ETV Bharat / city

ਸਿੱਧੂ ਮੂਸੇਵਾਲਾ ਕਤਲ ਮਾਮਲਾ: ਸੁਰੱਖਿਆ ਕਟੌਤੀ ਬਣਿਆ ਕਤਲ ਦਾ ਵੱਡਾ ਕਾਰਨ !

ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਨਵਾਂ ਖੁਲਾਸਾ ਹੋਇਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਸਿੱਧੂ ਦੀ ਸੁਰੱਖਿਆ ਘੱਟ ਕਰਨ ਦੀ ਸੂਚਨਾ ਤੋਂ ਬਾਅਦ ਗੈਂਗਸਟਰ ਉਸ ਦੇ ਕਤਲ ਲਈ ਸਰਗਰਮ ਹੋ ਗਏ ਸੀ।

ਸਿੱਧੂ ਮੂਸੇਵਾਲਾ ਕਤਲ ਮਾਮਲਾ
ਸਿੱਧੂ ਮੂਸੇਵਾਲਾ ਕਤਲ ਮਾਮਲਾ
author img

By

Published : Jul 10, 2022, 2:36 PM IST

ਚੰਡੀਗੜ੍ਹ: ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਦੀ ਸੁਰੱਖਿਆ ਵਿੱਚ ਕਟੌਤੀ ਦਾ ਫੈਸਲਾ ਇਸ ਕਤਲ ਦਾ ਵੱਡਾ ਕਾਰਨ ਹੈ।

ਗੋਲਡੀ ਬਰਾੜ ਨੇ ਕੀਤਾ ਸੀ ਫੋਨ: ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ 28 ਮਈ ਨੂੰ ਮੂਸੇਵਾਲਾ ਦੀ ਸੁਰੱਖਿਆ ਘਟਾਈ ਗਈ ਤਾਂ ਕੈਨੇਡਾ ਬੈਠੇ ਲਾਰੈਂਸ ਗੈਂਗ ਦੇ ਗੈਂਗਸਟਰ ਗੋਲਡੀ ਬਰਾੜ ਨੇ ਸ਼ਾਰਪ ਸ਼ੂਟਰ ਪ੍ਰਿਆਵਰਤ ਫੌਜੀ ਨੂੰ ਫੋਨ ਕੀਤਾ। ਗੋਲਡੀ ਨੇ ਕਿਹਾ ਕਿ ਮੂਸੇਵਾਲਾ ਦੀ ਸੁਰੱਖਿਆ ਘੱਟ ਕਰ ਦਿੱਤੀ ਗਈ ਹੈ। ਹੁਣ ਇਹ ਕੰਮ ਭਾਵ ਮੂਸੇਵਾਲਾ ਦਾ ਕਤਲ ਕੱਲ੍ਹ ਨੂੰ ਹੀ ਕਰਨਾ ਹੈ।

ਰਿਕਾਰਡਿੰਗ ਰਿਕਵਰ ਤੋਂ ਬਾਅਦ ਖੁਲਾਸਾ: ਸਿੱਧੂ ਮੂਸੇਵਾਲਾ ਦਾ ਅਗਲੇ ਹੀ ਦਿਨ ਭਾਵ 29 ਮਈ ਨੂੰ ਘਰੋਂ ਨਿਕਲਣ ਤੋਂ ਬਾਅਦ ਪਿੰਡ ਜਵਾਹਰਕੇ 'ਚ ਕਤਲ ਕਰ ਦਿੱਤਾ ਗਿਆ ਸੀ। ਸੂਤਰਾਂ ਅਨੁਸਾਰ ਇਹ ਖੁਲਾਸਾ ਦਿੱਲੀ ਪੁਲਿਸ ਦੇ ਪ੍ਰਿਯਵਰਤ ਫ਼ੌਜੀ ਦੇ ਮੋਬਾਈਲ ਤੋਂ ਕਾਲ ਰਿਕਾਰਡਿੰਗ ਰਿਕਵਰ ਕਰਨ ਤੋਂ ਬਾਅਦ ਹੋਇਆ ਹੈ।

