ETV Bharat / city

ਕੌਮੀ ਸਰਵੇਖਣ 'ਚ ਮੋਹਰੀ ਬਣਿਆ ਪੰਜਾਬ, ਵਿਰੋਧੀਆਂ ਨੇ ਦਿੱਲੀ ਮਾਡਲ 'ਤੇ ਚੁੱਕੇ ਸਵਾਲ - ਵੱਡੇ ਪੱਧਰ ਤੇ ਮੁਲਾਂਕਣ ਸਰਵੇਖਣ

ਪੰਜਾਬ ਦੇ ਸਕੂਲਾਂ ਦੇ ਬੱਚਿਆਂ ਨੇ ਬੁੱਧਵਾਰ ਨੂੰ ਜਾਰੀ ਕੀਤੇ ਗਏ ਦੇਸ਼ ਵਿਆਪੀ ਲਰਨਿੰਗ ਨਤੀਜੇ ਪੱਧਰ ਦੇ ਸਰਵੇਖਣ - ਨੈਸ਼ਨਲ ਅਚੀਵਮੈਂਟ ਸਰਵੇ (NAS) 2021 - ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸਿੱਖਿਆ ਮੰਤਰਾਲੇ ਵੱਲੋਂ ਪਿਛਲੇ ਸਾਲ 12 ਨਵੰਬਰ ਨੂੰ ਰਾਸ਼ਟਰੀ ਪੱਧਰ ਦਾ ਵੱਡੇ ਪੱਧਰ 'ਤੇ ਮੁਲਾਂਕਣ ਸਰਵੇਖਣ ਕਰਵਾਇਆ ਗਿਆ ਸੀ ਅਤੇ 3ਵੀਂ, 5ਵੀਂ, 8ਵੀਂ ਅਤੇ 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਿੱਖਣ ਪ੍ਰਾਪਤੀ ਦਾ ਮੁਲਾਂਕਣ ਕਰਨ ਅਤੇ ਅਕਾਦਮਿਕ 'ਤੇ ਮਹਾਂਮਾਰੀ ਦੇ ਪ੍ਰਭਾਵ ਦਾ ਮੁਲਾਂਕਣ ਕਰਨ ਲਈ ਵੱਖ-ਵੱਖ ਵਿਸ਼ਿਆਂ ਵਿੱਚ ਟੈਸਟ ਕੀਤਾ ਗਿਆ ਸੀ।

ਕੌਮੀ ਸਰਵੇਖਣ 'ਚ ਮੋਹਰੀ ਬਣਿਆ ਪੰਜਾਬ
ਕੌਮੀ ਸਰਵੇਖਣ 'ਚ ਮੋਹਰੀ ਬਣਿਆ ਪੰਜਾਬ
author img

By

Published : May 27, 2022, 4:46 PM IST

ਚੰਡੀਗੜ੍ਹ: ਸਕੂਲੀ ਸਿੱਖਿਆ 'ਚ ਪੰਜਾਬ ਵੱਡੀਆਂ ਮੱਲਾਂ ਮਾਰ ਰਿਹਾ ਹੈ। ਬੇਸ਼ੱਕ ਸੂਬਾ ਸਰਕਾਰ ਵਲੋਂ ਪੰਜਾਬ ਦੀ ਸਿੱਖਿਆ 'ਚ ਦਿੱਲੀ ਮਾਡਲ ਲਾਗੂ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਪਰ ਪੰਜਾਬ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਮਿਹਨਤ ਨਾਲ ਸੂਬਾ ਦਿੱਲੀ ਮਾਡਲ ਨੂੰ ਪਿਛੇ ਛੱਡਦਾ ਹੋਇਆ ਮੋਹਰੀ ਬਣਿਆ ਹੈ। ਨੈਸ਼ਨਲ ਅਚੀਵਮੈਂਟ ਸਰਵੇ ਆਫ਼ ਐਜੂਕੇਸ਼ਨ ਵਿੱਚ ਪੰਜਾਬ ਨੰਬਰ ਇੱਕ ਸੂਬਾ ਬਣ ਗਿਆ ਹੈ। ਇਸ ਦੇ ਨਾਲ ਹੀ ਮੁਕਾਬਲੇ 'ਚ ਦਿੱਲੀ ਪੰਜਾਬ ਤੋਂ ਕਾਫੀ ਪਿੱਛੇ ਰਹਿ ਗਈ ਹੈ। ਇਸ ਮੁਕਾਬਲੇ 'ਚ ਤੀਜੀ, ਪੰਜਵੀਂ ਅਤੇ ਅੱਠਵੀਂ ਜਮਾਤ ਦੇ ਸਾਰੇ 5 ਵਿਸ਼ਿਆਂ ਵਿੱਚ ਪੰਜਾਬ ਟਾਪ 'ਤੇ ਰਿਹਾ ਹੈ।

ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਚੁੱਪ: ਇਸ ਦੇ ਨਾਲ ਹੀ 10ਵੀਂ ਦੇ ਗਣਿਤ 'ਚ ਪੰਜਾਬ ਪਹਿਲੇ ਨੰਬਰ 'ਤੇ ਹੈ। ਪੰਜਾਬ ਨੂੰ 1000 ਵਿੱਚੋਂ ਇਹ 929 ਨੰਬਰ ਮਿਲੇ ਹਨ। ਇਸ ਦੇ ਬਾਵਜੂਦ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਸੂਬੇ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਤੱਕ ਨਹੀਂ ਦਿੱਤੀ।

ਪੰਜਾਬ ਨੇ ਮਾਰੀਆਂ ਮੱਲਾਂ: ਪੰਜਾਬ ਦੇ ਸਕੂਲਾਂ ਦੇ ਬੱਚਿਆਂ ਨੇ ਬੁੱਧਵਾਰ ਨੂੰ ਜਾਰੀ ਕੀਤੇ ਗਏ ਦੇਸ਼ ਵਿਆਪੀ ਲਰਨਿੰਗ ਨਤੀਜੇ ਪੱਧਰ ਦੇ ਸਰਵੇਖਣ - ਨੈਸ਼ਨਲ ਅਚੀਵਮੈਂਟ ਸਰਵੇ (NAS) 2021 - ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸਿੱਖਿਆ ਮੰਤਰਾਲੇ ਵੱਲੋਂ ਪਿਛਲੇ ਸਾਲ 12 ਨਵੰਬਰ ਨੂੰ ਰਾਸ਼ਟਰੀ ਪੱਧਰ ਦਾ ਵੱਡੇ ਪੱਧਰ 'ਤੇ ਮੁਲਾਂਕਣ ਸਰਵੇਖਣ ਕਰਵਾਇਆ ਗਿਆ ਸੀ ਅਤੇ 3ਵੀਂ, 5ਵੀਂ, 8ਵੀਂ ਅਤੇ 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਿੱਖਣ ਪ੍ਰਾਪਤੀ ਦਾ ਮੁਲਾਂਕਣ ਕਰਨ ਅਤੇ ਅਕਾਦਮਿਕ 'ਤੇ ਮਹਾਂਮਾਰੀ ਦੇ ਪ੍ਰਭਾਵ ਦਾ ਮੁਲਾਂਕਣ ਕਰਨ ਲਈ ਵੱਖ-ਵੱਖ ਵਿਸ਼ਿਆਂ ਵਿੱਚ ਟੈਸਟ ਕੀਤਾ ਗਿਆ ਸੀ। ਪੰਜਾਬ ਨੇ ਨਾ ਸਿਰਫ਼ ਸਾਰੇ ਵਿਸ਼ਿਆਂ ਵਿੱਚ ਰਾਸ਼ਟਰੀ ਔਸਤ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ, ਸਗੋਂ 15 ਵਿੱਚੋਂ 10 ਸ਼੍ਰੇਣੀਆਂ ਵਿੱਚ ਔਸਤ ਅੰਕਾਂ ਵਿੱਚ ਵੀ ਦਿੱਲੀ ਸਮੇਤ ਹੋਰਨਾਂ ਸੂਬਿਆਂ ਨੂੰ ਪਿੱਛੇ ਛੱਡ ਕੇ ਟਾਪ ਕੀਤਾ ਹੈ।

