ETV Bharat / city

ਸਿੱਖ ਸੰਗਤ ਦੇ ਅੱਜ ਦੋ ਪਾਵਨ ਦਿਹਾੜੇ, ਦੂਜੇ ਗੁਰੂ ਦਾ ਪ੍ਰਕਾਸ਼ ਪੁਰਬ ਤੇ ਸਰਹਿੰਦ ਫ਼ਤਿਹ ਦਿਵਸ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ

ਸਿੱਖਾਂ ਦੇ ਦੂਜੇ ਗੂਰੂਦੇਵ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਅੱਜ ਪ੍ਰਕਾਸ਼ ਪੁਰਬ ਹੈ। ਇਸ ਪਾਵਨ ਦਿਹਾੜੇ ਉੱਤੇ ਸਿਆਸੀ ਆਗੂਆਂ ਨੇ ਆਪਣੇ ਟਵਿੱਟਰ ਹੈਂਡਲ ਉੱਤੇ ਟਵੀਟ ਕਰਕੇ ਸਮੂਹ ਸੰਗਤ ਨੂੰ ਵਧਾਈ ਦਿੱਤੀ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।

ਫ਼ੋਟੋ
ਫ਼ੋਟੋ
author img

By

Published : May 12, 2021, 10:36 AM IST

ਚੰਡੀਗੜ੍ਹ: ਸਿੱਖਾਂ ਦੇ ਦੂਜੇ ਗੂਰੂਦੇਵ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਅੱਜ ਪ੍ਰਕਾਸ਼ ਪੁਰਬ ਹੈ। ਇਸ ਪਾਵਨ ਦਿਹਾੜੇ ਉੱਤੇ ਸਿਆਸੀ ਆਗੂਆਂ ਨੇ ਆਪਣੇ ਟਵਿੱਟਰ ਹੈਂਡਲ ਉੱਤੇ ਟਵੀਟ ਕਰਕੇ ਸਮੂਹ ਸੰਗਤ ਨੂੰ ਵਧਾਈ ਦਿੱਤੀ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।

ਸਰਹਿੰਦ ਫ਼ਤਿਹ ਦਿਵਸ ਅੱਜ

ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਨਾਲ ਅੱਜ ਸਰਹਿੰਦ ਫਤਿਹ ਦਿਵਸ ਵੀ ਹੈ। ਅੱਜ ਦੇ ਦਿਨ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਕੇ ਮੁਗਲ ਸਾਮਰਾਜ ਦੀਆਂ ਜੜ੍ਹਾਂ ਨੂੰ ਹਿਲਾ ਦਿੱਤਾ ਸੀ ਤੇ ਵਜ਼ੀਰ ਖਾ ਨੂੰ ਮਾਰ ਕੇ ਸਰਹਿੰਦ ਵਿਖੇ ਕੇਸਰੀ ਨਿਸ਼ਾਨ ਝੁਲਾ ਕੇ ਸਰਹਿੰਦ ਫ਼ਤਿਹ ਕੀਤੀ ਸੀ। ਇਸ ਮਹਾਨ ਦਿਵਸ ਉੱਤੇ ਵੀ ਸਿਆਸੀ ਆਗੂਆਂ ਨੇ ਆਪਣੇ ਟਵਿੱਟਰ ਹੈਂਡਲ ਉੱਤੇ ਟਵੀਟ ਕਰਕੇ ਇਸ ਦਿਵਸ ਦੀ ਵਧਾਈ ਦਿੱਤੀ ਹੈ।

  • ਸਤਿਗੁਰੁ ਆਖੈ ਸਚਾ ਕਰੇ ਸਾ ਬਾਤ ਹੋਵੈ ਦਰਹਾਲੀ॥
    ਗੁਰ ਅੰਗਦ ਦੀ ਦੋਹੀ ਫਿਰੀ ਸਚੁ ਕਰਤੈ ਬੰਧਿ ਬਹਾਲੀ॥
    ——— ੦ ———
    ਸਿੱਖੀ ਦੇ ਫਲਸਫ਼ੇ ਨੂੰ ਅੱਗੇ ਤੋਰਨ ਤੇ ਸਾਡੀ ਝੋਲੀ ਗੁਰਮੁੱਖੀ ਦੀ ਦਾਤ ਪਾਉਣ ਵਾਲੇ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ। #GuruAngadDevJi pic.twitter.com/FzzKCiLJda

    — Capt.Amarinder Singh (@capt_amarinder) May 12, 2021 " class="align-text-top noRightClick twitterSection" data=" ">
  • ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਕੇ ਮੁਗਲ ਸਾਮਰਾਜ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਸਨ ਤੇ ਵਜ਼ੀਰ ਖਾਂ ਨੂੰ ਮਾਰ ਕੇ ਸਰਹਿੰਦ ਵਿਖੇ ਕੇਸਰੀ ਨਿਸ਼ਾਨ ਝੁਲਾ ਕੇ ਸਰਹਿੰਦ ਫ਼ਤਿਹ ਕੀਤੀ ਸੀ। ਸਰਹਿੰਦ ਫ਼ਤਿਹ ਦਿਵਸ ਮੌਕੇ ਅਸੀਂ ਇਨ੍ਹਾਂ ਸਾਰੇ ਸੂਰਬੀਰ ਸਿੰਘਾਂ ਅੱਗੇ ਸੀਸ ਝੁਕਾਉਂਦੇ ਹਾਂ। #SirhindFatehDiwas pic.twitter.com/YADKRwRHfe

