ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਚ ਇੱਕ ਪਾਸੇ ਕਈ ਸੰਗਠਨ ਅਤੇ ਵਾਲੰਟੀਅਰ ਦੂਜਿਆ ਦੀ ਮਦਦ ਕਰਨ ਚ ਜੁੱਟੇ ਹੋਏ ਹਨ। ਦੂਜੇ ਪਾਸੇ ਕਈ ਪ੍ਰਾਈਵੇਟ ਹਸਪਤਾਲ ਇਸਨੂੰ ਮੌਕਾ ਸਮਝ ਕੇ ਲੁੱਟ ਮਚਾ ਰਹੇ ਹਨ ਪ੍ਰਾਈਵੇਟ ਹਸਪਤਾਲ ਨਿਯਮਾਂ ਨੂੰ ਛਿੱਕੇ ਟੰਗ ਲੱਖਾ ਰੁਪਏ ਦੇ ਬਿਲ ਬਣਾ ਰਹੇ ਹਨ। ਜਿਸਨੂੰ ਦੇਖਦੇ ਹੋਏ ਚੰਡੀਗਰ੍ਹ ਪ੍ਰਸ਼ਾਸਨ ਨੇ ਪ੍ਰਾਈਵੇਟ ਹਸਪਤਾਲਾਂ ਦੇ ਰੇਟ ਤੈਅ ਕਰ ਦਿੱਤੇ ਹਨ। ਇਹ ਰੇਟ ਕੋਵਿਡ ਕੇਅਰ ਦੇ ਪੈਕੇਜ ਦੇ ਤਹਿਤ ਤੈਅ ਕੀਤੇ ਗਏ ਹਨ।
ਇਸ ਪੈਕੇਜ ਚ ਬੈੱਡ, ਫੂਡ, ਮਾਨੀਟਰਿੰਗ, ਨਰਸਿੰਗ ਕੇਅਰ, ਡਾਕਟਰ ਵਿਜਿਟ, ਇਨਵੇਸਟੀਗੇਸ਼ਨ ਸ਼ਾਮਲ ਰਹੇਗਾ। ਜੇਕਰ ਮਰੀਜ ਨੂੰ ਰੇਮਡੇਸਿਵਿਰ ਵਰਗੇ ਇੰਜੇਕਸ਼ਨ ਦੀ ਲੋੜ ਰਹਿੰਦੀ ਹੈ ਤਾਂ ਇਸਦਾ ਖਰਚ ਅਲਗ ਤੋਂ ਐਮਆਰਪੀ ਦੇ ਹਿਸਾਬ ਨਾਲ ਹੋਵੇਗਾ।
ਇੱਥੇ ਜਾਣੋ ਕਿੰਨਾ ਚਾਰਜ ਕਰ ਸਕਦਾ ਹੈ ਨਿੱਜੀ ਹਸਪਤਾਲ
ਪੈਕੇਜ ਰੇਟ ਚ ਪਲਾਜਮਾ ਥੈਰੇਪੀ ਸ਼ਾਮਲ ਨਹੀਂ ਹੋਵੇਗੀ। ਜੇਕਰ ਕੋਈ ਵੱਡੀ ਸਰਜਰੀ ਹੁੰਦੀ ਹੈ ਤਾਂ ਉਸਦਾ ਵੀ ਚਾਰਜ ਵੱਖ ਤੋਂ ਲੱਗੇਗਾ। ਜੇਕਰ ਕਿਸੇ ਵੀ ਗਰਭਵਤੀ ਔਰਤ ਦੀ ਇਲਾਜ ਦੇ ਦੌਰਾਨ ਡਿਲੀਵਰੀ ਹੁੰਦੀ ਹੈ ਤਾਂ ਇਸਦਾ ਚਾਰਜ ਹਸਪਤਾਲ ਅਲਗ ਤੋਂ ਵਸੂਲ ਕਰੇਗਾ, ਜੋ ਮਰੀਜ ਘੱਟ ਲੱਛਣ ਦੇ ਨਾਲ ਹਸਪਤਾਲ ਆਉਂਦੇ ਹਨ ਹਲਕੇ ਬੀਮਾਰ ਹਨ ਉਨ੍ਹਾਂ ਨੂੰ ਜੇਕਰ ਇੱਕ ਦਿਨ ਦੇ ਲਈ ਦਾਖਿਲ ਕਰਨਾ ਹੁੰਦਾ ਹੈ ਤਾਂ ਉਨ੍ਹਾਂ ਤੋਂ ਐਨਬੀਐਚ ਐਕ੍ਰੀਡਿਟਿਡ ਹਸਪਤਾਲ ਹਰ ਰੋਜ਼ 5500 ਅਤੇ ਨਾਨ ਐਨਬੀਐੱਚ 4500 ਚਾਰਜ ਕਰ ਸਕਦਾ ਹੈ।
ਇੱਕ ਸਧਾਰਨ ਮਰੀਜ਼ ਜਿਸਨੂੰ ਨਿੱਜੀ ਹਸਪਤਾਲ ’ਚ ਦਾਖਿਲ ਕਰਵਾਇਆ ਗਿਆ ਹੈ। ਮਰੀਜ ਨੂੰ ਆਈਸੋਲੇਸ਼ਨ ਬੈੱਡ, ਸੁਪੋਰਟਿਵ ਕੇਅਰ ਅਤੇ ਆਕਸੀਜਨ ਦੀ ਲੋੜ ਹੈ ਉਸ ਤੋਂ ਐਨਬੀਐੱਚ ਏਕ੍ਰੀਡਿਟੀਡ ਹਸਪਤਾਲ 9 ਹਜਾਰ ਰੁਪਏ ਤੋਂ ਜਿਆਦਾ ਨਹੀਂ ਲਵੇਗਾ। ਇਸ ਵਿੱਚੋਂ 1200 ਰੁਪਏ ਦੀ ਪੀਪੀਈ ਕਿੱਟ ਵੀ ਸ਼ਾਮਲ ਰਹੇਗੀ। ਉੱਥੇ ਜੋ ਹਸਪਤਾਲ ਐਨਬੀਐੱਚ ਤੋਂ ਏਕ੍ਰੀਡਿਟੀਡ ਨਹੀਂ ਹੈ ਉਸ ਤੋਂ 8 ਹਜਾਰ ਰੁਪਏ ਲਏ ਜਾ ਸਕਦੇ ਹਨ। ਇਸ ਚ ਵੀ ਪੀਪੀਈ ਕਿੱਟ ਸ਼ਾਮਲ ਰਹੇਗੀ।
ਇਹ ਵੀ ਪੜੋ: ਵਿਦੇਸ਼ੀ ਮਦਦ ਨੂੰ ਲੈਕੇ ਮਨਮੋਹਨ ਸਿੰਘ ਨਾਲ ਕਿਉਂ ਹੋ ਰਹੀ ਪੀਐੱਮ ਮੋਦੀ ਦੀ ਤੁਲਨਾ
ਉਹ ਮਰੀਜ ਜੋ ਆਈਸੀਯੂ ਚ ਹੈ ਪਰ ਵੇਂਟੀਲੇਟਰ ਦੀ ਲੋੜ ਨਹੀਂ ਹੈ ਉਸ ਤੋਂ ਐਨਬੀਐਚ ਏਕ੍ਰੀਡਿਟੀਡ ਹਸਪਤਾਲ 14 ਹਜਾਰ ਰੁਪਏ ਵਸੂਲ ਸਕਦਾ ਹੈ। ਜਿਸ ਚ 2000 ਪੀਪੀਈ ਦੇ ਸ਼ਾਮਲ ਹੋਣਗੇ। ਉੱਥੇ ਨਾਨ ਐਨਬੀਐਚ ਏਕ੍ਰੀਡਿਟੀਡ 13 ਹਜਾਰ ਰੁਪਏ ਲੈ ਸਕਦੇ ਹਨ। ਇਸ ਚ ਦੋ ਹਜਾਰ ਰੁਪਏ ਪੀਪੀਈ ਦੇ ਵੀ ਸ਼ਾਮਲ ਹੋਣਗੇ। ਅਜਿਹੇ ਮਰੀਜ ਜੋ ਆਈਸੀਯੂ ਚ ਹਨ ਅਤੇ ਵੇਂਟੀਲੇਟਰ ਕੇਅਰ ਦੀ ਲੋੜ ਵੀ ਹੈ ਉਨ੍ਹਾਂ ਤੋਂ ਐਨਬੀਐਚ ਏਕ੍ਰੀਡਿਟੀਡ ਹਸਪਤਾਲ 16,500 ਰੁਪਏ ਚਾਰਜ ਕਰ ਸਕਦਾ ਹੈ। ਇਸ ਚ ਦੋ ਹਜਾਰ ਰੁਪਏ ਪੀਪੀਈ ਦੇ ਲਈ ਸ਼ਾਮਲ ਹੋਣਗੇ। ਜਦਕਿ ਨਾਨ ਐਨਬੀਐਚ ਏਕ੍ਰੀਡਿਟੀਡ ਹਸਪਤਾਲ 15 ਹਜਾਰ ਰੁਪਏ ਚਾਰਜ ਕਰੇਗਾ।
ਇੱਥੇ ਕਰੋ ਸ਼ਿਕਾਇਤ
ਪ੍ਰਿਟਿੰਗ ਐਂਡ ਸਟੇਸ਼ਨਰੀ ਕੰਟ੍ਰੋਲਰ ਪੀਸੀਐਸ ਅਧਿਕਾਰੀ ਜਗਜੀਤ ਸਿੰਘ ਨੂੰ ਪ੍ਰਾਈਵੇਟ ਹਸਪਤਾਲ ਕੋਆਰਡੀਨੇਟਿੰਗ ਦਾ ਚਾਰਜ ਦਿੱਤਾ ਗਿਆ ਹੈ ਇੱਥੇ ਇਨ੍ਹਾਂ ਹਸਪਤਾਲਾਂ ਚ ਬੈੱਡ ਅਤੇ ਆਕਸੀਜਨ ਸਪਲਾਈ ਦੀ ਮਾਨੀਟਰਿੰਗ ਕਰਨਗੇ। ਇਨ੍ਹਾਂ ਹਸਪਤਾਲਾਂ ਚ ਜੇਕਰ ਕੋਈ ਦਿੱਕਤ ਰਹਿੰਦੀ ਹੈ ਤਾਂ ਇਨ੍ਹਾਂ ਨੂੰ ਸ਼ਿਕਾਇਤ ਕੀਤੀ ਜਾ ਸਕਦੀ ਹੈ। ਇਸਤੋਂ ਇਲਾਵਾ ਡੀਸੀ ਮਨਦੀਪ ਸਿੰਘ ਬਰਾੜ ਨੂੰ ਵੀ ਇਸ ਸਬੰਧ ਚ ਸ਼ਿਕਾਇਤ ਕੀਤੀ ਜਾ ਸਕਦੀ ਹੈ। ਮਹਾਂਮਾਰੀ ਐਕਟ ਦੇ ਤਹਿਤ ਪ੍ਰਸ਼ਾਸਨ ਨੇ ਰੇਟ ਨਿਧਾਰਿਤ ਕਰ ਰੱਖੇ ਹਨ। ਜਿਸਦੀ ਉਲੰਘਣਾ ਕਰਨ ’ਤੇ ਕਾਰਵਾਈ ਵੀ ਉਸੇ ਤਹਿਤ ਹੋਵੇਗੀ।