ਚੰਡੀਗੜ੍ਹ: ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਸੋਮਵਾਰ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਈ ਹੈ। ਇਸ ਮੌਕੇ ਜਰਨੈਲ ਸਿੰਘ, ਭਗਵੰਤ ਮਾਨ, ਹਰਪਾਲ ਚੀਮਾ ਸਮੇਤ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਮੌਜੂਦ ਸੀ।
ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਅੱਜ ਵੀ ਵਿਰੋਧੀ ਪਾਰਟੀਆਂ ਵਿੱਚ ਕੁਝ ਅਜਿਹੇ ਨੌਜਵਾਨ ਹਨ ਜੋ ਪੰਜਾਬ ਲਈ ਕੁਝ ਕਰਨਾ ਚਾਹੁੰਦੇ ਹਨ। ਇਹੋ ਜੇ ਨੌਜਵਾਨਾਂ ਨੂੰ ਆਮ ਆਦਮੀ ਪਾਰਟੀ ਮੌਕਾ ਦਿੰਦੀ ਹੈ ਜਿਸ ਦੀ ਉਦਾਹਰਣ ਦਿੱਲੀ ਸਭ ਦੇ ਸਾਹਮਣੇ ਹੈ ਪਰ ਪੰਜਾਬ ਵਿੱਚ ਪਰਿਵਾਰਵਾਦ ਜ਼ਿਆਦਾ ਭਾਰੂ ਹੈ।
![ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਨੇ ਫੜ੍ਹਿਆ 'ਝਾੜੂ', ਆਪ 'ਚ ਹੋਈ ਸ਼ਾਮਲ](https://etvbharatimages.akamaized.net/etvbharat/prod-images/8008453_t.jpg)
ਮਾਨ ਨੇ ਕਿਹਾ ਕਿ ਅਨਮੋਲ, ਪੰਜਾਬ ਨਾਲ ਜੁੜੀ ਗੱਲ ਹੋਵੇ ਜਾਂ ਫਿਰ ਪੰਜਾਬ ਦੇ ਮੁੱਦਿਆ ਦੀ, ਪਹਿਲਾਂ ਹੀ ਇਸ ਬਾਰੇ ਬੋਲਦੇ ਆਏ ਹਨ।
![ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਨੇ ਫੜ੍ਹਿਆ 'ਝਾੜੂ', ਆਪ 'ਚ ਹੋਈ ਸ਼ਾਮਲ](https://etvbharatimages.akamaized.net/etvbharat/prod-images/8008453_tt.jpg)
ਇਸ ਮੌਕੇ ਹਰਪਾਲ ਚੀਮਾ ਨੇ ਦੱਸਿਆ ਕਿ ਲਾਲ ਚੰਦ, ਅਜੇ ਸਿੰਘ ਲਿਬੜਾ ਤੇ ਪੰਜਾਬੀ ਗਾਇਕ ਅਨਮੋਲ ਗਗਨ ਮਾਨ ਪਾਰਟੀ ਵਿੱਚ ਸ਼ਾਮਲ ਹੋਏ ਹਨ।