ETV Bharat / city

ਪੰਜਾਬ ਪੁਲਿਸ ਦੀ ਜ਼ਹਿਰੀਲੀ ਸ਼ਰਾਬ ਮਾਮਲੇ 'ਚ ਕਾਰਵਾਈ, 238 ਕੇਸਾਂ ਵਿੱਚ ਹੋਈਆਂ 184 ਗ੍ਰਿਫ਼ਤਾਰੀਆਂ

ਡੀਜੀਪੀ ਦਿਨਕਰ ਗੁਪਤਾ ਮੁਤਾਬਕ ਲੁਧਿਆਣਾ ਪੇਂਟ ਸਟੋਰ ਦੇ ਮਾਲਕ ਰਾਜੀਵ ਜੋਸ਼ੀ ਨੂੰ ਸੋਮਵਾਰ ਦੀ ਦੇਰ ਸ਼ਾਮ ਕਾਬੂ ਕਰ ਲਿਆ ਗਿਆ, ਜਿਸ ਨੇ ਕਬੂਲਿਆ ਹੈ ਕਿ ਉਸ ਨੇ ਮਿਥੇਨੌਲ (ਮਿਥਾਈਲ ਅਲਕੋਹਲ) ਦੇ ਤਿੰਨ ਡਰੱਮ ਮੋਗਾ ਦੇ ਰਵਿੰਦਰ ਆਨੰਦ ਦੇ ਭਤੀਜੇ ਪ੍ਰਭਦੀਪ ਸਿੰਘ ਨੂੰ ਸਪਲਾਈ ਕੀਤੇ ਸਨ ਜੋ ਕਿ ਮਿਥਨੌਲ ਅਧਾਰਤ ਨਕਲੀ ਸ਼ਰਾਬ ਬਣਾਉਣ ਲਈ ਵਰਤੇ ਜਾਂਦੇ ਹਨ। ਪ੍ਰਭਦੀਪ ਅੱਗੇ ਅਵਤਾਰ ਸਿੰਘ ਨਾਲ ਜੁੜਿਆ ਸੀ। ਪੁਲਿਸ ਹੁਣ ਜੋਸ਼ੀ ਦੁਆਰਾ ਦਿੱਤੇ ਗਏ ਸੁਰਾਗਾਂ ਦੀ ਭਾਲ ਕਰ ਰਹੀ ਹੈ, ਜੋ ਕਥਿਤ ਤੌਰ 'ਤੇ ਪੰਜਾਬ ਅਤੇ ਦਿੱਲੀ ਦੇ ਵੱਖ-ਵੱਖ ਥਾਵਾਂ ਤੋਂ ਵੱਖ ਵੱਖ ਕਿਸਮਾਂ ਦੀ ਸ਼ਰਾਬ ਅਤੇ ਸਪਿਰਟ ਖਰੀਦਦਾ ਸੀ।

ਪੰਜਾਬ ਪੁਲਿਸ ਦੀ ਨਕਲੀ ਸ਼ਰਾਬ 'ਤੇ ਕਰਵਾਈ,  238 ਕੇਸਾਂ ਵਿੱਚ ਹੋਈਆਂ 184 ਗ੍ਰਿਫਤਾਰੀਆਂ

author img

By

Published : Aug 4, 2020, 10:29 PM IST

ਚੰਡੀਗੜ੍ਹ: ਨਜਾਇਜ਼ ਸ਼ਰਾਬ ਦੁਖਾਂਤ ਮਾਮਲੇ ਵਿੱਚ ਇੱਕ ਵੱਡੀ ਸਫਲਤਾ ਤਹਿਤ ਪੰਜਾਬ ਪੁਲਿਸ ਨੇ ਲੁਧਿਆਣਾ ਸਥਿਤ ਪੇਂਟ ਸਟੋਰ ਦੇ ਮਾਲਕ ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਥਿਤ ਤੌਰ 'ਤੇ 3 ਜ਼ਿਲ੍ਹਿਆਂ ਵਿੱਚ 111 ਵਿਅਕਤੀਆਂ ਦੀਆਂ ਮੌਤਾਂ ਹੋ ਜਾਣ ਦੀਆਂ ਘਟਨਾਵਾਂ ਲਈ ਜ਼ਿੰਮੇਵਾਰ ਹੈ।

