ETV Bharat / city

ਮਜ਼ਦੂਰਾਂ ਦੇ ਪਰਵਾਸ ਦਾ ਕਾਰੋਬਾਰੀਆਂ 'ਤੇ ਕਿੰਨਾ ਅਸਰ, ਦੇਖੋ ਇਹ ਰਿਪੋਰਟ - ਵੱਧ ਰਹੀਆਂ ਕੀਮਤਾਂ

ਇਸ ਸਬੰਧੀ ਜਗਦੀਪ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪ੍ਰਵਾਸੀ ਮਜ਼ਦੂਰਾਂ ਦੇ ਪ੍ਰਵਾਸ ਕਾਰਨ ਕੰਮ ਘੱਟ ਕੇ 70 ਫੀਸਦੀ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਕੋਰੋਨਾ ਮਹਾਂਮਾਰੀ ਦਾ ਪਹਿਲਾ ਫੇਜ਼ ਆਇਆ ਸੀ, ਉਸ ਦੌਰਾਨ ਕਾਫ਼ੀ ਮਜ਼ਦੂਰ ਘਰ ਵਾਪਸ ਚਲੇ ਗਏ ਸਨ। ਉਨ੍ਹਾਂ ਦੱਸਿਆ ਕਿ ਹਾਲਾਤ ਠੀਕ ਹੋਣ 'ਚ ਤਿੰਨ ਤੋਂ ਚਾਰ ਮਹੀਨੇ ਲੱਗ ਗਏ ਸਨ ਅਤੇ ਇਸ ਵਾਰ ਫਿਰ ਜ਼ਿਆਦਾਤਰ ਮਜ਼ਦੂਰ ਯੂ.ਪੀ ਅਤੇ ਬਿਹਾਰ ਤੋਂ ਹਨ। ਉਨ੍ਹਾਂ ਦੱਸਿਆ ਕਿ ਪ੍ਰਵਾਸੀ ਮਜ਼ਦੂਰ ਆਪਣੇ ਘਰ ਕਿਸੇ ਫੰਕਸ਼ਨ ਜਾਂ ਹੋਰ ਕਾਰਨ ਵਾਪਸ ਜਾ ਰਹੇ ਹਨ , ਜਿਸ ਦਾ ਮਾੜਾ ਅਸਰ ਸਿੱਧਾ ਸਿੱਧਾ ਉਤਪਾਦਨ 'ਤੇ ਪੈ ਰਿਹਾ ਹੈ।

ਮਜ਼ਦੂਰਾਂ ਦੇ ਪਰਵਾਸ ਦਾ ਕਾਰੋਬਾਰੀਆਂ 'ਤੇ ਕਿੰਨਾ ਅਸਰ, ਦੇਖੋ ਇਹ ਰਿਪੋਰਟ

author img

By

Published : Jun 19, 2021, 9:11 PM IST

ਚੰਡੀਗੜ੍ਹ: ਮਾਈਕਰੋ ਸਮਾਲ ਐਂਡ ਮੀਡੀਅਮ ਐਂਟਰਪ੍ਰਾਈਜ਼ਿਜ਼ ਭਾਵ MSME ਜੋ ਵੱਡੀ ਗਿਣਤੀ ਵਿੱਚ ਹੁਨਰਮੰਦ ਮਜ਼ਦੂਰਾਂ ਨੂੰ ਰੋਜ਼ਗਾਰ ਪ੍ਰਦਾਨ ਕਰਦੀ ਹੈ। ਇਸ ਸਮੇਂ ਡੂੰਘੇ ਕੋਵਿਡ ਸੰਕਟ ਨਾਲ ਜੂਝ ਰਹੀ ਹੈ। ਕੋਵਿਡ ਕਰਕੇ ਜਿਥੇ ਕੁਸ਼ਲ ਮਜ਼ਦੂਰਾਂ ਦੇ ਪਰਵਾਸ ਕਾਰਨ ਉਤਪਾਦਨ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ, ਉਥੇ ਹੀ ਕੱਚੇ ਮਾਲ ਦੀਆਂ ਵੱਧ ਰਹੀਆਂ ਕੀਮਤਾਂ ਨੇ ਉਦਯੋਗਾਂ 'ਤੇ ਬੁਰਾ ਅਸਰ ਪਾਇਆ ਹੈ। ਮੋਹਾਲੀ ਤੋਂ ਟਰੈਕਟਰਾਂ ਦੇ ਪਾਰਟਸ ਬਣਾਉਣ ਵਾਲੀ ਇੰਡਸਟਰੀ ਚਲਾ ਰਹੇ ਜਗਦੀਪ ਸਿੰਘ ਨੇ ਇਸ ਸਬੰਧੀ ਈਟੀਵੀ ਬਾਰਤ ਨਾਲ ਜਾਣਕਾਰੀ ਸਾਂਝੀ ਕੀਤੀ ਹੈ।

