ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਆਪਣੇ ਪੁੱਤਰ ਨਵਜੀਤ ਦਾ ਵਿਆਹ ਸਾਦਗੀ ਨਾਲ ਕਰ ਕੇ ਇਕ ਨਵੀਂ ਮਿਸਾਲ ਕਾਇਮ ਕਰ ਦਿੱਤੀ ਹੈ। ਜਿੱਥੇ ਵਿਆਹ ਵਿੱਚ ਤੜਕ ਭੜਕ ਨਹੀਂ ਦਿਸੀ, ਉਥੇ ਹੀ ਆਨੰਦ ਕਾਰਜਾਂ ਮਗਰੋਂ ਨਵੇਂ ਵਿਆਹੇ ਜੋੜੇ ਦੇ ਨਾਲ ਜਥੇਦਾਰ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚਨੀ ਸਮੇਤ ਸਾਰੇ ਮਹਿਮਾਨਾਂ ਨੇ ਪੰਗਤ ਵਿੱਚ ਬਹਿ ਕੇ ਲੰਗਰ ਛਕਿਆ।
ਲਾੜੇ ਪੁੱਤ ਦੀ ਬਰਾਤ ਵਿੱਚ ਗੱਡੀ ਆਪ ਚਲਾ ਕੇ ਆਏ ਚੰਨੀ
ਆਪਣੇ ਪੁੱਤਰ ਦੇ ਵਿਆਹ ਵਿੱਚ ਬਰਾਤ ਵਿੱਚ ਸੀਐੱਮ ਚੰਨੀ ਖੁਦ ਗੱਡੀ ਚਲਾ ਕੇ ਪਹੁੰਚੇ ਜੋ ਸਭ ਦੀ ਖਿੱਚ ਦਾ ਕੇਂਦਰ ਬਣੇ। ਵਿਆਹ ਵਿੱਚ ਪਹੁੰਚੇ ਗਿਆਨੀ ਹਰਪ੍ਰੀਤ ਸਿੰਘ ਨੇ ਹੀ ਆਨੰਦ ਕਾਰਜ ਮੌਕੇ ਅਰਦਾਸ ਕੀਤੀ।
ਮੋਹਾਲੀ ਦੇ ਫੇਜ਼-3 ਬੀ 1 ਸਥਿਤ ਗੁਰਦੁਆਰਾ ਸੱਚਾ ਧੰਨ ਸਾਹਿਬ ਅਨੰਦ ਕਾਰਜ
ਚੰਨੀ ਦੇ ਪੁੱਤਰ ਦਾ ਅਨੰਦ ਕਾਰਜ ਮੋਹਾਲੀ (Mohali) ਦੇ ਫੇਜ਼ -3 ਬੀ 1 ਸਥਿਤ ਗੁਰਦੁਆਰਾ ਸੱਚਾ ਧੰਨ ਸਾਹਿਬ ਵਿਖੇ ਹੋਇਆ। ਵਿਆਹ ਦਾ ਸਮਾਗਮ ਬਿਲਕੁਲ ਸਾਦੇ ਢੰਗ ਨਾਲ ਹੋਇਆ। ਵਿਆਹ ਲਈ ਗੁਰਦੁਆਰਾ ਸਾਹਿਬ ਨੂੰ ਆਕਰਸ਼ਕ ਫੁੱਲਾਂ ਨਾਲ ਸਜਾਇਆ ਗਿਆ ਹੈ।
ਮੋਰਿੰਡਾ ਵਿੱਚ ਹੋਈ ਸ਼ਗਨ ਦੀ ਰਸਮ
