ਚੰਡੀਗੜ੍ਹ:ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਕੂਲ ਫੀਸ ਮਾਮਲੇ ਨੂੰ ਲੈ ਕੇ ਅੰਤਮ ਆਦੇਸ਼ ਜਾਰੀ ਕੀਤੇ ਹਨ। ਕੋਰਟ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਜੋ ਫੈਸਲਾ ਰਾਜਸਥਾਨ ਦੇ ਨਿੱਜੀ ਸਕੂਲਾਂ ਦੇ ਮਾਮਲੇ ਵਿੱਚ ਸੁਣਾਇਆ ਹੈ, ਉਹ ਹੀ ਆਦੇਸ਼ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਵੀ ਲਾਗੂ ਹੋਣਗੇ। ਇਸ ਮਾਮਲੇ ਦੀ ਅਗਲੀ ਸੁਣਵਾਈ 26 ਮਈ ਨੂੰ ਹੋਵੇਗੀ
ਸੁਪਰੀਮ ਕੋਰਟ ਦੇ ਆਦੇਸ਼ਾਂ ਮੁਤਾਬਕ ਫੀਸ ਨਾ ਦੇ ਸਕਣ ਨੂੰ ਲੈ ਕੇ ਸਕੂਲ ਕਿਸੇ ਵੀ ਬੱਚੇ ਦਾ ਨਾਂਅ ਨਹੀਂ ਕੱਟ ਸਕੇਗਾ। ਮਾਪੇ ਆਪਣੇ ਬੱਚੇ ਦੀ ਫੀਸ 306 ਕਿਸਤਾਂ ਵਿੱਚ ਦੇ ਸਕਣਗੇ। ਇਸ ਤੋਂ ਇਲਾਵਾ ਜੋ ਮਾਪੇ ਫੀਸ ਦੇਣ ਵਿੱਚ ਅਸਮਰਥ ਹਨ, ਉਹ ਇਸ ਸਬੰਧੀ ਸਕੂਲ ਵਿੱਚ ਲਿਖਤ ਤੌਰ 'ਤੇ ਅਰਜ਼ੀ ਦਾਖਲ ਕਰ ਸਕਣਗੇ।
ਸਾਲ 2019-20 ਦੀ ਜੋ ਫੀਸ ਤੈਅ ਕੀਤੀ ਗਈ ਸੀ ,ਹੁਣ ਸਾਲ 2020-21 ਲਈ ਵੀ ਉਹ ਹੀ ਸਕੂਲ ਫੀਸ ਲਾਗੂ ਹੋਵੇਗੀ, ਪਰ ਹੁਣ ਜੋ ਨਵੇਂ ਸੈਸ਼ਨ ਸ਼ੁਰੂ ਹੋਣਗੇ ਉਸ ਉੱਤੇ ਇਹ ਆਦੇਸ਼ ਲਾਗੂ ਨਹੀਂ ਹੋਣਗੇ। ਇਹ ਆਦੇਸ਼ ਪੰਜਾਬ ਤੇ ਹਰਿਆਣਾ ਦੇ ਨਿੱਜੀ ਸਕੂਲਾਂ ਵਿੱਚ ਵੀ ਲਾਗੂ ਹੋਣਗੇ।
ਫਿਲਹਾਲ ਇਸ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਸੁਰੱਖਿਅਤ ਰੱਖਿਆ ਹੈ।