ਡੀਜੀਪੀ ਦਿਨਕਰ ਗੁਪਤਾ ਮੁਤਾਬਕ ਲੁਧਿਆਣਾ ਪੇਂਟ ਸਟੋਰ ਦੇ ਮਾਲਕ ਰਾਜੀਵ ਜੋਸ਼ੀ ਨੂੰ ਸੋਮਵਾਰ ਦੀ ਦੇਰ ਸ਼ਾਮ ਕਾਬੂ ਕਰ ਲਿਆ ਗਿਆ, ਜਿਸ ਨੇ ਕਬੂਲਿਆ ਹੈ ਕਿ ਉਸ ਨੇ ਮਿਥੇਨੌਲ (ਮਿਥਾਈਲ ਅਲਕੋਹਲ) ਦੇ ਤਿੰਨ ਡਰੱਮ ਮੋਗਾ ਦੇ ਰਵਿੰਦਰ ਆਨੰਦ ਦੇ ਭਤੀਜੇ ਪ੍ਰਭਦੀਪ ਸਿੰਘ ਨੂੰ ਸਪਲਾਈ ਕੀਤੇ ਸਨ ਜੋ ਕਿ ਮਿਥਨੌਲ ਅਧਾਰਤ ਨਕਲੀ ਸ਼ਰਾਬ ਬਣਾਉਣ ਲਈ ਵਰਤੇ ਜਾਂਦੇ ਹਨ। ਪ੍ਰਭਦੀਪ ਅੱਗੇ ਅਵਤਾਰ ਸਿੰਘ ਨਾਲ ਜੁੜਿਆ ਸੀ। ਪੁਲਿਸ ਹੁਣ ਜੋਸ਼ੀ ਦੁਆਰਾ ਦਿੱਤੇ ਗਏ ਸੁਰਾਗਾਂ ਦੀ ਭਾਲ ਕਰ ਰਹੀ ਹੈ, ਜੋ ਕਥਿਤ ਤੌਰ 'ਤੇ ਪੰਜਾਬ ਅਤੇ ਦਿੱਲੀ ਦੇ ਵੱਖ-ਵੱਖ ਥਾਵਾਂ ਤੋਂ ਵੱਖ ਵੱਖ ਕਿਸਮਾਂ ਦੀ ਸ਼ਰਾਬ ਅਤੇ ਸਪਿਰਟ ਖਰੀਦਦਾ ਸੀ।

  • In a major breakthrough in the #hooch tragedy case, @PunjabPoliceInd has arrested Ludhiana-based Paint Store owner, allegedly responsible for triggering chain of events that ultimately resulted in death of 111 persons across 3 districts.

    — Government of Punjab (@PunjabGovtIndia) August 4, 2020 " class="align-text-top noRightClick twitterSection" data=" ">

ਇਸ ਦੁਖਾਂਤ ਵਿੱਚ ਜੋਸ਼ੀ ਅਤੇ ਦੋ ਹੋਰ ਅਹਿਮ ਸਾਜ਼ਿਸ਼ਕਰਤਾਂ ਦੀ ਗ੍ਰਿਫ਼ਤਾਰੀ ਨਾਲ, ਇਸ ਮਾਮਲੇ ਵਿਚ ਗ੍ਰਿਫਤਾਰੀਆਂ ਦੀ ਗਿਣਤੀ 40 ਹੋ ਗਈ ਹੈ, ਜਿਨ੍ਹਾਂ ਵਿੱਚ ਤਰਨ ਤਾਰਨ ਤੋਂ 21, ਅੰਮ੍ਰਿਤਸਰ-ਦਿਹਾਤੀ ਤੋਂ 10 ਅਤੇ ਬਟਾਲਾ ਤੋਂ 9 ਹਨ। ਇਹ ਗ੍ਰਿਫ਼ਤਾਰੀਆ ਤੋਂ ਬਾਅਦ 31 ਜੁਲਾਈ ਤੋਂ ਲੈ ਕੇ ਹੁਣ ਤੱਕ ਤਿੰਨ ਜ਼ਿਲਿਆਂ ਵਿੱਚ 563 ਛਾਪੇਮਾਰੀਆਂ ਤਹਿਤ ਇਸ ਕੇਸ ਵਿੱਚ ਦਰਜ 5 ਐਫਆਈਆਰਜ਼ (ਇੱਕ ਬਟਾਲਾ ਵਿੱਚ, 2 ਅੰਮ੍ਰਿਤਸਰ-ਆਰ ਵਿੱਚ ਅਤੇ 2 ਤਰਨਤਾਰਨ ਵਿੱਚ) ਦਰਜ ਹੋਈਆਂ ਹਨ।

