ETV Bharat / city

ਯੂਨੀਵਰਸਿਟੀ ਸਟਾਫ਼ ਦੀਆਂ ਅਸ਼ਲੀਲ ਤਸਵੀਰਾਂ ਵਾਇਰਲ ਕਰਨ ਵਾਲਾ ਵਿਦਿਆਰਥੀ ਗ੍ਰਿਫਤਾਰ - PUNJAB POLICE CYBER CRIME WING ARRESTS UNIVERSITY STUDENT

ਸੂਬੇ ਦੀ ਇੱਕ ਨਾਮਵਰ ਪ੍ਰਾਈਵੇਟ ਯੂਨੀਵਰਸਿਟੀ ਦੇ ਫੈਕਲਟੀ ਮੈਂਬਰਾਂ ਦੀਆਂ ਅਸ਼ਲੀਲ ਤਸਵੀਰਾਂ ਨੂੰ ਪ੍ਰਸਾਰਿਤ ਕਰਨ ਵਾਲੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਪੰਜਾਬ ਪੁਲਿਸ ਦੇ ਸਾਇਬਰ ਕ੍ਰਾਈਮ ਵਿੰਗ ਵੱਲੋਂ ਮੁਲਜ਼ਮ ਗ੍ਰਿਫਤਾਰ ਕੀਤਾ ਗਿਆ ਹੈ।

ਅਸ਼ਲੀਲ ਤਸਵੀਰਾਂ ਵਾਇਰਲ ਕਰਨ ਵਾਲਾ ਗ੍ਰਿਫਤਾਰ
ਅਸ਼ਲੀਲ ਤਸਵੀਰਾਂ ਵਾਇਰਲ ਕਰਨ ਵਾਲਾ ਗ੍ਰਿਫਤਾਰ
author img

By

Published : Mar 2, 2022, 10:28 PM IST

ਚੰਡੀਗੜ੍ਹ: ਪੰਜਾਬ ਪੁਲਿਸ ਦੇ ਸਾਇਬਰ ਕ੍ਰਾਈਮ ਵਿੰਗ ਨੇ ਬੁੱਧਵਾਰ ਨੂੰ ਹਾਈ-ਟੈਕ ਹੈਕਿੰਗ ਟੂਲਜ਼ ਦੀ ਵਰਤੋਂ ਕਰਕੇ ਸੂਬੇ ਦੀ ਇੱਕ ਨਾਮਵਰ ਪ੍ਰਾਈਵੇਟ ਯੂਨੀਵਰਸਿਟੀ ਦੇ ਫੈਕਲਟੀ ਮੈਂਬਰਾਂ ਦੀਆਂ ਅਸ਼ਲੀਲ ਤਸਵੀਰਾਂ ਨੂੰ ਪ੍ਰਸਾਰਿਤ ਕਰਨ ਵਾਲੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਵਿਅਕਤੀ ਦੀ ਪਛਾਣ ਨਵਜੋਸ਼ ਸਿੰਘ ਅਟਵਾਲ, ਵਾਸੀ ਆਈਵਰੀ ਟਾਵਰ, ਸੈਕਟਰ-70, ਐਸ.ਏ.ਐਸ. ਨਗਰ ਵਜੋਂ ਹੋਈ ਹੈ, ਜੋ ਇਸੇ ਯੂਨੀਵਰਸਿਟੀ ਦਾ ਵਿਦਿਆਰਥੀ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ, ਏ.ਡੀ.ਜੀ.ਪੀ ਸਾਇਬਰ ਕ੍ਰਾਈਮ ਨੇ ਕਿਹਾ ਕਿ 26 ਫਰਵਰੀ, 2022 ਨੂੰ, ਉਕਤ ਪ੍ਰਾਈਵੇਟ ਯੂਨੀਵਰਸਿਟੀ ਦੇ ਅਧਿਕਾਰੀਆਂ ਤੋਂ ਸ਼ਿਕਾਇਤ ਪ੍ਰਾਪਤ ਹੋਈ ਸੀ ਕਿ ਕੋਈ ਵਿਅਕਤੀ ਜ਼ੂਮ/ਬਲੈਕਬੋਰਡ ਐਪ ਦੀ ਵਰਤੋਂ ਕਰਕੇ ਉਨ੍ਹਾਂ ਦੀ ਈਮੇਲ ਆਈਡੀ, ਔਨਲਾਈਨ ਅਧਿਆਪਨ ਸੈਸ਼ਨਾਂ ਨੂੰ ਹੈਕ ਕਰ ਰਿਹਾ ਹੈ ਅਤੇ ਨਾਲ ਹੀ ਵੱਖ-ਵੱਖ ਵਟਸਐਪ ਅਕਾਊਂਟ ਨੰਬਰਾਂ ਰਾਹੀਂ ਫੈਕਲਟੀ ਮੈਂਬਰਾਂ ਦੀਆਂ ਅਸ਼ਲੀਲ ਤਸਵੀਰਾਂ ਪ੍ਰਸਾਰਿਤ ਕਰ ਰਿਹਾ ਹੈ।

