ਚੰਡੀਗੜ੍ਹ: ਸਾਬਕਾ ਆਈ ਜੀ ਕੁੰਵਰ ਵਿਜੇ ਪ੍ਰਤਾਪ ਵੱਲੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਸੁਲਤਾਨਪੁਰ ਲੋਧੀ ਤੋਂ ਕਾਂਗਰਸ ਦੇ ਵਿਧਾਇਕ ਨਵਤੇਜ ਚੀਮਾ ਨੇ ਉਨ੍ਹਾਂ ਖ਼ਿਲਾਫ਼ ਮੋਰਚਾ ਖੋਲ ਦਿੱਤਾ ਹੈ। ਈਟੀਵੀ ਭਾਰਤ ਨਾਲ ਖਾਸ ਗੱਲਬਾਤ ਦੌਰਾਨ ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਗੋਲੀਕਾਂਡ ਮਾਮਲਿਆਂ ਦੀ ਜਾਂਚ ਕਰ ਰਹੇ ਆਈਜੀ ਕੁੰਵਰ ਵਿਜੇ ਪ੍ਰਤਾਪ ਵੱਲੋਂ ਜਾਂਚ ਕਿਉਂ ਡਿਲੇਅ ਕੀਤੀ ਗਈ ਇਹ ਹੁਣ ਸਭ ਸਾਫ ਹੋ ਚੁੱਕਿਆ ਹੈ ਅਤੇ ਕੁੰਵਰ ਵਿਜੇ ਪ੍ਰਤਾਪ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਧੋਖਾ ਕੀਤਾ ਹੈ, ਕਿਉਂਕਿ ਕੈਪਟਨ ਵੱਲੋਂ ਐਸਆਈਟੀ ਬਣਾ ਕੇ ਕਦੇ ਵੀ ਉਨ੍ਹਾਂ ਦੇ ਕੰਮਕਾਜ ਵਿੱਚ ਦਖ਼ਲਅੰਦਾਜ਼ੀ ਨਹੀਂ ਕੀਤੀ ਗਈ।
ਇਹ ਵੀ ਪੜੋ: Assembly Elections 2022: ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਫੜ੍ਹਿਆ ‘ਝਾੜੂ’
ਹਾਲਾਂਕਿ ਇਸ ਦੌਰਾਨ ਨਵਤੇਜ ਚੀਮਾ ਨੇ ਆਈਜੀ ਕੁੰਵਰ ਵਿਜੇ ਪ੍ਰਤਾਪ ਵੱਲੋਂ ਲਗਾਏ ਜਾਂਦੇ ਇਲਜ਼ਾਮਾਂ ਦਾ ਜਵਾਬ ਦਿੰਦਿਆਂ ਵੀ ਕਿਹਾ ਕਿ ਜਦੋਂ ਐਸਆਈਟੀ ਦੇ ਇਹ ਮੈਂਬਰ ਸਨ ਤਾਂ 2 ਸਾਲ ਵਿੱਚ ਕਦੇ ਵੀ ਇਨ੍ਹਾਂ ਨੇ ਇਲਜ਼ਾਮ ਨਹੀਂ ਲਗਾਇਆ ਕਿ ਕਾਂਗਰਸ ਅਤੇ ਅਕਾਲੀ ਦਲ ਉਨ੍ਹਾਂ ਨੂੰ ਕੰਮ ਨਹੀਂ ਕਰਨ ਦੇ ਰਹੀ ਅਤੇ 5 ਐਸਆਈਟੀ ਦੇ ਮੈਂਬਰਾਂ ਵਿਚੋਂ ਸਿਰਫ਼ ਆਈਜੀ ਕੁੰਵਰ ਵਿਜੇ ਪ੍ਰਤਾਪ ਕੱਲ੍ਹ ਹੀ ਕੰਮ ਕਰਦਾ ਰਿਹਾ ਜਿਸ ਦਾ ਸਿਆਸੀ ਮੰਤਵ ਹੋਣ ਦਾ ਪਤਾ ਲੱਗ ਚੁੱਕਾ ਸੀ ਅਤੇ ਮੀਡੀਆ ਵਿੱਚ ਖ਼ਬਰਾਂ ਲੀਕ ਵੀ ਖੁਦ ਕਰ ਰਹੇ ਸਨ, ਪਰ ਅਰਵਿੰਦ ਕੇਜਰੀਵਾਲ ਨਾਲ ਮਿਲ ਕੇ ਖੇਡੀ ਜਾ ਰਹੀ ਖੇਡ ਦਾ ਜਲਦ ਖੁਲਾਸਾ ਹੋ ਗਿਆ ਹੈ।
ਨਵਤੇਜ ਸਿੰਘ ਚੀਮਾ ਨੇ ਨਵਜੋਤ ਸਿੰਘ ਸਿੱਧੂ ਦੇ ਸ਼ੋਅ ਪੀਸ ਵਾਲੇ ਬਿਆਨ ’ਤੇ ਬੋਲਦਿਆਂ ਕਿਹਾ ਕਿ ਉਹ ਇੱਕ ਪਾਰਟੀ ਦੇ ਵਧੀਆ ਲੀਡਰ ਹਨ, ਪਰ ਪੰਜਾਬ ਅਤੇ ਪ੍ਰਸ਼ਾਸਨ ਨੂੰ ਬੜੇ ਸਲੀਕੇ ਨਾਲ ਚਲਾਉਣਾ ਪੈਂਦਾ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਚੱਲ ਰਹੇ ਮਤਭੇਦਾਂ ਨੂੰ ਖ਼ਤਮ ਕਰਨ ਲਈ ਜਲਦ ਹੀ ਹਾਈ ਕਮਾਂਡ ਕੋਈ ਵੱਡਾ ਫ਼ੈਸਲਾ ਕਰੇਗੀ।
ਇਹ ਵੀ ਪੜੋ: Punjab Congress Conflict: ਸਿੱਧੂ ਸਰਕਾਰ ’ਚ ਰਹਿ ਕਿਉਂ ਨਹੀਂ ਬਦਲ ਸਕੇ ਸਿਸਟਮ: ਬਿੱਟੂ