ਚੰਡੀਗੜ੍ਹ: ਜਿੱਥੇ ਇੱਕ ਪਾਸੇ ਪੰਜਾਬ ਵਿੱਚ 2022 ਵਿਧਾਨ ਸਭਾ ਚੋਣਾਂ ਦਾ ਚੋਣ ਦੰਗਲ ਭੱਖ ਚੁੱਕਿਆ ਹੈ। ਜਿਸ ਕਰਕੇ ਹਰ ਪਾਰਟੀ ਆਪਣੀ ਜਿੱਤ ਦੇ ਲਈ ਦਾਅਵੇ 'ਤੇ ਹੱਥ ਕੰਡੇ ਅਪਣਾ ਰਹੀ ਹੈ।
ਉਥੇ ਹੀ ਚਰਨਜੀਤ ਸਿੰਘ ਚੰਨੀ (Charanjit Singh Channi) ਵੱਲੋਂ ਮੁੱਖ ਮੰਤਰੀ ਦਾ ਅਹੁਦਾ ਸੰਭਾਲਦਿਆਂ ਹੀ ਵਿੱਤ ਵਿਭਾਗ ਨੇ ਸਰਕਾਰੀ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿੱਚ 15% ਵਾਧੇ ਦੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਹੈ। ਦੱਸ ਦਈਏ ਕਿ ਪੰਜਾਬ ਸਰਕਾਰ (Government of Punjab) ਨੇ ਪੰਜਾਬ ਦੇ ਸਰਕਾਰੀ ਕਰਮਚਾਰੀਆਂ ਤੋਹਫ਼ਾ ਦਿੰਦਿਆ, ਪੰਜਾਬ ਦੇ ਸਰਕਾਰੀ ਕਰਮਚਾਰੀਆਂ (Government employees) ਦੀ ਤਨਖਾਹ ਵਿੱਚ ਘੱਟੋ ਘੱਟ 15 ਪ੍ਰਤੀਸ਼ਤ ਵਾਧਾ ਕੀਤਾ ਹੈ। ਜਿਸ ਨਾਲ ਤਨਖਾਹ ਵਿੱਚ ਘੱਟੋ ਘੱਟ ਵਾਧੇ ਦੀ ਰਕਮ 31 ਦਸੰਬਰ 2015 ਤੋਂ ਲਾਗੂ ਹੋਵੇਗੀ।
ਕੈਪਟਨ ਅਮਰਿੰਦਰ ਸਿੰਘ ਦੀ ਸੁਰੱਖਿਆ ਘਟਾਈ ਗਈ ਹੈ
ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ (Captain Amrinder Singh) ਦੀ ਸੁਰੱਖਿਆ ਵਿਚ ਕਟੌਤੀ ਕਰ ਦਿੱਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਇਹ ਸੁਰੱਖਿਆ ਪ੍ਰੋਟੋਕੋਲ (Security protocol) ਦੇ ਤਹਿਤ ਘਟਾਈ ਗਈ ਹੈ। ਦੂਜੇ ਪਾਸੇ ਵਿਰੋਧੀਆਂ ਵਲੋਂ ਇਹ ਵੀ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦਾ ਉਨ੍ਹਾਂ ਦੇ ਹੀ ਪਾਰਟੀ ਆਗੂਆਂ ਵਲੋਂ ਉਨ੍ਹਾਂ ਦਾ ਵਿਰੋਧ ਕੀਤਾ ਗਿਆ ਸੀ, ਜਿਸ ਕਾਰਣ ਉਨ੍ਹਾਂ ਦੀ ਸੁਰੱਖਿਆ (Security) ਵਿਚ ਕਟੌਤੀ ਕੀਤੀ ਗਈ ਹੈ। ਜਦੋਂ ਕਿ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਪ੍ਰੋਟੋਕੋਲ ਦੇ ਤਹਿਤ ਹੀ ਜਦੋਂ ਮੁੱਖ ਮੰਤਰੀ ਵਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਜਾਂਦਾ ਹੈ ਤਾਂ ਉਨ੍ਹਾਂ ਦੀ ਸੁਰੱਖਿਆ ਵਿਚ ਕਟੌਤੀ ਕਰ ਦਿੱਤੀ ਜਾਂਦੀ ਹੈ।
ਸਿਸਵਾਂ ਫਾਰਮ ਹਾਊਸ ਦੇ ਬਾਹਰੋਂ ਚੁੱਕੇ ਜਾ ਰਹੇ ਹਨ ਬੈਰੀਕੇਡ
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਿਸਵਾਂ ਫਾਰਮ ਹਾਊਸ (Sixteenth Farm House) ਦੇ ਬਾਹਰ ਲੱਗੀ ਸੁਰੱਖਿਆ ਫੋਰਸ ਵਲੋਂ ਸਮਾਨ ਸਮੇਟਣਾ ਸ਼ੁਰੂ ਕਰ ਦਿੱਤਾ ਗਿਆ ਹੈ। ਸਿਸਵਾਂ ਫਾਰਮ 'ਤੇ ਕੈਪਟਨ ਅਮਰਿੰਦਰ ਸਿੰਘ ਮੌਜੂਦ ਹਨ। ਪੁਲਿਸ ਪ੍ਰਸ਼ਾਸਨ ਵਲੋਂ ਫਾਰਮ ਹਾਊਸ ਦੇ ਬਾਹਰੋਂ ਆਪਣੀ ਸੁਰੱਖਿਆ ਨੂੰ ਘਟਾ ਦਿੱਤਾ ਹੈ। ਪੁਲਿਸ ਵਲੋਂ ਉਥੇ ਲਗਾਏ ਗਏ ਬੈਰੀਕੇਡ ਅਤੇ ਪੁਲਿਸ ਸਕਿਓਰਿਟੀ ਨਾਲ ਸਬੰਧਿਤ ਸਮਾਨ ਕੁਰਸੀਆਂ, ਮੇਜ ਅਤੇ ਪੱਖੇ ਆਦਿ ਨੂੰ ਉਥੋਂ ਚੁੱਕ ਕੇ ਗੱਡੀ ਵਿਚ ਪਾਇਆ ਜਾ ਰਿਹਾ ਹੈ।ਿ
ਇਹ ਵੀ ਪੜ੍ਹੋ:- ਸੀਐੱਮ ਬਣਨ ਤੋਂ ਬਾਅਦ ਖ਼ਤਰੇ 'ਚ ਚੰਨੀ ਦੀ ਕੁਰਸੀ?