ਸ਼ਿਕਾਇਤ ’ਤੇ ਕਾਰਵਾਈ ਕਰਦਿਆਂ, ਪੁਲਿਸ ਸਟੇਸ਼ਨ ਸਟੇਟ ਸਾਈਬਰ ਕ੍ਰਾਈਮ ਵਿੱਚ ਆਈਪੀਸੀ ਦੀ ਧਾਰਾ 354-ਡੀ, 509, 120-ਬੀ, ਆਈ.ਟੀ ਐਕਟ-2000 ਦੀ ਧਾਰਾ 66-ਸੀ ਅਤੇ 67-ਏ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਏ.ਆਈ.ਜੀ. ਸਟੇਟ ਸਾਈਬਰ ਕ੍ਰਾਈਮ, ਨੀਲਾਂਬਰੀ ਜਗਦਲੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਟੇਟ ਸਾਈਬਰ ਕ੍ਰਾਈਮ ਸੈੱਲ ਵੱਲੋਂ ਸ਼ੱਕੀ ਗਤੀਵਿਧੀਆਂ ਬਾਰੇ ਵਟਸਐਪ, ਜ਼ੂਮ ਅਤੇ ਗੂਗਲ ਏਜੰਸੀਆਂ ਨਾਲ ਤਾਲਮੇਲ ਕੀਤਾ ਗਿਆ।

ਪੁੱਛਗਿੱਛ ਦੌਰਾਨ, ਦੋਸ਼ੀ ਨੇ ਕਬੂਲਿਆ ਹੈ ਕਿ ਉਹ ਵੱਖ-ਵੱਖ ਪੋਰਨ ਵੈੱਬਸਾਈਟਾਂ ਤੋਂ ਪੋਰਨ ਸਮੱਗਰੀ ਨੂੰ ਡਾਊਨਲੋਡ ਕਰਦਾ ਸੀ ਅਤੇ ਫਿਰ ਡਾਊਨਲੋਡ ਕੀਤੀ ਵੀਡੀਓ ਸਮੱਗਰੀ ਨੂੰ ਆਪਣੀ ਯੂਨੀਵਰਸਿਟੀ ਦੇ ਫੈਕਲਟੀ ਮੈਂਬਰਾਂ ਦੀਆਂ ਤਸਵੀਰਾਂ ਨਾਲ ਮੋਰਫ ਕਰਦਾ ਸੀ ਤਾਂ ਜੋ ਵੀਪੀਐਨ ਅਤੇ ਹੈਕਿੰਗ ਟੂਲਜ਼ ਨੂੰ ਵਰਤ ਕੇ ਫਰਜ਼ੀ ਵਟਸਐਪ ਅਕਾਊਂਟ ਬਣਾ ਕੇ ਅਸ਼ਲੀਲ ਤਸਵੀਰਾਂ ਨੂੰ ਅੱਗੇ ਪ੍ਰਸਾਰਿਤ ਕੀਤਾ ਜਾ ਸਕੇ। ਜ਼ਿਕਰਯੋਗ ਹੈ ਕਿ ਦੋਸ਼ੀ ਬਲੈਕਬੋਰਡ ਸੌਫਟਵੇਅਰ ਅਤੇ ਜ਼ੂਮ ਐਪਲੀਕੇਸ਼ਨਾਂ ਰਾਹੀਂ ਕਰਵਾਏ ਗਏ ਵੈਬਿਨਾਰਾਂ `ਤੇ ਔਨਲਾਈਨ ਵਿਦਿਅਕ ਸੈਸ਼ਨਾਂ ਦੌਰਾਨ ਕਥਿਤ ਅਸ਼ਲੀਲ ਸਮੱਗਰੀ ਪੋਸਟ ਕਰਦਾ ਸੀ।

