ETV Bharat / city

ਕੈਪਟਨ ਦੇ ਹੱਕ 'ਚ ਆਏ 10 ਵਿਧਾਇਕ, ਹਾਈਕਮਾਨ ਨੂੰ ਕੀਤੀ ਇਹ ਅਪੀਲ - ਕੈਪਟਨ ਅਤੇ ਸਿੱਧੂ ਦੀ ਜੋੜੀ

ਪੱਟੀ ਤੋਂ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਵਲੋਂ ਆਪਣੇ ਫੇਸਬੁੱਕ 'ਤੇ ਪੋਸਟ ਸ਼ੇਅਰ ਕੀਤੀ ਗਈ ਹੈ। ਇਸ ਪੋਸਟ 'ਚ ਉਹ ਕੈਪਟਨ ਅਮਰਿੰਦਰ ਸਿੰਘ ਦਾ ਪੱਖ ਪੂਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਪੋਸਟ 'ਚ ਲਿਖਿਆ ਕਿ ਨਵਜੋਤ ਸਿੱਧੂ ਪਾਰਟੀ ਦੇ ਭਵਿੱਖ ਲਈ ਅਤਿ ਜ਼ਰੂਰੀ ਹਨ ਅਤੇ ਸਨਮਾਨ ਦੇਣਾ ਬਣਦਾ ਹੈ। ਪਰ ਇਸ ਦੇ ਨਾਲ ਹੀ ਦੇਸ਼ 'ਚ ਕਾਂਗਰਸ ਦੇ ਕੱਦਾਵਰ ਆਗੂ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਆਪਣੇ ਰਾਜਸੀ ਸਫ਼ਰ ਦੌਰਾਨ ਯਾਦਗਾਰੀ ਮੀਲ ਪੱਥਰ ਗੱਡੇ ਹੋਣ ਉਨ੍ਹਾਂ ਦਾ ਬਣਦਾ ਸਤਿਕਾਰ ਬਹਾਲ ਰੱਖਣਾ ਚਾਹੀਦਾ ਹੈ।

ਕੈਪਟਨ ਦੇ ਹੱਕ 'ਚ ਗੱਰਜੇ ਵਿਧਾਇਕ ਹਰਮਿੰਦਰ ਗਿੱਲ

author img

By

Published : Jul 18, 2021, 1:28 PM IST

ਚੰਡੀਗੜ੍ਹ: ਪੰਜਾਬ ਕਾਂਗਰਸ ਦਾ ਕਾਟੋ ਕਲੇਸ਼ ਜੱਗ ਜ਼ਾਹਿਰ ਹੈ। ਜਿਸ ਦੇ ਚੱਲਦਿਆਂ ਪਾਰਟੀ ਹਾਈਕਮਾਨ ਵੀ ਇਸ ਮਾਮਲੇ ਨੂੰ ਸੁਲਝਾਉਣ ਲਈ ਪੂਰਾ ਜੋਰ ਲਗਾ ਰਹੀ ਹੈ। ਇਸ ਦੇ ਚੱਲਦਿਆਂ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਪ੍ਰਧਾਨ ਲਗਾਉਣ ਦੀ ਪੂਰੀ ਤਿਆਰੀ ਹੈ, ਜਿਸ ਨੂੰ ਲੈਕੇ ਸਿੱਧੂ ਵਲੋਂ ਵਿਧਾਇਕਾਂ ਨਾਲ ਮੀਟਿੰਗਾਂ ਕਰਕੇ ਭਰੋਸਾ ਹਾਸਲ ਕੀਤਾ ਜਾ ਰਿਹਾ ਹੈ। ਇਸ ਦੇ ਬੱਵਜੂਦ ਕਈ ਵਿਧਾਇਕ ਜੋ ਹੁਣ ਵੀ ਕੈਪਟਨ ਅਮਰਿੰਦਰ ਸਿੰਘ ਦੇ ਹੱਕ 'ਚ ਹਨ।

