ETV Bharat / city

ਕੈਪਟਨ ਦੇ ਬਿਆਨ 'ਤੇ ਭੜਕੀ ਸਿੱਧੂ ਦੀ ਪਤਨੀ, ਸੁਣਕੇ ਕੈਪਟਨ ਵੀ ਪਾਉ ਕੰਨਾਂ 'ਚ ਉਂਗਲਾਂ ! - ਨਵਜੋਤ ਸਿੱਧੂ

ਨਵਜੋਤ ਸਿੱਧੂ ਦੀ ਪਤਨੀ ਨੇ ਕੈਪਟਨ ਦੇ ਬਿਆਨਾਂ 'ਤੇ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ ਸਭਨੂੰ ਪਤਾ ਕਿ ਨਵਜੋਤ ਸਿੱਧੂ ਅਤੇ ਇਮਰਾਨ ਖਾਨ ਇਕੱਠੇ ਕ੍ਰਿਕਟ ਖੇਡਦੇ ਸੀ। ਨਾਲ ਹੀ ਕਿਹਾ ਕਿ ਨਵਜੋਤ ਸਿੱਧੂ ਨੇ ਕਰਤਾਰਪੁਰ ਸਾਹਿਬ ਦਾ ਲਾਂਘਾਂ ਖੁਲ਼ਵਾਉਣ ਲਈ ਗਏ ਜਿਸਦੇ ਨਾਲ ਸਿੱਖ ਸੰਗਤਾਂ ਨੂੰ ਖੁਸ਼ੀ ਹੋਈ ਸੀ। ਇਸਦੇ ਨਾਲ ਹੀ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਜੇਕਰ ਨਵਜੋਤ ਸਿੱਧੂ ਹਿੰਦੂਸਤਾਨ ਨੂੰ ਜਿਤਾਉਣ ਲਈ ਮਰਦਾ ਰਿਹਾ ਇਹ 'ਨੈਸ਼ਨਲਟੀ ’ ਹੈ ਜਾਂ ‘ਐਂਟੀ-ਨੈਸ਼ਨਲ ਹੈ?

ਕੈਪਟਨ ਦੇ ਬਿਆਨ 'ਤੇ ਭੜਕੀ ਸਿੱਧੂ ਦੀ ਪਤਨੀ
ਕੈਪਟਨ ਦੇ ਬਿਆਨ 'ਤੇ ਭੜਕੀ ਸਿੱਧੂ ਦੀ ਪਤਨੀ
author img

By

Published : Sep 24, 2021, 1:44 PM IST

Updated : Sep 24, 2021, 2:36 PM IST

ਚੰਡੀਗੜ੍ਹ: ਨਵਜੋਤ ਸਿੰਘ ਸਿੱਧੂ ਤੇ ਕੈਪਟਨ ਵਿਚਾਲੇ ਖਿੱਚੋਤਾਣ ਦੇ ਬਾਵਜੂਦ ਕਾਂਗਰਸ ਹਾਈਕਮਾਨ ਨੇ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ। ਹਾਲਾਤ ਇਹ ਬਣੇ ਕਿ ਕੈਪਟਨ ਨੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਚਰਨਜੀਤ ਸਿੰਘ ਚੰਨੀ ਸੀਐੱਮ ਬਣੇ।

ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਕੈਪਟਨ ਨਵਜੋਤ ਸਿੱਧੂ ਨੂੰ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਦੱਸਿਆ ਸੀ। ਅਸਤੀਫ਼ਾ ਦੇਣ ਮਗਰੋਂ ਕੈਪਟਨ ਲਗਾਤਾਰ ਹਾਈ ਕਮਾਨ ਤੇ ਪਾਰਟੀ ਲੀਡਰਸ਼ਿਪ ਖਿਲਾਫ਼ ਟਵੀਟਾਂ ਦੀ ਝੜੀ ਲਗਾ ਦਿੱਤੀ।

