ETV Bharat / city

ਪੰਜਾਬ ਸਰਕਾਰ ਨੇ ਸੂਬੇ 'ਚ ਤਕਨੀਕੀ ਸਿੱਖਿਆ ਵਿਚ ਸੁਧਾਰਾਂ ਲਈ ਚੁੱਕੇ ਕ੍ਰਾਂਤੀਕਾਰੀ ਕਦਮ: ਚਰਨਜੀਤ ਸਿੰਘ ਚੰਨੀ - ਸਰਕਾਰੀ ਪੌਲੀਟੈਕਨਿਕ ਲਈ ਦਾਖਲੇ

ਪੰਜਾਬ ਸਰਕਾਰ ਨੇ ਸੂਬੇ 'ਚ ਤਕਨੀਕੀ ਸਿੱਖਿਆ ਵਿੱਚ ਸੁਧਾਰਾਂ ਲਈ ਕ੍ਰਾਂਤੀਕਾਰੀ ਕਦਮ ਚੁੱਕਦੇ ਹੋਏ ਮਨਜੂਰਸ਼ੁਦਾ ਸਰਕਾਰੀ ਆਈ.ਟੀ.ਆਈਜ ਵਿੱਦਿਅਕ ਸੈਸਨ 2020-21 ਦੌਰਾਨ ਸਰਕਾਰੀ ਆਈ.ਟੀ.ਆਈ. 'ਚ ਪਿਛਲੇ ਇੱਕ ਦਹਾਕੇ ਦੌਰਾਨ ਸੀਟਾਂ ਦੀ ਗਿਣਤੀ 'ਚ ਵਾਧਾ ਕੀਤਾ ਹੈ।

ਚਰਨਜੀਤ ਸਿੰਘ ਚੰਨੀ
ਚਰਨਜੀਤ ਸਿੰਘ ਚੰਨੀ
author img

By

Published : Dec 15, 2020, 8:34 PM IST

ਚੰਡੀਗੜ੍ਹ : ਸਮਾਜ ਦੇ ਆਰਥਿਕ ਤੌਰ ’ਤੇ ਗਰੀਬ ਵਰਗਾਂ ਨੂੰ ਮਿਆਰੀ ਸਿੱਖਿਆ ਦੇਣ ਹਿੱਤ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਵਲੋਂ ਵਿੱਦਿਅਕ ਸੈਸਨ 2020-21 ਦੌਰਾਨ ਸਰਕਾਰੀ ਆਈ.ਟੀ.ਆਈ. 'ਚ ਪਿਛਲੇ ਇੱਕ ਦਹਾਕੇ ਦੌਰਾਨ ਸੀਟਾਂ ਦੀ ਗਿਣਤੀ 24,000 ਸੀਟਾਂ ਤੋਂ ਵਧਾ ਕੇ 37,996 ਕਰ ਦਿੱਤੀਆਂ ਗਈਆਂ ਹਨ।

ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਚਰਨਜੀਤ ਸਿੰਘ ਚੰਨੀ ਮੁਤਾਬਕ ਅਗਸਤ 2020 ਤੱਕ ਮਨਜੂਰਸ਼ੁਦਾ 37,996 ਸੀਟਾਂ ਚੋਂ 36,358 ਭਰੀਆਂ ਜਾ ਚੁੱਕੀਆਂ ਹਨ। ਜਦੋਂ ਕਿ ਪਿਛਲੇ ਸਾਲ ਮਨਜੂਰਸ਼ੁਦਾ 23,652 ਵਿਚੋਂ 22,512 ਸੀਟਾਂ ਭਰੀਆਂ ਗਈਆਂ ਸਨ। ਇਨ੍ਹਾਂ ਅੰਕੜਿਆਂ ਮੁਤਾਬਕ ਮੌਜੂਦਾ ਸਾਲ ਦੌਰਾਨ ਸਰਕਾਰੀ ਆਈ.ਟੀ. 'ਚ ਮਨਜੂਰਸ਼ੁਦਾ ਸੀਟਾਂ 'ਤੇ 62.24 ਫੀਸਦੀ ਵਾਧਾ ਹੋਇਆ ਹੈ ਅਤੇ ਦਾਖਲਿਆਂ 'ਚ 61.91 ਫੀਸਦੀ ਵਾਧਾ ਹੋਇਆ ਹੈ।

ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਇਸੇ ਤਰ੍ਹਾਂ ਸਰਕਾਰੀ ਪੌਲੀਟੈਕਨਿਕ ਲਈ ਦਾਖਲੇ 'ਚ ਵਿਦਿਅਕ ਸੈਸ਼ਨ 2020-21 ਦੌਰਾਨ 87% ਦਾ ਵਾਧਾ ਦਰਜ ਕੀਤਾ ਗਿਆ ਹੈ, ਜੋ ਕਿ 2019-20 ਦੌਰਾਨ 60 % ਸੀ। ਕਿਉਂਕਿ ਨੌਜਵਾਨਾਂ ਨੇ ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਵੱਖੋ-ਵੱਖ ਤਕਨੀਕੀ ਕੋਰਸਾਂ ਵਿਚ ਡੂੰਘੀ ਦਿਲਚਸਪੀ ਦਿਖਾਈ ਹੈ। ਮੰਤਰੀ ਨੇ ਦੱਸਿਆ ਕਿ ਵਿਭਾਗ ਵਲੋਂ ਇਸ ਸਾਲ ਸੀਟਾਂ ਦੀ ਗਿਣਤੀ ਵਧਾਉਣ ਦਾ ਫੈਸਲਾ ਲਿਆ ਗਿਆ ਸੀ।ਕਿਉਂਕਿ ਪਿਛਲੇ ਸਾਲ ਸਰਕਾਰੀ ਆਈ.ਟੀ.ਆਈਜ਼ 'ਚ ਦਾਖਲੇ ਲਈ ਲਗਭਗ 70,000 ਅਰਜੀਆਂ ਆਈਆਂ ਸਨ।ਜਿਨ੍ਹਾਂ ਚੋਂ ਲਗਭਗ 47,000 ਵਿਦਿਆਰਥੀ ਦਾਖਲਾ ਨਹੀਂ ਲੈ ਸਕੇ ਸਨ। ਇਨ੍ਹਾਂ ਸੀਟਾਂ ਦੇ ਵਾਧੇ ਨਾਲ ਕਈ ਗਰੀਬ ਵਿਦਿਆਰਥੀਆਂ ਨੂੰ ਨਾਮਾਤਰ 3400 ਰੁਪਏ ਸਲਾਨਾ ਸਰਕਾਰੀ ਫੀਸ ’ਤੇ ਕਿੱਤਾਮੁਖੀ ਸਿਖਲਾਈ ਦਿੱਤੀ ਜਾਵੇਗੀ।

ਚੰਨੀ ਨੇ ਦੱਸਿਆ ਕਿ ਕੀਤੇ ਗਏ ਕੁੱਲ ਦਾਖਲਿਆਂ ਵਿਚੋਂ ਇਸ ਸਾਲ 16,646 ਅਨੁਸੂਚਿਤ ਉਮੀਦਵਾਰਾਂ ਨੇ ਦਾਖਲਾ ਲਿਆ ਹੈ। ਜਦੋਂਕਿ ਪਿਛਲੇ ਸਾਲ 10,979 ਉਮੀਦਵਾਰਾਂ ਨੇ ਦਾਖਲੇ ਲਏ। ਇਸ ਪਹਿਲਕਦਮੀ ਨੂੰ ਗਰੀਬ ਪੱਖੀ ਦੱਸਦਿਆਂ ਉਨ੍ਹਾਂ ਅੱਗੇ ਕਿਹਾ ਕਿ ਇਹ ਸਮਾਜ ਦੇ ਪੱਛੜੇ ਵਰਗਾਂ ਨਾਲ ਸਬੰਧਤ ਵਿਦਿਆਰਥੀਆਂ ਨੂੰ ਸਰਕਾਰੀ ਆਈ.ਟੀ.ਆਈਜ 'ਚ ਵੱਖ-ਵੱਖ ਕਿੱਤਾਮੁਖੀ ਕੋਰਸਾਂ ਦੀ ਮੁਫ਼ਤ ਸਿਖਲਾਈ ਮੁਹੱਈਆ ਕਰਵਾ ਕੇ ਆਪਣੀ ਰੋਜੀ-ਰੋਟੀ ਕਮਾਉਣ ਦੇ ਯੋਗ ਬਣਾਉਣ ਵਿਚ ਸਹਾਈ ਹੋਵੇਗੀ।

ਤਕਨੀਕੀ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ ਨੇ ਉਦਯੋਗ ਤੇ ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ 'ਚ ਤਾਲਮੇਲ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਿਹਾ, "ਉਦਯੋਗ ਦੇ ਸਹਿਯੋਗ ਨਾਲ ਲਾਗੂ ਕੀਤੀ ਜਾ ਰਹੀ ਸਿਖਲਾਈ ਦੀ ਦੋਹਰੀ ਪ੍ਰਣਾਲੀ ਇਸ ਦਿਸ਼ਾ 'ਚ ਸਕਾਰਾਤਮਕ ਕਦਮ ਹੈ। ਇਸ ਪ੍ਰਣਾਲੀ ਤਹਿਤ ਵਿਦਿਆਰਥੀਆਂ ਨੂੰ ਹਰ ਛੇ ਮਹੀਨਿਆਂ ਦੀ ਥਿਊਰੈਟੀਕਲ ਅਤੇ ਉਦਯੋਗਿਕ ਇਕਾਈਆਂ 'ਚ ਛੇ ਮਹੀਨਿਆਂ ਦੀ ਪ੍ਰੈਕਟੀਕਲ ਟ੍ਰੇਨਿੰਗ ਦਿੱਤੀ ਜਾਵੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.