ETV Bharat / city

ਸੁਖਬੀਰ ਬਾਦਲ ਨੇ ਸੂਬਾ ਸਰਕਾਰ ਖ਼ਿਲਾਫ 7 ਜੁਲਾਈ ਨੂੰ ਧਰਨਿਆਂ ਦਾ ਦਿੱਤਾ ਸੱਦਾ

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸੂਬੇ ਦੀ ਕੈਪਟਨ ਸਰਕਾਰ ਦੇ ਖ਼ਿਲਾਫ਼ 7 ਜੁਲਾਈ ਨੂੰ ਪਿੰਡਾਂ ਵਿੱਚ ਧਰਨੇ ਦੇਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਆਖਿਆ ਕਿ ਕੇਂਦਰ ਵੱਲੋਂ ਭੇਜੀ ਗਈ 70 ਹਜ਼ਾਰ ਮੈਟ੍ਰਿਕ ਕਣਕ ਦੀ ਵੰਡ ਵਿੱਚ ਕੈਪਟਨ ਸਰਕਾਰ ਨੇ ਘੋਟਾਲਾ ਕੀਤਾ ਹੈ।

Shiromani Akali Dal will hold dharnas in villages on July 7 says sukhbir badal
ਸੁਖਬੀਰ ਬਾਦਲ ਨੇ ਦਿੱਤਾ ਸੂਬਾ ਸਰਕਾਰ ਖ਼ਿਲਾਫ 7 ਜੁਲਾਈ ਨੂੰ ਧਰਨਿਆਂ ਦਾ ਸੱਦਾ
author img

By

Published : Jul 6, 2020, 12:12 PM IST

ਚੰਡੀਗੜ੍ਹ: ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸੂਬੇ ਦੀ ਕੈਪਟਨ ਸਰਕਾਰ ਦੇ ਖ਼ਿਲਾਫ਼ 7 ਜੁਲਾਈ ਨੂੰ ਪਿੰਡਾਂ ਵਿੱਚ ਧਰਨੇ ਦੇਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਆਖਿਆ ਕਿ ਕੇਂਦਰ ਵੱਲੋਂ ਭੇਜੀ ਗਈ 70 ਹਜ਼ਾਰ ਮੈਟ੍ਰਿਕ ਕਣਕ ਦੀ ਵੰਡ ਵਿੱਚ ਕੈਪਟਨ ਸਰਕਾਰ ਨੇ ਘੋਟਾਲਾ ਕੀਤਾ ਹੈ। ਦੱਸ ਦਈਏ ਕਿ ਕੋਰੋਨਾ ਕਾਰਨ ਹੋਈ ਤਾਲਾਬੰਦੀ ਕਾਰਨ ਲੋਕਾਂ ਦੇ ਕੰਮਕਾਜ ਠੱਪ ਹੋ ਗਏ ਹਨ, ਜਿਸ ਕਾਰਨ ਕੇਂਦਰ ਸਰਕਾਰ ਵੱਲੋਂ ਲੋੜਵੰਦ ਲੋਕਾਂ ਲਈ ਪੰਜਾਬ ਨੂੰ 70 ਹਜ਼ਾਰ ਮੈਟ੍ਰਿਕ ਕਣਕ ਭੇਜੀ ਸੀ।

  • Shiromani Akali Dal will hold dharnas in villages on July 7 to question the state govt over bungling of 70,000 MT ration for April,May & June & warn the govt to distribute ration fairly over next 5 months. Everyone must come together to fight for the rights of the needy. #Protest pic.twitter.com/haFbuFrIsE

    — Sukhbir Singh Badal (@officeofssbadal) July 6, 2020 " class="align-text-top noRightClick twitterSection" data=" ">

ਸੁਖਬੀਰ ਬਾਦਲ ਨੇ ਟਵੀਟ ਕਰ ਲਿਖਿਆ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ 7 ਜੁਲਾਈ ਨੂੰ ਧਰਨੇ ਲਗਾਉਣ ਲਈ ਸੱਦਾ ਦਿੰਦੀ ਹੈ, ਜਿਸ ਵਿੱਚ ਉਹ ਸੂਬਾ ਸਰਕਾਰ ਨੂੰ ਕੇਂਦਰ ਸਰਕਾਰ ਵੱਲੋਂ ਅਪ੍ਰੈਲ, ਮਈ, ਜੂਨ ਲਈ ਭੇਜੇ ਗਏ ਰਾਸ਼ਨ ਦੀ ਵੰਡ ਸਬੰਧੀ ਸਵਾਲ ਕਰਨਗੇ। ਉਨ੍ਹਾਂ ਲੋੜਵੰਦ ਲੋਕਾਂ ਦੇ ਹੱਕਾਂ ਲਈ ਸਭ ਨੂੰ ਅੱਗੇ ਆਉਣ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ: ਲੁਧਿਆਣਾ ਦੀ ਕੇਂਦਰੀ ਜੇਲ੍ਹ ਦੇ 26 ਕੈਦੀ ਆਏ ਕੋਰੋਨਾ ਪੌਜ਼ੀਟਿਵ

ਜਾਣਕਾਰੀ ਲਈ ਦੱਸ ਦਈਏ ਕਿ ਬੀਤੇ ਦਿਨੀਂ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਜਾਰੀ ਕਰ ਕੈਪਟਨ ਸਰਕਾਰ 'ਤੇ ਸਵਾਲ ਚੁੱਕੇ ਸਨ। ਉਨ੍ਹਾਂ ਆਖਿਆ ਸੀ ਕਿ ਲੌਕਡਾਊਨ ਦੇ ਦੌਰਾਨ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਅਪ੍ਰੈਲ ਤੋਂ ਲੈ ਕੇ ਜੂਨ ਮਹੀਨੇ ਤੱਕ ਤਕਰੀਬਨ 70 ਹਜ਼ਾਰ ਮੈਟ੍ਰਿਕ ਟਨ ਕਣਕ ਹਰ ਮਹੀਨੇ ਭੇਜੀ ਹੈ। ਇਹ ਕਣਕ ਨੀਲੇ ਕਾਰਡ ਧਾਰਕਾਂ ਸਣੇ ਲੋੜਵੰਦ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਭੇਜੀ ਗਈ ਸੀ। ਇਹ ਕਣਕ ਲਾਭਪਾਤਰੀਆਂ ਨੂੰ ਪੰਜ ਕਿਲੋਂ ਪ੍ਰਤੀ ਮੈਂਬਰ ਦੇ ਹਿਸਾਬ ਨਾਲ ਵੰਡੀ ਜਾਣੀ ਸੀ, ਪਰ ਕੈਪਟਨ ਸਰਕਾਰ ਨੇ ਇਸ ਨੂੰ ਲਾਭਪਾਤਰੀਆਂ ਤੱਕ ਨਹੀਂ ਪਹੁੰਚਾਇਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.