ਚੰਡੀਗੜ੍ਹ: ਕੋਰੋਨਾ ਵਾਇਰਸ ਨੂੰ ਦੇਖਦੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਪਾਬੰਦੀਆਂ ਲਗਾਈਆਂ ਗਈਆਂ ਸੀ ਜਿਸ ਨੂੰ ਹਟਾ ਦਿੱਤੀਆਂ ਗਈਆਂ ਹਨ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਸਮੇਂ ਬਜ਼ਾਰਾਂ ਨੂੰ ਸ਼ਾਮ 5 ਵਜੇ ਤੱਕ ਖੋਲ੍ਹਣ ਦੀ ਇਜ਼ਾਜਤ ਦਿੱਤੀ ਗਈ ਸੀ ਜਿਸ ਦਾ ਸਮਾਂ ਵਧਾ ਦਿੱਤਾ ਗਿਆ ਹੈ। ਪਰ ਕੋਰੋਨਾ ਨਿਯਮਾਂ ਦੀ ਪਾਲਣਾ ਕਰਨਾ ਜਰੂਰੀ ਹੋਵੇਗਾ।
ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਮੁਤਾਬਿਕ ਸ਼ਹਿਰ ਦੇ ਸਾਰੇ ਬਾਜ਼ਾਰ ਰਾਤ 10 ਵਜੇ ਤੱਕ ਖੋਲਣ ਦੀ ਇਜਾਜ਼ਤ ਦਿੱਤੀ ਗਈ ਹੈ। ਮੰਡੀਆਂ ਨੂੰ ਵੀ ਰਾਤ 10 ਵਜੇ ਤੱਕ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ।
ਸੁਖਨਾ ਝੀਲ ਨੂੰ ਰਾਤ 10 ਵਜੇ ਖੋਲਣ ਦੀ ਇਜ਼ਾਜਤ
ਇਸ ਤੋਂ ਇਲਾਵਾ ਸੁਖਨਾ ਝੀਲ ਨੂੰ ਵੀ ਸਵੇਰ 5 ਵਜੇ ਤੋਂ ਲੈ ਕੇ ਸ਼ਾਮ ਦੇ 10 ਵਜੇ ਤੱਕ ਖੋਲ੍ਹਣ ਦੀ ਇਜ਼ਾਜਤ ਦਿੱਤੀ ਗਈ ਹੈ, ਜਦਕਿ ਇਸਦੇ ਆਲੇ ਦੁਆਲੇ ਦੀਆਂ ਦੁਕਾਨਾਂ ਕੋਵਿਡ ਨਿਯਮਾਂ ਦੀ ਪਾਲਣਾ ਕਰਦੇ ਹੋਏ ਖੋਲ੍ਹੀਆ ਜਾ ਸਕਣਗੀਆਂ।
1 ਫਰਵਰੀ ਤੋਂ ਖੁੱਲ੍ਹਣਗੇ ਸਕੂਲ
ਦੱਸ ਦਈਏ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਇੱਕ ਫਰਵਰੀ ਤੋਂ ਸਕੂਲ ਖੋਲ੍ਹਣ ਦੀ ਗੱਲ ਆਖੀ ਹੈ। ਜੀ ਹਾਂ ਚੰਡੀਗੜ੍ਹ ’ਚ 1 ਫਰਵਰੀ ਤੋਂ 10ਵੀਂ ਤੋਂ 12ਵੀਂ ਜਮਾਤਾਂ ਤੱਕ ਸਕੂਲ ਖੁੱਲ੍ਹਣਗੇ। ਜਦਕਿ ਸਾਰੇ ਕਾਲੇਜ, ਯੂਨੀਵਰਸਿਟੀ, ਲਾਈਬ੍ਰੇਰੀਆਂ ਨੂੰ 50 ਫੀਸਦ ਦੀ ਸਮਰਥਾਂ ਦੇ ਨਾਲ ਖੋਲ੍ਹੇ ਜਾਣਗੇ।
18 ਸਾਲਾਂ ਤੋਂ ਵਧ ਉਮਰ ਦੇ ਲੋਕਾਂ ਲਈ ਵੈਕਸੀਨ ਲਾਜ਼ਮੀ
ਕੋਚਿੰਗ ਸੰਸਥਾਵਾਂ 50 ਫੀਸਦ ਦੀ ਸਮਰਥਾ ਦੇ ਨਾਲ ਖੋਲ੍ਹਣ ਦੀ ਇਜ਼ਾਜਤ ਹੋਵੇਗੀ। ਪਰ 15 ਸਾਲ ਤੋਂ ਵੱਧ ਉਮਰ ਦੇ ਨੌਜਵਾਨਾਂ ਨੂੰ ਲਈ ਵੈਕਸੀਨ ਦੀ ਪਹਿਲੀ ਖੁਰਾਕ ਲੱਗੀ ਹੋਈ ਹੋਣੀ ਲਾਜ਼ਮੀ ਹੋਵੇਗੀ। ਜਦਕਿ 18 ਸਾਲਾਂ ਤੋਂ ਵੱਧ ਉਮਰ ਦੇ ਨੌਜਵਾਨਾਂ ਦੇ ਲਈ ਦੋਵੇਂ ਖੁਰਾਕਾਂ ਲੱਗੀਆਂ ਹੋਣੀਆਂ ਲਾਜ਼ਮੀ ਹੋਵੇਗੀ।
ਇਹ ਵੀ ਪੜੋ: Coronavirus Cases: ਪਿਛਲੇ 24 ਘੰਟਿਆਂ ’ਚ 2.86 ਲੱਖ ਨਵੇਂ ਕੇਸ, ਸਕਾਰਾਤਮਕਤਾ ਦਰ ’ਚ 19.5 ਫੀਸਦ ਵਾਧਾ