ਸੋਨੀਪਤ: ਸਿੰਘੂ ਬਾਰਡਰ (Singhu Border) 'ਤੇ ਲਖਬੀਰ ਸਿੰਘ ਨਾਂ ਦੇ ਵਿਅਕਤੀ ਦੀ ਹੱਤਿਆ ਦੇ ਮਾਮਲੇ ਵਿਚ ਸ਼ਨੀਵਾਰ ਦੁਪਹਿਰ ਬਾਅਦ ਜ਼ਿਲਾ ਕੋਰਟ ਵਿਚ ਸੁਣਵਾਈ ਹੈ। ਇਸ ਦੌਰਾਨ ਕਤਲ ਦੇ ਚਾਰੋ ਮੁਲਜ਼ਮਾਂ ਨੂੰ ਕੋਰਟ ਵਿਚ ਪੇਸ਼ ਕੀਤਾ ਗਿਆ। ਜਿੱਥੇ ਕੋਰਡ ਨੇ ਚਾਰਾਂ ਮੁਲਜ਼ਮਾਂ ਦੀ 2 ਦਿਨ ਦੀ ਪੁਲਿਸ ਰਿਮਾਂਡ (Police remand) ਵਧਾ ਦਿੱਤੀ। ਦੱਸ ਦਈਏ ਕਿ ਪਹਿਲਾਂ ਇਸ ਮਾਮਲੇ ਵਿਚ ਸਰਬਜੀਤ ਨੂੰ 7 ਦਿਨ ਦੇ ਅਤੇ ਨਾਰਾਇਣ ਸਿੰਘ ਭਗਵੰਤ ਸਿੰਘ ਅਤੇ ਗੋਵਿੰਦ ਸਿੰਘ 6 ਦਿਨ ਦੇ ਰਿਮਾਂਡ 'ਤੇ ਹਨ।
ਪੁਲਿਸ ਨੇ 4 ਦਿਨ ਦਾ ਮੰਗਿਆ ਸੀ ਰਿਮਾਂਡ
ਪੁਲਿਸ ਨੇ ਇਨ੍ਹਾਂ ਤੋਂ ਰਿਮਾਂਡ (Remand) ਮਿਆਦ ਦੌਰਾਨ ਖੂਨ ਨਾਲ ਲਿੱਬੜੇ ਕੱਪੜੇ, ਅਤੇ ਤਲਵਾਰ ਬਰਾਮਦ ਕਰ ਲਈ ਹੈ। ਉਥੇ ਹੀ ਕੋਰਟ ਦੇ ਸਾਹਮਣੇ ਪੁਲਿਸ ਨੇ ਤੱਥ ਰੱਖੇ ਹਨ ਕਿ ਇਸ ਮਾਮਲੇ ਵਿਚ ਅਜੇ ਹੋਰ ਵੀ ਮੁਲਜ਼ਮ ਹਨ। ਜਿਨ੍ਹਾਂ ਦੀ ਪਛਾਣ ਕਰਨੀ ਹੈ। ਜਿਸ ਦੇ ਆਧਾਰ 'ਤੇ ਪੁਲਿਸ ਨੇ 4 ਦਿਨ ਦਾ ਰਿਮਾਂਡ ਮੰਗਿਆ ਸੀ ਪਰ ਕੋਰਟ ਨੇ ਚਾਰਾਂ ਮੁਲਜ਼ਮਾਂ ਦਾ 2 ਦਿਨ ਦਾ ਰਿਮਾਂਡ ਦਿੱਤਾ ਹੈ।
ਕੋਰਟ ਨੇ ਚਾਰਾਂ ਨਿਹੰਗਾਂ ਦਾ ਹਰ ਰੋਜ਼ ਮੈਡੀਕਲ ਕਰਵਾਉਣ ਦੀ ਗੱਲ ਵੀ ਕੋਰਟ ਨੇ ਕਹੀ ਹੈ। ਉਥੇ ਹੀ ਇਨ੍ਹਾਂ ਦੇ ਪਰਿਵਾਰ ਦਾ ਮੈਂਬਰ ਇਕ ਮੁਲਜ਼ਮ ਤੋਂ 20 ਮਿੰਟ ਤੱਕ ਮਿਲ ਸਕਦਾ ਹੈ। ਉਥੇ ਹੀ ਪੁਲਿਸ ਨੇ ਕੋਰਟ ਦੇ ਸਾਹਮਣੇ ਤੱਥ ਰੱਖੇ ਸਨ, ਕਿ ਇਸ ਮਾਮਲੇ ਵਿਚ ਅਜੇ ਹੋਰ ਵੀ ਮੁਲਜ਼ਮਾਂ ਦੀ ਪਛਾਣ ਕਰਵਾਉਣੀ ਹੈ, ਜਿਸ ਦੇ ਆਧਾਰ 'ਤੇ ਪੁਲਿਸ ਨੇ ਰਿਮਾਂਡ ਦੀ ਮਿਆਦ ਵਧਾਉਣ ਦੀ ਮੰਗ ਕੀਤੀ ਹੈ।
