ਚੰਡੀਗੜ੍ਹ:ਅਕਾਲੀ ਦਲ ਨੇ ਇੱਥੇ ਇੱਕ ਟਵੀਟ ਕਰਕੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਗੈਰ ਕਾਨੂੰਨੀ ਮਾਈਨਿੰਗ ’ਚ ਰੁੱਝੇ ਹੋਏ ਵਿਧਾਇਕਾਂ ਦੇ ਨਾਂ ਜਨਤਕ ਕਰਨੇ ਚਾਹੀਦੇ ਹਨ (Captain should disclose MLA indulged in illegal mining)। ਪਾਰਟੀ ਨੇ ਕਿਹਾ ਹੈ ਕਿ ਮਾਈਨਿੰਗ ਵਿਭਾਗ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਰਿਪੋਰਟ ਸੌਂਪੀ ਸੀ (Mining dept had given a report to Captain)। ਅਕਾਲੀ ਦਲ ਨੇ ਕਿਹਾ ਹੈ ਕਿ ਇਸ ਰਿਪੋਰਟ ਵਿੱਚ ਖੁਲਾਸਾ ਕੀਤਾ ਗਿਆ ਸੀ ਕਿ 30 ਤੋਂ ਵੱਧ ਵਿਧਾਇਕ ਕਿਸ ਤਰ੍ਹਾਂ ਨਾਲ ਗੈਰ ਕਾਨੂੰਨੀ ਮਾਈਨਿੰਗ (More than 30 MLAs are doing illegal mining), ਖਾਸ ਕਰਕੇ ਰੇਤ ਮਾਫੀਆ ਵਜੋਂ ਕੰਮ ਕਰ ਰਹੇ ਹਨ ਪਰ ਉਨ੍ਹਾਂ ਵਿਰੁੱਧ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਹੋਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ।
ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਹੈ ਕਿ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਮਜਬੂਰ ਸੀ ਪਰ ਹੁਣ ਉਹ ਫ੍ਰੀ ਹਨ ਤੇ ਉਨ੍ਹਾਂ ਕੋਲ ਅਜਿਹੀ ਕੋਈ ਮਜਬੂਰੀ ਨਹੀਂ ਹੈ ਕਿ ਉਹ ਰੇਤ ਮਾਫੀਆ ਵਿਧਾਇਕਾਂ ਦਾ ਬਚਾਅ ਕਰਨ। ਅਕਾਲੀ ਦਲ ਨੇ ਮੰਗ ਕੀਤੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਇਨ੍ਹਾਂ ਵਿਧਾਇਕਾਂ ਤੇ ਮੰਤਰੀਆਂ ਦੇ ਨਾਂ ਜਨਤਕ ਕਰਨੇ ਚਾਹੀਦੇ ਹਨ। ਜਿਕਰਯੋਗ ਹੈ ਕਿ ਪਹਿਲਾਂ ਸ਼੍ਰੋਮਣੀ ਅਕਾਲੀ ਦਲ ’ਤੇ ਮਾਈਨਿੰਗ ਦੇ ਦੋਸ਼ ਲੱਗਦੇ ਆਏ ਸੀ ਤੇ ਹੁਣ ਅਕਾਲੀ ਦਲ ਨੇ ਇਸੇ ਮੁੱਦੇ ’ਤੇ ਕਾਂਗਰਸੀ ਵਿਧਾਇਕਾਂ ਦੇ ਨਾਂ ਜਨਤਕ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਾ ਪਾਇਆ ਹੈ।
ਜਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਆਪਣੇ ਅਸਤੀਫੇ ਵਿੱਚ ਜਿਥੇ ਕਾਂਗਰਸ ਨੂੰ ਕੋਸਿਆ ਕਿ ਨਵਜੋਤ ਸਿੰਘ ਸਿੱਧੂ (Navjot Singh Sidhu) ਪੰਜਾਬ ਦੀ ਵਾਗਡੋਰ ਦੇਣਾ ਪਾਰਟੀ ਦੀ ਵੱਡੀ ਗਲਤੀ ਸੀ, ਉਥੇ ਇਹ ਵੀ ਕਿਹਾ ਸੀ ਕਿ ਉਨ੍ਹਾਂ ਕੋਲ ਰਿਪੋਰਟ ਆਈ ਸੀ ਕਿ ਕਈ ਵਿਧਾਇਕ ਤੇ ਮੌਜੂਦਾ ਮੰਤਰੀ ਗੈਰ ਕਾਨੂੰਨੀ ਮਾਈਨਿੰਗ ਕਰ ਰਹੇ ਹਨ ਤੇ ਉਹ ਇਨ੍ਹਾਂ ਨਾਵਾਂ ਦਾ ਛੇਤੀ ਹੀ ਖੁਲਾਸਾ ਕਰਨਗੇ। ਇਸ ਤੋਂ ਬਾਅਦ ਅੱਜ ਹੀ ਅਕਾਲੀ ਦਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਦਿਆਂ ਇਨ੍ਹਾਂ ਨਾਵਾਂ ਦਾ ਖੁਲਾਸਾ ਕਰਨ ਲਈ ਕਹਿ ਦਿੱਤਾ ਹੈ ਕਿ ਹੁਣ ਅਜਿਹੇ ਵਿਧਾਇਕਾਂ ਦਾ ਬਚਾਅ ਕਰਨ ਲਈ ਉਨ੍ਹਾਂ ਕੋਲ ਕੋਈ ਮਜਬੂਰੀ ਬਾਕੀ ਨਹੀਂ ਬਚੀ ਹੈ।
ਇਥੇ ਇਹ ਵੀ ਜਿਕਰਯੋਗ ਹੈ ਕਿ ਮਾਈਨਿੰਗ ਦਾ ਮੁੱਦਾ ਪੰਜਾਬ ਦਾ ਇੱਕ ਵੱਡਾ ਮੁੱਦਾ ਹੈ ਤੇ ਕੈਪਟਨ ਦੇ ਹਟਣ ਉਪਰੰਤ ਮੁੱਖ ਮੰਤਰੀ ਦੀ ਕੁਰਸੀ ਸੰਭਾਲਣ ਤੋਂ ਦੋ ਦਿਨ ਬਾਅਦ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐਲਾਨ ਕੀਤਾ ਸੀ ਕਿ ਮਾਈਨਿੰਗ ਅੱਜ ਤੋਂ ਹੀ ਬੰਦ ਹੋ ਜਾਏਗੀ ਪਰ ਇਸ ਦੇ ਬਾਵਜੂਦ ਮਾਈਨਿੰਗ ਹੋਣ ਦੀਆਂ ਖਬਰਾਂ ਇਧਰੋਂ ਉਧਰੋਂ ਲਗਾਤਾਰ ਆ ਰਹੀਆਂ ਹਨ (Mining is still continued despite Channi's announcement)।
ਇਹ ਵੀ ਪੜ੍ਹੋ:ਕੀ ਕਾਂਗਰਸ ’ਚ ਚੱਲ ਰਿਹਾ ਆਪਣਿਆਂ ਨੂੰ ਗੱਫੇ ਅਤੇ ਬਿਗਾਨਿਆਂ ਨੂੰ ਧੱਕੇ ਦਾ ਟ੍ਰੈਂਡ?