ਸੁਰੱਖਿਆ ਦੀ ਸੂਚਨਾ ਮਿਲਦੇ ਹੀ ਤੇਜ਼ ਹੋਈ ਗੈਂਗ ਦੀ ਗਤੀਵਿਧੀ: ਸ਼ਾਰਪ ਸ਼ੂਟਰ ਸਿੱਧੂ ਮੂਸੇਵਾਲਾ ਨੂੰ ਮਾਰਨ ਲਈ ਪਹਿਲਾਂ ਹੀ ਮਾਨਸਾ ਪਹੁੰਚ ਚੁੱਕੇ ਸਨ। ਉਹ ਮੌਕੇ ਦੀ ਉਡੀਕ ਕਰ ਰਹੇ ਸਨ। ਜੋ ਉਨ੍ਹਾਂ ਨੂੰ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਘੱਟ ਹੋਣ ਕਾਰਨ ਅਤੇ ਫਿਰ ਇਸ ਦੀ ਖ਼ਬਰ ਬਾਹਰ ਆਉਣ 'ਤੇ ਮਿਲ ਗਿਆ। ਇਸ ਗੱਲ ਦਾ ਪਤਾ ਲੱਗਦਿਆਂ ਹੀ ਗੋਲਡੀ ਨੇ ਸਾਰੇ ਮਦਦਗਾਰਾਂ ਅਤੇ ਸ਼ਾਰਪਸ਼ੂਟਰਾਂ ਨੂੰ ਚੌਕਸ ਕਰ ਦਿੱਤਾ। ਮੂਸੇਵਾਲਾ ਦੇ ਘਰ 'ਤੇ ਪਲ-ਪਲ ਨਜ਼ਰ ਰੱਖੀ ਗਈ।

ਕੇਕੜਾ ਫੈਨ ਬਣ ਪੁੱਜਿਆ: ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸਿੱਧੂ ਮੂਸੇਵਾਲਾ 29 ਮਈ ਨੂੰ ਘਰੋਂ ਬਾਹਰ ਨਹੀਂ ਆਇਆ ਸੀ। ਹਾਲਾਂਕਿ, ਜਦੋਂ ਵੀ ਕੋਈ ਪ੍ਰਸ਼ੰਸਕ ਫੋਟੋਆਂ ਲਈ ਉਨ੍ਹਾਂ ਦੇ ਘਰ ਜਾਂਦਾ ਸੀ ਤਾਂ ਮੂਸੇਵਾਲਾ ਉਨ੍ਹਾਂ ਨੂੰ ਜ਼ਰੂਰ ਮਿਲਦਾ ਸੀ। ਇਸ ਕਾਰਨ ਸੰਦੀਪ ਕੇਕੜਾ ਸਾਥੀ ਬਲਦੇਵ ਨਿੱਕੂ ਦੇ ਨਾਲ ਫੈਨ ਬਣ ਕੇ ਪਹੁੰਚੇ।

ਘਰੋਂ ਨਿਕਲਣ ਦੀ ਸੂਚਨਾ: ਉਸ ਸਮੇਂ ਤੱਕ ਮੂਸੇਵਾਲਾ ਨੂੰ ਘਰ 'ਚ ਦਾਖਲ ਹੋ ਕੇ ਮਾਰਨ ਦੀ ਯੋਜਨਾ ਸੀ। ਹਾਲਾਂਕਿ, ਜਦੋਂ ਮੂਸੇਵਾਲਾ 2 ਦੋਸਤਾਂ ਨਾਲ ਬਿਨਾਂ ਗੰਨਮੈਨ ਦੇ ਥਾਰ ਜੀਪ ਤੋਂ ਅਚਾਨਕ ਬਾਹਰ ਆਇਆ ਤਾਂ ਗੋਲੀਬਾਰੀ ਕਰਨ ਵਾਲਿਆਂ ਨੂੰ ਮੌਕਾ ਮਿਲ ਗਿਆ। ਗੋਲਡੀ ਨੇ ਤੁਰੰਤ ਸ਼ਾਰਪਸ਼ੂਟਰਾਂ ਨੂੰ ਬੁਲਾਇਆ ਅਤੇ ਕਿਹਾ ਕਿ ਮੂਸੇਵਾਲਾ ਘਰ ਤੋਂ ਨਿਕਲ ਗਿਆ ਹੈ। ਜਿਸ ਤੋਂ ਬਾਅਦ ਮੂਸੇਵਾਲਾ ਨੂੰ ਜਵਾਹਰਕੇ ਵਿੱਚ ਘੇਰ ਕੇ ਮਾਰ ਦਿੱਤਾ ਗਿਆ।

ਇਹ ਵੀ ਪੜ੍ਹੋ: CM ਮਾਨ ਵਲੋਂ ਵਿਧਾਨ ਸਭਾ ਅਤੇ ਹਾਈਕੋਰਟ ਲਈ ਜ਼ਮੀਨ ਦੀ ਮੰਗ ਨੂੰ ਲੈ ਕੇ ਵਿਰੋਧੀਆਂ ਦਾ ਬਿਆਨ,ਕਿਹਾ...

ETV Bharat Logo

Copyright © 2024 Ushodaya Enterprises Pvt. Ltd., All Rights Reserved.