ETV Bharat / city

ਪੁਲਿਸ ਨੇ ਕਿੰਨਾ ਨਸ਼ਾ ਫੜਿਆ ਕਿੰਨੇ ਹੋਏ ਗ੍ਰਿਫਤਾਰ ਦੇਖੋ ਪੂਰੀ ਰਿਪੋਰਟ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 4 ਹਫ਼ਤਿਆਂ ਦੇ ਵਿੱਚ ਨਸ਼ੇ ਦਾ ਲੱਕ ਤੋੜਨ ਦਾ ਵਾਅਦਾ ਪੰਜਾਬ ਦੀ ਜਨਤਾ ਨਾਲ ਕੀਤਾ ਸੀ। ਤਲਵੰਡੀ ਸਾਬੋ ਵਿੱਚ ਤਖ਼ਤ ਸ੍ਰੀ ਦਮਦਮਾ ਸਾਹਿਬ ਵੱਲ ਗੁਟਕਾ ਸਾਹਿਬ ਹੱਥ 'ਚ ਫੜ੍ਹ ਸਹੁੰ ਵੀ ਖਾਧੀ ਸੀ। ਜਿਸ ਵਿੱਚ De-addiction and prevention to fight ਨਾਂ ਦਾ ਇੱਕ ਪ੍ਰੋਗਰਾਮ ਵੀ ਲਾਂਚ ਕੀਤਾ।

ਪੁਲਿਸ ਨੇ ਕਿੰਨਾ ਨਸ਼ਾ ਫੜਿਆ ਕਿੰਨੇ ਹੋਏ ਗ੍ਰਿਫਤਾਰ ਦੇਖੋ ਪੂਰੀ ਰਿਪੋਰਟ
ਪੁਲਿਸ ਨੇ ਕਿੰਨਾ ਨਸ਼ਾ ਫੜਿਆ ਕਿੰਨੇ ਹੋਏ ਗ੍ਰਿਫਤਾਰ ਦੇਖੋ ਪੂਰੀ ਰਿਪੋਰਟ
author img

By

Published : Jul 14, 2021, 2:21 PM IST

ਚੰਡੀਗੜ੍ਹ:ਸਾਲ 2017 ਵਿਚ ਸਰਕਾਰ ਬਣਾਉਣ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 4 ਹਫ਼ਤਿਆਂ ਦੇ ਵਿੱਚ ਨਸ਼ੇ ਦਾ ਲੱਕ ਤੋੜਨ ਦਾ ਵਾਅਦਾ ਪੰਜਾਬ ਦੀ ਜਨਤਾ ਨਾਲ ਕੀਤਾ ਸੀ। ਤਲਵੰਡੀ ਸਾਬੋ ਵਿੱਚ ਤਖ਼ਤ ਸ੍ਰੀ ਦਮਦਮਾ ਸਾਹਿਬ ਵੱਲ ਗੁਟਕਾ ਸਾਹਿਬ ਹੱਥ 'ਚ ਫੜ੍ਹ ਸਹੁੰ ਵੀ ਖਾਧੀ ਸੀ। ਪੰਜਾਬ ਸਰਕਾਰ ਵੱਲੋਂ ਸਪੈਸ਼ਲ ਟਾਸਕ ਫੋਰਸ ਬਣਾਈ ਗਈ ਜਿਸ ਵਿੱਚ De-addiction and prevention to fight ਨਾਂ ਦਾ ਇੱਕ ਪ੍ਰੋਗਰਾਮ ਵੀ ਲਾਂਚ ਕੀਤਾ।

ਅਪ੍ਰੈਲ 2017 ਤੋਂ 20 ਜੂਨ 2021 ਤੱਕ ਬਰਾਮਦ ਕੀਤਾ ਗਿਆ ਨਸ਼ਾ

ਹੈਰੋਇਨ 2094.123 kgs
ਚਰਸ 568.70 kgs
ਆਈਸ 16.35 kgs
ਸਮੈਕ 33.56 kgs
ਗਾਂਜਾ 7504.262 kgs
ਇੰਟਾਕਸੀਕੈਂਟ ਪਾਊਡਰ 760.39 kgs
ਅਫ਼ੀਮ 2094.40 kgs
ਭੰਗ 373.74 kgs
ਇੰਜੈਕਸ਼ਨ 261706
ਭੁੱਕੀ 179361.68 kgs
ਕੋਕੀਨ 0.983 kgs
ਕੈਪਸੂਲ 83371130

