ਕੇ ਅਫਸਰਾਂ ਨੇ ਡੀਜੀਪੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਸਪੱਸ਼ਟ ਕੀਤਾ ਕਿ ਜਿਸ ਨੰਬਰ ਤੋਂ ਮੈਸੇਜ ਭੇਜੇ ਗਏ ਹਨ, ਉਹ ਉਨ੍ਹਾਂ ਦਾ ਨੰਬਰ ਨਹੀਂ ਹੈ। ਜੇਕਰ ਕਿਸੇ ਨੂੰ ਵੀ ਇਸ ਨੰਬਰ ਤੋਂ ਕੋਈ ਮੈਸੇਜ ਆਉਂਦਾ ਹੈ ਤਾਂ ਤੁਰੰਤ ਸਾਈਬਰ ਸੈੱਲ ਨੂੰ ਸ਼ਿਕਾਇਤ ਕੀਤੀ ਜਾਵੇ।
ਆਨਲਾਈਨ ਕੀਤੀ ਜਾਵੇ ਸ਼ਿਕਾਇਤ: ਇਸ ਤੋਂ ਇਲਾਵਾ ਸ਼ਿਕਾਇਤਕਰਤਾ http://aigcc@punjabpolice.gov.in 'ਤੇ ਈਮੇਲ ਕਰਕੇ ਸ਼ਿਕਾਇਤ ਕਰ ਸਕਦਾ ਹੈ। ਇਸ ਤੋਂ ਇਲਾਵਾ ਸ਼ਿਕਾਇਤਕਰਤਾ ਪੰਜਾਬ ਪੁਲਿਸ ਦੀ ਵੈੱਬਸਾਈਟ http://cybercrime.punjabpolice.gov.in 'ਤੇ ਜਾ ਕੇ ਵੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ।
ਇਹ ਵੀ ਪੜ੍ਹੋ: 12ਵੀਂ ਦੀ ਪ੍ਰੀਖਿਆ 'ਚੋਂ ਭੁੱਚੋ ਮੰਡੀ ਦੀ ਗੁਰਲੀਨ ਕੌਰ ਦੀ ਸ਼ਾਨਦਾਰ ਪ੍ਰਾਪਤੀ