ETV Bharat / city

ਕੋਰੋਨਾ ਕਾਲ ਦੌਰਾਨ ਹੋ ਰਹੀਆਂ ਸਿਆਸੀ ਰੈਲੀਆਂ ’ਤੇ ਉੱਠੇ ਸਵਾਲ, ਜ਼ਿੰਮੇਵਾਰ ਕੌਣ ? - ਅੱਖਾਂ ਕਿਉਂ ਮੀਚੀ ਬੈਠੀ ਹੈ

ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਵਿੱਚ ਚੋਣਾਂ ਨੂੰ ਦੇਖਦੇ ਹੋਏ ਲਗਾਤਾਰ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਜਿਸ ਵਿੱਚ ਵੱਡਾ ਹਜ਼ੂਮ ਦੇਖਣ ਨੂੰ ਮਿਲ ਰਿਹਾ। ਇਸ ਵਿੱਚ ਵੱਡਾ ਸਵਾਲ ਇਹ ਖੜ੍ਹਾ ਹੋ ਰਿਹਾ ਹੈ ਕਿ ਜੇ ਸਰਕਾਰ ਕੋਰੋਨਾ ਨੂੰ ਲੈ ਕੇ ਇੰਨੀ ਹੀ ਗੰਭੀਰ ਹੈ ਤਾਂ ਇਨ੍ਹਾਂ ਰੈਲੀਆਂ ਵਿੱਚ ਵਧ ਰਹੇ ਇਕੱਠ ਉੱਪਰ ਅੱਖਾਂ ਕਿਉਂ ਮੀਚੀ ਬੈਠੀ ਹੈ?

ਕੋਰੋਨਾ ਕਾਲ ਦੌਰਾਨ ਹੋ ਰਹੀਆਂ ਸਿਆਸੀ ਰੈਲੀਆਂ ’ਤੇ ਉੱਠੇ ਸਵਾਲ, ਜ਼ਿੰਮੇਵਾਰ ਕੌਣ ?

author img

By

Published : Apr 3, 2021, 6:44 PM IST

Updated : Apr 3, 2021, 11:07 PM IST

ਚੰਡੀਗੜ੍ਹ: ਪੰਜਾਬ ਵਿੱਚ ਕੋਰੋਨਾ ਦੇ ਵਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਗੰਭੀਰ ਦਿਖਾਈ ਦੇ ਰਹੇ ਹਨ ਲੋਕਾਂ ਨਾਲ ਗੱਲਬਾਤ ਕਰਦਿਆਂ ਜਿਥੇ ਉਨ੍ਹਾਂ ਨੇ ਇੱਕ ਦੂਜੇ ਦੇ ਨਾਲ ਦੂਰੀ ਬਣਾ ਕੇ ਰੱਖਣ ਦੀ ਸਲਾਹ ਦਿੱਤੀ ਉੱਥੇ ਹੀ ਵੈਕਸੀਨ ਲਵਾਉਣ ਅਤੇ ਮਾਸਕ ਪਾਉਣ ਵਾਸਤੇ ਵੀ ਕਿਹਾ ਹੈ। ਉਨ੍ਹਾਂ ਨੇ ਇੱਥੋਂ ਤੱਕ ਇਸ਼ਾਰਾ ਦੇ ਦਿੱਤਾ ਕਿ ਜੇ ਹਾਲਾਤ ਨਾ ਸੁਧਰੇ ਤਾਂ ਵੀਕੈਂਡ ਲੋਕਡਾਊਨ ਦਾ ਵਿਕਲਪ ਵੀ ਉਨ੍ਹਾਂ ਦੇ ਕੋਲ ਮੌਜੂਦ ਹੈ। ਪਰ ਉਥੇ ਸੂਬੇ ’ਚ ਦੂਜੇ ਪਾਸੇ ਨਜ਼ਰ ਮਾਰੀਏ ਤਾਂ ਹਾਲਾਤ ਇਉਂ ਲੱਗ ਰਹੇ ਹਨ ਕਿ ਕੋਰੋਨਾ ਨਾਮ ਦੀ ਕੋਈ ਬੀਮਾਰੀ ਹੀ ਪੰਜਾਬ ਵਿੱਚ ਨਹੀਂ ਹੈ।

ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਵਿੱਚ ਚੋਣਾਂ ਨੂੰ ਦੇਖਦੇ ਹੋਏ ਲਗਾਤਾਰ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਜਿਸ ਵਿੱਚ ਵੱਡਾ ਹਜ਼ੂਮ ਦੇਖਣ ਨੂੰ ਮਿਲ ਰਿਹਾ। ਇਸ ਵਿੱਚ ਵੱਡਾ ਸਵਾਲ ਇਹ ਖੜ੍ਹਾ ਹੋ ਰਿਹਾ ਹੈ ਕਿ ਜੇ ਸਰਕਾਰ ਕੋਰੋਨਾ ਨੂੰ ਲੈ ਕੇ ਇੰਨੀ ਹੀ ਗੰਭੀਰ ਹੈ ਤਾਂ ਇਨ੍ਹਾਂ ਰੈਲੀਆਂ ਵਿੱਚ ਵਧ ਰਹੇ ਇਕੱਠ ਉੱਪਰ ਅੱਖਾਂ ਕਿਉਂ ਮੀਚੀ ਬੈਠੀ ਹੈ?