ਦਿੱਲੀ ਨੂੰ ਵੀ ਪਛਾੜਿਆ: ਆਪਣੀ ਉੱਚ ਸਕੋਰਿੰਗ ਪਰਫਾਰਮੈਂਸ ਗ੍ਰੇਡ ਇੰਡੈਕਸ (PGI)-2020 ਰਿਪੋਰਟ ਦੇ ਨਾਲ ਪੰਜਾਬ ਨੇ 12 ਨਵੰਬਰ, 2021 ਨੂੰ ਕੇਂਦਰੀ ਸਿੱਖਿਆ ਮੰਤਰਾਲੇ ਦੁਆਰਾ ਕਰਵਾਏ ਗਏ ਨੈਸ਼ਨਲ ਅਚੀਵਮੈਂਟ ਸਰਵੇ (NAS) ਵਿੱਚ ਕਲਾਸ ਤੀਜੀ, ਪੰਜਵੀਂ ਅਤੇ ਅੱਠਵੀਂ ਦੇ ਸਾਰੇ ਵਿਸ਼ਿਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸ ਨੇ ਦਸਵੀਂ ਜਮਾਤ ਵਿੱਚ ਪੰਜ ਵਿਸ਼ਿਆਂ ਵਿੱਚ ਚੋਟੀ ਦੀਆਂ ਤਿੰਨ ਪੁਜ਼ੀਸ਼ਨਾਂ ਅਤੇ ਗਣਿਤ ਵਿੱਚ ਨੰਬਰ 1 ਰੈਂਕਿੰਗ ਵੀ ਹਾਸਲ ਕੀਤੀ ਹੈ।

ਵਿਰੋਧੀਆਂ ਵਲੋਂ ਸਾਧੇ ਜਾ ਰਹੇ ਨਿਸ਼ਾਨੇ: ਜਿਸ ਤੋਂ ਬਾਅਦ ਵਿਰੋਧੀ ਧਿਰਾਂ ਵਲੋਂ ਹਮਲਾਵਰ ਹੋ ਕੇ ਨਿਸ਼ਾਨੇ ਸਾਧੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਦਿੱਲੀ ਦੇ ਫੇਲ੍ਹ ਹੋਏ ਸਿੱਖਿਆ ਮਾਡਲ ਨੂੰ ਪੰਜਾਬ 'ਤੇ ਥੋਪਣਾ ਚਾਹੁੰਦੇ ਹਨ। ਉਨ੍ਹਾਂ ਨੂੰ ਪੰਜਾਬ ਵਿੱਚ ਸਿੱਖਿਆ ਨੂੰ ਬਦਨਾਮ ਕਰਨ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ।

ਇਹ ਹੈ ਦਿੱਲੀ ਅਤੇ ਪੰਜਾਬ ਦਾ ਨਤੀਜਾ

15 ਵਿਚੋਂ 10 'ਚ ਸਿਖਰ 'ਤੇ ਪੰਜਾਬ: ਇਸ ਸਰਵੇਖਣ ਵਿੱਚ 34.01 ਲੱਖ ਵਿਦਿਆਰਥੀਆਂ ਨੇ ਹਿੱਸਾ ਲਿਆ। ਜਿਨ੍ਹਾਂ ਵਿੱਚੋਂ 1.17 ਲੱਖ ਪੰਜਾਬ ਦੇ ਸਨ। ਪੰਜਾਬ 15 ਵਿੱਚੋਂ 10 ਸ਼੍ਰੇਣੀਆਂ ਵਿੱਚ ਸਿਖਰ ’ਤੇ ਆਇਆ ਹੈ।

ਤੀਜੀ ਜਮਾਨ ਦੇ ਅੰਕਾਂ ਦਾ ਫਰਕ: ਤੀਜੀ ਜਮਾਤ ਦੇ ਟੈਸਟ ਵਿੱਚ ਪੰਜਾਬ ਨੇ ਭਾਸ਼ਾ ਵਿੱਚ 355, ਗਣਿਤ ਵਿੱਚ 339 ਅਤੇ ਵਾਤਾਵਰਣ ਅਧਿਐਨ ਵਿੱਚ 334 ਅੰਕ ਪ੍ਰਾਪਤ ਕੀਤੇ। ਦਿੱਲੀ ਨੇ ਕ੍ਰਮਵਾਰ 302, 282 ਅਤੇ 288 ਅੰਕ ਪ੍ਰਾਪਤ ਕੀਤੇ।

ਪੰਜਵੀਂ ਜਮਾਨ ਦੇ ਅੰਕਾਂ ਦਾ ਫਰਕ: ਪੰਜਵੀਂ ਜਮਾਤ ਵਿੱਚ ਪੰਜਾਬ ਨੇ ਭਾਸ਼ਾ ਵਿੱਚ 339, ਗਣਿਤ ਵਿੱਚ 310 ਅਤੇ ਵਾਤਾਵਰਨ ਅਧਿਐਨ ਵਿੱਚ 310 ਅੰਕ ਪ੍ਰਾਪਤ ਕੀਤੇ। ਦਿੱਲੀ ਨੂੰ ਕ੍ਰਮਵਾਰ 304, 273 ਅਤੇ 274 ਨੰਬਰ ਮਿਲੇ ਹਨ।

ਅੱਠਵੀਂ ਜਮਾਨ ਦੇ ਅੰਕਾਂ ਦਾ ਫਰਕ: ਅੱਠਵੀਂ ਜਮਾਤ ਵਿੱਚ ਪੰਜਾਬ ਨੇ ਭਾਸ਼ਾ ਵਿੱਚ 338, ਗਣਿਤ ਵਿੱਚ 297, ਸਾਇੰਸ ਵਿੱਚ 287 ਅਤੇ ਸਮਾਜਿਕ ਵਿਗਿਆਨ ਵਿੱਚ 288 ਅੰਕ ਪ੍ਰਾਪਤ ਕੀਤੇ ਹਨ। ਦਿੱਲੀ ਨੂੰ 316, 253, 257 ਅਤੇ 254 ਨੰਬਰ ਮਿਲੇ ਹਨ।

ਕੈਪਟਨ ਅਮਿਰਿੰਦਰ ਸਿੰਘ ਨੇ ਸਾਧਿਆ ਨਿਸ਼ਾਨਾ
ਕੈਪਟਨ ਅਮਿਰਿੰਦਰ ਸਿੰਘ ਨੇ ਸਾਧਿਆ ਨਿਸ਼ਾਨਾ

'ਆਪ ਦਾ ਝੂਠ ਹੋਇਆ ਬੇਨਕਾਬ': ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਝੂਠ ਅਤੇ ਫਰੇਬ ਦਾ ਪਰਦਾਫਾਸ਼ ਹੋ ਗਿਆ ਹੈ। ਰਿਪੋਰਟ ਵਿੱਚ ਦਿਖਾਇਆ ਗਿਆ ਹੈ ਕਿ 'ਆਪ' ਨੇ ਦਿੱਲੀ ਮਾਡਲ ਨੂੰ ਝੂਠਾ ਪ੍ਰਚਾਰਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਨੇ 111 ਦਿਨਾਂ ਦੀ ਬਜਾਏ ਮੇਰੀ ਸਰਕਾਰ ਦੇ ਕੰਮ ਨੂੰ ਅੱਗੇ ਵਧਾਇਆ ਹੁੰਦਾ ਤਾਂ ਉਨ੍ਹਾਂ ਨੂੰ ਅਕਸ ਬਚਾਉਣ ਲਈ ਸੰਘਰਸ਼ ਨਾ ਕਰਨਾ ਪੈਂਦਾ।

  • The silence of @BhagwantMann ji in recognising the success of Punjab in education is telling. @AAPPunjab was never proud of Punjab and our successes. They were only interested in promoting the image of Delhi durbaar.

    — Partap Singh Bajwa (@Partap_Sbajwa) May 27, 2022 " class="align-text-top noRightClick twitterSection" data=" ">

'ਪੰਜਾਬ ਦਾ ਮਾਡਲ ਦਿੱਲੀ ਜਾਣ ਦਾ ਸਮਾਂ': ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਲਿਖਿਆ ਕਿ ਪੰਜਾਬ ਦੇ ਸਕੂਲ ਦਿੱਲੀ ਨੂੰ ਮਾਤ ਦੇ ਰਹੇ ਹਨ। ਭਗਵੰਤ ਮਾਨ ਜੀ, ਪੰਜਾਬ ਦੇ ਸਿੱਖਿਆ ਮਾਡਲ ਨੂੰ ਦਿੱਲੀ ਵੱਲ ਲਿਜਾਣ ਦਾ ਸਮਾਂ ਆ ਗਿਆ ਹੈ। ਕਿਰਪਾ ਕਰਕੇ ਪੰਜਾਬੀਆਂ ਨੂੰ ਬਦਨਾਮ ਨਾ ਕਰੋ।

