ਚੰਡੀਗੜ੍ਹ: ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਪੰਜਾਬ ਸਰਕਾਰ ਦੀ ਨਵੀਂ ਸਲਾਹਕਾਰ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ। ਸਰਕਾਰ ਦਾ ਤਰਕ ਹੈ ਕਿ ਇਸ ਕਮੇਟੀ ਰਾਹੀਂ ਦਿੱਲੀ ਅਤੇ ਪੰਜਾਬ ਸਰਕਾਰ ਦਰਮਿਆਨ ਗਿਆਨ ਵੰਡ ਸਮਝੌਤੇ ਨੂੰ ਤੇਜ਼ੀ ਨਾਲ ਲਾਗੂ ਕੀਤਾ ਜਾਵੇਗਾ। ਇਸ ਕਮੇਟੀ ਦੇ ਅਹੁਦੇਦਾਰਾਂ ਨੂੰ ਕੋਈ ਵੱਖਰਾ ਭੱਤਾ ਜਾਂ ਲਾਭ ਨਹੀਂ ਮਿਲੇਗਾ ਤੇ ਇਹ ਕਮੇਟੀ ਲੋਕ ਹਿੱਤ ਦੇ ਮੁੱਦਿਆਂ 'ਤੇ ਸਰਕਾਰ ਨੂੰ ਸਲਾਹ ਦੇਵੇਗੀ।
ਇਹ ਵੀ ਪੜੋ: ਜੇਲ੍ਹ ਵਿਭਾਗ ਵੱਲੋਂ ਨਵੀਂ ਪਹਿਲ: ਪੰਜਾਬ ਦੀਆਂ ਜੇਲ੍ਹਾਂ ’ਚ ਬੰਦ ਕੈਦੀਆਂ ਦੀ ਹੋਵੇਗੀ ਮੈਡੀਕਲ ਜਾਂਚ- ਜੇਲ੍ਹ ਮੰਤਰੀ
ਦਿੱਲੀ ਸਰਕਾਰ ਨਾਲ ਹੋਏ ਸਮਝੌਤੇ 'ਤੇ ਰਹੇਗਾ ਧਿਆਨ: ਉਥੇ ਹੀ ਕਿਹਾ ਗਿਆ ਹੈ ਕਿ ਨਵੀਂ ਕਮੇਟੀ ਰਾਹੀਂ ਪੰਜਾਬ ਸਰਕਾਰ ਦਾ ਧਿਆਨ ਦਿੱਲੀ ਸਰਕਾਰ ਨਾਲ ਹੋਏ ਗਿਆਨ ਵੰਡ ਸਮਝੌਤੇ 'ਤੇ ਰਹੇਗਾ। ਦੱਸ ਦਈਏ ਕਿ ਇਸ ਸਮਝੌਤੇ 'ਤੇ ਅਪ੍ਰੈਲ ਮਹੀਨੇ 'ਚ ਹਸਤਾਖਰ ਕੀਤੇ ਗਏ ਸਨ, ਇਸ ਲਈ ਮੁੱਖ ਮੰਤਰੀ ਮਾਨ ਤੇ ਉਸ ਦੇ ਮੰਤਰੀ ਦਿੱਲੀ ਗਏ ਸਨ। ਨਵੀਂ ਕਮੇਟੀ ਰਾਹੀਂ ਸਿੱਖਿਆ ਅਤੇ ਸਿਹਤ ਵਿੱਚ ਤਬਦੀਲੀਆਂ ਲਾਗੂ ਕੀਤੀਆਂ ਜਾਣਗੀਆਂ।
-
ਮਾਨ ਸਾਬ ਨੇ ਮੈਨੂੰ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦੇ ਮੌਕੇ ਨਾਲ ਨਿਵਾਜ਼ਿਆ ਹੈ। ਅੱਜ ਇੱਸ ਨਵੇਂ ਸਫ਼ਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਉਹਨਾਂ ਦਾ ਅਸ਼ੀਰਵਾਦ ਲਿਆ। ਮੈਂ ਆਪਣਾ ਖੂਨ-ਪਸੀਨਾ ਵਹਾ ਦਵਾਂਗਾ ਆਪਣੇ ਵੱਡੇ ਵੀਰ ਜੀ ਅਤੇ ਮੁੱਖਮੰਤਰੀ ਨੂੰ ਮੇਰੇ ਤੇ ਗਰਵ ਮਹਿਸੂਸ ਕਰਵਾਉਣ ਲਈ। https://t.co/POpWSOO3sc pic.twitter.com/3Sx1Mz7w3i
