ETV Bharat / city

ਪੰਜਾਬ 'ਚ ਵੀਕੇਂਡ ਤੇ ਨਾਈਟ ਕਰਫਿਉ ਹਟਾਇਆ ਗਿਆ, ਫਿਲਹਾਲ ਸਕੂਲ ਰਹਿਣਗੇ ਬੰਦ

ਪੰਜਾਬ ਦੇ ਮੁੱਖ ਮੰਤਰੀ ਨੇ ਵੀਕੇਂਡ ਅਤੇ ਨਾਈਟ ਕਰਫਿਉ ਨੂੰ ਸੋਮਵਾਰ ਤੋਂ ਹਟਾਉਣ ਦੇ ਹੁਕਮ ਜਾਰੀ ਕੀਤੇ ਹਨ। ਇੰਨਡੋਰ 'ਚ 100 ਤੇ ਆਉਟਡੋਰ 'ਚ 200 ਵਿਅਕਤੀਆਂ ਨੂੰ ਇਕੱਠਿਆਂ ਹੋਣ ਦੀ ਇਜਾਜ਼ਤ। ਸੋਮਵਾਰ ਤੋਂ ਖੁੱਲਣਗੇ ਬਾਰ, ਸਿਨੇਮਾ, ਰੈਸਟੋਰੈਂਟਸ, ਸਪਾਜ਼, ਜਿੰਮ ਤੇ ਮਾਲ। ਕਾਲਜਾਂ ਤੇ ਕੋਚਿੰਗ ਸੈਂਟਰਾਂ ਆਦਿ ਨੂੰ ਵੀ ਵੈਕਸੀਨ ਪ੍ਰਮਾਣ ਪੱਤਰਾਂ ਦੇ ਨਾਲ ਖੁੱਲ੍ਹਣ ਦੀ ਇਜਾਜ਼ਤ, ਪਰ ਸਕੂਲ ਅਜੇ ਬੰਦ ਰਹਿਣਗੇ।

ਵੀਕੇਂਡ ਤੇ ਨਾਈਟ ਕਰਫਿਉ
ਵੀਕੇਂਡ ਤੇ ਨਾਈਟ ਕਰਫਿਉ
author img

By

Published : Jul 9, 2021, 5:12 PM IST

Updated : Jul 9, 2021, 6:08 PM IST

ਚੰਡੀਗੜ੍ਹ: ਪੰਜਾਬ ਦੀ ਕੋਵਿਡ ਸਕਾਰਾਤਮਕ ਦਰ 0.4% 'ਤੇ ਆ ਗਈ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਕੇਂਡ ਅਤੇ ਨਾਈਟ ਕਰਫਿਉ ਨੂੰ ਹਟਾਉਣ ਦੇ ਆਦੇਸ਼ ਦਿੱਤੇ ਹਨ। ਸੋਮਵਾਰ ਤੋਂ ਇੰਨਡੋਰ 'ਚ 100 ਤੇ ਆਉਟਡੋਰ 'ਚ 200 ਵਿਅਕਤੀਆਂ ਨੂੰ ਇਕੱਠਿਆਂ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ।

ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟਣ ਦੇ ਹੁਕਮ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਡੀਜੀਪੀ ਨੂੰ ਰੈਲੀਆਂ ਅਤੇ ਵਿਰੋਧ ਪ੍ਰਦਰਸ਼ਨਾਂ ਕਰਦੇ ਸਮੇਂ ਕੋਵਿਡ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਰਾਜਨੀਤਿਕ ਆਗੂਆਂ ਦੇ ਚਲਾਨ ਕੱਟਣ ਦੇ ਹੁਕਮ ਜਾਰੀ ਕੀਤੇ ਹਨ। ਇਸਦੇ ਨਾਲ ਹੀ ਉਨ੍ਹਾਂ ਨੇ ਉਮੀਦ ਜਾਹਿਰ ਕੀਤੀ ਹੈ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਸਦਬੁੱਧੀ ਆਵੇ ਤੇ ਉਹ ਕੋਵਿਡ ਨਿਯਮਾਂ ਦੀ ਉਲੰਘਣਾ ਨਾ ਕਰਨ।

  • With the state’s #COVID19 positivity rate sliding to 0.4%, Chief Minister @Capt_Amarinder Singh ordered lifting of weekend & night curfew, and allowed gatherings of 100 persons indoors and 200 outdoors from Monday.https://t.co/k0jkP7qYp1

    — Government of Punjab (@PunjabGovtIndia) July 9, 2021 " class="align-text-top noRightClick twitterSection" data=" ">

