ETV Bharat / city

ਮਾਨ ਸਰਕਾਰ ਦਾ ਪਹਿਲਾ ਵਿਧਾਨ ਸਭਾ ਇਜਲਾਸ, ਨਵੇਂ ਵਿਧਾਇਕਾਂ ਨੂੰ ਚੁਕਾਈ ਜਾਵੇਗੀ ਸਹੁੰ

Vidhan Sabha session: ਆਮ ਆਦਮੀ ਪਾਰਟੀ ਦੀ ਸਰਕਾਰ ਦਾ ਅੱਜ ਪਹਿਲਾ ਵਿਧਾਨ ਸਭਾ ਇਜਲਾਸ (Vidhan Sabha session) ਸ਼ੁਰੂ ਹੋਣ ਜਾ ਰਿਹਾ ਹੈ। ਇਸ 3 ਦਿਨਾਂ ਵਿਧਾਨ ਸਭਾ ਇਜਲਾਸ (Vidhan Sabha session) ਦੇ ਪਹਿਲੇ ਨਵੇਂ ਬਣੇ ਵਿਧਾਇਕਾਂ ਨੂੰ ਸਹੁੰ ਚੁਕਾਈ ਜਾਵੇਗੀ।

ਮਾਨ ਸਰਕਾਰ ਦਾ ਪਹਿਲਾ ਵਿਧਾਨ ਸਭਾ ਇਜਲਾਸ
ਮਾਨ ਸਰਕਾਰ ਦਾ ਪਹਿਲਾ ਵਿਧਾਨ ਸਭਾ ਇਜਲਾਸ
author img

By

Published : Mar 17, 2022, 7:28 AM IST

ਚੰਡੀਗੜ੍ਹ: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਚੁੱਕੀ ਹੈ ਤੇ ਇਸ ਨਵੀਂ ਸਰਕਾਰ ਦਾ ਅੱਜ ਤੋਂ ਪਹਿਲਾ ਵਿਧਾਨ ਸਭਾ ਇਜਲਾਸ (Vidhan Sabha session) ਸ਼ੁਰੂ ਹੋ ਰਿਹਾ ਹੈ। ਦੱਸ ਦਈਏ ਕਿ ਨਵੀਂ ਸਰਕਾਰ ਦਾ ਇਹ ਪਹਿਲਾਂ ਇਜਲਾਸ 3 ਦਿਨ ਦਾ ਹੋਵੇਗਾ।

ਨਵੇਂ ਬਣੇ ਵਿਧਾਇਕਾਂ ਨੂੰ ਚੁਕਾਈ ਜਾਵੇਗੀ ਸਹੁੰ

3 ਦਿਨਾਂ ਵਿਧਾਨ ਸਭਾ ਇਜਲਾਸ (Vidhan Sabha session) ਦੇ ਪਹਿਲੇ ਨਵੇਂ ਬਣੇ ਵਿਧਾਇਕਾਂ ਨੂੰ ਸਹੁੰ ਚੁਕਾਈ (oath will be administered to the new MLAs) ਜਾਵੇਗੀ। ਪ੍ਰੋਟੇਮ ਸਪੀਕਰ ਬਣੇ ਡਾ. ਇੰਦਰਬੀਰ ਸਿੰਘ ਨਿੱਜਰ ਨਵੇਂ ਬਣੇ ਵਿਧਾਇਕਾਂ ਨੂੰ ਸਹੁੰ ਚੁਕਾਉਣਗੇ। ਦੱਸ ਦਈਏ ਕਿ ਡਾਕਟਰ ਇੰਦਰਬੀਰ ਸਿੰਘ ਨਿੱਜਰ ਨੂੰ ਪੰਜਾਬ ਦਾ ਸਪੀਕਰ ਚੁਣੇ ਜਾਣ ਤੱਕ ਦੇ ਸਮੇਂ ਲਈ ਪੰਜਾਬ ਵਿਧਾਨ ਸਭਾ ਦਾ ਪ੍ਰੋਟੇਮ ਸਪੀਕਰ ਚੁਣ ਲਿਆ (dr inderbir singh nijjer pro tem speaker)ਗਿਆ ਹੈ।

ਇਹ ਵੀ ਪੜੋ: 'ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਫੈਸਲਾ, ਹਰਭਜਨ ਸਿੰਘ ਨੂੰ ਮਿਲ ਸਕਦੀ ਇਹ ਜ਼ਿੰਮੇਵਾਰੀ'

