ਚੰਡੀਗੜ੍ਹ: ਭਗਵੰਤ ਮਾਨ ਸਰਕਾਰ ਲਗਾਤਾਰ ਐਕਸ਼ਨ ਮੋਡ ਵਿੱਚ ਵਿਖਾਈ ਦੇ ਰਹੀ ਹੈ। ਸਰਕਾਰ ਵੱਲੋਂ ਹੁਣ ਸਰਕਾਰੀ ਗੱਡੀਆਂ ਨੂੰ ਲੈ ਕੇ ਵੱਡਾ ਐਕਸ਼ਨ ਲਿਆ ਗਿਆ ਹੈ। ਮਾਨ ਸਰਕਾਰ ਵੱਲੋਂ ਸਾਬਕਾ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਸਰਕਾਰੀ ਗੱਡੀ ਵਾਪਸ ਨਾ ਕਰਨ 'ਤੇ ਨੋਟਿਸ ਜਾਰੀ (Notice issued to Sukhjinder Singh Randhawa to return Minister's vehicle) ਕੀਤਾ ਗਿਆ।
ਪੰਜਾਬ ਦੇ ਟਰਾਂਸਪੋਰਟ ਵਿਭਾਗ ਵੱਲੋਂ ਰੰਧਾਵਾ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਰਾਹੀਂ ਟਰਾਂਸਪੋਰਟ ਵਿਭਾਗ ਵੱਲੋਂ ਰੰਧਾਵਾ ਨੂੰ ਕੈਬਨਿਟ ਰੈਂਕ ਵਾਲੀ ਗੱਡੀ ਵਾਪਿਸ ਕਰਨ ਲਈ ਕਿਹਾ ਗਿਆ ਹੈ। ਨਾਲ ਹੀ ਇਸ ਨੋਟਿਸ ਵਿੱਚ ਦੱਸਿਆ ਗਿਆ ਹੈ ਕਿ ਇਹ ਗੱਡੀ ਸਿਰਫ਼ ਕੈਬਨਿਟ ਰੈਂਕ ਲਈ ਮਿਲਦੀ ਹੈ। ਇਸ ਲਈ ਇਹ ਗੱਡੀ ਵਾਪਸ ਕਰਨ ਦੀ ਖੇਚਲ ਕੀਤੀ ਜਾਵੇ। ਇਸ ਪੱਤਰ ਵਿਚ ਗੱਡੀ ਦਾ ਨੰਬਰ ਵੀ ਲਿਖਿਆ ਗਿਆ ਹੈ ਅਤੇ ਇਹ ਇਨੋਵਾ ਕ੍ਰਿਸਟਾ ਗੱਡੀ ਦਾ ਟੌਪ ਮਾਡਲ ਹੈ।
ਵਿਭਾਗ ਵੱਲੋਂ ਰੰਧਾਵਾ ਨੂੰ ਕਿਹਾ ਗਿਆ ਹੈ ਕਿ ਇਹ ਕੈਬਨਿਟ ਰੈਂਕ ਵਾਲੀ ਗੱਡੀ ਨੂੰ ਜਮ੍ਹਾ ਕਰਵਾਇਆ ਜਾਵੇ ਅਤੇ ਨਾਲ ਹੀ ਕਿਹਾ ਗਿਆ ਹੈ ਕਿ ਇਸ ਗੱਡੀ ਦੇ ਜਮ੍ਹਾ ਕਰਵਾਉਣ ਤੋਂ ਬਾਅਦ ਉਨ੍ਹਾਂ ਨੂੰ ਗੱਡੀ ਬਦਲ ਕੇ ਦਿੱਤੀ ਜਾਵੇਗੀ।
-
ਟਰਾਂਸਪੋਰਟ ਵਿਭਾਗ ਵੱਲੋ ਨੋਟੀਫੀਕੇਸ਼ਨ ਜਾਰੀ ਕਰਨ ਦੇ ਬਾਵਜੂਦ ਵੀ @sukhjinder_INC ਵੱਲੋ ਅਜੇ ਤੱਕ ਕੈਬਨਿਟ ਰੈਂਕ ਦੀ ਗੱਡੀ ਵਾਪਿਸ ਨਹੀ ਕੀਤੀ ਗਈ। ਇਹ VIP ਕਲਚਰ ਹੁਣ ਨਹੀ ਚੱਲੇਗਾ ਕਿਉ ਕਿ ਪੰਜਾਬ ਵਿੱਚ ਹੁਣ ਲੋਕ ਰਾਜ ਹੈ। pic.twitter.com/tGaLam5wQj
