ਚੰਡੀਗੜ੍ਹ: ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਉੱਘੇ ਕਲਾਕਾਰ ਜੈਜ਼ੀ ਬੀ (Jazzy B) ਦਾ ਟਵਿੱਟਰ ਅਕਾਉਂਟ ਬਲਾਕ (Twitter Account Block) ਕਰ ਦਿੱਤਾ ਗਿਆ ਹੈ। ਜੈਜ਼ੀ ਬੀ ਨੇ ਇਸ ਸਬੰਧੀ ਜਾਣਕਾਰੀ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਦਿੱਤੀ।
ਗਾਇਕ ਜ਼ੈਜੀ ਬੀ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਕਿ ਕਿਸਾਨਾਂ ਦੇ ਹੱਕ ’ਚ ਬੋਲਣ ਅਤੇ 1984 ਦੇ ਬਾਰੇ ਬੋਲਣ ਲਈ ਉਸ ਦਾ ਟਵਿੱਟਰ ਅਕਾਊਂਟ ਬਲਾਕ ਕੀਤਾ ਗਿਆ ਹੈ। ਜੈਜ਼ੀ ਬੀ ਦਾ ਅਕਾਊਂਟ ਨੂੰ ਖੋਲਣ ਦੇ ਲਈ ਲਿਖਿਆ ਹੈ ਕਿ ਕਾਨੂੰਨੀ ਮੰਗ ਦੇ ਜਵਾਬ ’ਚ ਜੈਜ਼ੀ ਬੀ ਦੇ ਅਕਾਊਂਟ ਨੂੰ ਰੋਕ ਦਿੱਤਾ ਗਿਆ ਹੈ। ਗਾਇਕ ਜੈਜ਼ੀ ਬੀ ਨੇ ਆਪਣੀ ਪੋਸਟ ਸਾਂਝੀ ਕਰਦੇ ਹੋਏ ਇਹ ਵੀ ਲਿਖਿਆ ਕਿ ਮੈਂ ਹਮੇਸ਼ਾਂ ਆਪਣੇ ਲੋਕਾਂ ਦੇ ਹੱਕਾਂ ਲਈ ਖੜਾ ਹਾਂ।
ਜ਼ਿਕਰਯੋਗ ਹੈ ਕਿ ਗਾਇਕ ਜੈਜ਼ੀ ਬੀ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੇ ਹਨ। ਜ਼ੈਜੀ ਬੀ ਵੱਲੋਂ ਦਿੱਲੀ ਸਿੱਘੂ ਬਾਰਡਰ ’ਤੇ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦਾ ਸਮਰਥਨ ਕੀਤਾ ਗਿਆ ਸੀ। ਨਾਲ ਹੀ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਜਰੀਏ ਵੀ ਕਿਸਾਨਾਂ ਦਾ ਸਮਰਥਨ ਕੀਤਾ। ਇਸ ਸਬੰਧੀ ਕਈ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸੀ।
ਇਹ ਵੀ ਪੜੋ: ਵਾਟਸਐਪ ਫਾਰਵਰਡ 'ਤੇ ਯਕੀਨ ਨਾ ਕਰੋਂ, ਦਿਲੀਪ ਕੁਮਾਰ ਦੀ ਹਾਲਾਤ ਸਥਿਰ