ਚੰਡੀਗੜ੍ਹ: ਪੰਜਾਬ ਵਿੱਚ ਸੋਮਵਾਰ ਨੂੰ ਕੋਰੋਨਾ ਵਾਇਰਸ ਦੇ 2319 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 58 ਮੌਤਾਂ ਹੋਈਆਂ ਹਨ। ਇਸ ਦੇ ਨਾਲ, ਸੂਬੇ ਵਿੱਚ ਕੁੱਲ ਕੋਰੋਨਾ ਮਰੀਜ਼ਾਂ ਦੀ ਗਿਣਤੀ 2,15,409 ਹੋ ਗਈ ਹੈ ਅਤੇ ਸੂਬੇ ਵਿੱਚ ਕੋਰੋਨਾ ਦੇ 18,628 ਐਕਟਿਵ ਮਾਮਲੇ ਹਨ। ਇਸ ਭਿਆਨਕ ਮਹਾਂਮਾਰੀ ਨੇ ਪੰਜਾਬ ਵਿੱਚ ਹੁਣ ਤੱਕ 6,382 ਲੋਕਾਂ ਦੀ ਜਾਨ ਲਈ ਹੈ।
ਸੋਮਵਾਰ ਨੂੰ ਦਰਜ ਕੀਤੀਆਂ ਗਈਆਂ ਮੌਤਾਂ ਵਿੱਚ ਅੰਮ੍ਰਿਤਸਰ 4, ਬਠਿੰਡਾ 3, ਫ਼ਰੀਦਕੋਟ 3, ਫਾਜ਼ਿਲਕਾ 1, ਗੁਰਦਾਸਪੁਰ 4, ਹੁਸ਼ਿਆਰਪੁਰ 10, ਜਲੰਧਰ 9, ਕਪੂਰਥਲਾ 3, ਲੁਧਿਆਣਾ 2, ਮਾਨਸਾ 1, ਐਸਏਐਸ ਨਗਰ 2, ਪਟਿਆਲਾ 1, ਰੋਪੜ 2, ਸੰਗਰੂਰ 1, ਐਸਬੀਐਸ ਨਗਰ 9 ਅਤੇ ਤਰਨਾਤਾਰਨ 3 ਹਨ।
2319 ਨਵੇਂ ਮਾਮਲਿਆਂ ਵਿੱਚੋਂ 341 ਲੁਧਿਆਣਾ, 309 ਜਲੰਧਰ, 210 ਅੰਮ੍ਰਿਤਸਰ, 170 ਪਟਿਆਲਾ, 52 ਸੰਗਰੂਰ, 295 ਮੋਹਾਲੀ, 230 ਹੁਸ਼ਿਆਰਪੁਰ, 104 ਗੁਰਦਾਸਪੁਰ, 7 ਫਿਰੋਜ਼ਪੁਰ, 44 ਪਠਾਨਕੋਟ ਅਤੇ 53 ਮਾਮਲੇ ਤਰਨ ਤਾਰਨ ਤੋਂ ਸਾਹਮਣੇ ਆਏ ਹਨ।
ਕੁੱਝ ਰਾਹਤ ਦੀ ਗੱਲ ਇਹ ਹੈ ਕਿ ਕੁੱਲ 2,15,409 ਮਰੀਜ਼ਾਂ ਵਿੱਚੋਂ 1,90,399 ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ ਸੂਬੇ ਵਿੱਚ ਕੋਵਿਡ-19 ਦੇ 18,628 ਐਕਟਿਵ ਮਾਮਲੇ ਹਨ।