ਚੰਡੀਗੜ: ਪੰਜਾਬ ਸਰਕਾਰ ਦੇ ਖ਼ੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਸ਼ਨੀਵਾਰ ਦੱਸਿਆ ਕਿ ਹੁਣ ਤੱਕ ਹੋਈ ਝੋਨੇ ਦੀ ਖਰੀਦ ਦੇ ਬਣਦੇ 5246.27 ਕਰੋੜ ਰੁਪਏ ਦੀ ਅਦਾਇਗੀ ਕਰ ਦਿੱਤੀ ਗਈ ਹੈ।
ਆਸ਼ੂ ਨੇ ਕਿਹਾ ਕਿ ਪੰਜਾਬ ਦੀਆਂ ਮੰਡੀਆਂ ਵਿੱਚ 16 ਅਕਤੂਬਰ 2020 ਤੱਕ ਕੁੱਲ 47 ਲੱਖ 53 ਹਜ਼ਾਰ 651 ਮੀਟ੍ਰਿਰਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ, ਜਿਸ ਵਿੱਚੋਂ 35,42,122 ਮੀਟ੍ਰਿਰਕ ਟਨ ਝੋਨੇ ਦੀ ਲਿਫ਼ਟਿੰਗ ਵੀ ਹੋ ਗਈ ਹੈ।
-
Punjab Food and Civil Supplies Minister Mr. Bharat Bhushan Ashu has informed that payment of Rs.5246.27 crore has been made for the procurement of paddy so far. https://t.co/RRA3OkRz9r
— Government of Punjab (@PunjabGovtIndia) October 17, 2020 " class="align-text-top noRightClick twitterSection" data="
">Punjab Food and Civil Supplies Minister Mr. Bharat Bhushan Ashu has informed that payment of Rs.5246.27 crore has been made for the procurement of paddy so far. https://t.co/RRA3OkRz9r
— Government of Punjab (@PunjabGovtIndia) October 17, 2020Punjab Food and Civil Supplies Minister Mr. Bharat Bhushan Ashu has informed that payment of Rs.5246.27 crore has been made for the procurement of paddy so far. https://t.co/RRA3OkRz9r
— Government of Punjab (@PunjabGovtIndia) October 17, 2020
ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਦੀਆਂ ਮੰਡੀਆਂ ਵਿੱਚ 4753651 ਮੀਟ੍ਰਿਰਕ ਟਨ ਝੋਨੇ ਦੀ ਖਰੀਦ ਕੀਤੀ ਗਈ, ਜਿਸ ਵਿੱਚੋਂ ਸਰਕਾਰੀ ਖਰੀਦ ਏਜੰਸੀਆਂ ਨੇ 4734791 ਮੀਟ੍ਰਿਰਕ ਟਨ ਝੋਨਾ ਅਤੇ ਮਿਲਰਜ਼ ਵੱਲੋਂ 18860 ਮੀਟ੍ਰਿਰਕ ਟਨ ਝੋਨੇ ਦੀ ਖਰੀਦ ਕੀਤੀ ਗਈ।
ਕੈਬਿਨੇਟ ਮੰਤਰੀ ਨੇ ਦੱਸਿਆ ਕਿ 16 ਅਕਤੂਬਰ 2020 ਤੱਕ ਮਾਰਕਫੈੱਡ ਨੇ 12,80,861 ਮੀਟ੍ਰਿਰਕ ਟਨ, ਪਨਸਪ ਵੱਲੋਂ 9,93,825 ਮੀਟ੍ਰਿਰਕ ਟਨ, ਪੀ.ਐਸ.ਡਬਲਿਊ.ਸੀ. ਵੱਲੋਂ 5,16,700 ਮੀਟ੍ਰਿਰਕ ਟਨ, ਪਨਗਰੇਨ ਵੱਲੋਂ 18,67,950 ਮੀਟ੍ਰਿਰਕ ਟਨ ਅਤੇ ਐਫ.ਸੀ.ਆਈ. ਵਲੋਂ 75395 ਮੀਟ੍ਰਿਰਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ। ਇਸਤੋਂ ਇਲਾਵਾ ਮਿਲਰਜ਼ ਵੱਲੋਂ 18860 ਮੀਟ੍ਰਿਰਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਖ਼ਰੀਦ ਦਾ ਹੁਣ ਤੱਕ 3 ਲੱਖ 56 ਹਜ਼ਾਰ 516 ਕਿਸਾਨਾਂ ਨੂੰ ਲਾਭ ਮਿਲ ਚੁੱਕਾ ਹੈ।