ETV Bharat / city

ਸ਼੍ਰੋਮਣੀ ਅਕਾਲੀ ਦਲ ਨੇ ਕੁਰਸੀ ਲਈ ਦਿੱਲੀ ਚਾਲੇ ਪਾਉਣ 'ਤੇ ਕਾਂਗਰਸੀਆਂ ਦੀ ਕੀਤੀ ਨਿਖੇਧੀ - ਕੋਰੋਨਾ ਵਾਇਰਸ

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਕੋਰੋਨਾ ਕਾਲ ਵਿਚ ਵਿਚਾਲੇ ਛੱਡ ਕੇ ਕੁਰਸੀ ਲਈ ਲੜਨ ਵਾਸਤੇ ਦਿੱਲੀ ਪੁੱਜ ਜਾਣ ਦੇ ਤਰੀਕੇ ’ਤੇ ਗੰਭੀਰ ਚਿੰਤਾ ਜ਼ਾਹਰ ਕੀਤੀ । ਬੀਤੇ ਦਿਨ ਦੇਰ ਸ਼ਾਮ ਹੋਈ ਕੋਰ ਕਮੇਟੀ ਦੀ ਮੀਟਿੰਗ ਵਿਚ ਇਹ ਗੱਲ ਵਿਚਾਰੀ ਗਈ ਕਿ ਕਾਂਗਰਸ ਦੇ ਮੰਤਰੀ ਤੇ ਵਿਧਾਇਕ ਕੋਰੋਨਾ ਨਾਲ ਜੂਝ ਰਹੇ ਲੋਕਾਂ ਦੀਆਂ ਮੁਸ਼ਕਿਲਾਂ ਪ੍ਰਤੀ ਬਿਲਕੁਲ ਹੀ ਬੇਰੁਖੇ ਹੋ ਗਏ ਹਨ ਤੇ ਕੁਰਸੀ ਦੀ ਦੌੜ ਵਿੱਚ ਇੱਕ ਦੂਜੇ ਤੋਂ ਅੱਗੇ ਲੰਘਣ ਦੀ ਲੜਾਈ 'ਚ ਲੱਗੇ ਹਨ।

ਕੁਰਸੀ ਲਈ ਦਿੱਲੀ ਚਾਲੇ ਪਾਉਣ 'ਤੇ ਕਾਂਗਰਸੀਆਂ ਦੀ ਕੀਤੀ ਨਿਖੇਧੀ

author img

By

Published : May 31, 2021, 11:09 PM IST

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਕੋਰੋਨਾ ਕਾਲ ਵਿਚ ਵਿਚਾਲੇ ਛੱਡ ਕੇ ਕੁਰਸੀ ਲਈ ਲੜਨ ਵਾਸਤੇ ਦਿੱਲੀ ਪੁੱਜ ਜਾਣ ਦੇ ਤਰੀਕੇ ’ਤੇ ਗੰਭੀਰ ਚਿੰਤਾ ਜ਼ਾਹਰ ਕੀਤੀ । ਬੀਤੇ ਦਿਨ ਦੇਰ ਸ਼ਾਮ ਹੋਈ ਕੋਰ ਕਮੇਟੀ ਦੀ ਮੀਟਿੰਗ ਵਿਚ ਇਹ ਗੱਲ ਵਿਚਾਰੀ ਗਈ ਕਿ ਕਾਂਗਰਸ ਦੇ ਮੰਤਰੀ ਤੇ ਵਿਧਾਇਕ ਕੋਰੋਨਾ ਨਾਲ ਜੂਝ ਰਹੇ ਲੋਕਾਂ ਦੀਆਂ ਮੁਸ਼ਕਲਾਂ ਪ੍ਰਤੀ ਬਿਲਕੁਲ ਹੀ ਬੇਰੁਖੇ ਹੋ ਗਏ ਹਨ ਤੇ ਕੁਰਸੀ ਦੀ ਦੌੜ ਵਿੱਚ ਇੱਕ ਦੂਜੇ ਤੋਂ ਅੱਗੇ ਲੰਘਣ ਦੀ ਲੜਾਈ 'ਚ ਲੱਗੇ ਹਨ।