ਨਵਜੋਤ ਕੌਰ ਸਿੱਧੂ ਦਾ ਕੈਪਟਨ ਨੂੰ ਕਰਾਰਾ ਜਵਾਬ

ਨਵਜੋਤ ਸਿੱਧੂ ਦੀ ਪਤਨੀ ਨੇ ਕੈਪਟਨ ਦੇ ਬਿਆਨਾਂ 'ਤੇ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ ਸਭਨੂੰ ਪਤਾ ਕਿ ਨਵਜੋਤ ਸਿੱਧੂ ਅਤੇ ਇਮਰਾਨ ਖਾਨ ਇਕੱਠੇ ਕ੍ਰਿਕਟ ਖੇਡਦੇ ਸੀ। ਨਾਲ ਹੀ ਕਿਹਾ ਕਿ ਨਵਜੋਤ ਸਿੱਧੂ ਨੇ ਕਰਤਾਰਪੁਰ ਸਾਹਿਬ ਦਾ ਲਾਂਘਾਂ ਖੁਲ਼ਵਾਉਣ ਲਈ ਗਏ ਜਿਸਦੇ ਨਾਲ ਸਿੱਖ ਸੰਗਤਾਂ ਨੂੰ ਖੁਸ਼ੀ ਹੋਈ ਸੀ।

ਕੈਪਟਨ ਦੇ ਬਿਆਨ 'ਤੇ ਭੜਕੀ ਸਿੱਧੂ ਦੀ ਪਤਨੀ

ਇਸਦੇ ਨਾਲ ਹੀ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਜੇਕਰ ਨਵਜੋਤ ਸਿੱਧੂ ਹਿੰਦੂਸਤਾਨ ਨੂੰ ਜਿਤਾਉਣ ਲਈ ਮਰਦਾ ਰਿਹਾ ਇਹ 'ਨੈਸ਼ਨਲਟੀ ’ ਹੈ ਜਾਂ ‘ਐਂਟੀ-ਨੈਸ਼ਨਲ ਹੈ? ਨਾਲ ਹੀ ਕਿਹਾ ਕਿ ਜੇਕਰ ਸਿੱਧੂ ਐਂਟੀ-ਨੈਸ਼ਨਲ ਹੈ ਤਾਂ ਸਿੱਧੂ ਕੋਈ ਪਰੂਫ ਦੇਵੇ ਕੈਪਟਨ ਸਾਬ ਤੇ ਸਿੱਧੂ ਨੂੰ ਜੇਲ੍ਹ ਕਿਉਂ ਨਹੀਂ ਭੇਜਦੇ।

ਦੱਸ ਦਈਏ ਕਿ ਕਾਂਗਰਸ ਹਾਈਕਮਾਨ ਦੀਆਂ ਕੋਸ਼ਿਸ਼ਾ ਸੀ ਕਿ ਸਿੱਧੂ ਨੂੰ ਪ੍ਰਧਾਨ ਤੇ ਚੰਨੀ ਨੂੰ ਮੁੱਖ ਮੰਤਰੀ ਬਣਾਕੇ ਕਾਂਗਰਸ ਚ ਚੱਲ ਰਹੇ ਕਾਟੋ-ਕਲੇਸ਼ ਨੂੰ ਖਤਮ ਕੀਤਾ ਜਾ ਸਕਦਾ ਪਰ ਸ਼ਾਇਦ ਹਾਈਕਾਮਨ ਨੂੰ ਇਹ ਅੰਦਾਜਾ ਨਹੀਂ ਸੀ ਕਿ ਲੰਮੇ ਸਮੇਂ ਰਾਜਨੀਤੀ ਚ ਆਪਣਾ ਸਿੱਕਾ ਜਮਾਉਂਣ ਵਾਲੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਾਪਣੇ ਬਗਾਬਤੀ ਸੁਰ ਦਿਖਾਉਂਣ ਲੱਗ ਜਾਣਗੇ। ਪਹਿਲਾਂ ਤਾਂ ਕੈਪਟਨ ਸਾਬ੍ਹ ਸਿੱਧੂ ਖਿਲਾ ਟਵੀਟਾਂ ਦਾ ਖੇਲ ਖੇਡ ਰਹੇ ਸਨ ਪਰ ਹੁਣ ਕੈਪਟਨ ਅਮਰਿੰਦਰ ਸਿੰਘ ਖੁੱਲ੍ਹਕੇ ਸਾਹਮਣੇ ਆ ਗਏ ਹਨ।

ਪਾਰਟੀ ਨੇ ਕਿਹੜੀ ਖੇਡੀ ਖੇਡ?