ਮਾਮਲੇ ਵਿਚ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. ਰਾਵ ਵਰਿੰਦਰ (DSP Rao Virender) ਨੇ ਦੱਸਿਆ ਕਿ ਚਾਰਾਂ ਮੁਲਜ਼ਮਾਂ ਨੂੰ 2 ਦਿਨ ਦੇ ਰਿਮਾਂਡ 'ਤੇ ਲਿਆ ਹੈ। ਪੁਲਿਸ ਨੇ ਕੋਰਟ ਦੇ ਸਾਹਮਣੇ ਤੱਥ ਰੱਖੇ ਸਨ ਕਿ ਇਸ ਮਾਮਲੇ ਵਿਚ ਹੋਰ ਮੁਲਜ਼ਮਾਂ ਦੀ ਪਛਾਣ ਕਰਵਾਉਣੀ ਹੈ। ਜਿਨ੍ਹਾਂ ਨੂੰਸਿਰਫ ਇਥੇ ਚਾਰੋ ਮੁਲਜ਼ਮ ਪਛਾਣਦੇ ਹਨ। ਉਨ੍ਹਾਂ ਨੂੰ ਪੁਲਿਸ ਨਹੀਂ ਪਛਾਣਦੀ ਹੈ ਕਿਉਂਕਿ ਜੋ ਵੀਡੀਓ ਸਾਹਮਣੇ ਆਈ ਹੈ ਉਸ ਵਿਚ ਹੋਰ ਮੁਲਜ਼ਮ ਵੀ ਦਿਖਾਈ ਦੇ ਰਹੇ ਹਨ। ਜਿਸ ਦੇ ਆਧਾਰ 'ਤੇ ਇਨ੍ਹਾਂ ਦਾ 2 ਦਿਨ ਦਾ ਰਿਮਾਂਡ ਦਿੱਤਾ ਗਿਆ ਹੈ।
ਉਥੇ ਹੀ ਡੀ.ਐੱਸ.ਪੀ. (DSP) ਨੇ ਜਾਣਕਾਰੀ ਦਿੱਤੀ ਕਿ ਰਿਮਾਂਡ ਮਇਾਦ ਦੌਰਾਨ ਇਨ੍ਹਾਂ ਚਾਰਾਂ ਤੋਂ ਦੋ ਤਲਵਾਰਾਂ ਖੂਨ ਨਾਲ ਲਿਬੜੇ ਕੱਪੜੇ ਅਤੇ ਰੱਸੀ ਬਰਾਮਦ ਕਰ ਲਈ ਗਈ ਹੈ। ਇਸ ਤੋਂ ਇਲਾਵਾ ਡੀ.ਐੱਸ.ਪੀ. ਨੇ ਜਾਣਕਾਰੀ ਦਿੱਤੀ ਕਿ ਇਕ ਟੀਮ ਜੋ ਪੰਜਾਬ ਵਿਚ ਗਈ ਹੋਈ ਹੈ। ਅਜੇ ਪੰਜਾਬ ਵਿਚ ਹੀ ਜਾਂਚ ਕਰ ਰਹੀ ਹੈ ਕਿ ਲਖਬੀਰ ਸਿੰਘ ਕਿਸ ਦੇ ਕਹਿਣ 'ਤੇ ਇਥੇ ਆਇਆ ਸੀ ਅਤੇ ਕਿਸਨੇ ਭੇਜਿਆ ਸੀ। ਇਸ ਮਾਮਲੇ ਵਿਚ ਛੇਤੀ ਹੀ ਸੋਨੀਪਤ ਦੀ ਟੀਮ ਪੰਜਾਬ ਤੋਂ ਵਾਪਰ ਪਰਤੇਗੀ।
ਕੀ ਸੀ ਮਾਮਲਾ?