— HARDIP SINGH MUNDIAN (@HARDIPMUNDIA) April 27, 2022 " class="align-text-top noRightClick twitterSection" data="
">ਟਰਾਂਸਪੋਰਟ ਵਿਭਾਗ ਵੱਲੋ ਨੋਟੀਫੀਕੇਸ਼ਨ ਜਾਰੀ ਕਰਨ ਦੇ ਬਾਵਜੂਦ ਵੀ @sukhjinder_INC ਵੱਲੋ ਅਜੇ ਤੱਕ ਕੈਬਨਿਟ ਰੈਂਕ ਦੀ ਗੱਡੀ ਵਾਪਿਸ ਨਹੀ ਕੀਤੀ ਗਈ। ਇਹ VIP ਕਲਚਰ ਹੁਣ ਨਹੀ ਚੱਲੇਗਾ ਕਿਉ ਕਿ ਪੰਜਾਬ ਵਿੱਚ ਹੁਣ ਲੋਕ ਰਾਜ ਹੈ। pic.twitter.com/tGaLam5wQj
— HARDIP SINGH MUNDIAN (@HARDIPMUNDIA) April 27, 2022ਟਰਾਂਸਪੋਰਟ ਵਿਭਾਗ ਵੱਲੋ ਨੋਟੀਫੀਕੇਸ਼ਨ ਜਾਰੀ ਕਰਨ ਦੇ ਬਾਵਜੂਦ ਵੀ @sukhjinder_INC ਵੱਲੋ ਅਜੇ ਤੱਕ ਕੈਬਨਿਟ ਰੈਂਕ ਦੀ ਗੱਡੀ ਵਾਪਿਸ ਨਹੀ ਕੀਤੀ ਗਈ। ਇਹ VIP ਕਲਚਰ ਹੁਣ ਨਹੀ ਚੱਲੇਗਾ ਕਿਉ ਕਿ ਪੰਜਾਬ ਵਿੱਚ ਹੁਣ ਲੋਕ ਰਾਜ ਹੈ। pic.twitter.com/tGaLam5wQj
— HARDIP SINGH MUNDIAN (@HARDIPMUNDIA) April 27, 2022
ਗੱਡੀ ਵਾਪਿਸ ਨਾ ਕੀਤੇ ਜਾਣ ਨੂੰ ਲੈਕੇ ਵਿਰੋੋਧੀ ਪਾਰਟੀਆਂ ਵੱਲੋਂ ਰੰਧਾਵਾ ਉੱਪਰ ਨਿਸ਼ਾਨੇ ਸਾਧੇ ਜਾ ਰਹੇ ਹਨ। ਆਪ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਨੇ ਰੰਧਾਵਾ ਤੇ ਵਰ੍ਹਦਿਆਂ ਕਿਹਾ ਹੈ ਕਿ ਵੀਆਈਪੀ ਕਲਚਰ ਪੰਜਾਬ ਵਿੱਚ ਹੁਣ ਨਹੀਂ ਚੱਲੇਗਾ ਕਿਉਂਕਿ ਪੰਜਾਬ ਵਿੱਚ ਹੁਣ ਲੋਕ ਰਾਜ ਹੈ।
-
ਅੱਜ ਵੀ ਸਾਬਕਾ ਡਿਪਟੀ ਸੀ.ਐੱਮ ਸ.@Sukhjinder_INC ਕੈਬਨਿਟ ਰੈਂਕ ਵਾਲੇ ਮੰਤਰੀਆਂ ਨੂੰ ਮਿਲਣ ਵਾਲੀ ਸਰਕਾਰੀ ਗੱਡੀ ਦੀ ਵਰਤੋਂ ਕਰ ਰਹੇ ਹਨ। ਇਹ ਸਰਾਸਰ ਸਰਕਾਰ ਦੇ ਸਾਧਨਾਂ ਦੀ ਦੁਰਵਰਤੋਂ ਹੈ।