ਪਹਿਲਾਂ ਇਹ ਸਮਾਰੋਹ ਜ਼ੀਰਕਪੁਰ ਦੇ ਇੱਕ ਹੋਟਲ ਵਿੱਚ ਹੋਣਾ ਸੀ। ਪਰ ਮੁੱਖ ਮੰਤਰੀ ਦੇ ਰੁਝੇਵਿਆਂ ਕਾਰਨ ਇਸ ਨੂੰ ਸਾਦਾ ਰੱਖਿਆ ਗਿਆ ਹੈ। ਹਾਲਾਂਕਿ ਵਿਆਹ ਦੀਆਂ ਰਸਮਾਂ ਤਿੰਨ ਦਿਨਾਂ ਤੋਂ ਚੱਲ ਰਹੀਆਂ ਹਨ। ਇਸ ਵਿੱਚ ਮੋਰਿੰਡਾ ਵਿੱਚ ਸ਼ਗਨ ਦੀ ਰਸਮ ਹੋਈ।
ਸੋਮਵਾਰ ਰਾਤ ਨੂੰ ਖਰੜ ਦੇ ਇੱਕ ਹੋਟਲ ਵਿੱਚ ਹੋਵੇਗਾ ਰਿਸੈਪਸ਼ਨ
ਖਰੜ ਦੇ ਹੋਟਲ ਵਿੱਚ ਸੰਗੀਤ ਸਮਾਗਮ ਹੋਇਆ ਸੀ। ਮੁੱਖ ਮੰਤਰੀ ਦੇ ਬੇਟੇ ਦਾ ਵਿਆਹ ਦੀ ਰਿਸੈਪਸ਼ਨ ਸੋਮਵਾਰ ਰਾਤ ਨੂੰ ਖਰੜ ਦੇ ਇੱਕ ਹੋਟਲ ਵਿੱਚ ਹੋਵੇਗਾ।
ਰਿਸੈਪਸ਼ਨ 'ਚ ਕਾਂਗਰਸ ਦੇ ਦਿੱਗਜ ਰਾਹੁਲ ਗਾਂਧੀ ਦੇ ਸ਼ਾਮਲ ਹੋਣ ਦੀ ਉਮੀਦ
ਕਾਂਗਰਸ ਦੇ ਦਿੱਗਜ ਰਾਹੁਲ ਗਾਂਧੀ ਦੇ ਇਸ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ ਕਿਉਂਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਰਾਹੁਲ ਦੇ ਬਹੁਤ ਨਜ਼ਦੀਕੀ ਮੰਨਿਆ ਜਾਂਦਾ ਹੈ। ਜਦੋਂ ਉਹ ਮੁੱਖ ਮੰਤਰੀ ਨਹੀਂ ਸਨ, ਰਾਹੁਲ ਹਮੇਸ਼ਾ ਪੰਜਾਬ ਦੌਰੇ ਦੌਰਾਨ ਉਨ੍ਹਾਂ ਨੂੰ ਨਾਲ ਰੱਖਦੇ ਸਨ।
ਗਿਆਨੀ ਹਰਪ੍ਰੀਤ ਸਿੰਘ ਨੇ ਕੀਤੀ ਮੁੱਖ ਮੰਤਰੀ ਚੰਨੀ ਦੀ ਕੀਤੀ ਸਲਾਘਾ
ਗਿਆਨੀ ਹਰਪ੍ਰੀਤ ਸਿੰਘ ਨੇ ਚੰਨੀ ਵੱਲੋਂ ਕੀਤੇ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਕੱਲ੍ਹ ਰਵਾਇਤ ਇਹ ਬਣ ਗਈ ਹੈ ਕਿ ਲਾੜਾ 'ਤੇ ਪਰਿਵਾਰ ਦੇ ਕੁਝ ਸੀਮਤ ਵਿਅਕਤੀ ਗੁਰਦੁਆਰਾ ਸਾਹਿਬ ਆਉਂਦੇ ਹਨ 'ਤੇ ਬਾਕੀ ਸਾਰਿਆਂ ਦਾ ਮੈਰਿਜ ਪੈਲੇਸ ਵਿੱਚ ਬੈਠ ਕੇ ਖਾਣ-ਪੀਣ ’ਤੇ ਧਿਆਨ ਹੁੰਦਾ ਹੈ।