ਚੋਣਾਂ ਤੋਂ ਪੰਜ ਮਹੀਨੇ ਪਹਿਲਾਂ ਅਜਿਹੀ ਹਾਲਤ ਵਿੱਚ ਪਾਰਟੀ ਕਸੂਤੀ ਫਸ ਗਈ ਹੈ ਪਰ ਫਿਲਹਾਲ ਪਾਰਟੀ ਨੇ ਰਾਹੁਲ ਗਾਂਧੀ ਦੇ ਸੁਰ ਵਿਚ ਸੁਰ ਮਿਲਾਉਂਦਿਆਂ ਕੈਪਟਨ ਅਮਰਿੰਦਰ ਸਿੰਘ ਨੂੰ ਕਰਾਰਾ ਜਵਾਬ ਦੇਣ ਦੀ ਰਣਨੀਤੀ ਖੇਡੀ ਹੈ। ਪਾਰਟੀ ਹਾਈਕਮਾਂਡ ਦੇ ਕੰਨ ਭਰੇ ਮੁੱਖ ਮੰਤਰੀ ਦੇ ਅਹੁਦੇ ਤੋਂ ਵਾਂਝੇ ਹੋ ਚੁੱਕੇ ਕੈਪਟਨ ਅਮਰਿੰਦਰ ਸਿੰਘ ਨੇ ਖੁੱਲ੍ਹ ਕੇ ਕਿਹਾ ਕਿ ਪਾਰਟੀ ਹਾਈਕਮਾਂਡ ਦੇ ਕੰਨ ਭਰੇ ਗਏ ਹਨ। ਰਾਹੁਲ ਤੇ ਪ੍ਰਿਅੰਕਾ ਗਾਂਧੀ ਉਨ੍ਹਾਂ ਦੇ ਬੱਚੇ ਹਨ ਤੇ ਇਹ ਸਾਰਾ ਕੁਝ ਇਸ ਤਰ੍ਹਾਂ ਖਤਮ ਨਹੀਂ ਹੋਣਾ ਚਾਹੀਦਾ ਸੀ। ਕੈਪਟਨ ਨੇ ਕਿਹਾ ਸੀ ਕਿ ਉਹ ਤਿੰਨ ਹਫਤੇ ਪਹਿਲਾਂ ਵੀ ਅਸਤੀਫਾ ਦੇਣ ਨੂੰ ਤਿਆਰ ਸੀ ਪਰ ਸੋਨੀਆ ਗਾਂਧੀ ਨੇ ਉਨ੍ਹਾਂ ਨੂੰ ਕੰਮ ਜਾਰੀ ਰੱਖਣ ਲਈ ਕਿਹਾ ਸੀ ਪਰ ਜਿਸ ਤਰ੍ਹਾਂ ਨਾਲ ਵਿਧਾਇਕਾਂ ਦੀਆਂ ਮੀਟਿੰਗਾਂ ਬੁਲਾਈਆਂ ਜਾ ਰਹੀਆਂ ਸੀ, ਉਸ ਨਾਲ ਉਨ੍ਹਾਂ ਨੇ ਆਪਣੇ ਆਪ ਨੂੰ ਅਪਮਾਨਿਤ ਮਹਿਸੂਸ ਕੀਤਾ ਤੇ ਅਸਤੀਫਾ ਦੇ ਦਿੱਤਾ।

ਉਨ੍ਹਾਂ ਕਿਹਾ ਸੀ ਕਿ ਉਹ ਜਿੱਤ ਕੇ ਸ਼ਾਇਦ ਕਿਸੇ ਲਈ ਅਹੁਦਾ ਛੱਡ ਦਿੰਦੇ ਪਰ ਹਾਰ ਕੇ ਹਾਰ ਨਹੀਂ ਮੰਨਣਗੇ। ਉਨ੍ਹਾਂ ਪਾਰਟੀ ਹਾਈਕਮਾਂਡ ਦੇ ਫੈਸਲੇ ਨੂੰ ਚੁਣੌਤੀ ਦਿੰਦਿਆਂ ਕਿਹਾ ਸੀ ਕਿ ਸਿੱਧੂ ਨੂੰ ਪ੍ਰਧਾਨ ਬਣਾ ਕੇ ਵੱਡੀ ਗਲਤੀ ਕੀਤੀ ਹੈ। ਕੈਪਟਨ ਨੇ ਕਿਹਾ ਸੀ ਕਿ ਉਹ ਕਿਸੇ ਵੀ ਹਾਲ ਵਿੱਚ ਸਿੱਧੂ ਨੂੰ ਮੁੱਖ ਮੰਤਰੀ ਨਹੀਂ ਬਣਨ ਦੇਣਗੇ ਤੇ ਉਸ ਵਿਰੁੱਧ ਮਜਬੂਤ ਉਮੀਦਵਾਰ ਖੜ੍ਹਾ ਕਰਨਗੇ। ਇਹ ਵੀ ਕਿਹਾ ਸੀ ਕਿ ਜੇਕਰ ਪਾਰਟੀ ਸਿੱਧੂ ਦੀ ਅਗਵਾਈ ਹੇਠ ਚੋਣਾਂ ਲੜੇਗੀ ਤਾਂ 10 ਸੀਟਾਂ ਹਾਸਲ ਕਰਨਾ ਵੀ ਵੱਡੀ ਗੱਲ ਹੋਵੇਗੀ।

