ETV Bharat / city

ਆਖਰੀ ਪਾਵਰ ਪਲਾਂਟ ਬੰਦ ਹੋਣ ਕਾਰਨ ਬਿਜਲੀ ਸੰਕਟ ਦੇ ਮੁਹਾਨੇ 'ਤੇ ਪੰਜਾਬ - ਜੀ.ਵੀ.ਕੇ. ਥਰਮਲ

ਸੂਬੇ ਦੇ ਆਖਰੀ ਪਾਵਰ ਪਲਾਂਟ ਜੀ.ਵੀ.ਕੇ. ਥਰਮਲ ਦੇ ਬੰਦ ਹੋਣ ਕਾਰਨ ਦਿਨ ਦੌਰਾਨ ਬਿਜਲੀ ਦੀ ਘਾਟ ਵਿੱਚ 1000-1500 ਮੈਗਾਵਾਟ ਵਾਧੇ ਦੇ ਮੱਦੇਨਜ਼ਰ, ਬਿਜਲੀ ਵਿਭਾਗ ਕੋਲ ਸਾਰੇ ਰਿਹਾਇਸ਼ੀ, ਵਪਾਰਕ ਅਤੇ ਖੇਤੀਬਾੜੀ ਖ਼ਪਤਕਾਰਾਂ ਨੂੰ ਮੰਗਲਵਾਰ ਸ਼ਾਮ ਤੋਂ ਬਿਜਲੀ ਦੇ ਕੱਟ ਲਗਾਉਣ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਿਆ।

ਫ਼ੋਟੋ
ਫ਼ੋਟੋ
author img

By

Published : Nov 3, 2020, 7:41 PM IST

ਚੰਡੀਗੜ੍ਹ: ਰੇਲਵੇ ਵੱਲੋਂ ਮਾਲ ਸਪਲਾਈ ਕਰਨ ਵਾਲੀਆਂ ਰੇਲ ਗੱਡੀਆਂ ਦੀ ਆਵਾਜਾਈ ਲੰਮੇ ਸਮੇਂ ਤੋਂ ਮੁਅੱਤਲ ਕੀਤੇ ਜਾਣ ਦੇ ਨਤੀਜੇ ਵਜੋਂ ਕੋਲੇ ਦਾ ਸਟਾਕ ਖ਼ਤਮ ਹੋਣ ਕਰਕੇ ਪੰਜਾਬ ਨੂੰ ਅੱਜ ਬਿਜਲੀ ਦੇ ਵੱਡੇ ਕੱਟਾਂ ਦਾ ਸਾਹਮਣਾ ਕਰਨਾ ਪਿਆ।

ਸੂਬੇ ਦੇ ਆਖਰੀ ਪਾਵਰ ਪਲਾਂਟ ਜੀ.ਵੀ.ਕੇ. ਥਰਮਲ ਦੇ ਬੰਦ ਹੋਣ ਕਾਰਨ ਦਿਨ ਦੌਰਾਨ ਬਿਜਲੀ ਦੀ ਘਾਟ ਵਿੱਚ 1000-1500 ਮੈਗਾਵਾਟ ਵਾਧੇ ਦੇ ਮੱਦੇਨਜ਼ਰ, ਬਿਜਲੀ ਵਿਭਾਗ ਕੋਲ ਸਾਰੇ ਰਿਹਾਇਸ਼ੀ, ਵਪਾਰਕ ਅਤੇ ਖੇਤੀਬਾੜੀ ਖ਼ਪਤਕਾਰਾਂ ਨੂੰ ਮੰਗਲਵਾਰ ਸ਼ਾਮ ਤੋਂ ਬਿਜਲੀ ਦੇ ਕੱਟ ਲਗਾਉਣ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਿਆ।

ਇਕ ਸਰਕਾਰੀ ਬੁਲਾਰੇ ਅਨੁਸਾਰ ਮੌਜੂਦਾ ਸਮੇਂ ਸੂਬੇ ਵਿੱਚ ਦਿਨ ਦੇ ਸਮੇਂ ਬਿਜਲੀ ਦੀ ਮੰਗ ਲਗਭਗ 5100-5200 ਮੈਗਾਵਾਟ ਹੈ ਅਤੇ ਰਾਤ ਸਮੇਂ ਕਰੀਬ 3400 ਮੈਗਾਵਾਟ ਹੈ। ਦੂਜੇ ਪਾਸੇ, ਸਪਲਾਈ ਲੋੜ ਤੋਂ ਬਹੁਤ ਘੱਟ ਹੈ ਕਿਉਂ ਜੋ ਦਿਨ ਸਮੇਂ ਰੋਜ਼ਾਨਾ 4-5 ਘੰਟਿਆਂ ਲਈ ਸਿਰਫ਼ ਸਬਜ਼ੀ ਫੀਡਰਾਂ (800 ਮੈਗਾਵਾਟ) ਦੀ ਖੇਤੀਬਾੜੀ ਬਿਜਲੀ (ਏਪੀ) ਲੋਡ ਸਪਲਾਈ ਕੀਤੀ ਜਾ ਰਹੀ ਹੈ। ਮੌਜੂਦਾ ਸਮੇਂ ਹੋਰ ਏ.ਪੀ. ਲੋਡ (ਲਗਭਗ 300 ਮੈਗਾਵਾਟ) ਘੱਟ ਹੈ।