47323 ਮਾਮਲੇ ਦਰਜ ਕੀਤੇ ਗਏ

61394 ਅਪਰਾਧੀ ਕੀਤੇ ਗ੍ਰਿਫ਼ਤਾਰ

239557435 ਪੈਸੇ ਕੀਤੇ ਰਿਕਵਰ

2099661498 ਦੀ 305 ਪ੍ਰੋਪਰਟੀ ਕੀਤੀ ਸੀਜ਼

ਨਸ਼ਾ ਖਤਮ ਕਰਨ ਬਾਬਤ ਪੰਜਾਬ ਸਰਕਾਰ ਵੱਲੋਂ ਡਰੱਗ ਅਬਿਊਜ਼ ਪ੍ਰੀਵੈਨਸ਼ਨ ਆਫ਼ੀਸਰ ਅਤੇ ਬਡੀ ਨਾਂ ਦੇ ਪ੍ਰੋਗਰਾਮ ਚਲਾਏ ਜਾ ਰਹੇ ਹਨ।

‍ਸੂਬੇ ਵਿੱਚ ਚੱਲ ਰਹੇ ਹਨ 36 ਸਰਕਾਰੀ ਡਰੱਗ ਡੀ ਅਡਿਕਸ਼ਨ ਸੈਂਟਰ ਜਦਕਿ 155 ਨਿੱਜੀ ਡੀ ਅਡਿਕਸ਼ਨ ਸੈਂਟਰ 19 ਸਰਕਾਰੀ ਨਸ਼ਾ ਛੁਡਾਊ ਕੇਂਦਰ ਜਦਕਿ 202 ਸਰਕਾਰੀ OOAT ਸੈਂਟਰ ਚੱਲ ਰਹੇ ਹਨ ਜਿਨ੍ਹਾਂ ਵਿਚ 6.72 ਲੱਖ ਮਰੀਜ਼ ਇਲਾਜ ਲਈ ਰਜਿਸਟਰਡ ਹੋ ਚੁੱਕੇ ਹਨ। ਇਸ ਤੋਂ ਇਲਾਵਾ 13 ਜੇਲ੍ਹਾਂ ਵਿਚ ਵੀ ਨਸ਼ਾ ਛੁਡਾਊ ਕੇਂਦਰ ਚਲਾਏ ਜਾ ਰਹੇ ਹਨ।

ਮੁੱਖ ਮੰਤਰੀ ਕੌਮੀ ਡਰੱਗ ਨੀਤੀ ਲਿਆਉਣ ਦੀ ਮੰਗ ਕਰ ਚੁੱਕੇ ਹਨ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਸ਼ਿਆਂ ਨਾਲ ਨਿਪਟਣ ਲਈ ਕੌਮੀ ਡਰੱਗ ਨੀਤੀ ਲਿਆਉਣ ਦੀ ਮੰਗ ਦੁਹਰਾ ਚੁੱਕੇ ਹਨ ਪੰਜਾਬ ਹਰਿਆਣਾ ਰਾਜਸਥਾਨ ਹਿਮਾਚਲ ਪ੍ਰਦੇਸ਼ ਦਿੱਲੀ ਵਰਗੇ ਗੁਆਂਢੀ ਸੂਬਿਆਂ ਵਿੱਚ ਨਸ਼ਿਆਂ ਦੀ ਤਸਕਰੀ ਨਾਲ ਨਿਪਟਨ ਲਈ ਠੋਸ ਕਦਮ ਚੁੱਕਣ ਦੀ ਜ਼ਰੂਰਤ ਹੈ। ਕਿਉਂਕਿ ਅਫ਼ਗਾਨਿਸਤਾਨ ਤੋਂ ਹੈਰੋਇਨ ਦੀ ਤਸਕਰੀ ਪਾਕਿਸਤਾਨ ਰਾਹੀਂ ਗੁਆਂਢੀ ਸੂਬਿਆਂ ਵਿਚ ਹੋ ਰਹੀ ਹੈ ਅਤੇ ਡ੍ਰੋਨ ਰਾਹੀਂ ਨਸ਼ਿਆਂ ਦੀ ਤਸਕਰੀ ਅਤੇ ਕਾਂਡਲਾ ਬੰਦਰਗਾਹ ਰਾਹੀਂ ਭੇਜੀ ਗਈ ਸੱਤ ਸੌ ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਗਈ ਹੈ। ਇਸ ਤੋਂ ਇਲਾਵਾ ਕੈਨੇਡਾ ਵਿੱਚ ਨਸ਼ਿਆਂ ਦੀ ਵੱਡੀ ਖੇਪ ਵਿੱਚ ਪੰਜਾਬੀ ਨੌਜਵਾਨਾਂ ਦੀ ਸ਼ਮੂਲੀਅਤ ਨਾਲ ਪੰਜਾਬੀ ਬਦਨਾਮ ਹੋ ਰਹੇ ਹਨ।