— Raghav Chadha (@raghav_chadha) July 11, 2022 " class="align-text-top noRightClick twitterSection" data="
">ਮਾਨ ਸਾਬ ਨੇ ਮੈਨੂੰ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦੇ ਮੌਕੇ ਨਾਲ ਨਿਵਾਜ਼ਿਆ ਹੈ। ਅੱਜ ਇੱਸ ਨਵੇਂ ਸਫ਼ਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਉਹਨਾਂ ਦਾ ਅਸ਼ੀਰਵਾਦ ਲਿਆ। ਮੈਂ ਆਪਣਾ ਖੂਨ-ਪਸੀਨਾ ਵਹਾ ਦਵਾਂਗਾ ਆਪਣੇ ਵੱਡੇ ਵੀਰ ਜੀ ਅਤੇ ਮੁੱਖਮੰਤਰੀ ਨੂੰ ਮੇਰੇ ਤੇ ਗਰਵ ਮਹਿਸੂਸ ਕਰਵਾਉਣ ਲਈ। https://t.co/POpWSOO3sc pic.twitter.com/3Sx1Mz7w3i
— Raghav Chadha (@raghav_chadha) July 11, 2022ਮਾਨ ਸਾਬ ਨੇ ਮੈਨੂੰ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦੇ ਮੌਕੇ ਨਾਲ ਨਿਵਾਜ਼ਿਆ ਹੈ। ਅੱਜ ਇੱਸ ਨਵੇਂ ਸਫ਼ਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਉਹਨਾਂ ਦਾ ਅਸ਼ੀਰਵਾਦ ਲਿਆ। ਮੈਂ ਆਪਣਾ ਖੂਨ-ਪਸੀਨਾ ਵਹਾ ਦਵਾਂਗਾ ਆਪਣੇ ਵੱਡੇ ਵੀਰ ਜੀ ਅਤੇ ਮੁੱਖਮੰਤਰੀ ਨੂੰ ਮੇਰੇ ਤੇ ਗਰਵ ਮਹਿਸੂਸ ਕਰਵਾਉਣ ਲਈ। https://t.co/POpWSOO3sc pic.twitter.com/3Sx1Mz7w3i
— Raghav Chadha (@raghav_chadha) July 11, 2022
ਪ੍ਰਸ਼ਾਸਨਿਕ ਕੰਮਾਂ ਵਿੱਚ ਆਵੇਗੀ ਤੇਜ਼ੀ: ਪੰਜਾਬ ਸਰਕਾਰ ਦਾ ਤਰਕ ਹੈ ਕਿ ਇਸ ਨਵੀਂ ਸਲਾਹਕਾਰ ਕਮੇਟੀ ਰਾਹੀਂ ਸਰਕਾਰ ਦੇ ਪ੍ਰਸ਼ਾਸਨਿਕ ਕੰਮਾਂ ਵਿੱਚ ਤੇਜ਼ੀ ਆਵੇਗੀ। ਇਹ ਕਮੇਟੀ ਲੋਕਾਂ ਨਾਲ ਸਬੰਧਤ ਸਰਕਾਰ ਦੇ ਫੈਸਲਿਆਂ ਬਾਰੇ ਕੰਮ ਦੇਖੇਗੀ। ਉਥੇ ਹੀ ਇਹ ਵੀ ਕਿਹਾ ਗਿਆ ਹੈ ਕਿ ਜਿੱਥੇ ਲੋੜ ਪਵੇ, ਇਹ ਸੁਧਾਰਾਂ ਦੀ ਸਿਫ਼ਾਰਸ਼ ਵੀ ਕਰੇਗਾ।