  • #Punjab runs out of power as coal stocks dry up completely due to goods trains’ suspension. Consumers brace for massive power cuts as last thermal power plant shuts down operations.

    — Government of Punjab (@PunjabGovtIndia) November 3, 2020 " class="align-text-top noRightClick twitterSection" data=" ">

ਬੁਲਾਰੇ ਨੇ ਦੱਸਿਆ ਕਿ ਸਥਿਤੀ ਗੰਭੀਰ ਬਣੀ ਹੋਈ ਹੈ ਕਿਉਂਕਿ ਪਾਵਰਕਾਮ ਕੋਲ ਕੋਈ ਵੀ ਉਤਪਾਦਨ ਨਿਯੰਤਰਣ ਨਹੀਂ ਬਚਿਆ ਅਤੇ ਬਿਜਲੀ ਦੀਆਂ ਮਾਰਕੀਟ ਦਰਾਂ ਜ਼ਿਆਦਾਤਰ ਪਰਿਵਰਤਨਸ਼ੀਲ ਚੱਲ ਰਹੀਆਂ ਹਨ ਅਤੇ ਕਿਸੇ ਵੀ ਸਮੇਂ ਇਸ ਵਿੱਚ ਵਾਧਾ ਹੋ ਸਕਦਾ ਹੈ ਜਿਸ ਦੇ ਨਤੀਜੇ ਵਜੋਂ ਬਿਜਲੀ ਖਰੀਦ ਦੀ ਲਾਗਤ ਵਿੱਚ ਵੀ ਵਾਧਾ ਹੋਇਆ ਹੈ।

ਮਾਰਕੀਟ ਦਰਾਂ ਵਿੱਚ ਵਾਧੇ ਦੇ ਕਾਰਨ, ਦਿਨ ਸਮੇਂ ਬਿਜਲੀ ਦੀ ਕਮੀ ਘੱਟ ਹੋਣ ਕਾਰਨ, ਅੱਜ ਸਵੇਰੇ ਸਾਰੇ ਏਪੀ/ਸਬਜ਼ੀਆਂ ਅਤੇ ਅਰਬਨ ਪੈਟਰਨ ਪਾਵਰ ਸਪਲਾਈ (ਯੂ.ਪੀ.ਐਸ.) 'ਤੇ ਪੇਂਡੂ ਫੀਡਰਾਂ ਵਿੱਚ ਲੋਡ ਦੀ ਵੰਡ ਕੀਤੀ ਜਾਣੀ ਸੀ। ਬੁਲਾਰੇ ਨੇ ਦੱਸਿਆ ਕਿ ਸੂਬੇ ਦੇ ਵੱਖ-ਵੱਖ ਫੀਡਰਾਂ 'ਤੇ ਦੁਪਹਿਰ 4 ਵਜੇ ਤੋਂ ਬਾਅਦ ਰੋਜ਼ਾਨਾ 4-5 ਘੰਟਿਆਂ ਲਈ ਨਿਯਮਤ ਤੌਰ 'ਤੇ ਲੋਡ ਦੀ ਵੰਡ ਕੀਤੀ ਜਾ ਰਹੀ ਹੈ, ਜਦੋਂਕਿ ਏ.ਪੀ./ਸਬਜ਼ੀਆਂ ਸਬੰਧੀ ਸਪਲਾਈ ਵੀ ਘੱਟ ਕੀਤੀ ਜਾ ਰਹੀ ਹੈ।

ਹੋਰ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਅੱਜ ਜੀ.ਵੀ.ਕੇ. (2x270 ਮੈਗਾਵਾਟ) ਦਾ ਇਕ ਯੂਨਿਟ ਜੋ ਦੁਪਹਿਰ ਕਰੀਬ 12 ਵਜੇ ਕੰਮ ਕਰ ਰਿਹਾ ਸੀ, ਸ਼ਾਮ 5 ਵਜੇ ਕੋਲੇ ਦਾ ਭੰਡਾਰ ਪੂਰੀ ਤਰ੍ਹਾਂ ਖਤਮ ਹੋਣ ਕਾਰਨ ਬੰਦ ਹੋ ਗਿਆ ਜਿਸ ਨਾਲ ਸਥਿਤੀ ਹੋਰ ਵੀ ਖ਼ਰਾਬ ਹੋ ਗਈ ਹੈ। ਹੋਰ ਪ੍ਰਾਈਵੇਟ ਥਰਮਲ ਪਾਵਰ ਪਲਾਂਟ ਐਨ.ਪੀ.ਐਲ. (2x660 ਮੈਗਾਵਾਟ) ਅਤੇ ਟੀ.ਐਸ.ਪੀ.ਐਲ. (3 x 660 ਮੈਗਾਵਾਟ) ਵਿਚ ਪਹਿਲਾਂ ਹੀ ਕੋਲਾ ਖ਼ਤਮ ਹੋਣ ਕਾਰਨ ਕੰਮ ਬੰਦ ਹੋ ਚੁੱਕਾ ਹੈ।

