ETV Bharat / city

ਕੰਨਟਰੈਕਟ ਫਾਰਮਿੰਗ ਨਹੀਂ ਕਰੇਗੀ ਰਿਲਾਇੰਸ, ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਦਾਖ਼ਲ ਕੀਤੀ ਪਟੀਸ਼ਨ - ਖੇਤੀ ਕਾਨੂੰਨਾਂ ਦਾ ਵਿਰੋਧ

ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸ਼ਰਾਰਤੀ ਅਨਸਰਾਂ ਵੱਲੋਂ ਜੀਓ ਦੇ ਟਾਵਰ ਤੋੜੇ ਜਾ ਰਹੇ ਹਨ ਇਸ ਦੇ ਵਿਰੋਧ ਵਿੱਚ ਰਿਲਾਇੰਸ ਜੀਓ ਇਨਫੋਕੌਮ ਲਿਮਟਿਡ ਨੇ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ ਦਾਇਰ ਕਰਕੇ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਉਹ ਤੁਰੰਤ ਇਸ ਮਾਮਲੇ ਵਿੱਚ ਦਖ਼ਲ ਦੇਣ।

ਫ਼ੋਟੋ
ਫ਼ੋਟੋ
author img

By

Published : Jan 4, 2021, 7:02 PM IST

ਚੰਡੀਗੜ੍ਹ: ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸ਼ਰਾਰਤੀ ਅਨਸਰਾਂ ਵੱਲੋਂ ਜੀਓ ਦੇ ਟਾਵਰ ਤੋੜੇ ਜਾ ਰਹੇ ਹਨ ਇਸ ਦੇ ਵਿਰੋਧ ਵਿੱਚ ਰਿਲਾਇੰਸ ਜੀਓ ਇਨਫੋਕੌਮ ਲਿਮਟਿਡ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ ਦਾਇਰ ਕਰਕੇ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਉਹ ਤੁਰੰਤ ਇਸ ਮਾਮਲੇ ਵਿੱਚ ਦਖ਼ਲ ਦੇਣ।

ਦੇਸ਼ ਦੀ ਵਿਸ਼ਵਾਸਪਾਤਰ ਟੈਲੀ ਕਮਿਊਨੀਕੇਸ਼ਨ ਕੰਪਨੀ ਜੀਓ

ਫ਼ੋਟੋ
ਫ਼ੋਟੋ

ਪਟੀਸ਼ਨ ਵਿੱਚ ਰਿਲਾਇੰਸ ਜੀਓ ਇਨਫੋਕੌਮ ਲਿਮਟਿਡ ਨੇ ਆਪਣੀ ਦਾਇਰ ਪਟੀਸ਼ਨ ਵਿੱਚ ਕਿਹਾ ਕਿ ਇਹ ਦੇਸ਼ ਦੀ ਵਿਸ਼ਵਾਸਪਾਤਰ ਟੈਲੀ ਕਮਿਊਨੀਕੇਸ਼ਨ ਕੰਪਨੀ ਹੈ ਜਿੱਥੇ ਪੰਜਾਬ ਵਿੱਚ 1.4 ਕਰੋੜ ਸਬਸਕ੍ਰਾਈਬਰ ਹਨ। ਪਟੀਸ਼ਨ ਵਿੱਚ ਕਿਹਾ ਕਿ ਰਿਲਾਇੰਸ ਇੰਡਸਟਰੀਜ਼ ਲਿਮਟਿਡ ਅਤੇ ਉਸ ਦੀ ਕਿਸੇ ਵੀ ਸਹਾਇਕ ਕੰਪਨੀ ਦਾ ਕੋਈ ਵੀ ਅਜਿਹਾ ਵਿਚਾਰ ਨਹੀਂ ਹੈ ਕੀ ਉਹ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਸਿੱਧੇ ਅਤੇ ਅਸਿੱਧੇ ਤੌਰ ਉੱਤੇ ਕੋਈ ਵੀ ਜ਼ਮੀਨ ਕੰਨਟਰੈਕਟ ਅਤੇ ਕਾਰਪੋਰੇਟ ਫਾਰਮਿੰਗ ਦੇ ਲਈ ਖ਼ਰੀਦਣ।

