ETV Bharat / city

ਜੇਲ੍ਹ ਵਿਭਾਗ ਵੱਲੋਂ ਨਵੀਂ ਪਹਿਲ: ਪੰਜਾਬ ਦੀਆਂ ਜੇਲ੍ਹਾਂ ’ਚ ਬੰਦ ਕੈਦੀਆਂ ਦੀ ਹੋਵੇਗੀ ਮੈਡੀਕਲ ਜਾਂਚ- ਜੇਲ੍ਹ ਮੰਤਰੀ

ਪੰਜਾਬ ਦੀਆਂ ਜੇਲ੍ਹਾਂ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਪੰਜਾਬ ਸਰਕਾਰ ਵੱਲੋਂ ਵੱਡਾ ਕਦਮ ਚੁੱਕਦਿਆਂ ਪੰਜਾਬ ਦੀਆਂ ਜੇਲ੍ਹਾਂ ਚ ਡਰੱਗ ਸਕ੍ਰਿਨਿੰਗ ਕੀਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਦੱਸਿਆ ਕਿ ਜੇਲ੍ਹਾਂ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਜੇਲ੍ਹ ਚ ਬੰਦ ਕੈਦੀਆਂ ਦੀ ਮੈਡੀਕਲ ਜਾਂਚ ਕਰਵਾਈ ਜਾਵੇਗੀ।

ਪੰਜਾਬ ’ਚ ਜੇਲ੍ਹ ਵਿਭਾਗ ਵੱਲੋਂ ਵੱਡੀ ਕਾਰਵਾਈ
ਪੰਜਾਬ ’ਚ ਜੇਲ੍ਹ ਵਿਭਾਗ ਵੱਲੋਂ ਵੱਡੀ ਕਾਰਵਾਈ
author img

By

Published : Jul 11, 2022, 10:46 AM IST

ਚੰਡੀਗੜ੍ਹ: ਪੰਜਾਬ ਸਰਕਾਰ ਨਸ਼ਿਆਂ ਅਤੇ ਨਸ਼ਾ ਤਸਕਰਾਂ ਨੂੰ ਲੈ ਕੇ ਵੱਡੀ ਵੱਡੀ ਕਾਰਵਾਈ ਕਰੀਆਂ ਜਾ ਰਹੀਆਂ ਹਨ। ਲਗਾਤਾਰ ਜੇਲ੍ਹਾਂ ਚੋਂ ਨਸ਼ੇ ਅਤੇ ਮੋਬਾਇਲ ਮਿਲਣ ਦੇ ਮਾਮਲਿਆਂ ਨੂੰ ਲੈ ਕੇ ਹੁਣ ਸਰਕਾਰ ਸਖਤੀ ਵਰਤਦੀ ਹੋਈ ਦਿਖਾਈ ਦੇ ਰਹੀ ਹੈ। ਦੱਸ ਦਈਏ ਕਿ ਪੰਜਾਬ ’ਚ ਜੇਲ੍ਹ ਵਿਭਾਗ ਵੱਲੋਂ ਵੱਡੀ ਕਾਰਵਾਈ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਿਕ ਸਰਕਾਰ ਵੱਲੋਂ ਸੂਬੇ ਦੀਆਂ ਸਾਰੀਆਂ ਜੇਲ੍ਹਾਂ ’ਚ ਸਾਰੇ ਕੈਦੀਆਂ ਦੀ ਮੈਡੀਕਲ ਜਾਂਚ ਕੀਤੀ ਜਾਵੇਗੀ। ਅਜਿਹਾ ਕਰਨ ਵਾਲਾ ਪੰਜਾਬ ਪਹਿਲਾਂ ਸੂਬਾ ਹੋਵੇਗਾ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਸੂਬੇ ਦੀਆਂ ਸਾਰੀਆਂ ਜੇਲ੍ਹਾਂ ਚ ਸਾਰੇ ਕੈਦੀਆਂ ਦੀ ਮੈਡੀਕਲ ਜਾਂਚ ਕੀਤੀ ਜਾਵੇਗੀ। ਜਿਸ ਰਾਹੀ ਇਹ ਪਤਾ ਲਗਾਇਆ ਜਾਵੇਗਾ ਕਿਹੜਾ ਕੈਦੀ ਨਸ਼ਾ ਕਰਦਾ ਹੈ ਕਿਹੜਾ ਨਹੀਂ। ਜਾਂਚ ਦੌਰਾਨ ਜੇਕਰ ਅਜਿਹਾ ਮਿਲਦਾ ਹੈ ਤਾਂ ਜੇਲ੍ਹ ਅੰਦਰ ਨਸ਼ਾ ਸਪਲਾਈ ਕਰਨ ਵਾਲੇ ਖਿਲਾਫ ਕਾਰਵਾਈ ਕੀਤੀ ਜਾਵੇਗੀ।