ਇਸ ਸਮੇਂ ਸੂਬੇ ਦੇ ਰੋਪੜ ਅਤੇ ਲਹਿਰਾ ਮੁਹੱਬਤ ਦੇ ਥਰਮਲ ਪਾਵਰ ਸਟੇਸ਼ਨ (4x210 ਮੈਗਾਵਾਟ+2x210 ਮੈਗਾਵਾਟ + 2x250 ਮੈਗਾਵਾਟ= 1760 ਮੈਗਾਵਾਟ) ਵੀ ਬੰਦ ਹੋ ਗਏ ਹਨ। ਹਾਲਾਂਕਿ, ਜੀਵੀਕੇ ਵਿਖੇ ਬਿਜਲੀ ਪੈਦਾ ਕਰਨ ਦੇ ਘਾਟੇ ਨੂੰ ਪੂਰਾ ਕਰਨ ਅਤੇ ਸਿਸਟਮ ਨੂੰ ਸਥਿਰਤਾ ਪ੍ਰਦਾਨ ਕਰਨ ਲਈ ਇਨ੍ਹਾਂ ਪਲਾਂਟਾਂ ਵਿੱਚੋਂ ਹਰੇਕ ਦੀ ਇਕ ਯੂਨਿਟ ਨੂੰ ਜੋੜਿਆ ਜਾਵੇਗਾ।

ਇਤਫਾਕਨ, ਆਮ ਹਾਲਤਾਂ ਵਿੱਚ, ਸੂਬੇ ਵਿੱਚ ਬਿਜਲੀ ਸਬੰਧੀ ਦਿਨ ਸਮੇਂ ਮੰਗ ਆਮ ਤੌਰ 'ਤੇ ਹੇਠ ਦਿੱਤੇ ਸਰੋਤਾਂ ਤੋਂ ਪੂਰੀ ਕੀਤੀ ਜਾਂਦੀ ਹੈ:

ਸੈਂਟਰ ਪਬਲਿਕ ਸੈਕਟਰ ਸਟੇਸ਼ਨ (ਪੰਜਾਬ ਦਾ ਹਿੱਸਾ/ਲੰਬੀ ਮਿਆਦ ਦੀ ਬਿਜਲੀ)- 2500 ਮੈਗਾਵਾਟ

ਹਾਈਡ੍ਰੋ ਪਾਵਰ ਸਟੇਸ਼ਨਾਂ (375)

ਜੀ.ਵੀ.ਕੇ. ਥਰਮਲ (1 ਯੂਨਿਟ) - 250 ਮੈਗਾਵਾਟ

ਨਵਿਆਉਣਯੋਗ (ਮੁੱਖ ਤੌਰ 'ਤੇ ਦਿਨ ਦੇ ਸਮੇਂ ਸੂਰਜੀ ਊਰਜਾ) - 450 ਮੈਗਾਵਾਟ

ਬਿਜਲੀ ਆਦਾਨ-ਪ੍ਰਦਾਨ/ਟੈਂਡਰਾਂ ਤੋਂ ਖਰੀਦ - 2700 ਮੈਗਾਵਾਟ

ਸੂਬਾ ਸਰਕਾਰ ਦੀ ਦਿਨ ਦੇ ਸਮੇਂ ਦੇਣੀ ਬਣਦੀ ਤਕਰੀਬਨ 1070 ਮੈਗਾਵਾਟ ਬਿਜਲੀ ਵਿੱਚ ਕਟੌਤੀ ਕਰਨ ਤੋਂ ਬਾਅਦ ਇਹ ਕੁੱਲ 5200 ਮੈਗਾਵਾਟ ਬਣਦੀ ਹੈ, ਜਿਹੜੀ ਕਿ ਆਮ ਹਾਲਤਾਂ ਵਿੱਚ ਸੂਬੇ ਦੀ ਰੋਜ਼ਾਨਾ ਔਸਤਨ ਬਿਜਲੀ ਮੰਗ ਨੂੰ ਪੂਰਾ ਕਰਨ ਲਈ ਕਾਫ਼ੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.