15 ਅਕਤੂਬਰ ਨੂੰ ਸਿੰਘੂ ਬਾਰਡਰ (Singhu Border) 'ਤੇ ਲਖਬੀਰ ਸਿੰਘ ਦੀ ਲਾਸ਼ ਕਿਸਾਨ ਮੰਚ ਨੇੜੇ ਬੈਰੀਕੇਡ 'ਤੇ ਲਟਕੀ ਮਿਲੀ ਸੀ। ਨਿਹੰਗ ਸਿੰਘਾਂ ਨੇ ਦਾਅਵਾ ਕੀਤਾ ਸੀ ਕਿ ਲਖਬੀਰ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਕੋਸ਼ਿਸ਼ ਕੀਤੀ ਸੀ। ਜਿਸ ਕਾਰਣ ਉਨ੍ਹਾਂ ਨੇ ਲਖਬੀਰ ਦਾ ਹੱਥ, ਪੈਰ ਕੱਟ ਕੇ ਲਾਸ਼ ਨੂੰ ਬੈਰੀਕੇਡ 'ਤੇ ਲਟਕਾਇਆ ਸੀ। ਮਾਮਲੇ ਵਿਚ ਚਾਰ ਨਿਹੰਗ ਸਿੰਘ ਪੁਲਿਸ ਦੇ ਸਾਹਮਣੇ ਸਰੰਡਰ ਕਰ ਚੁੱਕੇ ਹਨ।
ਜਿਨ੍ਹਾਂ ਵਿਚੋਂ ਸਰਬਜੀਤ ਨਾਂ ਦੇ ਮੁਲਜ਼ਮ ਨੂੰ ਕੋਰਟ ਨੇ 7 ਦਿਨ ਦੀ ਰਿਮਾਂਡ 'ਤੇ ਭੇਜਿਆ ਸੀ। ਬਾਕੀ ਤਿੰਨ ਮੁਲਜ਼ਮਾਂ ਨੁੂੰ ਕੋਰਟ ਨੇ 6 ਦਿਨ ਦੀ ਪੁਲਿਸ ਰਿਮਾਂਡ 'ਤੇ ਭੇਜਿਆ ਸੀ। ਅੱਜ ਕੋਰਟ ਨੇ ਇਨ੍ਹਾਂ ਮੁਲਜ਼ਮਾਂ ਦਾ ਦੋ ਦਿਨ ਰਿਮਾਂਡ ਵਧਾ ਦਿੱਤਾ ਹੈ।
ਇਹ ਵੀ ਪੜ੍ਹੋ- ਕੈਪਟਨ ਅਮਰਿੰਦਰ ਨੇ ਮੁਸਤਫਾ ਦੇ ਪੈਰਾਂ ਹੇਠੋਂ ਖਿਸਕਾਈ ਜ਼ਮੀਨ