ਚੰਡੀਗੜ੍ਹ: ਸਾਬਕਾ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵੀਰਵਾਰ ਨੂੰ ਆਪਣੇ ਯੂਟਿਊਬ ਚੈਨਲ 'ਤੇ ਪੰਜਾਬੀਆਂ ਦੇ ਨਾਂ ਕੋਰੋਨਾ ਸਬੰਧੀ ਸੁਨੇਹਾ ਜਾਰੀ ਕੀਤਾ ਹੈ। ਆਪਣੇ 8 ਮਿੰਟ ਦੇ ਸੰਦੇਸ਼ ਵਿੱਚ ਸਿੱਧੂ ਨੇ ਕੋਰੋਨਾ ਕਾਰਨ ਪੈਦਾ ਹੋਈ ਸਥਿਤੀ ਬਾਰੇ ਪੰਜਾਬੀਆਂ ਨਾਲ ਆਪਣੇ ਦਿੱਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਹਨ। ਆਪਣੇ ਇਸ ਵੀਡੀਓ ਸੁਨੇਹੇ ਰਾਹੀਂ ਸਿੱਧੂ ਨੇ ਕੋਰੋਨਾ ਨਾਲ ਲੜਣ ਲਈ ਪੰਜਾਬੀਆਂ ਨੂੰ ਗੁਰੂ ਮੰਤਰ ਦੱਸਿਆ ਹੈ।
ਸਿੱਧੂ ਨੇ ਆਪਣਾ ਸੁਨੇਹਾ ਸ਼ੁਰੂ ਕਰਦੇ ਕਿਹਾ ਕਿ ਜੋ ਆਫਤਾਂ ਆਉਂਦੀਆਂ ਹਨ, ਉਹ ਮਨੁੱਖ ਨੂੰ ਕੁਝ ਨਾ ਕੁਝ ਸਿਖਾ ਕੇ ਹੀ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਇਸ ਆਫ਼ਤ ਦਾ ਟਾਕਰਾਂ ਵੀ ਬਹਾਦਰੀ ਨਾਲ ਕਰਨਗੇ।
ਆਪਣੇ ਸੁਨੇਹੇ ਵਿੱਚ ਸਿੱਧੂ ਨੇ ਕੋਰੋਨਾ ਕਾਰਨ ਪੂਰੀ ਦੁਨੀਆ 'ਚ ਪੈਦਾ ਹੋਈ ਸਥਿਤੀ ਬਾਰੇ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਕਿਵੇਂ ਕੋਰੋਨਾ ਪੂਰੀ ਦੁਨੀਆ ਵਿੱਚ ਫੈਲਿਆ ਹੈ।
ਆਪਣੇ ਸੁਨੇਹੇ ਦੇ ਅਖੀਰ ਵਿੱਚ ਸਿੱਧੂ ਨੇ ਕਿਹਾ ਸਰਕਾਰ ਨੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰੋ। ਉਨ੍ਹਾਂ ਇਸ ਮੌਕੇ ਪੰਜਾਬੀਆਂ ਦੇ ਜਜ਼ਬੇ ਨੂੰ ਸਲਾਮ ਕੀਤਾ।