  • " class="align-text-top noRightClick twitterSection" data="">

ਇਸ ਦੇ ਚੱਲਦਿਆਂ ਪੱਟੀ ਤੋਂ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਵਲੋਂ ਆਪਣੇ ਫੇਸਬੁੱਕ 'ਤੇ ਪੋਸਟ ਸ਼ੇਅਰ ਕੀਤੀ ਗਈ ਹੈ। ਇਸ ਪੋਸਟ 'ਚ ਉਹ ਕੈਪਟਨ ਅਮਰਿੰਦਰ ਸਿੰਘ ਦਾ ਪੱਖ ਪੂਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਪੋਸਟ 'ਚ ਲਿਖਿਆ ਕਿ ਨਵਜੋਤ ਸਿੱਧੂ ਪਾਰਟੀ ਦੇ ਭਵਿੱਖ ਲਈ ਅਤਿ ਜ਼ਰੂਰੀ ਹਨ ਅਤੇ ਸਨਮਾਨ ਦੇਣਾ ਬਣਦਾ ਹੈ। ਪਰ ਇਸ ਦੇ ਨਾਲ ਹੀ ਦੇਸ਼ 'ਚ ਕਾਂਗਰਸ ਦੇ ਕੱਦਾਵਰ ਆਗੂ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਆਪਣੇ ਰਾਜਸੀ ਸਫ਼ਰ ਦੌਰਾਨ ਯਾਦਗਾਰੀ ਮੀਲ ਪੱਥਰ ਗੱਡੇ ਹੋਣ ਉਨ੍ਹਾਂ ਦਾ ਬਣਦਾ ਸਤਿਕਾਰ ਬਹਾਲ ਰੱਖਣਾ ਚਾਹੀਦਾ ਹੈ।

ਇਸ ਦੇ ਨਾਲ ਹੀ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਿਆਸੀ ਸਮੇਂ ਕੀਤੇ ਕੰਮਾਂ ਨੂੰ ਗਿਣਾਉਂਦਿਆਂ ਕਿਹਾ ਕਿ ਕੈਪਟਨ ਅਤੇ ਸਿੱਧੂ ਦੀ ਜੋੜੀ 2022 'ਚ ਕਾਂਗਰਸ ਨੂੰ ਮੁੜ ਸੱਤਾ 'ਚ ਲਿਆਉਣ ਦੀ ਸਮਰੱਥਾ ਰੱਖਦੀ ਹੈ। ਵਿਧਾਇਕ ਹਰਮਿੰਦਰ ਸਿੰਗ ਗਿੱਲ ਦੀ ਪੋਸਟ ਨੂੰ ਕਈ ਕਾਂਗਰਸੀ ਵਿਧਾਇਕਾਂ ਵਲੋਂ ਸ਼ੇਅਰ ਕੀਤਾ ਗਿਆ ਹੈ।

ਇਸ ਪੋਸਟ ਨੂੰ ਇਹਨਾਂ ਵਿਧਾਇਕਾਂ ਨੇ ਕੀਤਾ ਸ਼ੇਅਰ:

  • ਹਰਮਿੰਦਰ ਸਿੰਘ ਗਿੱਲ

ਐੱਮ.ਐੱਲ.ਏ ਪੱਟੀ

  • ਫਤਿਹਜੰਗ ਬਾਜਵਾ

ਐੱਮ.ਐੱਲ.ਏ ਕਾਦੀਆਂ

  • ਗੁਰਪ੍ਰੀਤ ਸਿੰਘ ਜੀ.ਪੀ

ਐੱਮ.ਐੱਲ.ਏ ਬਸੀ ਪਠਾਣਾ

  • ਕੁਲਦੀਪ ਸਿੰਘ ਵੈਦ

ਐੱਮ.ਐੱਲ.ਏ ਗਿੱਲ

  • ਬਲਵਿੰਦਰ ਸਿੰਘ ਲਾਡੀ

ਐੱਮ.ਐੱਲ.ਏ ਸ੍ਰੀ ਹਰਿਗੋਬਿੰਦਪੁਰ

  • ਸੰਤੋਖ ਸਿੰਘ ਭਲਾਈਪੁਰ

ਐੱਮ.ਐੱਲ.ਏ ਬਾਬਾ ਬਕਾਲਾ

  • ਜੋਗਿੰਦਰਪਾਲ

ਐੱਮ.ਐੱਲ.ਏ ਭੋਆ

  • ਜਗਦੇਵ ਸਿੰਘ ਕਮਾਲੂ

ਐੱਮ.ਐੱਲ.ਏ ਮੌੜ

  • ਪਿਰਮਲ ਸਿੰਘ ਖਾਲਸਾ

ਐੱਮ.ਐੱਲ.ਏ ਭਦੌੜ

  • ਸੁਖਪਾਲ ਸਿੰਘ ਖਹਿਰਾ

ਐੱਮ.ਐੱਲ.ਏ ਭੁਲੱਥ

ਇਹ ਵੀ ਪੜ੍ਹੋ:ਕੈਪਟਨ ਦਾ ਆਖਰੀ ਦਾਅ! ਦਿੱਲੀ 'ਚ ਪੰਜਾਬ ਦੇ ਕਾਂਗਰਸੀ ਸੰਸਦਾਂ ਦੀ ਮੀਟਿੰਗ

ETV Bharat Logo

Copyright © 2025 Ushodaya Enterprises Pvt. Ltd., All Rights Reserved.