ਚੰਡੀਗੜ੍ਹ: ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲੇ (Sidhu Moosewala murder case) ਵਿੱਚ ਪੁਲਿਸ ਨੇ ਦੋ ਗੈਂਗਸਟਰ ਜਗਰੂਪ ਰੂਪਾ ਅਤੇ ਮਨਪ੍ਰੀਤ ਮਨੂੰ ਕੁੱਸਾ ਨੂੰ ਪੁਲਿਸ ਮੁਕਾਬਲੇ ਵਿੱਚ ਢੇਰ ਕਰ ਦਿੱਤਾ (encounter of gangsters) ਸੀ। ਗੈਂਗਸਟਰਾਂ ਨੂੰ ਮਾਰੇ ਜਾਣ ਤੋਂ ਬਾਅਦ ਮੂਸੇਵਾਲਾ ਕਤਲਕਾਂਡ ਦੇ ਸਾਜ਼ਿਸ਼ਘਾੜੇ ਗੋਲਡੀ ਬਰਾੜ ਦਾ ਬਿਆਨ ਸਾਹਮਣੇ ਆਇਆ ਹੈ।
ਗੈਂਗਸਟਰ ਗੋਲਡੀ ਬਰਾੜ ਨੇ ਸੋਸ਼ਲ ਮੀਡੀਆ ’ਤੇ ਇੱਕ ਬਿਆਨ ਜਾਰੀ ਕੀਤਾ ਹੈ। ਉਸਨੇ ਆਪਣੇ ਬਿਆਨ ਵਿੱਚ ਮਾਰੇ ਗਏ ਗੈਂਗਸਟਰਾਂ ਨੂੰ ਆਪਣਾ ਭਰਾ ਦੱਸਿਆ ਹੈ ਅਤੇ ਕਿਹਾ ਕਿ ਉਹ ਬੱਬਰ ਸ਼ੇਰ ਸਨ ਜਿੰਨ੍ਹਾਂ ਨੇ 6 ਘੰਟੇ ਤੱਕ 1000 ਤੋਂ ਵੱਧ ਪੁਲਿਸ ਮੁਲਾਜ਼ਮਾਂ ਦਾ ਮੁਕਾਬਲਾ ਕੀਤਾ ਹੈ।
ਗੋਲਡੀ ਬਰਾੜ ਦਾ ਮਾਰੇ ਗਏ ਗੈਂਗਸਟਰਾਂ ਦੇ ਪਰਿਵਾਰ ਨੂੰ ਲੈਕੇ ਬਿਆਨ: ਇਸਦੇ ਨਾਲ ਹੀ ਗੋਲਡੀ ਨੇ ਕਿਹਾ ਕਿ ਸਾਡੇ ਲਈ ਇੰਨ੍ਹਾਂ ਦੋਵਾਂ ਨੇ ਬਹੁਤ ਕੁਝ ਕੀਤਾ ਹੈ। ਉਸਨੇ ਕਿਹਾ ਕਿ ਅਸੀਂ ਇੰਨ੍ਹਾਂ ਦੋਵਾਂ ਦੇ ਪਰਿਵਾਰ ਨਾਲ ਹਮੇਸ਼ਾ ਖੜ੍ਹੇ ਹਾਂ ਅਤੇ ਪੂਰੀ ਮਦਦ ਕਰਾਂਗੇ। ਇਸ ਦੌਰਾਨ ਉਸਨੇ ਗੋਲੀ ਕਾਜੀਕੋਟ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਉਸਦਾ ਵੀ ਧੰਨਵਾਦ ਕਰਦਾ ਹਾਂ ਜਿਸਨੇ ਜਗਰੂਪਾ ਰੂਪਾ ਤੇ ਮਨਪ੍ਰੀਤ ਕੁੱਸਾ ਨਾਲ ਮਿਲਾਇਆ ਸੀ।
'ਐਨਕਾਊਂਟਰ ਸਮੇਂ ਆਇਆ ਸੀ ਫੋਨ': ਗੋਲਡੀ ਬਰਾੜ ਨੇ ਦੱਸਿਆ ਕਿ ਪੁਲਿਸ ਨਾਲ ਟਾਕਰੇ ਦੌਰਾਨ ਜਗਰੂਪ ਰੂਪੇ ਉਸਨੂੰ ਦੱਸਿਆ ਕਿ ਪੁਲਿਸ ਨੇ ਉਨ੍ਹਾਂ ਨੂੰ ਘੇਰ ਲਿਆ ਹੈ ਜਿਸ ਤੋਂ ਬਾਅਦ ਮੈਂ ਉਨ੍ਹਾਂ ਨੂੰ ਪੁਲਿਸ ਨੂੰ ਸਿਰੰਡਰ ਕਰਨ ਲਈ ਕਿਹਾ ਸੀ ਅਤੇ ਇਹ ਵੀ ਕਿਹਾ ਕਿ ਮੈਂ ਤੁਹਾਨੂੰ ਜੇਲ੍ਹ ਵਿੱਚੋਂ ਬਾਹਰ ਕੱਢ ਲਵਾਂਗਾ। ਇਸ ਤੋਂ ਅੱਗੇ ਗੋਲਡੀ ਨੇ ਦੱਸਿਆ ਕਿ ਮੇਰੇ ਸਰੰਡਰ ਕਹੇ ਜਾਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਬਾਈ ਅਸੀਂ ਤੈਨੂੰ ਆਪਣੀ ਆਖਰੀ ਪਰਫਾਰਮੈਂਸ ਦਿਖਾਉਣੀ ਹੈ ਅਤੇ ਅਸੀਂ ਸਰੰਡਰ ਨਹੀਂ ਕਰਾਂਗੇ। ਜਿਸ ਤੋਂ ਬਾਅਦ ਦੋਵਾਂ ਨੇ 6 ਘੰਟੇ ਤੱਕ ਪੁਲਿਸ ਨੂੰ ਰੋਕੀ ਰੱਖਿਆ।