ਬੀਬੀ ਸੁਪ੍ਰਯਿਾ ਸ਼੍ਰੀਨਾਤੇ ਨੇ ਕੀ ਕਿਹਾ?

ਰਾਜਨੀਤੀ ਵਿੱਚ ਗੁੱਸੇ ਲਈ ਨਹੀਂ ਥਾਂ, ਤਾਂ 'ਕੀ ਬੇਇੱਜਤੀ ਲਈ ਹੈ' ਕੈਪਟਨ ਦੇ ਇਸ ਬਿਆਨ ਉਪਰੰਤ ਕਾਂਗਰਸ ਦੇ ਕੌਮੀ ਬੁਲਾਰੇ ਬੀਬੀ ਸੁਪ੍ਰਿਯਾ ਸ਼੍ਰੀਨਾਤੇ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਰਾਜਨੀਤੀ ਵਿੱਚ ਗੁੱਸੇ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਕੈਪਟਨ ਇੱਕ ਤਜਰਬੇਕਾਰ ਨੇਤਾ ਹਨ, ਪਾਰਟੀ ਨੇ ਉਨ੍ਹਾਂ ਨੂੰ ਨੌ ਸਾਲ ਨੌ ਮਹੀਨੇ ਮੁੱਖ ਮੰਤਰੀ ਬਣਾਈ ਰੱਖਿਆ ਤੇ ਜੇਕਰ ਉਹ ਪਾਰਟੀ ਛੱਡ ਕੇ ਕਿਤੇ ਹੋਰ ਜਾਣਾ ਚਾਹੁੰਦੇ ਹਨ ਤਾਂ ਇਹ ਫੈਸਲਾ ਨਿਜੀ ਫੈਸਲਾ ਹੋਵੇਗਾ। ਇਸ ਬਿਆਨ ‘ਤੇ ਪਲਟਵਾਰ ਕਰਦਿਆਂ ਕੈਪਟਨ ਨੇ ਜਵਾਬ ਦਿੰਦਿਆਂ ਕਿਹਾ ਹੈ ਕਿ ਇਹ ਸਹੀ ਹੈ ਕਿ ਰਾਜਨੀਤੀ ਵਿੱਚ ਗੁੱਸੇ ਲਈ ਥਾਂ ਨਹੀਂ ਹੈ ਪਰ ਕੀ ਕਾਂਗਰਸ ਜਹੀ ਸਭ ਤੋਂ ਪੁਰਾਣੀ ਪਾਰਟੀ ਵਿੱਚ ਅਪਮਾਨ ਕਰਨ ਲਈ ਥਾਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵਰਗੇ ਕਿਸੇ ਸੀਨੀਅਰ ਆਗੂ ਨਾਲ ਪਾਰਟੀ ਵਿੱਚ ਅਜਿਹਾ ਵਰਤਾਰਾ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਵਰਤਾਰੇ ਤੋਂ ਇਹ ਸੋਚ ਕੇ ਹੈਰਾਨੀ ਹੁੰਦੀ ਹੈ ਕਿ ਪਾਰਟੀ ਵਿੱਚ ਆਮ ਵਰਕਰ ਨਾਲ ਕਿਹੋ ਜਿਹਾ ਵਰਤਾਰਾ ਹੁੰਦਾ ਹੋਵੇਗਾ।

