ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਲਗਾਤਾਰ ਐਕਸ਼ਨ ਮੂਡ 'ਚ ਹੈ ਜਿੱਥੇ ਪਹਿਲਾਂ ਸਰਕਾਰੀ ਮੁਲਾਜ਼ਮਾਂ ਨੂੰ ਸਮੇਂ ਸਿਰ ਡਿਊਟੀ ਤੇ ਆਉਣ ਦੇ ਸਖਤ ਨਿਰਦੇਸ਼ ਦਿੱਤੇ ਨੇ ੳਥੇ ਹੀ ਹੁਣ ਪੰਜਾਬ ਸਰਕਾਰ ਨੇ 2 ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨਿਕ ਫੇਰਬਦਲ ਦੇ ਚੱਲਦਿਆਂ ਹੁਣ ਆਈਏਐਸ ਦਿਲਰਾਜ ਸਿੰਘ ਅਤੇ ਆਈਏਐਸ ਅਭੀਨਵ ਦਾ ਤਬਾਦਲਾ ਕੀਤਾ ਹੈ। ਇੰਨਾ ਤੋਂ ਪਹਿਲਾਂ 5 ਆਈਏਐਸ ਅਤੇ 5 ਪੀਸੀਐਸ. ਅਫ਼ਸਰਾਂ ਦੇ ਤਬਾਦਲੇ ਕੀਤੇ ਗਏ ਸਨ।
ਪੰਜਾਬ ਸਰਕਾਰ ਵੱਲੋਂ ਜਾਰੀ ਤਾਜ਼ਾ ਹੁਕਮਾਂ ਮੁਤਾਬਕ ਆਈ. ਏ. ਐਸ. ਕਮਲ ਕਿਸ਼ੋਰ ਯਾਦਵ, ਤਨੂ ਕਸ਼ੱਯਪ, ਅਮਿਤ ਕੁਮਾਰ, ਸੁਮਿਤ ਜਾਰੰਗਲ ਅਤੇ ਗਿਰੀਸ਼ ਦਿਆਲਨ ਦਾ ਤਬਾਦਲਾ ਕੀਤਾ ਗਿਆ ਹੈ। ਤਬਦੀਲ ਕੀਤੇ ਗਏ ਪੀਸੀਐਸ ਅਧਿਕਾਰੀਆਂ 'ਚ ਅਨਮੋਲ ਸਿੰਘ ਧਾਲੀਵਾਲ, ਕਨੂ ਥਿੰਦ, ਉਪਾਧਿਆਏ ਸਿੰਘ ਸਿੱਧੂ, ਮਨਜੀਤ ਸਿੰਘ ਚੀਮਾ ਤੇ ਗੋਪਾਲ ਸਿੰਘ ਸ਼ਾਮਲ ਹਨ।
ਇਹ ਵੀ ਪੜ੍ਹੋ: ਆਈਪੀਐੱਸ ਸਹੋਤਾ ਨੂੰ ਮਿਲਿਆ ਡੀਜੀਪੀ ਦਾ ਵਾਧੂ ਚਾਰਜ