ਜਿਸ ਤਰੀਕੇ ਚੰਨੀ ਜੀ ਨੇ ਆਪਣੇ ਬੇਟੇ ਦਾ ਵਿਆਹ ਗੁਰਦੁਆਰਾ ਸਾਹਿਬ ਵਿੱਚ ਕਰਨ ਮੌਕੇ ਸਾਰੇ ਮਹਿਮਾਨ ਹੀ ਇਥੇ ਸੱਦੇ ਹਨ ਅਤੇ ਪੰਗਤ ਵਿੱਚ ਬੈਠ ਕੇ ਲੰਗਰ ਛਕਾਇਆ ਗਿਆ ਹੈ, ਇਹੀ ਅਸਲ ਗੁਰਸਿੱਖ ਰਵਾਇਤ ਮੁਤਾਬਿਕ ਵਿਆਹ ਦਾ ਤਰੀਕਾ ਹੈ।
ਵਿਆਹ ਵਿੱਚ ਪਹੁੰਚੇ ਮਹਿਮਾਨ
ਵਿਆਹ ਪ੍ਰੋਗਰਾਮ ਵਿਚ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ, ਹਰੀਸ਼ ਰਾਵਤ, ਹਰੀਸ਼ ਚੌਧਰੀ, ਕੁਮਾਰੀ ਸ਼ੈਲਜਾ, ਬ੍ਰਹਮ ਮਹਿੰਦਰਾ, ਮਨੀਸ਼ ਤਿਵਾੜੀ, ਜਸਬੀਰ ਸਿੰਘ ਡਿੰਗਾ, ਅਮਰ ਸਿੰਘ ਐਮ ਪੀ, ਸੁਖਜਿੰਦਰ ਸਿੰਘ ਰੰਧਾਵਾ, ਓ ਪੀ ਸੋਨੀ, ਪਰਗਟ ਸਿੰਘ, ਮਨਪ੍ਰੀਤ ਸਿੰਘ ਬਾਦਲ, ਭਾਰਤ ਭੂਸ਼ਣ ਆਸ਼ੂ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁੱਖ ਸਰਕਾਰੀ, ਅਮਰਿੰਦਰ ਸਿੰਘ ਰਾਜਾ ਵੜਿੰਗ, ਰਾਣਾ ਗੁਰਜੀਤ ਸਿੰਘ, ਕਾਕਾ ਰਣਦੀਪ ਸਿੰਘ ਨਾਭਾ, ਬਲਬੀਰ ਸਿੰਘ ਸਿੱਧੂ, ਕੁਲਜੀਤ ਨਾਗਰਾ, ਨਵਤੇਜ ਸਿੰਘਚੀਮਾ, ਦਰਸ਼ਨ ਬਰਾੜ, ਮਦਨ ਲਾਲ ਜਲਾਲਪੁਰ, ਅੰਗਦ ਸਿੰਘ, ਸੁਖਪਾਲ ਖਹਿਰਾ, ਕੰਵਰ ਸੰਧੂ, ਗੁਰਪ੍ਰੀਤ ਸਿੰਘ ਘੁੱਗੀ, ਬੀਰਦਵਿੰਦਰ ਸਿੰਘ, ਮੁਹਾਲੀ ਦੇ ਡੀ ਸੀ ਈਸ਼ਾ ਕਾਲੀਆ ਤੇ ਕੇ ਕੇ ਯਾਦਵ ਸ਼ਾਮਲ ਹੋਏ।
ਇਹ ਵੀ ਪੜ੍ਹੋ: ਸੀ.ਐੱਮ. ਚੰਨੀ ਦੇ ਪੁੱਤਰ ਦੇ ਵਿਆਹ ਮੌਕੇ ਦੀਆਂ ਖਾਸ ਤਸਵੀਰਾਂ