ਡੀਜੀਪੀ ਨੇ ਦੱਸਿਆ ਕਿ ਇੱਕ ਫਰਾਰ ਦੋਸ਼ੀ, ਜਿਸ ਦੀ ਪਛਾਣ ਹਾਥੀ ਗੇਟ, ਬਟਾਲਾ ਦੇ ਧਰਮਿੰਦਰ ਵਜੋਂ ਹੋਈ ਹੈ, ਬਟਾਲਾ ਵਿੱਚ 13 ਮੌਤਾਂ ਦੇ ਮਾਮਲੇ ਵਿੱਚ ਮੰਗਲਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਡੀਜੀਪੀ ਨੇ ਦੱਸਿਆ ਕਿ ਉਸ ਕੋਲੋਂ 50 ਲੀਟਰ ਸ਼ਰਾਬ ਬਰਾਮਦ ਕੀਤੀ ਗਈ ਹੈ।

ਇਸ ਤੋਂ ਇਲਾਵਾ, ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਨਿਰਦੇਸ਼ਾਂ 'ਤੇ ਅਮਲ ਕਰਦਿਆਂ, ਰਾਜ ਪੁਲਿਸ ਨੇ ਪਿਛਲੇ 24 ਘੰਟਿਆਂ ਦੌਰਾਨ ਨਸ਼ੀਲੀ ਤੇ ਨਕਲੀ ਸ਼ਰਾਬ ਸਬੰਧੀ ਵਿਚ ਵੱਡੇ ਪੱਧਰ ਉਤੇ ਕਾਰਵਾਈ ਕੀਤੀ, ਜਿਸ ਦੌਰਾਨ 238 ਮਾਮਲਿਆਂ 'ਚ 184 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜ਼ਿਲਾ ਕਮਿਸ਼ਨਰੇਟ ਵੱਲੋਂ ਵੱਖ-ਵੱਖ ਸ਼ੱਕੀ ਥਾਵਾਂ 'ਤੇ ਕੀਤੀ ਗਈ ਰਾਜ ਪੱਧਰੀ ਛਾਪੇਮਾਰੀ ਦੌਰਾਨ 8 ਵਰਕਿੰਗ ਸਟਿਲਜ਼ ਸਮੇਤ ਕੁੱਲ 5943 ਲੀਟਰ ਨਜਾਇਜ਼ ਸ਼ਰਾਬ, 1332 ਲੱਖ ਲੀਟਰ ਸ਼ਰਾਬ ਅਤੇ 32470 ਕਿਲੋਗ੍ਰਾਮ ਲਾਹਣ ਬਰਾਮਦ ਕੀਤੀ ਗਈ ਹੈ। ਸੀਨੀਅਰ ਅਧਿਕਾਰੀਆਂ ਦੀ ਨਿਗਰਾਨੀ ਵਿੱਚ ਕੀਤੀ ਗਈ ਇਸ ਛਾਪੇਮਾਰੀ ਵਿੱਚ ਨਾਜਾਇਜ਼ ਸ਼ਰਾਬ ਦੀ ਵਿਕਰੀ ਵਿੱਚ ਸ਼ਾਮਲ 184 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ। ਡੀਜੀਪੀ ਨੇ ਦੱਸਿਆ ਕਿ ਸ਼ਰਾਬ ਅਤੇ ਲਾਹਣ ਦੇ ਜਖ਼ੀਰੇ ਲੁਧਿਆਣਾ ਪੁਲਿਸ ਕਮਿਸ਼ਨਰੇਟ ਦੇ ਸਤਲੁਜ ਦਰਿਆ ਦੇ ਆਸ ਪਾਸ , ਅੰਮ੍ਰਿਤਸਰ (ਦਿਹਾਤੀ), ਤਰਨਤਾਰਨ ਜ਼ਿਲੇ ਦੇ ਕੁਝ ਇਲਾਕਿਆਂ ਦੇ ਨਾਲ-ਨਾਲ ਅਨੰਦਪੁਰ ਸਾਹਿਬ ਅਤੇ ਨੂਰਪੁਰ ਬੇਦੀ ਦੇ ਇਲਾਕਿਆਂ ਤੋਂ ਬਰਾਮਦ ਹੋਏ ਹਨ।