ਪੰਜਾਬ ’ਚ ਜੇਲ੍ਹ ਵਿਭਾਗ ਵੱਲੋਂ ਵੱਡੀ ਕਾਰਵਾਈ

ਕੈਦੀਆਂ ਦੀ ਹੋਵੇਗੀ ਮੈਡੀਕਲ ਸਕ੍ਰੀਨਿੰਗ:
ਜੇਲ੍ਹ ਮੰਤਰੀ ਨੇ ਦੱਸਿਆ ਕਿ ਪੰਜਾਬ ਅਜਿਹਾ ਪਹਿਲਾਂ ਸੂਬਾ ਹੋਵੇਗਾ ਜੋ ਜੇਲ੍ਹ ’ਚ ਬੰਦ ਕੈਦੀਆਂ ਦੀ ਜਾਂਚ ਕਰੇਗਾ। ਉਨ੍ਹਾਂ ਨੇ ਦੱਸਿਆ ਕਿ ਇਸਦੀ ਸ਼ੁਰੂਆਤ ਰੋਪੜ ਜੇਲ੍ਹ ਤੋਂ ਕੀਤੀ ਜਾਵੇਗੀ। ਇਸਦਾ ਨਤੀਜਾ ਆਉਣ ਤੋਂ ਬਾਅਦ ਪੰਜਾਬ ਦੀਆਂ ਸਾਰੀਆਂ ਜੇਲ੍ਹਾਂ ਚ ਮੈਡੀਕਲ ਸਕ੍ਰੀਨਿੰਗ ਕੀਤੀ ਜਾਵੇਗੀ। ਇਸ ਜਾਂਚ ਤੋਂ ਪਤਾ ਲਗਾਇਆ ਜਾਵੇਗਾ ਕਿ ਕੈਦੀ ਕਿਹੜਾ ਨਸ਼ਾ ਕਰ ਰਹੇ ਹਨ ਅਤੇ ਕਿੰਨੇ ਕੈਦੀ ਨਸ਼ੇ ਦੇ ਆਦੀ ਹਨ।

'ਹਾਸਿਲ ਅੰਕੜਿਆਂ ਦੀ ਕੀਤੀ ਜਾਵੇਗੀ ਜਾਂਚ': ਜੇਲ੍ਹ ਮੰਤਰੀ ਨੇ ਅੱਗੇ ਦੱਸਿਆ ਕਿ ਇਨ੍ਹਾਂ ਚੋਂ ਹਾਸਿਲ ਹੋਣ ਵਾਲੇ ਅੰਕੜਿਆ ਨੂੰ ਦਰਜ ਨਸ਼ਾ ਕਰਨ ਵਾਲੇ ਅੰਕੜਿਆ ਦੇ ਨਾਲ ਮਿਲਿਆ ਜਾਵੇਗਾ। ਇਹ ਅੰਕੜੇ ਆਪਸ ਚ ਮਿਲ ਗਏ ਤਾਂ ਠੀਕ ਹੋਵੇਗਾ ਨਹੀਂ ਤਾਂ ਇਸ ਸਬੰਧੀ ਜਾਂਚ ਕੀਤੀ ਜਾਵੇਗੀ। ਇਹ ਪਤਾ ਲਗਾਇਆ ਜਾਵੇਗਾ ਕਿ ਇਹ ਨਸ਼ਾ ਕਿਹੜਾ ਹੈ ਅਤੇ ਜੇਲ੍ਹ ਅੰਦਰ ਇਹ ਨਸ਼ਾ ਕਿਵੇਂ ਪਹੁੰਚਿਆ। ਨਸ਼ਾ ਪਹੁੰਚਾਉਣ ਵਾਲੇ ਦੇ ਖਿਲਾਫ ਮਾਮਲਾ ਦਰਜ ਕੀਤਾ ਜਾਵੇਗਾ।

'ਨਸ਼ੇ ਦੇ ਆਦੀ ਕੈਦੀਆਂ ਕਰਵਾਈ ਜਾਵੇਗੀ ਕਾਉਂਸਲਿੰਗ': ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਜੇਲ੍ਹਾਂ ਨੂੰ ਨਸ਼ਾ ਮੁਕਤ ਕਰਨ ਦੇ ਲਈ ਨਸ਼ੇ ਦੇ ਆਦੀ ਕੈਦੀਆਂ ਦੀ ਕਾਉਂਸਲਿੰਗ ਕੀਤੀ ਜਾਵੇਗੀ। ਉਨ੍ਹਾਂ ਨੂੰ ਨਸ਼ੇ ਤੋਂ ਆਜ਼ਾਦ ਕਰਵਾਉਣ ਦੇ ਲਈ ਹਰ ਇੱਕ ਤਰ੍ਹਾਂ ਦੀ ਮਦਦ ਕੀਤੀ ਜਾਵੇਗੀ। ਇਸ ਤੋਂ ਇਲਾਵਾ ਡਰੱਗ ਸਕ੍ਰਿਨਿੰਗ ਦੇ ਅੰਕੜਿਆਂ ਨੂੰ ਜਲਦ ਜਾਰੀ ਕੀਤੇ ਜਾਣਗੇ।

ਇਹ ਵੀ ਪੜੋ: ਕੰਦੋਵਾਲੀਆ ਕੇਸ 'ਚ ਬਿਸ਼ਨੋਈ ਦੀ ਪੇਸ਼ੀ: ਹੁਸ਼ਿਆਰਪਰ ਪੁਲਿਸ ਨੂੰ ਮਿਲਿਆ ਲਾਰੈਂਸ ਦਾ ਟ੍ਰਾਂਜ਼ਿਟ ਰਿਮਾਂਡ

ETV Bharat Logo

Copyright © 2024 Ushodaya Enterprises Pvt. Ltd., All Rights Reserved.