ਮਜ਼ਦੂਰਾਂ ਦੇ ਪਰਵਾਸ ਦਾ ਕਾਰੋਬਾਰੀਆਂ 'ਤੇ ਕਿੰਨਾ ਅਸਰ, ਦੇਖੋ ਇਹ ਰਿਪੋਰਟ

ਮਜ਼ਦੂਰਾਂ ਦੇ ਪਰਵਾਸ ਕਾਰਨ 70 ਫ਼ੀਸਦੀ ਰਿਹਾ ਕੰਮ

ਇਸ ਸਬੰਧੀ ਜਗਦੀਪ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪ੍ਰਵਾਸੀ ਮਜ਼ਦੂਰਾਂ ਦੇ ਪ੍ਰਵਾਸ ਕਾਰਨ ਕੰਮ ਘੱਟ ਕੇ 70 ਫੀਸਦੀ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਕੋਰੋਨਾ ਮਹਾਂਮਾਰੀ ਦਾ ਪਹਿਲਾ ਫੇਜ਼ ਆਇਆ ਸੀ, ਉਸ ਦੌਰਾਨ ਕਾਫ਼ੀ ਮਜ਼ਦੂਰ ਘਰ ਵਾਪਸ ਚਲੇ ਗਏ ਸਨ। ਉਨ੍ਹਾਂ ਦੱਸਿਆ ਕਿ ਹਾਲਾਤ ਠੀਕ ਹੋਣ 'ਚ ਤਿੰਨ ਤੋਂ ਚਾਰ ਮਹੀਨੇ ਲੱਗ ਗਏ ਸਨ ਅਤੇ ਇਸ ਵਾਰ ਫਿਰ ਜ਼ਿਆਦਾਤਰ ਮਜ਼ਦੂਰ ਯੂ.ਪੀ ਅਤੇ ਬਿਹਾਰ ਤੋਂ ਹਨ। ਉਨ੍ਹਾਂ ਦੱਸਿਆ ਕਿ ਪ੍ਰਵਾਸੀ ਮਜ਼ਦੂਰ ਆਪਣੇ ਘਰ ਕਿਸੇ ਫੰਕਸ਼ਨ ਜਾਂ ਹੋਰ ਕਾਰਨ ਵਾਪਸ ਜਾ ਰਹੇ ਹਨ , ਜਿਸ ਦਾ ਮਾੜਾ ਅਸਰ ਸਿੱਧਾ ਸਿੱਧਾ ਉਤਪਾਦਨ 'ਤੇ ਪੈ ਰਿਹਾ ਹੈ।

ਲਾਗਤ ਵੱਧ ਅਤੇ ਉਤਪਾਦਨ ਘੱਟ

ਉਨ੍ਹਾਂ ਕਿਹਾ ਕਿ ਜਿੰਨੀ ਲੇਬਰ ਘੱਟ ਹੋਵੇਗੀ ਸਾਮਾਨ ਵੀ ਉਨ੍ਹਾਂ ਘੱਟ ਹੀ ਬਣੇਗਾ। ਉਨ੍ਹਾਂ ਕਿਹਾ ਕਿ ਕਈ ਵਾਰ ਇੰਝ ਹੁੰਦਾ ਹੈ ਕਿ ਲੇਬਰ ਆ ਵੀ ਜਾਵੇ ਤਾਂ ਕੰਮ ਉਸ ਤਰੀਕੇ ਦਾ ਨਹੀਂ ਮਿਲਦਾ। ਉਨ੍ਹਾਂ ਕਿਹਾ ਕਿ ਕਈ ਵਾਰ ਤਾਂ ਜੋ ਮੰਗ ਬਾਜ਼ਾਰ ਵਿੱਚ ਹੁੰਦੀ ਹੈ ਉਹ ਪੂਰੀ ਵੀ ਨਹੀਂ ਹੁੰਦੀ। ਉਨ੍ਹਾਂ ਜਾਣਕਾਰੀ ਦਿੱਤੀ ਕਿ ਕੋਈ ਵੀ ਉਦਯੋਗ ਲੱਗਭਗ 10 ਫ਼ੀਸਦੀ ਲਾਭ ਕਮਾਉਂਦਾ ਹੈ, ਪਰ ਜੇ ਉਸ ਦੀ ਲਾਗਤ ਹੀ ਵਧ ਜਾਵੇ ਅਤੇ ਉਤਪਾਦਨ 30 ਫ਼ੀਸਦੀ ਘਟ ਜਾਵੇ ਤਾਂ ਇੰਡਸਟਰੀ ਦਾ ਕੀ ਹਾਲ ਹੋਵੇਗਾ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ।

ਸਰਕਾਰ ਦੇ ਸਾਥ ਦੀ ਲੋੜ

ਉੱਥੇ ਹੀ ਇਨ੍ਹਾਂ ਮਾਮਲਿਆਂ ਦੇ ਮਾਹਿਰ ਇਕਬਾਲ ਸਿੰਘ ਨੇ ਦੱਸਿਆ ਕਿ ਜੇ ਲੇਬਰ ਦੀ ਘਾਟ ਹੈ ਤਾਂ ਇਸ ਦਾ ਬਦਲਾਓ ਹੈ ਕਿ ਅਸੀਂ ਮਸ਼ੀਨਰੀ ਜ਼ਿਆਦਾ ਲਾ ਲਈਏ ਪਰ ਉਸ ਵਾਸਤੇ ਸਰਕਾਰ ਦੀ ਮੱਦਦ ਬਹੁਤ ਜ਼ਰੂਰੀ ਹੈ ਜੇ ਉਹ ਮਿਲ ਜਾਵੇ ਤਾਂ ਇੰਡਸਟਰੀ ਆਪਣੀ ਲੀਹ 'ਤੇ ਠੀਕ ਤਰੀਕੇ ਨਾਲ ਚੱਲੇਗੀ।

ਇਹ ਵੀ ਪੜ੍ਹੋ:ਜਾਣੋ ਬਿਨਾਂ ਪਾਣੀ ਤੋਂ ਝੋਨੇ ਦੀ ਬਿਜਾਈ ਕਰਨਾ ਕਿੰਨਾ ਲਾਹੇਵੰਦ

ETV Bharat Logo

Copyright © 2025 Ushodaya Enterprises Pvt. Ltd., All Rights Reserved.