ਡੀਜੀਪੀ ਨੇ ਦੱਸਿਆ ਕਿ ਜੋਸ਼ੀ ਅਤੇ ਹੋਰ ਅਪਰਾਧੀਆਂ ਦੀ ਗ੍ਰਿਫ਼ਤਾਰੀ ਨਾਲ ਪੁਲਿਸ ਨੂੰ ਜ਼ਹਿਰੀਲੀ ਸ਼ਰਾਬ ਤਿਆਰ ਕਰਨ ਅਤੇ ਅੱਗੇ ਵੇਚਣ ਵਿੱਚ ਸ਼ਾਮਲ ਕੁਝ ਹੋਰ ਪ੍ਰਮੁੱਖ ਮੁਲਜ਼ਮਾਂ ਅਤੇ ਮੀਥੇਨੌਲ (ਮਿਥਾਈਲ ਅਲਕੋਹਲ) ਦੀ ਸਪਲਾਈ ਸਬੰਧੀ ਕੜੀ ਲੱਭਣ ਵਿੱਚ ਮੱਦਦ ਮਿਲੀ ਹੈ, ਜਿਸ ਨਾਲ ਕਿ ਤਰਨਤਾਰਨ, ਅੰਮ੍ਰਿਤਸਰ ਅਤੇ ਬਟਾਲਾ ਵਿੱਚ ਇਹ ਦਾਰੂ ਪੀਣ ਵਾਲਿਆਂ ਦੀ ਮੌਤ ਹੋਈ ਹੈ। ਉਸ ਵੱਲੋਂ ਰਵਿੰਦਰ ਅਤੇ ਅਵਤਾਰ ਨੂੰ ਸਪਲਾਈ ਕੀਤੇ ਗਏ ਤਿੰਨ ਡਰੱਮ ਅੱਗੇ ਸਤਨਾਮ ਸਿੰਘ ਵਾਸੀ ਪਿੰਡ ਪੰਡੋਰੀ ਗੋਲਾ ਜ਼ਿਲਾ ਤਰਨਤਾਰਨ ਨੂੰ ਵੇਚੇ ਗਏ ਸਨ। ਸਤਨਾਮ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਤਿੰਨ ਜਿਲ੍ਹਿਆਂ ਦੇ ਇੱਕ ਦਰਜਨ ਦੇ ਕਰੀਬ ਵਿਤਰਕਾਂ ਨੂੰ ਮਿਥੇਨੋਲ ਅਧਾਰਤ ਇਹ ਨਾਜਾਇਜ਼ ਸ਼ਰਾਬ ਦੀ ਸਪਲਾਈ ਕੀਤੀ। ਰਾਜੀਵ ਜੋਸ਼ੀ ਦੁਆਰਾ ਸਪਲਾਈ ਕੀਤੇ ਗਏ ਮੀਥੇਨੌਲ ਦੇ ਸੰਭਾਵਿਤ ਸਰੋਤ ਬਾਰੇ ਵੀ ਦਿੱਲੀ ਅਤੇ ਹੋਰ ਥਾਵਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਡੀ.ਜੀ.ਪੀ. ਨੇ ਦੱਸਿਆ ਕਿ ਸਤਨਾਮ ਦੀ ਗ੍ਰਿਫਤਾਰੀ ਨਾਲ ਉਸ ਕੇਸ ਵਿਚ ਸ਼ਾਮਲ ਮਾਫੀਆ ਦੇ ਤਰਨਤਾਰਨ ਮੋਡਿਊਲ ਦਾ ਪਰਦਾਫਾਸ਼ ਹੋ ਗਿਆ ਹੈ ਅਤੇ ਜਿਲੇ ਵਿਚ ਘੱਟੋ ਘੱਟ ਪੰਜ ਹੋਰ ਸ਼ੱਕੀ ਵਿਅਕਤੀਆਂ ਦੀ ਪਛਾਣ ਕਰ ਲਈ ਗਈ ਹੈ ਜਿੰਨ੍ਹਾਂ ਨੂੰ ਫੜਨ ਲਈ ਛਾਪੇ ਮਾਰੇ ਜਾ ਰਹੇ ਹਨ। ਬਟਾਲਾ ਮੋਡਿਊਲ ਵਿੱਚੋਂ ਦਰਸ਼ਨਾ ਅਤੇ ਤ੍ਰਿਵੇਣੀ ਦੀ ਗ੍ਰਿਫਤਾਰੀ ਨਾਲ ਉਸ ਮੋਡਿਊਲ ਦਾ ਵੀ ਪਰਦਾਫਾਸ਼ ਹੋ ਗਿਆ ਹੈ ਜੋ ਕਿ ਜੰਡਿਆਲਾ ਦੇ ਗੋਬਿੰਦਰ ਸਿੰਘ ਉਰਫ ਗੋਬਿੰਦਾ ਕੋਲੋਂ ਨਜ਼ਾਇਜ਼ ਸ਼ਰਾਬ ਲੈਂਦੀਆਂ ਰਹੀਆਂ ਹਨ ਅਤੇ ਗੋਬਿੰਦਾ ਅੱਗੇ ਨਜ਼ਾਇਜ਼ ਸ਼ਰਾਬ ਦੀ ਸਪਲਾਈ ਇਸੇ ਕੜੀ ਵਿਚ ਸਤਨਾਮ ਸਿੰਘ ਨੂੰ ਵੀ ਕਰਦਾ ਸੀ। ਅੰਮ੍ਰਿਤਸਰ ਦਿਹਾਤੀ ਦੀ ਮੁੱਖ ਮੁਲਜ਼ਮ ਬਲਵਿੰਦਰ ਕੌਰ ਪਹਿਲਾਂ ਹੀ ਗ੍ਰਿਫਤਾਰ ਕੀਤੀ ਜਾ ਚੁੱਕੀ ਹੈ ਜੋ ਕਿ ਗੋਬਿੰਦਾ ਤੋਂ ਨਜ਼ਾਇਜ਼ ਸ਼ਰਾਬ ਪ੍ਰਾਪਤ ਕਰਦੀ ਸੀ।

