ਲੁਧਿਆਣਾ: ਸਫਾਈ ਕਰਮਚਾਰੀ ਕਮਿਸ਼ਨ ਪੰਜਾਬ ਨੂੰ ਨਵੇਂ ਸਾਲ ਤੋਂ ਪਹਿਲਾਂ ਮਿਲਿਆ ਵੱਡਾ ਤੋਹਫ਼ਾ ਦਿੱਤਾ ਗਿਆ ਹੈ। ਸਰਕਾਰ ਵਲੋਂ ਮਿਲਿਆ ਇਸ ਨੂੰ ਕੈਬਿਨੇਟ ਰੈਂਕ ਦਿੱਤਾ ਗਿਆ ਹੈ (Punjab Safai Karmchari Commission is now cabinet rank)। ਚੇਅਰਮੈਨ ਗੇਜਾ ਰਾਮ (Geja Ram gets cabinet rank) ਸਫ਼ਾਈ ਕਰਮਚਾਰੀ ਕਮਿਸ਼ਨ ਪੰਜਾਬ ਨੂੰ ਡਾਕਟਰ ਰਾਜ ਕੁਮਾਰ ਵੇਰਕਾ (Dr. Raj Kumar Verka news) ਨੇ ਜੋ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਲਈ ਪੰਜਾਬ ਭਵਨ ਵਿੱਚ ਸਾਰੇ ਵਾਲਮੀਕਿ ਸਮਾਜ ਦੇ ਨਾਲ ਮੀਟਿੰਗ ਕਰ ਰਹੇ ਸਨ ਨੂੰ ਕੈਬਨਿਟ ਰੈਂਕ ਦੇਣ ਦਾ ਐਲਾਨ ਕੀਤਾ।
ਮਿਹਨਤ ਸਦਕਾ ਦਿੱਤਾ ਅਹੁਦਾ:ਵੇਰਕਾ
ਇਸ ਮੌਕੇ ਉਨ੍ਹਾਂ ਕਿਹਾ ਕਿ ਗੇਜਾ ਰਾਮ ਦੀ ਮਿਹਨਤ ਸਦਕਾ ਅੱਜ ਉਨ੍ਹਾਂ ਨੂੰ ਇਹ ਅਹੁਦਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿਸ ਮਿਹਨਤ ਅਤੇ ਲਗਨ ਨਾਲ ਗੇਜਾ ਰਾਮ ਕੰਮ ਕਰ ਰਹੇ ਹਨ, ਉਹ ਤਾਰੀਫ ਦੇ ਕਾਬਿਲ ਹੈ। ਡਾ. ਵੇਰਕਾ ਨੇ ਕਿਹਾ ਕਿ ਹੁਣ ਗੇਜਾ ਰਾਮ ਦੇ ਅੱਗੇ ਪਿੱਛੇ ਵੀ ਪਾਇਲਟ ਗੱਡੀਆਂ ਚਲਣਗੀਆਂ। ਇਸ ਮੌਕੇ ’ਤੇ ਪੂਰੇ ਬਾਲਮੀਕੀ ਸਮਾਜ ਵਲੋਂ ਸਰਕਾਰ ਦਾ ਧੰਨਵਾਦ ਕੀਤਾ ਗਿਆ।
ਗੇਜਾ ਰਾਮ ਨੇ ਸੀਐਮ ਤੇ ਵੇਰਕਾ ਦਾ ਕੀਤਾ ਧੰਨਵਾਦ
ਮੀਡਿਆ ਨਾਲ ਗੱਲ ਬਾਤ ਦੌਰਾਨ ਗੇਜਾ ਰਾਮ ਨੇ ਕਿਹਾ ਕਿ ਉਹ ਤਹਿ ਦਿਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਰਕਾਰ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ ਮਾਣ ਬਖਸ਼ਿਆ। ਉਨ੍ਹਾਂ ਕਿਹਾ ਕਿ ਛੇਤੀ ਹੀ ਪੰਜਾਬ ਵਿੱਚ ਮੁੜ ਤੋਂ ਕਾਂਗਰਸ ਸਰਕਾਰ ਬਣੇਗੀ ਅਤੇ ਮੁੱਖ ਮੰਤਰੀ ਉਨ੍ਹਾਂ ਦੇ ਦਲਿਤ ਸਮਾਜ (Dalits politics) ਵਿਚੋਂ ਹੀ ਆਏਗਾ। ਉਨ੍ਹਾਂ ਬਾਰ ਬਾਰ ਸਰਕਾਰ ਦਾ ਅਤੇ ਵੇਰਕਾ ਸਾਹਿਬ ਦਾ ਵੀ ਧੰਨਵਾਦ ਕੀਤਾ।
ਇਹ ਵੀ ਪੜ੍ਹੋ:ਬਿਕਰਮ ਮਜੀਠੀਆ ਦੀ ਅਗਾਊਂ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ 5 ਜਨਵਰੀ ਤੱਕ ਮੁਲਤਵੀ