ਤਫ਼ਤੀਸ਼ ਦੌਰਾਨ ਦੋਸ਼ੀ ਕੋਲੋਂ ਮੋਬਾਈਲ ਫ਼ੋਨ, ਲੈਪਟਾਪ ਅਤੇ ਵੀਪੀਐਨ ਅਤੇ ਹੈਕਿੰਗ ਸਾਫ਼ਟਵੇਅਰ/ਟੂਲ ਵਾਲੇ ਹੋਰ ਇਲੈਕਟ੍ਰਾਨਿਕ ਯੰਤਰ ਜ਼ਬਤ ਕੀਤੇ ਗਏ ਹਨ। ਇੰਨ੍ਹਾਂ ਇਲੈਕਟ੍ਰਾਨਿਕ ਯੰਤਰਾਂ ਦੀ ਫੋਰੈਂਸਿਕ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ । ਦੋਸ਼ੀ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ, ਕੋਈ ਵੀ ਪੀੜਤ/ਸ਼ਿਕਾਇਤਕਰਤਾ ਵੈਬਸਾਈਟ www.cybercrime.gov.in ਜਾਂ ਈਮੇਲ aigcc@punjabpolice.gov.in. 'ਤੇ ਸਾਈਬਰ ਅਪਰਾਧ ਨਾਲ ਸਬੰਧਤ ਸ਼ਿਕਾਇਤ ਦਰਜ ਕਰਵਾ ਸਕਦਾ ਹੈ ਅਤੇ ਟੋਲ ਫਰੀ ਹੈਲਪਲਾਈਨ ਨੰਬਰ: 155260 `ਤੇ ਵੀ ਆਪਣੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ।

ਸਾਈਬਰ ਅਪਰਾਧਾਂ ਦੀ ਰੋਕਥਾਮ ਲਈ ਐਡਵਾਈਜ਼ਰੀ:-

ਪਾਸਵਰਡ ਸੁਰੱਖਿਆ

ਇੱਕ ਤੋਂ ਵੱਧ ਅਕਾਊਂਟਸ ਲਈ ਇੱਕੋ ਪਾਸਵਰਡ ਦੀ ਵਰਤੋਂ ਨਾ ਕਰੋ।

ਨਿਯਮਿਤ ਤੌਰ `ਤੇ ਪਾਸਵਰਡ ਬਦਲਦੇ ਰਹੋ।

ਪਾਸਵਰਡ ਘੱਟੋ-ਘੱਟ ਅੱਠ-ਅੱਖਰਾਂ ਦੇ ਹੋਣੇ ਚਾਹੀਦੇ ਹਨ ਅਤੇ ਇਸ ਵਿੱਚ ਨੰਬਰ, ਵੱਡੇ ਅੱਖਰ, ਛੋਟੇ ਅੱਖਰ ਅਤੇ ਵਿਸ਼ੇਸ਼ ਅੱਖਰ ਸ਼ਾਮਲ ਹੋਣੇ ਚਾਹੀਦੇ ਹਨ।

ਨਿੱਜੀ ਵੇਰਵਿਆਂ ਜਿਵੇਂ ਕਿ ਨਾਮ, ਜਨਮ ਮਿਤੀ ਆਦਿ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ।

ਈਮੇਲ, ਚੈਟ ਜਾਂ ਹੋਰ ਸੰਚਾਰਾਂ ਵਿੱਚ ਕਦੇ ਵੀ ਪਾਸਵਰਡ ਨਾ ਦੱਸੋ।

ਐਪਲੀਕੇਸ਼ਨਾਂ ਵਿੱਚ ਉਪਲਬਧ ਰੀਮੈੈਂਬਰ ਪਾਸਵਰਡ ਸਹੂਲਤ ਦੀ ਵਰਤੋਂ ਨੂੰ ਇਸਤੇਮਾਲ ਨਾ ਕਰੋ।

ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਦੌਰਾਨ ਸਾਵਧਾਨੀਆਂ

ਸੋਸ਼ਲ ਨੈੱਟਵਰਕਿੰਗ ਵੈੱਬਸਾਈਟਾਂ ਦੇ ਪਾਸਵਰਡ ਕਿਸੇ ਨੂੰ ਵੀ ਨਾ ਦੱਸੋੋ।

ਸੋਸ਼ਲ ਨੈੱਟਵਰਕਿੰਗ ਵੈੱਬਸਾਈਟਾਂ `ਤੇ ਆਪਣੀ ਨਿੱਜੀ ਜਾਣਕਾਰੀ ਅਤੇ ਨਿੱਜੀ ਤਸਵੀਰਾਂ ਅਤੇ ਵੀਡੀਓਜ਼ ਨੂੰ ਸਾਂਝਾ ਨਾ ਕਰੋ।