ਰਾਘਵ ਚੱਢਾ ਨੇ ਕੀਤਾ ਧੰਨਵਾਦ: ਰਾਘਵ ਚੱਢਾ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ ਤੇ ਟਵੀਟ ਕਰਦੇ ਹੋਏ ਲਿਖਿਆ ‘ਮਾਨ ਸਾਬ ਨੇ ਮੈਨੂੰ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦੇ ਮੌਕੇ ਨਾਲ ਨਿਵਾਜ਼ਿਆ ਹੈ। ਅੱਜ ਇੱਸ ਨਵੇਂ ਸਫ਼ਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਉਹਨਾਂ ਦਾ ਅਸ਼ੀਰਵਾਦ ਲਿਆ। ਮੈਂ ਆਪਣਾ ਖੂਨ-ਪਸੀਨਾ ਵਹਾ ਦਵਾਂਗਾ ਆਪਣੇ ਵੱਡੇ ਵੀਰ ਜੀ ਅਤੇ ਮੁੱਖਮੰਤਰੀ ਨੂੰ ਮੇਰੇ ਤੇ ਗਰਵ ਮਹਿਸੂਸ ਕਰਵਾਉਣ ਲਈ।
ਇਹ ਵੀ ਪੜੋ: ਮੱਤੇਵਾੜਾ ਜੰਗਲ ਨੂੰ ਲੈ ਕੇ ਵੱਡੀ ਖ਼ਬਰ, ਸਰਕਾਰ ਰੱਦ ਕਰੇਗੀ ਪ੍ਰੋਜੈਕਟ
ਵਿਰੋਧੀਆਂ ਨੇ ਸਾਧੇ ਨਿਸ਼ਾਨੇ: ਇਸ ਮਾਮਲੇ ’ਤੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰਦੇ ਹੋਏ ਪੰਜਾਬ ਸਰਕਾਰ ’ਤੇ ਨਿਸ਼ਾਨੇ ਸਾਧੇ। ਸਿਰਸਾ ਨੇ ਲਿਖਿਆ ਕਿ ‘ਜਿਵੇਂ ਕਿ ਭਵਿੱਖਬਾਣੀ ਕੀਤੀ ਗਈ ਸੀ ਤੇ ਅਰਵਿੰਦ ਕੇਜਰੀਵਾਲ ਦੁਆਰਾ ਸਾਜਿਸ਼ ਕੀਤੀ ਗਈ ਅਨੁਸਾਰ ਰਾਘਵ ਚੱਢਾ ਨੂੰ ਮੁੱਖ ਮੰਤਰੀ ਭਗਵੰਤ ਦੀ ਸਰਕਾਰ ਦੀ ਸਲਾਹਕਾਰ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ। ਰਾਘਵ ਚੱਢਾ ਨੂੰ ਸੁਪਰ CM ਬਣਨ ਲਈ ਪਿਛਲੇ ਦਰਵਾਜ਼ੇ ਨਾਲ ਐਂਟਰੀ ਕਰ ਗਏ ਹਨ! ਪੰਜਾਬ ਦੀ ਪ੍ਰਭੂਸੱਤਾ ਦਿੱਲੀ ਨੂੰ ਸੌਂਪਣ ਨੂੰ ਪੰਜਾਬੀ ਬਰਦਾਸ਼ਤ ਨਹੀਂ ਕਰਨਗੇ। ਸਿਰਸਾ ਨੇ ਲਿਖਿਆ ਕਿ ਮਾਨ ਸਾਹਬ, ਅਸੀਂ ਯਕੀਨੀ ਬਣਾਵਾਂਗੇ ਕਿ ਉਸਨੂੰ ਜਲਦੀ ਤੋਂ ਜਲਦੀ ਹਟਾ ਦਿੱਤਾ ਜਾਵੇ।’
