ETV Bharat / city

ਕਿਸਾਨਾਂ ਦੇ ਹੱਕ 'ਚ ਪੰਜਾਬੀ ਕਲਾਕਾਰ, ਰਾਜਪਾਲ ਨੂੰ ਸੌਂਪਿਆ ਮੰਗ ਪੱਤਰ

author img

By

Published : Oct 6, 2020, 10:29 AM IST

ਕਿਸਾਨਾਂ ਦੇ ਹੱਕ 'ਚ ਆਏ ਪੰਜਾਬੀ ਕਲਾਕਾਰਾਂ ਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਰਜਪਾਲ ਨੂੰ ਮੰਗ ਪੱਤਰ ਸੋਂਪਿਆ ਹੈ। ਕਲਾਕਾਰਾਂ ਦਾ ਕਹਿਣਾ ਹੈ ਕਿ ਉਹ ਕਿਸਾਨ ਦੇ ਪੁੱਤ ਹਨ ਅਤੇ ਉਨ੍ਹਾਂ ਦਾ ਦਰਦ ਸਮਝਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਨੂੰਨਾਂ ਨਾਲ ਕਿਸਾਨ ਬਰਬਾਦ ਹੋ ਜਾਵੇਗਾ।

ਪੰਜਾਬੀ ਕਲਾਕਾਰਾਂ ਨੇ ਰਾਜਪਾਲ ਨੂੰ ਸੌਂਪਿਆ ਮੰਗ ਪੱਤਰ

ਚੰਡੀਗੜ੍ਹ: ਸੂਬੇ ਭਰ ਦੀਆਂ 31 ਕਿਸਾਨ ਜਥੇਬੰਦੀਆਂ ਵੱਲੋਂ ਜਿੱਥੇ ਨਵੇਂ ਖੇਤੀ ਸੁਧਾਰ ਕਾਨੂੰਨ ਦਾ ਵਿਰੋਧ ਕੀਤਾ ਜਾ ਰਿਹਾ ਹੈ ਤਾਂ ਉੱਥੇ ਹੀ ਪੰਜਾਬੀ ਕਲਾਕਾਰ, ਗਾਇਕ, ਅਦਾਕਾਰ ਅਤੇ ਲੇਖਕਾਂ ਵੱਲੋਂ ਵੀ ਕਿਸਾਨਾਂ ਦੀ ਹਮਾਇਤ ਕੀਤੀ ਜਾ ਰਹੀ ਹੈ ਇਸ ਬਾਬਤ ਚੰਡੀਗੜ੍ਹ ਸੈਕਟਰ 8 ਸਥਿਤ ਗੁਰਦੁਆਰਾ ਸਾਹਿਬ ਤੋਂ ਅਰਦਾਸ ਕਰ ਗਾਇਕ ਕੁਲਵਿੰਦਰ ਬਿੱਲਾ ਅਤੇ ਅਦਾਕਾਰ ਦਰਸ਼ਨ ਔਲਖ ਸਣੇ ਤਮਾਮ ਪ੍ਰੋਡਕਸ਼ਨ ਹਾਊਸ ਤੇ ਰੰਗਮੰਚ ਕਲਾਕਾਰਾਂ ਵੱਲੋਂ ਰਾਜਪਾਲ ਨੂੰ ਮੰਗ ਪੱਤਰ ਸੌਂਪਿਆ ਗਿਆ ਜਿਸ ਵਿੱਚ ਕੇਂਦਰ ਦੀ ਸਰਕਾਰ ਨੂੰ ਖੇਤੀਬਾੜੀ ਸੁਧਾਰ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ ਗਈ ਹੈ। ਇਸ ਦੌਰਾਨ ਜਾਣਕਾਰੀ ਦਿੰਦਿਆਂ ਦਰਸ਼ਨ ਔਲਖ ਨੇ ਦੱਸਿਆ ਕਿ ਕਿਸਾਨਾਂ ਦੀ ਮੂਵਮੈਂਟ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਕੇਂਦਰੀ ਏਜੰਸੀਆਂ ਵੱਲੋਂ ਆਪਣੇ ਬੰਦੇ ਮੂਵਮੈਂਟ ਦੇ ਵਿੱਚ ਭੇਜੇ ਜਾ ਰਹ ਹਨ ਤਾਂ ਜੋ ਕਿਸਾਨਾਂ ਦੇ ਅੰਦੋਲਨ ਨੂੰ ਖ਼ਤਮ ਕੀਤਾ ਜਾ ਸਕੇ