ਕੋਰੋਨਾ ਕਾਲ ਦੌਰਾਨ ਹੋ ਰਹੀਆਂ ਸਿਆਸੀ ਰੈਲੀਆਂ ’ਤੇ ਉੱਠੇ ਸਵਾਲ, ਜ਼ਿੰਮੇਵਾਰ ਕੌਣ ?

ਇਹ ਵੀ ਪੜੋ: ਕਣਕ ਦੀ ਖ਼ਰੀਦ ਆੜ੍ਹਤੀਆਂ ਜ਼ਰੀਏ ਕਰਾਂਗੇ: ਆਸ਼ੂ

ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਹਾਲਾਂਕਿ ਇਹ ਮੰਨਦੇ ਹਨ ਇਸ ਤਰੀਕੇ ਦੇ ਇਕੱਠ ਨਾਲ ਹਾਲਾਤ ਵਿਗੜੇ ਤਾਂ ਸਾਨੂੰ ਸਾਂਭਣੇ ਮੁਸ਼ਕਿਲ ਹੋ ਜਾਣਗੇ। ਸਿਹਤ ਮੰਤਰੀ ਨੇ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਅਜੇ ਚੋਣਾਂ ਵਿੱਚ ਸਮਾਂ ਹੈ ਇਸ ਲਈ ਰੈਲੀਆਂ ਉਦੋਂ ਕਰ ਲੈਣ ਇਸ ਵੇਲੇ ਸਰਕਾਰ ਵੱਲੋਂ ਜਾਰੀ ਕੀਤੀਆਂ ਗਾਈਡਲਾਈਨ ਦੀ ਪਾਲਣਾ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇ ਇੱਦਾਂ ਦੇ ਇਕੱਠ ’ਤੇ ਕੇਰੋਨਾ ਦੇ ਮਰੀਜ਼ ਵਧੇ ਤਾਂ ਹਸਪਤਾਲਾਂ ਵਿੱਚ ਭੀੜ ਹੋ ਜਾਵੇਗੀ ਜਿਸ ਨੂੰ ਸਾਂਭਨਾ ਮੁਸ਼ਕਲ ਹੋਵੇਗਾ ਅਤੇ ਉਸ ਦੇ ਜ਼ਿੰਮੇਵਾਰ ਵੀ ਲੋਕ ਖੁਦ ਹੋਣਗੇ।

ਉੱਥੇ ਹੀ ਇਸ ਉੱਪਰ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਲੱਗ-ਅਲੱਗ ਥਾਵਾਂ ਵਾਸਤੇ ਕੋਰੋਨਾ ਦੇ ਅਲੱਗ-ਅਲੱਗ ਨਿਯਮ ਨਹੀਂ ਹੋਣੇ ਚਾਹੀਦੇ। ਉਹਨਾਂ ਨੇ ਕਿਹਾ ਕਿ ਕਈ ਸੂਬਿਆਂ ਵਿੱਚ ਚੋਣ ਹੋ ਰਹੀ ਹੈ ਉੱਥੇ ਵੱਡੇ ਇਕੱਠ ਹੋ ਰਹੇ ਹਨ ਪਰ ਜਦੋਂ ਪੰਜਾਬ ਵਿੱਚ ਰੈਲੀਆਂ ਦੀ ਗੱਲ ਆਉਂਦੀ ਹੈ ਤਾਂ ਇਸ ਤਰੀਕੇ ਦੇ ਬਿਆਨ ਜਾਰੀ ਕਰ ਕੇ ਰਾਜਨੀਤੀ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਜਿਥੇ ਕਿਤੇ ਵੀ ਸ਼੍ਰੋਮਣੀ ਅਕਾਲੀ ਦਲ ਰੈਲੀਆਂ ਕਰ ਰਿਹਾ ਉਥੇ ਕੋਰੋਨਾ ਪ੍ਰੋਟੋਕੋਲ ਦੀ ਪੂਰੀ ਪਾਲਣਾ ਕੀਤੀ ਜਾ ਰਹੀ ਹੈ।

ਇਹ ਵੀ ਪੜੋ: 5 ਅਪ੍ਰੈਲ ਨੂੰ ਐੱਫ਼ਸੀਆਈ ਦੇ ਦਫ਼ਤਰਾਂ ਦਾ ਕਰਾਂਗੇ ਘਿਰਾਓ: ਰਾਜੇਵਾਲ

ਦੱਸ ਦਈਏ ਕਿ ਦੇਸ਼ ਦੇ 11 ਸੂਬਿਆਂ ’ਚ ਕੋਰੋਨਾ ਇਨਫੈਕਸ਼ਨ ਦੀ ਸਥਿਤੀ ਗੰਭੀਰ ਬਣੀ ਹੋਈ ਹੈ। ਉਨ੍ਹਾਂ ਵਿੱਚੋਂ ਪੰਜਾਬ ਇੱਕ ਹੈ ਅਤੇ ਮਿਲੇ ਅੰਕੜਿਆਂ ’ਤੇ ਜੇਕਰ ਨਜ਼ਰ ਮਾਰੀਏ ਤਾਂ ਪਤਾ ਚੱਲਦਾ ਹੈ ਪੰਜਾਬ ’ਚ ਪਿਛਲੇ ਇੱਕ ਹਫਤੇ ਅੰਦਰ 21 ਫ਼ੀਸਦੀ ਦਰ ਨਾਲ ਨਵੇਂ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਦਰਜ ਕੀਤੇ ਗਏ ਹਨ।

Last Updated : Apr 3, 2021, 11:07 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.