ਰਾਘਵ ਚੱਢਾ ਨੂੰ ਪੰਜਾਬ ਸਰਕਾਰ ਵੱਲੋਂ ਗਠਿਤ ਸਲਾਹਕਾਰ ਕਮੇਟੀ ਦਾ ਚੇਅਰਮੈਨ ਬਣਾਏ ਜਾਣ ਬਾਰੇ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ ਨੇ ਕਿਹਾ ਕਿ ਜੋ ਪੰਜਾਬ ਲਈ ਵੱਡਾ ਝਟਕਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਪਹਿਲੇ ਦਿਨ ਤੋਂ ਕਹਿ ਰਹੀ ਹੈ ਕਿ ਜਿਹੜੀ ਸਰਕਾਰ ਕਠਪੁਤਲੀ ਸਰਕਾਰ ਹੈ, ਭਗਵੰਤ ਮਾਨ ਸਿਰਫ਼ ਕਠਪੁਤਲੀ ਮੁੱਖ ਮੰਤਰੀ ਰਾਘਵ ਚੱਢਾ ਹੈ ਅਤੇ ਪੰਜਾਬ ਨੂੰ ਕੇਜਰੀਵਾਲ ਚਲਾ ਰਿਹਾ ਹੈ ਅਤੇ ਹੁਣ ਰਾਘਵ ਚੱਢਾ ਨੂੰ ਚੇਅਰਮੈਨ ਨਿਯੁਕਤ ਕਰਕੇ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਉਹ ਪੰਜਾਬ ਨੂੰ ਪਿੱਛੇ ਤੋਂ ਨਹੀਂ ਸਗੋਂ ਅੱਗੇ ਤੋਂ ਚਲਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੂੰ ਕੁਰਸੀ ਤੋਂ ਲਾਹ ਕੇ ਬਹੁਤ ਜਲਦੀ ਰਾਘਵ ਚੱਢਾ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਪਹਿਲਾ ਕਦਮ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਉਨ੍ਹਾਂ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਨਗੇ। ਕਿਉਂਕਿ ਪੰਜਾਬ ਦੇ ਲੋਕ ਕਦੇ ਵੀ ਇਹ ਨਹੀਂ ਮੰਨਣਗੇ ਕਿ ਕਿਸੇ ਨੇ ਪੰਜਾਬ ਨੂੰ ਦਿੱਲੀ ਤੋਂ ਚਲਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਦੇ ਇਸ ਕਦਮ ਦੀ ਸਖ਼ਤ ਨਿਖੇਧੀ ਕਰਦੀ ਹੈ। ਪੰਜਾਬ ਸਰਕਾਰ ਨੇ ਪਿਛਲੇ ਸਮੇਂ ਵਿੱਚ ਦਿੱਲੀ ਦੀ ਕਾਂਗਰਸ ਸਰਕਾਰ ਵਾਂਗ ਕੰਮ ਕੀਤਾ ਹੈ, ਕਾਂਗਰਸ ਸਰਕਾਰ ਨੇ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾਇਆ ਸੀ, ਪਰ ਪ੍ਰਧਾਨਗੀ ਸੋਨੀਆ ਗਾਂਧੀ ਸੀ ਅਤੇ ਕੁਝ ਸਮਾਂ ਸਰਕਾਰ ਸੋਨੀਆ ਗਾਂਧੀ ਦੁਆਰਾ ਚਲਾਈ ਗਈ ਸੀ, ਉਹੀ ਕੰਮ ਪੰਜਾਬ ਵਿੱਚ ਖੱਬੇ ਪੱਖੀ ਰਾਘਵ ਚੱਢਾ ਕਰਨਗੇ।