ਪੰਜਾਬ ਰਾਜ ਭਵਨ ਵਿਖੇ ਇੱਕ ਸਾਦਾ, ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਡਾਕਟਰ ਇੰਦਰਬੀਰ ਸਿੰਘ ਨਿੱਜਰ ਨੂੰ ਪ੍ਰੋਟੇਮ ਸਪੀਕਰ ਦੇ ਅਹੁਦੇ ਦਾ ਹਲਫ਼ ਦਿਵਾਇਆ ਸੀ। ਦੱਸ ਦਈਏ ਕਿ ਨਵੀਂ ਸਰਕਾਰ ਬਣਨ ’ਤੇ ਸਭ ਤੋਂ ਪਹਿਲਾਂ ਪ੍ਰੋਟੇਮ ਸਪੀਕਰ ਦੀ ਨਿਯੁਕਤੀ ਹੁੰਦੀ ਹੈ ਤੇ ਸਾਰੇ ਨਵੇਂ ਵਿਧਾਇਕਾਂ ਨੂੰ ਪ੍ਰੋਟੇਮ ਸਪੀਕਰ ਹੀ ਹਲਫ਼ ਦਿਵਾਉਂਦਾ ਹੈ। ਹੁਣ ਪਹਿਲੇ ਵਿਧਾਨ ਸਭਾ ਸੈਸ਼ਨ ਦੌਰਾਨ ਡਾਕਟਰ ਇੰਦਰਬੀਰ ਸਿੰਘ ਨਿੱਜਰ ਪੰਜਾਬ ਦੇ ਬਾਕੀ ਸਾਰੇ ਵਿਧਾਇਕਾਂ ਨੂੰ ਅਹੁਦੇ ਤੇ ਭੇਤ ਦਾ ਹਲਫ਼ ਦਿਵਾਉਣਗੇ। ਇਸ ਉਪਰੰਤ ਸਪੀਕਰ ਦੀ ਚੋਣ ਹੋਵੇਗੀ।

ਚੋਣ ਪ੍ਰਕਿਰਿਆ ਮੁਤਾਬਕ ਚੁਣੇ ਹੋਏ ਵਿਧਾਇਕਾਂ ਵਿੱਚੋਂ ਇੱਕ ਵਿਧਾਇਕ ਕਿਸੇ ਵਿਧਾਇਕ ਨੂੰ ਸਪੀਕਰ ਬਣਾਉਣ ਦੀ ਸਿਫਾਰਿਸ਼ ਕਰੇਗਾ ਤੇ ਕੁਝ ਹੋਰ ਵਿਧਾਇਕ ਉਸ ’ਤੇ ਸਹਿਮਤੀ ਪ੍ਰਗਟਾਉਣਗੇ ਤੇ ਬਾਅਦ ਵਿੱਚ ਸਪੀਕਰ ਦੀ ਚੋਣ ਹੋਵੇਗੀ। ਆਮ ਆਦਮੀ ਪਾਰਟੀ ਕੋਲ ਇਸ ਵੇਲੇ ਕੁਲ 117 ਸੀਟਾਂ ਵਿੱਚੋਂ ਚੁਣੇ ਹੋਏ 92 ਵਿਧਾਇਕ ਹਨ ਤੇ ਇਸ ਲਿਹਾਜ ਨਾਲ ਸਪੀਕਰ ਆਮ ਆਦਮੀ ਪਾਰਟੀ ਦੀ ਸਿਫਾਰਿਸ਼ ’ਤੇ ਬਣਨਾ ਤੈਅ ਹੈ।

ਬੀਤੇ ਦਿਨ ਮੁੱਖ ਮੰਤਰੀ ਮਾਨ ਨੇ ਚੁੱਕੀ ਸੀ ਸਹੁੰ

ਮੁੱਖ ਮੰਤਰੀ ਦੇ ਅਹੁਦੇ ਦੇ ਲਈ ਬੀਤੇ ਦਿਨ ਭਗਵੰਤ ਮਾਨ ਨੇ ਖਟਕੜ ਕਲਾਂ ਵਿਖੇ ਸਹੁੰ ਚੁੱਕੀ ਸੀ। ਸੀਐੱਮ ਭਗਵੰਤ ਮਾਨ ਨੇ ਆਪਣੇ ਪਹਿਲਾਂ ਸੰਬੋਧਨ ’ਚ ਲੋਕਾਂ ਤੋਂ ਉਨ੍ਹਾਂ ਦਾ ਸਾਥ ਮੰਗਿਆ। ਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਉਹ ਜਨਤਾ ਵਰਗੇ ਹਨ ਅਤੇ ਜਨਤਾ ਵਰਗੇ ਹੀ ਰਹਿਣਗੇ। ਸੁਧਾਰ ਦੇ ਲਈ ਲੋਕਾਂ ਦਾ ਸਾਥ ਚਾਹੀਦਾ ਹੋਵੇਗਾ।

ਇਹ ਵੀ ਪੜੋ: ਮੁੱਖ ਮੰਤਰੀ ਦੀ ਕੁਰਸੀ 'ਤੇ ਬੈਠੇ ਭਗਵੰਤ ਮਾਨ, ਗਾਡ ਆਫ ਆਨਰ ਨਾਲ ਕੀਤਾ ਸਨਮਾਨਿਤ

ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਵੇਂ ਚੁਣ ਹੋਏ ਸਾਰੇ ਵਿਧਾਇਕਾ ਨੂੰ ਹੰਕਾਰ ਨਾ ਕਰਨ ਦੀ ਅਪੀਲ ਕੀਤੀ ਹੈ। ਨਾਲ ਹੀ ਕਿਹਾ ਕਿ ਸਾਰਿਆਂ ਨੂੰ ਲੋਕਾਂ ਦਾ ਸਨਮਾਨ ਕਰਨਾ ਹੈ। ਜਿਨ੍ਹਾਂ ਨੇ ਉਨ੍ਹਾਂ ਨੂੰ ਵੋਟ ਨਹੀਂ ਪਾਈ ਉਨ੍ਹਾਂ ਦਾ ਵੀ ਸਨਮਾਨ ਕਰਨਾ ਹੈ। ਨਾਲ ਹੀ ਉਨ੍ਹਾਂ ਨੇ ਲੋਕਾਂ ਦਾ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕੀਤਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.