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਖਾਂ ਦੂਜੇ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ-ਲੱਖ ਵਧਾਈ ਦਿੰਦੇ ਹੋਏ ਟਵੀਟ ਕੀਤਾ ਇਸ ਦੇ ਨਾਲ ਹੀ ਉਨ੍ਹਾਂ ਸਰਹਿੰਦ ਫਤਿਹ ਦਿਵਸ ਦੀ ਵਧਾਈ ਦਿੱਤੀ ਹੈ।

  • ਗੁਰੁ ਜਗਤ ਫਿਰਣਸੀਹ ਅੰਗਰਉ ਰਾਜੁ ਜੋਗੁ ਲਹਣਾ ਕਰੈ ।। ੫ ।।

    ਦੂਜੇ ਪਾਤਸ਼ਾਹ, ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੀਆਂ ਸਮੂਹ ਸੰਗਤ ਨੂੰ ਬੇਅੰਤ ਵਧਾਈਆਂ। ਗੁਰਮੁਖੀ ਦੇ ਪ੍ਰਚਾਰ ਅਤੇ ਪ੍ਰਸਾਰ ਰਾਹੀਂ ਗੁਰੂ ਸਾਹਿਬ ਜੀ ਨੇ ਸੰਗਤ ਨੂੰ ਸਿੱਖਿਆ ਦਾ ਪ੍ਰਕਾਸ਼ ਬਖਸ਼ਿਆ ।#SriGuruAngadDevJi #ParkashPurab pic.twitter.com/3rpsbb2SSN

    — Sukhbir Singh Badal (@officeofssbadal) May 12, 2021 " class="align-text-top noRightClick twitterSection" data=" ">
  • ਸਰਹਿੰਦ ਫ਼ਤਿਹ ਦਿਵਸ ਸਿੱਖ ਇਤਿਹਾਸ ਦੀ ਉਹ ਅਮਿਟ ਦਾਸਤਾਨ ਹੈ ਜਿਸ ਨੇ ਜ਼ਾਲਮ ਮੁਗ਼ਲ ਸਲਤਨਤ ਦਾ ਅੰਤ ਅਤੇ ਸੁਤੰਤਰ ਸਿੱਖ ਰਾਜ ਦੀ ਸਥਾਪਨਾ ਦਾ ਅਧਿਆਇ ਘੜਿਆ ਹੈ। ਪੰਜਾਬ ਦੇ ਪੈਰੋਂ ਸਦੀਆਂ ਲੰਮੀ ਗ਼ੁਲਾਮੀ ਦੀਆਂ ਬੇੜੀਆਂ ਲਾਹੁਣ ਵਾਲੇ ਸਰਹਿੰਦ ਫ਼ਤਿਹ ਦਿਵਸ ਦੀ ਸਭ ਨੂੰ ਵਧਾਈ। #SirhindFatehDiwas pic.twitter.com/Gycl7ARcur

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਕੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ। ਇਸ ਦੇ ਨਾਲ ਉਨ੍ਹਾਂ ਸਰਹਿੰਦ ਫਤਿਹ ਦਿਵਸ ਦੀ ਵਧਾਈ ਦਿੱਤੀ ।

  • ਸਮਾਜ ਨੂੰ ਨਾਰੀ ਸਨਮਾਨ ਦੀ ਸੇਧ ਦੇਣ ਵਾਲੇ ਦੂਜੇ ਸਤਿਗੁਰੂ, ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੀ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈ। ਦੂਜੇ ਪਾਤਸ਼ਾਹ ਜੀ ਦੇ ਚਰਨਾਂ 'ਚ ਸਨਿਮਰ ਅਰਦਾਸ ਕਰਦੀ ਹਾਂ ਕਿ ਗੁਰੂ ਸਾਹਿਬ ਸਰਬੱਤ ਸੰਗਤ ਨੂੰ ਸਿਹਤਮੰਦੀ ਤੇ ਨਿਰੋਗਤਾ ਦੀ ਅਸੀਸ ਬਖਸ਼ਣ।#SriGuruAngadDevJi #ParkashPurab pic.twitter.com/EE23H7Dckx

    — Harsimrat Kaur Badal (@HarsimratBadal_) May 12, 2021 " class="align-text-top noRightClick twitterSection" data=" ">
  • ਸੁਤੰਤਰ ਸਿੱਖ ਰਾਜ ਦੀ ਨੀਂਹ ਬਣਨ ਵਾਲੇ, ਸਰਹਿੰਦ ਫ਼ਤਿਹ ਦਿਵਸ ਦੀਆਂ ਸਮੂਹ ਸੰਗਤ ਨੂੰ ਵਧਾਈਆਂ। ਇਸ ਯਾਦਗਾਰ ਦਿਵਸ ਮੌਕੇ, ਬੇਰਹਿਮ ਮੁਗ਼ਲ ਰਾਜ ਨੂੰ ਜੜ੍ਹੋਂ ਪੁੱਟਣ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਜੀ ਤੇ ਉਨ੍ਹਾਂ ਦੇ ਸਮੂਹ ਸਾਥੀ ਸੂਰਬੀਰਾਂ ਨੂੰ ਮੈਂ ਸਤਿਕਾਰ ਭੇਟ ਕਰਦੀ ਹਾਂ।#SirhindFatehDiwas pic.twitter.com/dW775V81oo

ਬੀਬੀ ਹਰਸਿਮਰਤ ਕੌਰ ਬਾਦਲ ਨੇ ਵੀ ਟਵਿੱਟਰ ਹੈਂਡਲ ਉੱਤੇ ਟਵੀਟ ਕਰਕੇ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਤੇ ਨਾਲ ਹੀ ਉਨ੍ਹਾਂ ਨੇ ਸਰਹਿੰਦ ਫਤਿਹ ਦਿਵਸ ਦੀ ਵਧਾਈ ਦਿੱਤੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.