ਮੂਸੇਵਾਲਾ ਕਤਲਕਾਂਡ ’ਤੇ ਕੀ ਬੋਲਿਆ ਗੋਲਡੀ?: ਗੋਲਡੀ ਬਰਾੜ ਨੇ ਕਿਹਾ ਕਿ ਜਿਹੜੇ ਲੋਕ ਕਹਿੰਦੇ ਹਨ ਕਿ ਸਿੱਧੂ ਮੂਸੇਵਾਲਾ ਨੂੰ 8 ਲੋਕਾਂ ਨੇ ਮਾਰਿਆ ਤਾਂ ਮੈਂ ਉਨ੍ਹਾ ਨੂੰ ਦੱਸਣਾ ਚਾਹੁੰਦਾ ਹਾਂ ਕਿ ਸਿੱਧੂ ਨੂੰ 8 ਨੇ ਮਾਰਿਆ ਸੀ ਪਰ ਇੱਥੇ 1000 ਤੋਂ ਵੱਧ ਪੁਲਿਸ ਮੁਲਾਜ਼ਮਾਂ ਨਾਲ ਉਸਦੇ ਸਾਥੀਆਂ ਦਾ ਮੁਕਾਬਲਾਂ ਹੋਇਆ ਸੀ ਜਿੰਨ੍ਹਾਂ ਉਨ੍ਹਾਂ ਦਾ ਪੂਰਾ ਮੁਕਾਬਲਾ ਕੀਤਾ।
ਗੋਲਡੀ ਦੀ ਪੁਲਿਸ ਨੂੰ ਸਲਾਹ: ਇਸ ਦੌਰਾਨ ਗੋਲਡੀ ਬਰਾੜ ਨੇ ਇੱਕ ਹੋਰ ਸਪੱਸ਼ਟੀਕਰਨ ਇਸ ਪੋਸਟ ਰਾਹੀਂ ਦਿੱਤਾ ਹੈ ਕਿ ਪੁਲਿਸ ਕਹਿ ਰਹੀ ਹੈ ਕਿ ਅੰਕਿਤ ਨੂੰ ਉਸਨੇ ਪੈਸੇ ਨਹੀਂ ਦਿੱਤੇ ਜਾਂ ਫੇਰ ਉਸਨੇ ਫੋਨ ਨਹੀਂ ਚੁੱਕਿਆ ਪਰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਉਸਨੇ ਕਿਹਾ ਕਿ ਉਹ ਮੇਰੇ ਭਰਾ ਨੇ ਅਤੇ ਉਨ੍ਹਾਂ ਦਾ ਮੈਂ ਸਾਰਾ ਸੈੱਟ ਕਰ ਦਿੱਤਾ ਹੈ। ਉਸਨੇ ਕਿਹਾ ਆਖੀਰ ਵਿੱਚ ਕਿਹਾ ਕਿ ਇਸ ਤਰ੍ਹਾਂ ਦੀਆਂ ਗੱਲਾਂ ਪੁਲਿਸ ਨਾ ਕਰੇ।
ਇਸ ਤਰ੍ਹਾਂ ਰਚੀ ਗਈ ਸੀ ਸਾਜ਼ਿਸ਼: ਦੱਸ ਦਈਏ ਕਿ ਗੋਲਡੀ ਬਰਾੜ ਲਾਰੈਂਸ ਦਾ ਕਰੀਬੀ ਸਾਥੀ ਹੈ। ਪੁਲਿਸ ਮੁਤਾਬਕ ਲਾਰੈਂਸ ਨੇ ਜੇਲ੍ਹ ਵਿੱਚ ਬੈਠ ਕੇ ਗੋਲਡੀ ਬਰਾੜ ਨਾਲ ਮਿਲਕੇ ਮੂਸੇਵਾਲਾ ਨੂੰ ਮਾਰਨ ਦੀ ਪੂਰੀ ਸਾਜ਼ਿਸ਼ ਰਚੀ ਸੀ। ਇਸ ਸਾਜ਼ਿਸ਼ ਨੂੰ ਰਚਣ ਤੋਂ ਬਾਅਦ ਗੋਲਡੀ ਬਰਾੜ ਨੇ ਸ਼ਾਰਪਸ਼ੂਟਰਾਂ ਨੂੰ ਇਕੱਠਾ ਕੀਤਾ। ਜਿਸ ਤੋਂ ਬਾਅਦ 29 ਮਈ ਨੂੰ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿੱਚ ਕੈਦੀਆਂ ਦਾ ਡੋਪ ਟੈਸਟ,ਹੈਰਾਨ ਕਰਨ ਵਾਲੇ ਆਏ ਅੰਕੜੇ