ਸਤਨਾਮ ਸਿੰਘ ਤੋਂ ਮਿਲੀ ਜਾਣਕਾਰੀ 'ਤੇ ਪਿੰਡ ਪੰਡੋਰੀ ਗੋਲਾ ਦੀ ਇਕ ਖਾਈ 'ਚੋਂ ਬਰਾਮਦ ਹੋਏ ਡਰੰਮਾਂ ਅਤੇ 70 ਲੀਟਰ ਸ਼ਰਾਬ ਦੇ ਪੈਕਟਾਂ ਦੀ ਰਸਾਇਣਕ ਜਾਂਚ ਆਬਕਾਰੀ ਵਿਭਾਗ ਰਾਹੀਂ ਕਰਵਾਈ ਜਾ ਰਹੀ ਹੈ।

ਇਤਫਾਕਨ, ਮੀਥੇਨੌਲ ਜਾਂ ਮਿਥਾਈਲ ਅਲਕੋਹਲ ਦੇ ਜ਼ਹਿਰੀਲੇਪਣ ਨਾਲ ਭਾਰਤ ਵਿਚ ਅਨੇਕਾਂ ਥਾਂਈ ਜ਼ਹਿਰੀਲੀ ਨਜ਼ਾਇਜ਼ ਸ਼ਰਾਬ ਪੀਣ ਕਾਰਨ ਦੁਖਾਂਤ ਵਾਪਰੇ ਹਨ ਜਿਨ੍ਹਾਂ ਵਿਚ ਫਰਵਰੀ 2020 ਵਿੱਚ ਅਸਾਮ ਵਿਖੇ 168 ਮੌਤਾਂ, ਉੱਤਰ ਪ੍ਰਦੇਸ (97 ਮੌਤਾਂ) ਅਤੇ ਉਤਰਾਖੰਡ (30 ਮੌਤਾਂ) ਸ਼ਾਮਲ ਸਨ। ਇਸੇ ਤਰਾਂ ਜੂਨ 2015 ਦੌਰਾਨ ਮੁੰਬਈ ਵਿਚ ਅਤੇ ਅਗਸਤ ਮਹੀਨੇ ਬਿਹਾਰ ਵਿਚ 167 ਮੌਤਾਂ ਹੋਈਆਂ। ਫਿਲਹਾਲ, ਮੀਥੇਨੌਲ ਬਾਜ਼ਾਰ ਵਿੱਚ ਅਸਾਨੀ ਨਾਲ ਉਪਲੱਬਧ ਹੈ ਅਤੇ ਇਹ ਬਹੁਤ ਸਾਰੇ ਉਦਯੋਗਾਂ ਵੱਲੋਂ ਉਤਪਾਦਾਂ ਵਿਚ ਵਰਤੀ ਜਾਂਦੀ ਹੈ ਜਿਵੇਂ ਕਿ ਵਾਰਨਿਸ਼ ਬਣਾਉਣ ਆਦਿ ਸ਼ਾਮਲ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.