ਚੰਡੀਗੜ੍ਹ: ਸੀਬੀਆਈ ਨੇ ਵਕੀਲ ਅਤੇ ਨਿਸ਼ਾਨੇਬਾਜ਼ੀ ਸਿੱਪੀ ਸਿੱਧੂ ਦੇ ਕਤਲ ਮਾਮਲੇ ਚ ਮੁਲਜ਼ਮ ਕਲਿਆਣੀ ਸਿੰਘ ਨੂੰ ਵੱਡਾ ਝਟਕਾ ਲੱਗਾ ਹੈ। ਦੱਸ ਦਈਏ ਕਿ ਮਾਮਲੇ ਚ ਮੁਲਜ਼ਮ ਕਲਿਆਣੀ ਸਿੰਘ ਨੂੰ ਕੋਈ ਰਾਹਤ ਮਿਲੀ ਹੈ। ਮੁਲਜ਼ਮ ਕਲਿਆਣੀ ਦੀ ਜ਼ਮਾਨਤ ਪਟੀਸ਼ਨ ਦਾ ਵਿਰੋਧ ਕੀਤਾ ਗਿਆ। ਸੀਬੀਆਈ ਦੀ ਵਿਸੇਸ਼ ਅਦਾਲਤ ’ਚ ਸੁਣਵਾਈ ਦੇ ਦੌਰਾਨ ਸੀਬੀਆਈ ਨੇ ਕਿਹਾ ਕਿ ਇਸ ਮਾਮਲੇ ਚ ਅਜੇ ਵੀ ਜਾਂਚ ਚੱਲ ਰਹੀ ਹੈ। ਜੇਕਰ ਮੁਲਜ਼ਮ ਕਲਿਆਣੀ ਨੂੰ ਜ਼ਮਾਨਤ ਮਿਲਦੀ ਹੈ ਤਾਂ ਉਹ ਮਾਮਲੇ ਦੀ ਜਾਂਚ ਤੇ ਅਸਰ ਪਾ ਸਕਦੀ ਹੈ।
ਸੁਣਵਾਈ ਦੌਰਾਨ ਕਲਿਆਣੀ ਦੇ ਵਕੀਲ ਸਰਤੇਜ ਨਰੂਲਾ ਨੇ ਦਲੀਲ ਦਿੱਤੀ ਕਿ ਪਟੀਸ਼ਨ ਦੀ ਗ੍ਰਿਫਤਾਰੀ ਦੇ ਲਈ ਸੀਬੀਆਈ ਦੇ ਕੋਲ ਪਟੀਸ਼ਨਕਰਤਾ ਖਿਲਾਫ ਕੋਈ ਸਬੂਤ ਨਹੀਂ ਹੈ। ਪਟੀਸ਼ਨਕਤਾ ਨੂੰ ਮਾਮਲੇ ਚ ਝੂਠਾ ਫਸਾਇਆ ਜਾ ਰਿਹਾ ਹੈ। ਵਕੀਲ ਨਰੂਲਾ ਨੇ ਕਿਹਾ ਕਿ ਸੀਬੀਆਈ ਨੇ 14 ਦਸੰਬਰ 2020 ਨੂੰ ਖੁਦ ਇਸ ਮਾਮਲੇ ਚ ਅਨਟ੍ਰੇਸ ਰਿਪੋਰਟ ਦਾਇਰ ਕਰ ਦਿੱਤੀ ਸੀ ਜਿਸ ਚ ਸੀਬੀਆਈ ਨੇ ਕਿਸੇ ਨੂੰ ਮੁਲਜ਼ਮ ਨਹੀਂ ਬਣਾਇਆ ਸੀ। ਇਸਦੇ ਇੰਨ੍ਹੇ ਜਿਆਦਾ ਲੰਬੇ ਸਮੇਂ ਬਾਅਦ ਅਚਾਨਕ ਤੋਂ ਬਿਨਾਂ ਕਿਸੇ ਨਵੇਂ ਸਬੂਤ ਅਤੇ ਤੱਥਾੰ ਦੇ ਸੀਬੀਆਈ ਵੱਲੋਂ ਕਲਿਆਣੀ ਸਿੰਘ ਨੂੰ ਗ੍ਰਿਫਤਾਰ ਕਰਨਾ ਗਲਤ ਹੈ।
ਇਸ ਤੋਂ ਇਲਾਵਾ ਸੀਬੀਆਈ ਨੇ ਆਪਣੀ ਅਨਟਰੇਸ ਰਿਪੋਰਟ ਵਿੱਚ ਇਹ ਵੀ ਦੱਸਿਆ ਸੀ ਕਿ ਸਿੱਪੀ ਸਿੱਧੂ ਦੀਆਂ ਛੇ ਗਰਲਫਰੈਂਡ ਦਾ ਵੀ ਜ਼ਿਕਰ ਕੀਤਾ ਸੀ ਪਰ ਇਨ੍ਹਾਂ ਵਿੱਚੋਂ ਕਿਸੇ ਨੂੰ ਵੀ ਸੀਬੀਆਈ ਦੇ ਘੇਰੇ ਵਿੱਚ ਨਹੀਂ ਹੈ। ਨਰੂਲਾ ਨੇ ਅਦਾਲਤ ਨੂੰ ਦੱਸਿਆ ਕਿ ਸਿੱਪੀ ਦੇ ਕਤਲ ਪਿੱਛੇ ਵਿਵਾਦਤ ਜਾਇਦਾਦ ਵੀ ਹੋ ਸਕਦੀ ਹੈ। ਇਸ ਦੌਰਾਨ ਸਿੱਪੀ ਕੈਨੇਡਾ 'ਚ ਸੀ, ਉਦੋਂ ਵੀ ਉਨ੍ਹਾਂ ਨੂੰ ਧਮਕੀਆਂ ਮਿਲ ਰਹੀਆਂ ਸਨ।
ਦੂਜੇ ਪਾਸੇ ਸੀਬੀਆਈ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਅਜੇ ਜਾਰੀ ਹੈ। ਜੇਕਰ ਅਜਿਹੀ ਹਾਲਤ 'ਚ ਮੁਲਜ਼ਮ ਕਲਿਆਣੀ ਨੂੰ ਜ਼ਮਾਨਤ ਮਿਲ ਜਾਂਦੀ ਹੈ ਤਾਂ ਉਹ ਮਾਮਲੇ ਦੀ ਜਾਂਚ ਨੂੰ ਪ੍ਰਭਾਵਿਤ ਕਰ ਸਕਦੀ ਹੈ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ।
ਦੱਸ ਦਈਏ ਕਿ 13 ਜੁਲਾਈ ਨੂੰ ਇਸ ਪਟੀਸ਼ਨ ਤੇ ਫੈਸਲਾ ਹੋਣਾ ਸੀ ਪਰ ਮੁਲਜ਼ਮ ਕਲਿਆਣੀ ਨੂੰ ਅਦਾਲਤ ਤੋਂ ਕੋਈ ਰਾਹਤ ਨਹੀਂ ਮਿਲੀ। ਹੁਣ ਕਲਿਆਣੀ ਜ਼ਮਾਨਤ ਦੇ ਲਈ ਉੱਚ ਅਦਾਲਤ ਚ ਜਾ ਸਕਦੀ ਹੈ।
ਇਹ ਵੀ ਪੜੋ: ਸਿੱਟੀ ਬਿਊਟੀਫੁਲ ‘ਚ ਮੁੜ ਦਰੱਖਤ ਡਿੱਗਣ ਕਾਰਨ ਵਾਪਰਿਆ ਹਾਦਸਾ, ਦੋ ਜ਼ਖਮੀ