ਰਵੀਨ ਠੁਕਰਾਲ ਦਾ ਟਵੀਟ
ਰਵੀਨ ਠੁਕਰਾਲ ਦਾ ਟਵੀਟ

ਸੂਬੇ ਤੋਂ ਕੌਮੀ ਪੱਧਰ ਤੱਕ ਪਹੁੰਚਿਆ ਕਲੇਸ਼

ਹੁਣ ਲੜਾਈ ਦਿੱਲੀ ਨਾਲ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਬਿਆਨ ਨਾਲ ਇਹ ਸਪਸ਼ਟ ਹੋ ਗਿਆ ਹੈ ਕਿ ਹੁਣ ਪੰਜਾਬ ਦੀ ਲੜਾਈ ਸੂਬੇ ਵਿੱਚੋਂ ਨਿਕਲ ਕੇ ਕੌਮੀ ਪੱਧਰ ‘ਤੇ ਜਾ ਪੁੱਜੀ ਹੈ। ਦੂਜੇ ਪਾਸੇ ਇਹ ਵੀ ਸਪਸ਼ਟ ਜਾਪ ਰਿਹਾ ਹੈ ਕਿ ਰਾਹੁਲ ਗਾਂਧੀ ਨੇ ਜਿਸ ਤਰ੍ਹਾਂ ਨਾਲ ਸਖ਼ਤ ਫੈਸਲੇ ਲੈਣੇ ਸ਼ੁਰੂ ਕਰ ਦਿੱਤੇ ਹਨ, ਉਸੇ ਤਰ੍ਹਾਂ ਪੰਜਾਬ ਬਾਰੇ ਕੀਤੀ ਕਾਰਵਾਈ ਸ਼ਾਇਦ ਹੀ ਹੁਣ ਘੱਟ ਹੋਵੇ। ਦੂਜੇ ਪਾਸੇ ਜੇਕਰ ਪਾਰਟੀ ਵੱਲੋਂ ਕੈਪਟਨ ਦੇ ਖਾਸ ਵਿਧਾਇਕਾਂ ਨੂੰ ਕੈਬਨਿਟ ਵਿੱਚ ਥਾਂ ਨਹੀਂ ਮਿਲਦੀ ਤਾਂ ਇਹ ਬਲਦੀ ‘ਤੇ ਤੇਲ ਪਾਉਣ ਵਾਲਾ ਕੰਮ ਹੋਵੇਗਾ, ਜਿਹੜਾ ਕੀ ਪਾਰਟੀ ਲਈ ਪੰਜਾਬ ਵਿੱਚ ਕਿਸੇ ਵੱਡੇ ਨੁਕਸਾਨ ਨੂੰ ਨਿਉਂਦਾ ਦੇਣ ਦੇ ਬਰਾਬਰ ਹੋਵੇਗਾ।

ਟੀਮ ਕੈਪਟਨ ਸੋਸ਼ਲ ਮੀਡੀਆ ‘ਤੇ ਤਿਆਰ

ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਦੇ ਚਹੇਤਿਆਂ ਤੇ ਨੇੜਲਿਆਂ ਦੀ ਸਰਕਾਰ ਵਿੱਚੋਂ ਛਾਂਟੀ ਕਰ ਦਿੱਤੀ ਗਈ ਹੈ। ਇਸ ਸਬੰਧੀ ਸਰਕਾਰੀ ਬਿਆਨ ਆਉਣ ਦੇ ਨਾਲ ਹੀ ਇੱਕ ਓਐਸਡੀ ਨੇ ਸੋਸ਼ਲ ਮੀਡੀਆ ‘ਤੇ ਕੈਪਟਨ ਦੀ ਫੋਟੋ ਰਿਲੀਜ਼ ਕਰ ਦਿੱਤੀ ਹੈ, ਜਿਸ ਵਿੱਚ ਸਪਸ਼ਟ ਸੁਨੇਹਾ ਦੇ ਦਿੱਤਾ ਗਿਆ ਹੈ ਕਿ ਟੀਮ ਕੈਪਟਨ 2022 (Captain2022) ਲਈ ਤਿਆਰ ਹੈ। ਉਂਜ ਕੈਪਟਨ ਅਮਰਿੰਦਰ ਸਿੰਘ ਨੇ ਵੀ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਉਹ ਹੁਣ ਚੋਣ ਜਰੂਰ ਲੜਨਗੇ। ਹੁਣ ਇਹ ਭਵਿੱਖ ਦੇ ਗਰਭ ਵਿੱਚ ਹੈ ਕਿ ਕੈਪਟਨ ਕੋਈ ਕਰਿਸ਼ਮਾਈ ਖੇਡ ਰਾਹੀਂ ਕਾਂਗਰਸ ਵਿੱਚ ਹੀ ਆਪਣੇ ਰੁਤਬੇ ਮੁਤਾਬਕ ਮੁੜ ਜਗ੍ਹਾ ਬਣਾਉਣ ਵਿੱਚ ਕਾਮਯਾਬ ਹੁੰਦੇ ਹਨ, ਜਾਂ ਫੇਰ ਆਪਣੀ ਪਾਰਟੀ ਬਣਾ ਕੇ ਚੋਣ ਮੈਦਾਨ ਵਿੱਚ ਉਤਰਦੇ ਹਨ ਤੇ ਜਾਂ ਕੋਈ ਹੋਰ ਵਿਕਲਪ ਚੁਣਦੇ ਹਨ।