ਟਾਵਰਾਂ ਨੂੰ ਤੋੜਨ ਨਾਲ ਕੰਪਨੀ ਦੀ ਛਵੀ ਹੋ ਰਹੀ ਖ਼ਰਾਬ

ਵੇਖੋ ਵੀਡੀਓ

ਪਟੀਸ਼ਨ 'ਚ ਕਿਹਾ ਗਿਆ ਹੈ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਰਿਲਾਇੰਸ ਦੇ ਟਾਵਰਾਂ ਨੂੰ ਤੋੜਿਆ ਜਾ ਰਿਹਾ ਹੈ। ਇਸ ਨਾਲ ਰਿਲਾਇੰਸ ਸਟੋਰ ਦੇ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਉਨ੍ਹਾਂ ਦੀ ਜਾਨ ਮਾਲ ਨੂੰ ਵੀ ਖ਼ਤਰਾ ਹੈ। ਤਿੰਨ ਖੇਤੀ ਕਾਨੂੰਨਾਂ ਦੇ ਨਾਲ ਰਿਲਾਇੰਸ ਰਿਟੇਲ ਲਿਮਟਿਡ ਅਤੇ ਉਸ ਦੀ ਸਹਾਇਕ ਕੰਪਨੀਆਂ ਦਾ ਕੋਈ ਲੈਣਾ ਦੇਣਾ ਨਹੀਂ ਹੈ। ਰਿਲਾਇੰਸ ਰਿਟੇਲ ਲਿਮਟਿਡ ਅਤੇ ਉਸ ਦੀ ਸਹਾਇਕ ਕੰਪਨੀਆਂ ਲੰਬੇ ਸਮੇਂ ਤੋਂ ਦੇਸ਼ ਦੇ ਲੋਕਾਂ ਨੂੰ ਬਿਹਤਰ ਪ੍ਰੋਡਕਟਸ ਦੇ ਰਹੀ ਹੈ ,ਪਰ ਜੇਕਰ ਰਿਲਾਇੰਸ ਜੀਓ ਦੇ ਟਾਵਰਸ ਤੋੜੇ ਜਾਂਦੇ ਹਨ ਤਾਂ ਕਿਤੇ ਨਾ ਕਿਤੇ ਕੰਪਨੀ ਦੀ ਛਵੀ ਖ਼ਰਾਬ ਹੋ ਰਹੀ ਹੈ।

ਫ਼ੋਟੋ
ਫ਼ੋਟੋ

ਰਿਲਾਇੰਸ ਇੰਡਸਟਰੀਜ਼ ਲਿਮੀਟਿਡ ਕੰਪਨੀ ਦਾ ਕੀਤਾ ਜਾ ਰਿਹਾ ਝੂਠਾ ਪ੍ਰਚਾਰ

ਪਟੀਸ਼ਨ 'ਚ ਕਿਹਾ ਗਿਆ ਹੈ ਕਿ ਰਿਲਾਇੰਸ ਇੰਡਸਟਰੀਜ਼ ਲਿਮੀਟਿਡ ਅਤੇ ਉਸ ਦੀ ਸਹਾਇਕ ਕੰਪਨੀਆਂ ਦੇ ਬਾਰੇ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ। ਕਿਸਾਨੀ ਅੰਦੋਲਨ ਦਾ ਫ਼ਾਇਦਾ ਚੁੱਕਦੇ ਹੋਏ ਕੁਝ ਸ਼ਰਾਰਤੀ ਅਨਸਰ ਇੱਕ ਮੁਹਿੰਮ ਚਲਾ ਰਹੇ ਹਨ। ਇਸ ਵਿੱਚ ਸੋਸ਼ਲ ਮੀਡੀਆ ਦਾ ਸਹਾਰਾ ਵੀ ਲਿਆ ਜਾ ਰਿਹਾ ਹੈ ਤਾਂ ਜੋ ਪਟੀਸ਼ਨਰ ਦੇ ਬਿਜ਼ਨੈਸ ਉੱਤੇ ਅਟੈਕ ਕੀਤਾ ਜਾ ਸਕੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.