ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਦੇ ਚੱਲਦੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਦੱਸ ਦਈਏ ਕਿ ਪੰਜਾਬ ਸਰਕਾਰ ਨੇ 15 ਸਤੰਬਰ ਤੱਕ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਜਿਸ ਚ ਨਿਰਦੇਸ਼ ਦਿੱਤੇ ਗਏ ਹਨ ਕਿ ਪੰਜਾਬ ਚ ਆਉਣ ਵਾਲੇ ਲੋਕਾਂ ਨੂੰ RT-PCR ਦੀ ਨੈਗੇਟਿਵ ਰਿਪੋਰਟ ਦਿਖਾਉਣੀ ਪਵੇਗੀ ਅਤੇ ਨਾਲ ਹੀ ਉਨ੍ਹਾਂ ਨੂੰ ਵੈਕਸੀਨੇਸ਼ਨ ਹੋਇਆ ਹੋਵੇ। ਇਸ ਤੋਂ ਇਹ ਸਾਰੀਆਂ ਨਵੀਂ ਹਿਦਾਇਤਾਂ ਹਵਾਈ ਯਾਤਰਾ ਕਰਨ ਵਾਲੇ ਅਤੇ ਸੜਕ ਯਾਤਰਾ ਕਰਨ ਵਾਲਿਆਂ ’ਤੇ ਵੀ ਇਹ ਸਾਰੇ ਨਿਯਮ ਲਾਗੂ ਹੋਣਗੇ।
ਉੱਥੇ ਹੀ ਦੂਜੇ ਪਾਸੇ ਸੀਐੱਮ ਕੈਪਟਨ ਨੇ ਲੋਕਾਂ ਦੇ ਇੱਕਠ ’ਤੇ ਵੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਨਵੇਂ ਦਿਸ਼ਾ ਨਿਰਦੇਸ਼ਾ ਮੁਤਾਬਿਕ ਇਨਡੋਰ ਹੁਣ 150 ਲੋਕ ਅਤੇ ਬਾਹਰ 300 ਲੋਕ ਇੱਕਠਾ ਹੋ ਸਕਦੇ ਹਨ। ਜਦਕਿ ਜਿੰਮ, ਸਿਨੇਮਾ, ਰੈਸਟੋਰੈਂਟ ਚ 50 ਫੀਸਦ ਲੋਕਾਂ ਦੇ ਨਾਲ ਖੁੱਲ੍ਹੇ ਰਹਿਣਗੇ।
ਦੂਜੇ ਪਾਸੇ ਸਿੱਖਿਆ ਅਦਾਰੇ ਜਿਵੇਂ ਕਿ ਕਾਲਜ, ਕੋਚਿੰਗ ਸੈਂਟਰ ਅਤੇ ਉੱਚ ਸਿੱਖਿਆ ਸੰਸਥਾਵਾ ਇਸ ਸ਼ਰਤ ਨਾਲ ਖੁੱਲ੍ਹਣਗੇ ਕਿ ਇੱਥੇ ਦਾ ਟੀਚਿੰਗ ਅਤੇ ਨਾਨ ਟੀਚਿੰਡ ਸਟਾਫ ਨੇ ਦੋਵੇਂ ਖੁਰਾਕਾਂ ਲੱਗੀਆਂ ਹੋਣਗੀਆਂ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਬੱਚਿਆ ਦੇ ਕੋਲ ਆਨਲਾਈਨ ਸਿੱਖਿਆ ਦਾ ਵਿਕਲਪ ਹੋਵੇਗਾ।
ਇਹ ਵੀ ਪੜੋ: ਕੋਰੋਨਾ: ਭਾਰਤ ’ਚ ਪਿਛਲੇ 24 ਘੰਟੇ ’ਚ 47,092 ਨਵੇਂ ਕੇਸ, 509 ਲੋਕਾਂ ਦੀ ਮੌਤ