— Dr Amandeep Arora (@DrAmanaap) April 27, 2022 " class="align-text-top noRightClick twitterSection" data="
ਟਰਾਂਸਪੋਰਟ ਵਿਭਾਗ ਨੇ ਆਰਡਰ ਜਾਰੀ ਕਰਦਿਆਂ ਗੱਡੀ ਵਾਪਿਸ ਦੇਣ ਦੀ ਹਦਾਇਤ ਦਿੱਤੀ ਹੈ। pic.twitter.com/69gMIX1yv5
">ਅੱਜ ਵੀ ਸਾਬਕਾ ਡਿਪਟੀ ਸੀ.ਐੱਮ ਸ.@Sukhjinder_INC ਕੈਬਨਿਟ ਰੈਂਕ ਵਾਲੇ ਮੰਤਰੀਆਂ ਨੂੰ ਮਿਲਣ ਵਾਲੀ ਸਰਕਾਰੀ ਗੱਡੀ ਦੀ ਵਰਤੋਂ ਕਰ ਰਹੇ ਹਨ। ਇਹ ਸਰਾਸਰ ਸਰਕਾਰ ਦੇ ਸਾਧਨਾਂ ਦੀ ਦੁਰਵਰਤੋਂ ਹੈ।
— Dr Amandeep Arora (@DrAmanaap) April 27, 2022
ਟਰਾਂਸਪੋਰਟ ਵਿਭਾਗ ਨੇ ਆਰਡਰ ਜਾਰੀ ਕਰਦਿਆਂ ਗੱਡੀ ਵਾਪਿਸ ਦੇਣ ਦੀ ਹਦਾਇਤ ਦਿੱਤੀ ਹੈ। pic.twitter.com/69gMIX1yv5ਅੱਜ ਵੀ ਸਾਬਕਾ ਡਿਪਟੀ ਸੀ.ਐੱਮ ਸ.@Sukhjinder_INC ਕੈਬਨਿਟ ਰੈਂਕ ਵਾਲੇ ਮੰਤਰੀਆਂ ਨੂੰ ਮਿਲਣ ਵਾਲੀ ਸਰਕਾਰੀ ਗੱਡੀ ਦੀ ਵਰਤੋਂ ਕਰ ਰਹੇ ਹਨ। ਇਹ ਸਰਾਸਰ ਸਰਕਾਰ ਦੇ ਸਾਧਨਾਂ ਦੀ ਦੁਰਵਰਤੋਂ ਹੈ।
— Dr Amandeep Arora (@DrAmanaap) April 27, 2022
ਟਰਾਂਸਪੋਰਟ ਵਿਭਾਗ ਨੇ ਆਰਡਰ ਜਾਰੀ ਕਰਦਿਆਂ ਗੱਡੀ ਵਾਪਿਸ ਦੇਣ ਦੀ ਹਦਾਇਤ ਦਿੱਤੀ ਹੈ। pic.twitter.com/69gMIX1yv5
ਓਧਰ ਆਪ ਵਿਧਾਇਕ ਡਾ. ਅਮਨਦੀਪ ਅਰੋੜਾ ਨੇ ਵੀ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਲਿਖਿਆ ਕਿ ਅੱਜ ਵੀ ਸਾਬਕਾ ਡਿਪਟੀ ਸੀ.ਐੱਮ ਸੁਖਜਿੰਦਰ ਸਿੰਘ ਰੰਧਾਵਾ ਕੈਬਨਿਟ ਰੈਂਕ ਵਾਲੇ ਮੰਤਰੀਆਂ ਨੂੰ ਮਿਲਣ ਵਾਲੀ ਸਰਕਾਰੀ ਗੱਡੀ ਦੀ ਵਰਤੋਂ ਕਰ ਰਹੇ ਹਨ। ਉਨ੍ਹਾਂ ਇਸਨੂੰ ਸਰਕਾਰ ਦੇ ਸਾਧਨਾਂ ਦੀ ਸਰਾਸਰ ਦੁਰਵਰਤੋਂ ਦੱਸਿਆ ਹੈ।
ਇਹ ਵੀ ਪੜ੍ਹੋ: ਡਿਊਟੀ ਦੌਰਾਨ ਆਰਾਮ ਫਰਮਾਉਂਦੇ ਨਜ਼ਰ ਆਏ ਕਲਰਕ, ਦੇਖੋ ਵੀਡੀਓ