ਪਾਕਿਸਤਾਨ ਨਾਲ ਲਗਦੀ ਹੈ 550 ਕਿਲੋਮੀਟਰ ਦੀ ਸਰਹੱਦ

ਅਫਗਾਨਿਸਤਾਨ ਵਿੱਚ ਬਣਨ ਵਾਲੀ ਹੈਰੋਇਨ ਨੂੰ ਪਾਕਿਸਤਾਨ ਦੇ ਸਮੁੰਦਰੀ ਸਰਹੱਦੀ ਰਸਤਿਆਂ ਰਾਹੀਂ ਪੰਜਾਬ ਵਿੱਚ ਤਸਕਰੀ ਕੀਤੀ ਜਾਂਦੀ ਹੈ। ਪਿਛਲੇ ਚਾਰ ਸਾਲਾਂ ਦੌਰਾਨ ਚਾਰ ਸੌ ਵੀਹ ਤੋਂ ਵੱਡੇ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ। ਪੰਜਾਬ ਪੁਲੀਸ ਵੱਲੋਂ ਸਿਰਸਾ ਤੋਂ ਮੁੱਖ ਨਸ਼ਾ ਤਸਕਰ ਕਿੰਗਪਿਨ ਰਣਜੀਤ ਸਿੰਘ ਚੀਤਾ ਨੂੰ ਵੀ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਸੁਲਤਾਨ ਵਿੰਡ ਖੇਤਰ ਵਿਚ ਨਾਰਕੋ ਯੂਨਿਟ ਦਾ ਪਰਦਾਫਾਸ਼ ਕੀਤਾ ਜਾ ਚੁੱਕਿਆ ਹੈ। ਇਸ ਦੌਰਾਨ ਅਫ਼ਗਾਨੀ ਵਿਅਕਤੀ ਕੋਲੋਂ ਇੱਕ ਸੌ ਨੱਬੇ ਕਿਲੋ ਹੈਰੋਇਨ ਜ਼ਬਤ ਕੀਤੀ ਗਈ।

ਕੁਝ ਪੁਲੀਸ ਮੁਲਾਜ਼ਮਾਂ ਅਤੇ ਫੌਜ ਦੇ ਜਵਾਨ ਗ੍ਰਿਫ਼ਤਾਰ ਕੀਤੇ ਗਏ ਹਨ

ਪੰਜਾਬ ਪੁਲੀਸ ਵੱਲੋਂ ਲਗਾਤਾਰ ਨਸ਼ਾ ਤਸਕਰਾਂ ਨੂੰ ਜਿੱਥੇ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ। ਉਥੇ ਹੀ ਕੁਝ ਪੁਲਿਸ ਮੁਲਾਜ਼ਮਾਂ ਸਣੇ ਫੌਜ ਅਤੇ ਬੀਐਸਐਫ ਦੇ ਜਵਾਨਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਪਿਛਲੇ ਚਾਰ ਸਾਲਾਂ ਦੌਰਾਨ ਪੁਲੀਸ ਨੇ ਐੱਨਡੀਪੀਐੱਸ ਐਕਟ ਤਹਿਤ 233 ਕਰੋੜ ਰੁਪਏ ਦੀ ਗੈਰਕਾਨੂੰਨੀ ਜਾਇਦਾਦ ਵੀ ਜ਼ਬਤ ਕੀਤੀ ਹੈ। ਇਸ ਤੋਂ ਇਲਾਵਾ ਦਿੱਲੀ ਦੇ ਨਰੇਲਾ ਵਿਚ ਇਕ ਫਾਰਮਾ ਫੈਕਟਰੀ ਦਾ ਪਰਦਾਫਾਸ਼ ਕੀਤਾ ਗਿਆ ਸੀ। ਜੋ ਕਿ 17 ਰਾਜਾਂ ਵਿੱਚ ਫਾਰਮਾ ਡਰੱਗ ਸਪਲਾਈ ਕਰਦੀ ਸੀ। ਇਸ ਤੋ ਇਲਾਵਾ ਹਿਮਾਚਲ ਪ੍ਰਦੇਸ਼ ਦੇ ਬੱਦੀ ਵਿੱਚ ਵੀ ਇੱਕ ਫਾਰਮਰ ਡਰੱਗ ਫੈਕਟਰੀ ਦਾ ਪਰਦਾਫਾਸ਼ ਕੀਤਾ ਜਾ ਚੁੱਕਿਆ ਹੈ।

ਇਹ ਵੀ ਪੜ੍ਹੋ:- ਪਾਕਿਸਤਾਨ ’ਚ ਧਮਾਕਾ, ਚੀਨੀ ਨਾਗਰਿਕਾਂ ਸਮੇਤ 8 ਦੀ ਮੌਤ

ETV Bharat Logo

Copyright © 2024 Ushodaya Enterprises Pvt. Ltd., All Rights Reserved.