ਕੋਰ ਕਮੇਟੀ ਨੇ ਪੰਜਾਬ ਵਿਚ ਕੋਰੋਨਾ ਨਾਲ ਮੌਤ ਦਰ ਦੇਸ਼ ਵਿਚ ਸਭ ਤੋਂ ਜ਼ਿਆਦਾ ਹੋਣ ਵੇਲੇ ਮੰਤਰੀ ਤੇ ਵਿਧਾਇਕਾਂ ਵੱਲੋਂ ਸਾਰੀਆਂ ਨੈਤਿਕ ਕਦਰਾਂ ਕੀਮਤਾਂ ਛਿੱਕੇ ਟੰਗ ਕੇ ਲਾਲਸਾ ਵਿਖਾਉਣ ਦੀ ਜ਼ੋਰਦਾਰ ਨਿਖੇਧੀ ਕੀਤੀ ਤੇ ਕਿਹਾ ਕਿ ਇਹ ਵੀ ਅਸਲੀਅਤ ਹੈ ਕਿ ਕਾਂਗਰਸ ਹਾਈ ਕਮਾਂਡ ਨੇ ਇਸ ਸਾਰੀ ਕਾਰਵਾਈ ਨੂੰ ਉਤਸ਼ਾਹਿਤ ਕੀਤਾ ਹੈ। ਜਿਸ ਤੋਂ ਗਾਂਧੀ ਪਰਿਵਾਰ ਦੀ ਪੰਜਾਬੀਆਂ ਪ੍ਰਤੀ ਸੋਚ ਦਾ ਪਤਾ ਲੱਗਦਾ ਹੈ।
ਕੋਰ ਕਮੇਟੀ ਦੀ ਪ੍ਰਧਾਨਗੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤੀ। ਸੁਖਬੀਰ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਸਾਰੇ ਵਰਤਾਰੇ ਦੀ ਪ੍ਰਧਾਨਗੀ ਕਰਨ ਤੇ ਆਪਣੇਆਪ ਨੂੰ ਕੁਰਸੀ ਬਚਾਉਣ ਵਿੱਚ ਰੁੱਝੇ ਰੱਖਣ ਅਤੇ ਕੋਰੋਨਾ ਖਿਲਾਫ ਲੜਾਈ ਵਾਸਤੇ ਨਿਗਰਾਨੀ ਵਾਸਤੇ ਬਾਹਰ ਹੀ ਨਾ ਨਿਕਲਣ ਦੀ ਨਿਖੇਧੀ ਕੀਤੀ।

ਕਮੇਟੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਧੁਨਿਕ ਨੀਰੋ ਵਾਂਗ ਵਿਹਾਰ ਕਰ ਰਹੇ ਹਨ ਜੋ ਸਿਰਫ ਆਪਣੇ ਬਾਰੇ ਸੋਚ ਰਹੇ ਹਨ ਅਤੇ ਆਪਣੇ ਰਾਜ ਨੂੰ ਬਚਾਉਣਾ ਚਾਹੁੰਦੇ ਹਨ ਅਤੇ ਉਹਨਾਂ ਨੂੰ ਲੋਕਾਂ ਦੀਆਂ ਤਕਲੀਫਾਂ ਦੀ ਬਿਲਕੁਲ ਪਰਵਾਹ ਨਹੀਂ ਹੈ। ਕਮੇਟੀ ਨੇ ਕਿਹਾ ਕਿ ਜਿਸ ਤਰੀਕੇ ਪੰਜਾਬ ਦੇ ਲੋਕਾਂ ਨੂੰ ਆਪਣੇ ਹਾਲ ’ਤੇ ਛੱਡ ਦਿੱਤਾ ਗਿਆ ਤੇ ਦਵਾਈਆਂ, ਆਕਸੀਜ਼ਨ ਤੇ ਵੈਕਸੀਨ ਡੋਜ਼ ਪ੍ਰਦਾਨ ਨਹੀਂ ਕੀਤੀ ਗਈ, ਇਸ ਵਿਹਾਰ ਦਾ ਕੋਈ ਜਵਾਬ ਨਹੀਂ ਹੋ ਸਕਦਾ। ਉਹਨਾਂ ਕਿਹਾ ਕਿ ਇਸ ਸਭ ਦੇ ਕਾਰਨ ਹੀ ਸੂਬੇ ਵਿਚ 14500 ਲੋਕਾਂ ਨੇ ਆਪਣੀ ਜਾਨ ਗੁਆ ਲਈ ਹੈ ਤੇ ਸੂਬੇ ਵਿਚ ਮੌਤ ਦਰ ਦੇਸ਼ ਵਿਚ ਸਭ ਤੋਂ ਜ਼ਿਆਦਾ ਹੈ ਪਰ ਕੈਪਟਨ ਅਮਰਿੰਦਰ ਸਿੰਘ ਨੂੰ ਇਸਦੀ ਪਰਵਾਹ ਨਹੀਂਹੈ। ਉਹ ਆਪਣੇ ਪੈਰ ਖਿੱਚਣ ਵਾਲਿਆਂ ਨਾਲ ਖੇਡ ਵਿਚ ਲੱਗੇ ਹਨ ਤੇ ਉਹਨਾਂ ਆਪਣੀ ਕੁਰਸੀ ਬਚਾਉਣ ਲਈ ਆਪਣੀ ਟੀਮ ਦਿੱਲੀ ਭੇਜ ਦਿੱਤੀ ਹੈ ਬਜਾਏ ਕਿ ਉਹ ਇਸ ਟੀਮ ਨੂੰ ਪੰਜਾਬ ਵਿਚ ਕੋਰੋਨਾ ਮਰੀਜ਼ਾਂ ਦੇ ਬਚਾਅ 'ਚ ਲਗਾਉਂਦੇ।

ਇਹ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਕਾਂਗਰਸ ਦੇ ਮੰਤਰੀ ਤੇ ਵਿਧਾਇਕ ਮੁੱਖ ਮੰਤਰੀ ਦੀ ਕੁਰਸੀ ਵਾਸਤੇ ਤੇ ਕੈਬਨਿਟ ਵਿਚ ਅਹੁਦੇ ਹਾਸਲ ਕਰਨ ਵਾਸਤੇ ਦਿੱਲੀ ਚਲੇ ਗਏ ਹਨ ਪਰ ਮੁੱਖ ਮੰਤਰੀ ਕਦੇ ਜੀਵਨ ਰੱਖਿਅਕ ਦਵਾਈਆਂ, ਆਕਸੀਜ਼ਨ ਕੰਸੈਂਟ੍ਰੇਟਰ ਤੇ ਦਵਾਈਆਂ ਲੈਣ ਵਾਸਤੇ ਦਿੱਲੀ ਨਹੀਂ ਗਏ। ਉਹਨਾਂ ਕਿਹਾ ਕਿ ਇਹੀ ਗਲਤ ਤਰਜੀਹ ਹੀ ਸੂਬੇ ਵਿਚ ਗੰਭੀਰ ਕੋਰੋਨਾ ਸੰਕਟ ਲਈ ਜ਼ਿੰਮੇਵਾਰ ਹੈ ਤੇ ਇਸ ਕਾਰਨ ਹੀ ਸਿਹਤ ਸੈਕਟਰ ਬੁਰੀ ਤਰ੍ਹਾਂ ਢਹਿ ਢੇਰੀ ਹੋ ਗਿਆ ਹੈ ਤੇ ਅਮਲ ਕਾਨੂੰਨ ਦੀ ਵਿਵਸਥਾ ਵੀ ਖਰਾਬ ਹੋ ਗਈ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.