ਚੰਡੀਗੜ੍ਹ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਯੂਟਿਊਬ ’ਤੇ ਮੋਟੀਵੇਸ਼ਨਲ ਸਪੀਚ ਦੇਣ ਵਾਲੇ ਡਾ. ਵਿਵੇਕ ਬਿੰਦਰਾ ਨੂੰ ਕਾਨੂੰਨ ਨੋਟਿਸ ਭੇਜਿਆ ਗਿਆ ਹੈ। ਦੱਸ ਦਈਏ ਕਿ ਐਸਜੀਪੀਸੀ ਨੇ ਇਹ ਕਾਰਵਾਈ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖ਼ਸੀਅਤ ਦਾ ਫਿਲਮਾਂਕਣ ਕਰਨ ਅਤੇ ਸਿੱਖ ਇਤਿਹਾਸ ਨੂੰ ਗਲਤ ਢੰਗ ਚ ਪੇਸ਼ ਕਰਨ ਦੇ ਖਿਲਾਫ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਜੀਪੀਸੀ ਦੇ ਮੀਤ ਸਕੱਤਰ ਮੀਡੀਆ ਕੁਲਵਿੰਦਰ ਸਿੰਘ ਰਮਦਾਸ ਨੇ ਦੱਸਿਆ ਕਿ ਡਾ. ਵਿਵੇਕ ਬਿੰਦਰਾ ਨੇ ਆਪਣੇ ਇੱਕ ਵੀਡੀਓ ’ਚ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਦੀਵਾਨ ਟੋਡਰ ਮੱਲ ਬਾਰੇ ਇੱਕ ਐਨੀਮੇਸ਼ਨ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਪਾਈ ਗਈ। ਜਿਸ ਦੇ ਖਿਲਾਫ ਕਾਰਵਾਈ ਕਰਦੇ ਹੋਏ ਉਨ੍ਹਾਂ ਨੇ ਡਾ. ਵਿਵੇਕ ਬਿੰਦਰਾ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ।
-
Dr Vivek Bindra ਨੇ ਦਸ਼ਮੇਸ਼ ਪਿਤਾ ਜੀ ਦੀ ਸਖਸ਼ੀਅਤ ਦਾ ਕੀਤਾ ਫਿਲਮਾਂਕਣ | SGPC ਨੇ ਭੇਜਿਆ ਲੀਗਲ ਨੋਟਿਸ (2/2)@DrVivekBindra#SGPC #Amritsar #DrVivekBindra pic.twitter.com/kphx0FpTOk
— Shiromani Gurdwara Parbandhak Committee (SGPC) (@SGPCAmritsar) July 29, 2022 " class="align-text-top noRightClick twitterSection" data="
">Dr Vivek Bindra ਨੇ ਦਸ਼ਮੇਸ਼ ਪਿਤਾ ਜੀ ਦੀ ਸਖਸ਼ੀਅਤ ਦਾ ਕੀਤਾ ਫਿਲਮਾਂਕਣ | SGPC ਨੇ ਭੇਜਿਆ ਲੀਗਲ ਨੋਟਿਸ (2/2)@DrVivekBindra#SGPC #Amritsar #DrVivekBindra pic.twitter.com/kphx0FpTOk
— Shiromani Gurdwara Parbandhak Committee (SGPC) (@SGPCAmritsar) July 29, 2022Dr Vivek Bindra ਨੇ ਦਸ਼ਮੇਸ਼ ਪਿਤਾ ਜੀ ਦੀ ਸਖਸ਼ੀਅਤ ਦਾ ਕੀਤਾ ਫਿਲਮਾਂਕਣ | SGPC ਨੇ ਭੇਜਿਆ ਲੀਗਲ ਨੋਟਿਸ (2/2)@DrVivekBindra#SGPC #Amritsar #DrVivekBindra pic.twitter.com/kphx0FpTOk
— Shiromani Gurdwara Parbandhak Committee (SGPC) (@SGPCAmritsar) July 29, 2022
ਨਾਲ ਹੀ ਉਨ੍ਹਾਂ ਨੇ ਕਿਹਾ ਕਿ ਵੀਡੀਓ ਚ ਦੀਵਾਨ ਟੋਡਰ ਮੱਲ ਨੂੰ ਜੈਨ ਸਮਾਜ ਨਾਲ ਜੋੜਿਆ ਗਿਆ ਅਤੇ ਦੀਵਾਨ ਟੋਡਰ ਮੱਲ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਵਾਰਤਾਲਾਪ ਵੀ ਦਿਖਾਇਆ ਹੈ ਜੋ ਕਿ ਇਤਿਹਾਸਕ ਤੌਰ ’ਤੇ ਨਿਰ ਅਧਾਰ ਹੈ।
ਉਨ੍ਹਾਂ ਅੱਗੇ ਕਿਹਾ ਕਿ ਡਾ. ਬਿੰਦਰਾ ਵੱਲੋਂ ਸਿੱਖ ਇਤਿਹਾਸ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਅਤੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਿਆ ਹੈ। ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਕਾਰਵਾਈ ਦੇ ਨਿਰਦੇਸ਼ ਵੀ ਦਿੱਤੇ ਹਨ। ਨਾਲ ਹੀ ਪੁਲਿਸ ਪ੍ਰਸ਼ਾਸਨ ਨੂੰ ਵੀ ਕਾਰਵਾਈ ਦੇ ਲਈ ਲਿਖਿਆ ਜਾ ਰਿਹਾ ਹੈ।
ਇਹ ਵੀ ਪੜੋ: ਸਿਹਤ ਮੰਤਰੀ ਦੇ ਮਾੜੇ ਵਤੀਰੇ ਤੋਂ ਖਫ਼ਾ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੱਲੋਂ ਅਸਤੀਫ਼ਾ