ਦਰਸ਼ਨ ਔਲਖ ਨੇ ਉਦਾਹਰਣ ਦਿੰਦਿਆਂ ਸਮਝਾਇਆ ਕਿ ਜਿਸ ਤਰ੍ਹਾਂ ਚੰਡੀਗੜ੍ਹ 'ਚ ਅਲਾਂਟੇ ਮਾਲ ਖੁੱਲ੍ਹਣ ਦੇ ਨਾਲ 17 ਸੈਕਟਰ ਤਬਾਹ ਹੋ ਗਿਆ ਹੈ ਉਸੇ ਹੀ ਤਰ੍ਹਾਂ ਇਨ੍ਹਾਂ ਕਾਨੂੰਨਾਂ ਦੇ ਨਾਲ ਕਿਸਾਨ ਬਰਬਾਦ ਹੋ ਜਾਵੇਗਾ। ਔਲਖ ਨੇ ਕਿਹਾ ਕਿ ਰਾਜਪਾਲ ਨੇ ਕਾਨੂੰਨ ਨੂੰ ਰੱਦ ਕਰਵਾਉਣ ਅਤੇ ਕਿਸਾਨਾਂ ਦੇ ਹੱਕਾਂ ਲਈ ਉਨ੍ਹਾਂ ਨੂੰ ਭਰਵਾਂ ਹੁੰਗਾਰਾ ਦਿੱਤਾ ਹੈ।

ਦਰਸ਼ਨ ਔਲਖ ਦੇ ਨਾਲ ਪਹੁੰਚੇ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਨੇ ਕਿਹਾ ਕਿ ਉਨ੍ਹਾਂ ਨੂੰ ਸਿੰਗਰ ਜਾਂ ਗਾਇਕ ਬਾਅਦ ਵਿੱਚ ਆਖਿਆ ਜਾਵੇ ਕਿਉਂਕਿ ਗਾਇਕੀ ਉਨ੍ਹਾਂ ਦਾ ਕੰਮ ਹੈ ਸਭ ਤੋਂ ਪਹਿਲਾਂ ਉਹ ਕਿਸਾਨਾਂ ਦੇ ਪੁੱਤ ਹਨ। ਉਨ੍ਹਾਂ ਕਿਸੇ ਵੀ ਅਦਾਕਾਰ, ਜਾਂ ਗਾਇਕ ਵੱਲੋਂ ਕੋਈ ਵੀ ਚੋਣ ਨਹੀਂ ਲੜੀ ਜਾਣੀ, ਉਨ੍ਹਾਂ ਕਿਹਾ ਕਿ ਅਸੀਂ ਕਿਸਾਨਾਂ ਦੇ ਹੱਕ 'ਚ ਹਾਂ ਅਤੇ ਉਨ੍ਹਾਂ ਦਾ ਦੁਖ ਸਮਝਦੇ ਇਸ ਲਈ ਅੱਜ ਰਾਜਪਾਲ ਨੂੰ ਮੰਗ ਪੱਤਰ ਸੋਂਪਿਆ ਹੈ।

ਮੈਮੋਰੰਡਮ ਦੇਣ ਪਹੁੰਚੇ ਕੁਲਵਿੰਦਰ ਬਿੱਲਾ ਤੇ ਦਰਸ਼ਨ ਔਲਖ ਦੇ ਨਾਲ ਆਏ ਕੁਝ ਇੱਕ ਨੌਜਵਾਨਾਂ ਵੱਲੋਂ ਕਾਲੇ ਝੰਡੇ ਅਤੇ ਬੈਨਰ ਗਵਰਨਰ ਹਾਊਸ ਦੇ ਬਾਹਰ ਰੋਸ ਵਜੋਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲਿਸ ਨੇ ਤੁਰੰਤ ਨੌਜਵਾਨਾਂ ਨੂੰ ਵਾਪਸ ਭੇਜ ਕਾਲੇ ਝੰਡੇ ਤੇ ਬੈਨਰ ਜ਼ਬਤ ਕਰ ਲਏ।

ਇਸ ਤਰ੍ਹਾਂ ਕਿਸਾਨਾਂ ਦੇ ਹੱਕ 'ਚ ਜਿੱਥੇ ਸਿਆਸੀ ਪਾਰਟੀਆਂ, ਬੁਧੀਜੀਵੀ ਅਤੇ ਨੌਜਵਾਨ ਮੈਦਾਨ 'ਚ ਆਏ ਹਨ ਉੱਥੇ ਹੀ ਵੱਡੀ ਗਿਣਤੀ 'ਚ ਪੰਜਾਬੀ ਗਾਇਕ, ਕਲਾਕਾਰ ਅਤੇ ਅਦਾਕਾਰ ਕਿਸਾਨਾਂ ਨੂੰ ਵੱਧ ਚੜ੍ਹ ਕੇ ਸਹਿਯੋਗ ਕਰ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.