ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ (Bharatiya Janata Party) ਦੇ ਰਾਸ਼ਟਰੀ ਸਹਿ-ਸੰਗਠਨ ਮੰਤਰੀ ਸ਼ਿਵ ਪ੍ਰਕਾਸ਼ ਆਪਣੇ ਤਿੰਨ ਦਿਨਾਂ ਪੰਜਾਬ ਦੌਰੇ ਵਜੋਂ ਸੂਬਾ ਭਾਜਪਾ ਹੈੱਡਕੁਆਰਟਰ ਚੰਡੀਗੜ੍ਹ ਪੁੱਜੇ।ਜਿਥੇ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਫੁੱਲਾਂ ਦੇ ਗੁਲਦਸਤੇ (Bouquets) ਨਾਲ ਉਨ੍ਹਾਂ ਦਾ ਸਵਾਗਤ ਕੀਤਾ।ਇਸ ਮੌਕੇ ਸੰਗਠਨ ਦੇ ਜਨਰਲ ਸਕੱਤਰ ਦਿਨੇਸ਼ ਕੁਮਾਰ, ਸੂਬਾ ਭਾਜਪਾ ਦੇ ਜਨਰਲ ਸਕੱਤਰ ਜੀਵਨ ਗੁਪਤਾ ਅਤੇ ਡਾ: ਸੁਭਾਸ਼ ਸ਼ਰਮਾ ਵੀ ਮੌਜੂਦ ਸਨ।
ਜੀਵਨ ਗੁਪਤਾ ਨੇ ਦੱਸਿਆ ਕਿ ਆਪਣੇ ਤਿੰਨ ਦਿਨਾਂ ਦੌਰੇ ਦੌਰਾਨ ਮੰਤਰੀ ਸ਼ਿਵ ਪ੍ਰਕਾਸ਼ ਸੰਗਠਨ ਨੂੰ ਹੋਰ ਗਤੀਸ਼ੀਲ ਬਣਾਉਣ ਅਤੇ ਵਰਕਰਾਂ ਨਾਲ ਗੱਲਬਾਤ ਕਰਨ ਲਈ ਸੂਬੇ ਦੇ ਵੱਖ-ਵੱਖ ਵਰਗਾਂ ਅਤੇ ਜ਼ਿਲ੍ਹਿਆਂ ਦੀਆਂ ਟੀਮਾਂ ਨਾਲ ਸੰਗਠਨਾਤਮਕ ਮੀਟਿੰਗਾਂ ਕਰਨਗੇ।ਗੁਪਤਾ ਨੇ ਕਿਹਾ ਕਿ ਆਪਣੀ ਦੌਰੇ ਦੌਰਾਨ ਸ਼ਿਵ ਪ੍ਰਕਾਸ਼ ਸੰਗਠਨ ਦੇ ਸੂਬਾਈ ਅਹੁਦੇਦਾਰਾਂ, ਕੋਰ ਸਮੂਹ ਅਤੇ ਹੋਰਨਾਂ ਨਾਲ ਮੀਟਿੰਗ ਕਰਨਗੇ। ਉਨ੍ਹਾਂ ਕਿਹਾ ਕਿ ਸ਼ਿਵ ਰਾਜ ਦੌਰੇ ਤਹਿਤ ਕਿਸਾਨਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਵੀ ਕਰਨਗੇ। ਉਨ੍ਹਾਂ ਕਿਹਾ ਕਿ ਸ਼ਿਵ ਪ੍ਰਕਾਸ਼ ਨੇ ਪਹਿਲਾਂ ਮੁਹਾਲੀ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ।
ਜੀਵਨ ਗੁਪਤਾ ਨੇ ਕਿਹਾ ਕਿ ਇਸ ਸਮੇਂ ਸੂਬੇ ਦੇ ਰਾਜਨੀਤਿਕ ਹਾਲਾਤ ਭਾਜਪਾ ਲਈ ਅਨੁਕੂਲ ਹਨ ਕਿਉਂਕਿ ਸਾਢੇ ਚਾਰ ਸਾਲਾਂ ਦੀ ਕਾਂਗਰਸ ਸਰਕਾਰ ਦੀ ਅਰਾਜਕਤਾ ਕਾਰਨ ਲੋਕਾਂ ਵਿਚ ਉਨ੍ਹਾਂ ਦੀ ਭਰੋਸੇਯੋਗਤਾ ਨੀਵੇਂ ਪੱਧਰ ‘ਤੇ ਪਹੁੰਚ ਚੁੱਕੀ ਹੈ ਅਤੇ ਹੋਰ ਵਿਰੋਧੀ ਪਾਰਟੀਆਂ ਵੀ ਖੋਖਲੇ ਦਾਅਵਿਆਂ ਨਾਲ ਇਸ ਚੋਣ ਮੈਦਾਨ ਵਿੱਚ ਬੇਅਸਰ ਨਜ਼ਰ ਆ ਰਹੀਆਂ ਹਨ। ਉਨ੍ਹਾਂ ਨੇ ਕਿਹਾ ਹੈ ਕਿ ਸੂਬੇ ਦੇ ਲੋਕ ਭਾਜਪਾ ਨੂੰ ਇਕਮਾਤਰ ਵਿਕਲਪ ਵਜੋਂ ਵੇਖ ਰਹੇ ਹਨ, ਜੋ ਕੇਂਦਰ ਦੀ ਮੋਦੀ ਸਰਕਾਰ ਦੀ ਤਰ੍ਹਾਂ ਉਨ੍ਹਾਂ ਦੀ ਭਰੋਸੇਯੋਗਤਾ 'ਤੇ ਖਰੇ ਉਤਰਨਗੇ।
ਇਹ ਵੀ ਪੜੋ:2022 ਦੀਆਂ ਚੋਣਾਂ ਤੋਂ ਪਹਿਲਾਂ ਰੱਦ ਕੀਤੇ ਜਾਣਗੇ ਪਾਵਰ ਪਰਚੇਜ਼ ਐਗਰੀਮੈਂਟ-ਵੇਰਕਾ