ETV Bharat / city

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਦਿਵਾਇਆ ਮਹਿਲਾ ਲੈਕਚਰਾਰ ਨੂੰ ਇਨਸਾਫ - ਸ਼੍ਰਿਸ਼ਟੀ ਚੌਧਰੀ

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਦਖ਼ਲ ਤੋਂ ਬਾਅਦ ਤਕਨੀਕੀ ਸਿੱਖਆ ਵਿਭਾਗ ਪੰਜਾਬ ਨੇ ਆਪਣੇ ਵਿਭਾਗ ਦੀ ਬਤੌਰ ਲੈਕਚਰਾਰ ਕੰਮ ਕਰ ਰਹੀ ਸ਼੍ਰਿਸ਼ਟੀ ਚੌਧਰੀ ਨੂੰ ਲਗਭਗ ਢਾਈ ਸਾਲ ਦੀ ਜੱਦੋਜਹਿਦ ਤੋਂ ਬਾਅਦ ਆਪਣੀ ਮੈਰਿਟ ਦੇ ਅਧਾਰ ਤੇ ਸੀਨੀਆਰਤਾ ਸੂਚੀ ਵਿੱਚ ਉਚੇਰਾ ਸਥਾਨ ਦੇ ਦਿੱਤਾ ਹੈ।

ਫ਼ੋਟੋ
ਫ਼ੋਟੋ
author img

By

Published : Jun 24, 2020, 9:06 PM IST

ਚੰਡੀਗੜ੍ਹ: ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਦਖ਼ਲ ਤੋਂ ਬਾਅਦ ਤਕਨੀਕੀ ਸਿੱਖਆ ਵਿਭਾਗ ਪੰਜਾਬ ਨੇ ਆਪਣੇ ਵਿਭਾਗ ਦੀ ਬਤੌਰ ਲੈਕਚਰਾਰ ਕੰਮ ਕਰ ਰਹੀ ਸ਼੍ਰਿਸ਼ਟੀ ਚੌਧਰੀ ਨੂੰ ਲਗਭਗ ਢਾਈ ਸਾਲ ਦੀ ਜੱਦੋਜਹਿਦ ਤੋਂ ਬਾਅਦ ਆਪਣੀ ਮੈਰਿਟ ਦੇ ਅਧਾਰ ਤੇ ਸੀਨੀਆਰਤਾ ਸੂਚੀ ਵਿੱਚ ਉਚੇਰਾ ਸਥਾਨ ਦੇ ਦਿੱਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮਿਸ਼ਨ ਦੀ ਚੇਅਰਪਰਸਨ ਆਈ.ਏ.ਐਸ. (ਰਿਟਾ.) ਤਜਿੰਦਰ ਕੌਰ ਨੇ ਦੱਸਿਆ ਕਿ ਸ਼੍ਰਿਸ਼ਟੀ ਚੌਧਰੀ ਨੂੰ ਜਨਮ ਮਿਤੀ ਦੇ ਹਿਸਾਬ ਨਾਲ ਤਿਆਰ ਸੀਨੀਆਰਤਾ ਸੂਚੀ ਵਿੱਚ ਪਿੱਛੇ ਕਰ ਦਿੱਤਾ ਗਿਆ ਸੀ। ਇਸ ਸਬੰਧੀ ਸ਼੍ਰਿਸ਼ਟੀ ਚੌਧਰੀ ਵੱਲੋਂ ਤਕਨਕੀ ਸਿੱਖਆ ਵਿਭਾਗ ਦੇ ਡਾਇਰੈਕਟੋਰੇਟ ਨਾਲ ਚਾਰਜੋਈ ਕਰਨ ਉਪਰੰਤ ਕਮਿਸ਼ਨ ਤੋਂ ਸਹਾਇਤਾ ਦੀ ਮੰਗ ਕਰਦਿਆਂ ਇਸ ਜ਼ਿਆਦਤੀ ਵਿਰੁੱਧ ਪੀੜਤ ਨੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵਿਖੇ ਸ਼ਿਕਾਇਤ ਦਰਜ ਕਰਵਾਈ ਸੀ।

ਇਸ 'ਤੇ ਕਮਿਸ਼ਨ ਵੱਲੋਂ ਵਿਭਾਗ ਦਾ ਪੱਖ ਸੁਣਨ ਉਪਰੰਤ ਪੰਜਾਬ ਸਰਕਾਰ ਦੀਆਂ ਹਦਾਇਤਾਂ, ਮਾਣਯੋਗ ਸੁਪਰੀਮ ਕੋਰਟ ਦੇ ਵੱਖ-ਵੱਖ ਫੈਸਲਿਆਂ ਅਤੇ ਪੰਜਾਬ ਸਿਵਲ ਸਰਵਿਸਿਜ਼ (ਜਨਰਲ ਅਤੇ ਕਾਮਨ ਕੰਡੀਸ਼ਨਜ਼ ਆੱਫ ਸਰਵਿਸਿਜ਼) ਰੂਲਜ਼, 1994 ਦੇ ਸਨਮੁੱਖ ਸ਼ਿਕਾਇਤ ਸਹੀ ਪਾਉਂਦੇ ਹੋਏ ਪੀੜਤ ਦੇ ਹੱਕ ਵਿੱਚ ਫੈਸਲਾ ਦਿੱਤਾ ਗਿਆ ਸੀ ।

ਉਕਤ ਫੈਸਲੇ ਦੇ ਮੱਦੇਨਜ਼ਰ, ਤਕਨੀਕੀ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਪੱਧਰ 'ਤੇ ਮਾਮਲੇ ਤੇ ਮੁੜ ਵਿਚਾਰ ਕਰਨ ਉਪਰੰਤ ਅੱਜ ਕਮਿਸ਼ਨ ਦੀ ਰਿਪੋਰਟ ਅਨੁਸਾਰ ਸ਼੍ਰਿਸ਼ਟੀ ਚੌਧਰੀ ਨੂੰ ਉਸਦੀ ਮੈਰਿਟ ਦੇ ਅਧਾਰ ਤੇ ਉਚੇਰਾ ਸਥਾਨ ਦਿੰਦੇ ਹੋਏ ਫਾਈਨਲ ਸੀਨੀਆਰਤਾ ਸੂਚੀ ਜਾਰੀ ਕਰ ਦਿੱਤੀ ਗਈ ।

ETV Bharat Logo

Copyright © 2025 Ushodaya Enterprises Pvt. Ltd., All Rights Reserved.