2017 ਤੋਂ ਹੀ ਸ਼ੁਰੂ ਹੋਈ ਸੀ ਕੈਪਟਨ ਤੇ ਸਿੱਧੂ ਵਿਚਾਲੇ ਖਿਚੋਤਾਣ

ਸਿੱਧੂ ਅਤੇ ਕੈਪਟਨ ਵਿਚਕਾਰ ਲੜਾਈ 2017 ਵਿੱਚ ਪੰਜਾਬ 'ਚ ਕਾਂਗਰਸ ਦੀ ਸਰਕਾਰ ਬਣਦੇ ਹੀ ਸ਼ੁਰੂ ਹੋ ਗਈ ਸੀ। ਅਮਰਿੰਦਰ ਸਿੰਘ 2017 ਵਿੱਚ ਵਿਧਾਨ ਸਭਾ ਚੋਣਾਂ ਸਮੇਂ ਸਿੱਧੂ ਨੂੰ ਕਾਂਗਰਸ ਵਿੱਚ ਲਿਆਉਣ ਦੇ ਪੱਖ 'ਚ ਨਹੀਂ ਸਨ।

ਸ਼ਾਇਦ ਅਮਰਿੰਦਰ ਸਿੰਘ, ਨਵਜੋਤ ਸਿੱਧੂ ਨੂੰ ਆਪਣੇ ਖਿਲਾਫ਼ ਇੱਕ ਚੁਣੌਤੀ ਦੇ ਰੂਪ ਵਿੱਚ ਦੇਖ ਰਹੇ ਸਨ। ਉਸ ਵੇਲੇ ਇਹ ਸਾਫ਼ ਸੀ ਕਿ ਸਿੱਧੂ ਦੀ ਕਾਂਗਰਸ ਵਿੱਚ ਐਂਟਰੀ ਗਾਂਧੀ ਪਰਿਵਾਰ ਦੇ ਆਸ਼ੀਰਵਾਦ ਸਦਕਾ ਹੋਈ ਸੀ ਅਤੇ 2017 ਦੀਆਂ ਚੋਣਾਂ ਜਿੱਤਣ 'ਤੇ ਅਮਰਿੰਦਰ ਸਿੰਘ ਨੂੰ ਸਿੱਧੂ ਨੂੰ ਕੈਬਿਨੇਟ ਮੰਤਰੀ ਬਣਾਉਣਾ ਪਿਆ।

ਜੇਕਰ ਪਾਰਟੀ ਅੰਦਰ ਇਹ ਕਲੇਸ਼ ਖਤਮ ਨਾ ਹੋਇਆ ਤਾਂ ਆਉਣ ਵਾਲਿਆਂ ਵਿਧਾਨ 2022 ਦੀਆਂ ਵਿਧਾਨ ਸਭਾਂ ਚੋਣਾਂ 'ਚ ਕਾਂਗਰਸ ਨੂੰ ਇਸਦਾ ਨੁਕਸਾਨ ਹੋ ਸਕਦਾ ਹੈ ਤੇ ਵਿਰੋਦੀਆਂ ਨੂੰ ਫਾਇਦਾ।

ਇਹ ਵੀ ਪੜ੍ਹੋ: ਭਲਕੇ ਹੋਵੇਗੀ ਕਾਂਸਟੇਬਲ ਦੇ 4,358 ਅਹੁਦਿਆਂ ਲਈ ਲਿਖਤ ਪ੍ਰੀਖਿਆ

Last Updated : Sep 24, 2021, 2:36 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.