ਹਮੇਸ਼ਾ ਸੋਸ਼ਲ ਨੈੱਟਵਰਕਿੰਗ ਵੈੱਬਸਾਈਟਾਂ ਦੀ ਪ੍ਰਾਈਵੇਸੀ ਕੰਟਰੋਲ ਸੈਟਿੰਗਜ਼ ਦੀ ਵਰਤੋਂ ਕਰੋ।

ਸੋਸ਼ਲ ਨੈੱਟਵਰਕਿੰਗ ਵੈੱਬਸਾਈਟਾਂ ਨੂੰ ਇਸਤੇਮਾਲ ਕਰਨ ਲਈ ਜਨਤਕ ਕੰਪਿਊਟਰ/ਸਾਈਬਰ ਕੈਫੇ ਦੀ ਵਰਤੋਂ ਨਾ ਕਰੋ।

ਗੈਰ-ਪ੍ਰਮਾਣਿਤ ਥਰਡ ਪਾਰਟੀ ਐਪਲੀਕੇਸ਼ਨਾਂ ਨੂੰ ਡਾਊਨਲੋਡ ਨਾ ਕਰੋ।

ਸੋਸ਼ਲ ਮੀਡੀਆ ਫੋਰਮਾਂ `ਤੇ ਅਣ-ਪ੍ਰਮਾਣਿਤ ਪੋਸਟਾਂ/ਖਬਰਾਂ ਨੂੰ ਸਾਂਝਾ ਜਾਂ ਅੱਗੇ ਨਾ ਭੇਜੋ।

ਵਰਚੁਅਲ ਮੀਟਿੰਗਾਂ ਲਈ ਸੁਰੱਖਿਆ ਉਪਾਅ

ਉਹਨਾਂ ਐਪਲੀਕੇਸ਼ਨਾਂ ਦੀ ਵਰਤੋਂ ਕਰੋ ਜੋ ਐਂਡ ਟੂ ਐਂਡ ਏਨਕ੍ਰਿਪਸ਼ਨ ਅਤੇ ਮਲਟੀ-ਫੈਕਟਰ ਪ੍ਰਮਾਣਿਕਤਾ ਦੀ ਵਰਤੋਂ ਕਰਦੇ ਹਨ।

ਉਹਨਾਂ ਐਪਲੀਕੇਸ਼ਨਾਂ ਦੀ ਵਰਤੋਂ ਕਰੋ ਜੋ ਇਨ-ਐਪ ਸਰਵਿਲੈਂਸ ਦੀ ਵਰਤੋਂ ਨਹੀਂ ਕਰਦੀਆਂ ਜਾਂ ਥਰਡ ਪਾਰਟੀਜ਼ ਨਾਲ ਡੇਟਾ ਸਾਂਝਾ ਨਹੀਂ ਕਰਦੀਆਂ।

ਦੂਜਿਆਂ ਨੂੰ ਈਮੇਲਾਂ ਦੁਆਰਾ ਮੀਟਿੰਗ ਇਨਵਾਈਟਸ ਅੱਗੇ ਭੇਜਣ ਸਮੇਂ ਅਲਰਟ ਸੈਟ ਅੱਪ ਕਰੋ।

ਸਾਰੇ ਭਾਗੀਦਾਰਾਂ ਦੇ ਸ਼ਾਮਲ ਹੋਣ ਤੋਂ ਬਾਅਦ ਮੀਟਿੰਗਾਂ ਨੂੰ ਲਾਕ ਕਰੋ ਅਤੇ ਨਵੇਂ ਭਾਗੀਦਾਰਾਂ ਵਿੱਚ ਸ਼ਾਮਲ ਹੋਣ ਲਈ ਵੇਟਿੰਗ ਰੂਮ ਵਿਸ਼ੇਸ਼ਤਾ ਦੀ ਵਰਤੋਂ ਕਰੋ।

ਹੋਸਟ ਨੂੰ ਛੱਡ ਕੇ ਕਿਸੇ ਵੀ ਅਟੈਂਡੀ ਨੂੰ ਮੀਟਿੰਗ ਰਿਕਾਰਡ ਕਰਨ ਤੋਂ ਬਲੌਕ ਕਰੋ।

ਇਹ ਵੀ ਪੜ੍ਹੋ: ਲੜਕੀ ਦਾ ਕਤਲ ਕਰਨ ਤੋਂ ਬਾਅਦ ਨੌਜਵਾਨ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼

ETV Bharat Logo

Copyright © 2025 Ushodaya Enterprises Pvt. Ltd., All Rights Reserved.