ਖੁੱਲਣਗੇ ਬਾਰ, ਸਿਨੇਮਾ ਹਾਲ, ਰੈਸਟੋਰੈਂਟ, ਸਪਾ, ਪੂਲ, ਜਿੰਮ

ਮੁੱਖ ਮੰਤਰੀ ਨੇ ਬਾਰ, ਸਿਨੇਮਾ ਹਾਲ, ਰੈਸਟੋਰੈਂਟ, ਸਪਾ, ਪੂਲ, ਜਿੰਮ, ਮਾਲ, ਸਪੋਰਟਸ ਕੰਪਲੈਕਸ, ਅਜਾਇਬ ਘਰ, ਚਿੜੀਆਘਰ ਆਦਿ ਖੋਲ੍ਹਣ ਦੇ ਵੀ ਆਦੇਸ਼ ਦਿੱਤੇ, ਜਿਸ ਵਿੱਚ ਸਟਾਫ ਮੈਂਬਰਾਂ ਅਤੇ ਆਉਣ ਵਾਲੇ ਸੈਲਾਨੀਆਂ ਨੇ ਘੱਟੋ ਘੱਟ ਟੀਕੇ ਦੀ ਇੱਕ ਖੁਰਾਕ ਲਈ ਹੋਵੇ।

ਇਹ ਵੀ ਪੜ੍ਹੋ: ਪੰਜਾਬ 'ਚ ਸੋਮਵਾਰ ਤੋਂ ਖੁਲਣਗੇ ਜਿੰਮ, ਬਾਰ, ਰੈਸਟੋਰੈਂਟ ਤੇ ਸਿਨੇਮਾ ਘਰ

ਸਕੂਲ ਬੰਦ, ਕਾਲਜ, ਕੋਚਿੰਗ ਸੈਂਟਰ ਖੁੱਲਣਗੇ

ਹਾਲਾਂਕਿ ਸਕੂਲ ਅਜੇ ਬੰਦ ਰਹਿਣਗੇ। ਕਾਲਜ, ਕੋਚਿੰਗ ਸੈਂਟਰ ਅਤੇ ਉੱਚ ਸਿੱਖਿਆ ਦੇ ਸਾਰੇ ਹੋਰ ਅਦਾਰਿਆਂ ਨੂੰ ਸਬੰਧਤ ਡਿਪਟੀ ਕਮਿਸ਼ਨਰ ਵੱਲੋਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇਗੀ, ਜਿਸ ਲਈ ਉਨ੍ਹਾਂ ਵੱਲੋਂ ਇਕ ਪ੍ਰਮਾਣ ਪੱਤਰ ਦਾਖਲ ਕਰਵਾਉਣਾ ਜ਼ਰੂਰੀ ਕਿ ਘੱਟੋ ਘੱਟ 2 ਹਫ਼ਤੇ ਪਹਿਲਾਂ ਸਾਰੇ ਟੀਚਿੰਗ, ਨਾਨ-ਟੀਚਿੰਗ ਸਟਾਫ ਅਤੇ ਵਿਦਿਆਰਥੀਆਂ ਨੂੰ ਟੀਕਾਕਰਨ ਦੀ ਘੱਟੋ ਘੱਟ ਇੱਕ ਖੁਰਾਕ ਲੱਗੀ ਹੋਵੇ।

20 ਜੁਲਾਈ ਨੂੰ ਮੁੜ ਤੋਂ ਕੀਤੀ ਜਾਵੇਗੀ ਸਮੀਖਿਆ

ਮੁੱਖ ਮੰਤਰੀ ਨੇ ਵਰਚੁਅਲੀ ਕੋਵਿਡ ਸਥਿਤੀ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ 20 ਜੁਲਾਈ ਨੂੰ ਫਿਰ ਸਥਿਤੀ ਦੀ ਸਮੀਖਿਆ ਕੀਤੀ ਜਾਏਗੀ। ਪਾਬੰਦੀਆਂ ਨੂੰ ਸੌਖਾ ਕਰਨ ਦੀ ਘੋਸ਼ਣਾ ਕਰਦਿਆਂ ਮੁੱਖ ਮੰਤਰੀ ਨੇ ਹਦਾਇਤ ਕਰਦਿਆਂ ਕਿਹਾ ਕਿ ਮਾਸਕਾਂ ਦੀ ਸਖ਼ਤ ਵਰਤੋਂ ਹਰ ਸਮੇਂ ਯਕੀਨੀ ਬਣਾਈ ਜਾਵੇ।

ਇਹ ਵੀ ਪੜ੍ਹੋ:ਪੰਜਾਬ 'ਚ ਕੋਵੀਸ਼ੀਲਡ ਦਾ ਸਟਾਕ ਖਤਮ, ਕੈਪਟਨ ਦੀ ਕੇਂਦਰ ਨੂੰ ਅਪੀਲ

ਸਿਹਤ ਸਕੱਤਰ ਹੁਸਨ ਲਾਲ ਨੇ ਕਿਹਾ ਕਿ ਚਾਰ ਜ਼ਿਲ੍ਹਿਆਂ ਵਿੱਚ 1 ਜਾਂ 1% ਤੋਂ ਘੱਟ ਪੌਜ਼ੀਟਿਵੀ ਰੇਟ ਹੈ, ਪਰ ਜਿਨ੍ਹਾਂ ਜ਼ਿਲ੍ਹਿਆਂ ਨੂੰ ਅਜੇ ਵੀ ਚੌਕਸੀ ਦੀ ਲੋੜ ਸੀ ਉਹ ਲੁਧਿਆਣਾ, ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਫ਼ਿਰੋਜ਼ਪੁਰ ਅਤੇ ਰੂਪਨਗਰ ਹਨ।

Last Updated : Jul 9, 2021, 6:08 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.