ਪਰਗਟ ਸਿੰਘ ਨੇ ਸਾਧਿਆ ਨਿਸ਼ਾਨਾ
ਪਰਗਟ ਸਿੰਘ ਨੇ ਸਾਧਿਆ ਨਿਸ਼ਾਨਾ

'ਮਾਨ ਤੇ ਕੇਜਰੀਵਾਲ ਨਕਲੀ ਦਿੱਲੀ ਮਾਡਲ ਦਾ ਪ੍ਰਚਾਰ ਬੰਦ ਕਰਨ': ਸਾਬਕਾ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਨੈਸ਼ਨਲ ਅਚੀਵਮੈਂਟ ਸਰਵੇ ਵਿੱਚ ਪੰਜਾਬ ਸਭ ਤੋਂ ਉੱਪਰ ਹੈ। ਪੰਜਾਬ ਦੇ ਸਮੂਹ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਸਖ਼ਤ ਮਿਹਨਤ ਕੀਤੀ ਹੈ। ਉਮੀਦ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਹੁਣ ਤੋਂ ਦਿੱਲੀ ਦੇ ਨਕਲੀ ਮਾਡਲ ਦਾ ਪ੍ਰਚਾਰ ਕਰਨਾ ਬੰਦ ਕਰ ਦੇਣਗੇ। ਇਸ ਦੇ ਨਾਲ ਹੀ ਪ੍ਰਗਟ ਸਿੰਘ ਵਲੋਂ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਵੀ ਦਿੱਤੀ ਹੈ।

  • They have not congratulated Punjab students ,teachers officials and people for their achievement.Their are no tweets,press conferences or full page advertisements. Is it because the fake Delhi model is now exposed once for all ? @msisodia (2/2)

    — Pargat Singh (@PargatSOfficial) May 27, 2022 " class="align-text-top noRightClick twitterSection" data=" ">

'ਜਾਅਲੀ ਦਿੱਲੀ ਮਾਡਲ ਹੋਇਆ ਬੇਨਕਾਬ': ਇਸ ਦੇ ਨਾਲ ਹੀ ਸਾਬਕਾ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਛੋਟੇ ਛੋਟੇ ਕੰਮਾਂ ਦੇ ਵੱਡੇ-ਵੱਡੇ ਇਸ਼ਤਿਹਾਰ ਦੇ ਕੇ ਪ੍ਰਚਾਰ ਕਰਦੇ ਹਨ, ਪਰ ਪੰਜਾਬ ਨੇ ਹੁਣ ਸਿੱਖਿਆ 'ਚ ਵੱਡਾ ਮੁਕਾਮ ਹਾਸਲ ਕੀਤਾ ਹੈ ਪਰ ਮੁੱਖ ਮੰਤਰੀ ਪਤਾ ਨਹੀਂ ਕਿਉਂ ਚੁੱਪ ਕਰ ਗਏ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵਲੋਂ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਵੀ ਨਹੀਂ ਦਿੱਤੀ ਗਈ। ਉਨ੍ਹਾਂ ਨਾਲ ਹੀ ਕਿਹਾ ਕਿ ਹੁਣ ਸਾਰਿਆਂ ਸਾਹਮਣੇ ਜਾਅਲੀ ਦਿੱਲੀ ਮਾਡਲ ਬੇਨਕਾਬ ਹੋਇਆ ਹੈ।

'ਦਿੱਲੀ ਹਰ ਥਾਂ ਪੰਜਾਬ ਤੋਂ ਪਿੱਛੇ': ਇਸ ਦੇ ਨਾਲ ਹੀ ਸਾਬਕਾ ਅਕਾਲੀ ਸਿੱਖਿਆ ਮੰਤਰੀ ਡਾ.ਦਲਜੀਤ ਚੀਮਾ ਨੇ ਪੰਜਾਬ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਦਿੱਲੀ ਦਾ ਜੋ ਮਾਡਲ ਇੰਨਾ ਪ੍ਰਚਾਰਿਆ ਜਾ ਰਿਹਾ ਹੈ, ਉਹ ਪੰਜਾਬ ਨਾਲੋਂ ਕਿਤੇ ਪਿੱਛੇ ਹੈ। ਮੈਂ ਮੁੱਖ ਮੰਤਰੀ ਨੂੰ ਪੰਜਾਬ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦੇਣ ਦੀ ਬੇਨਤੀ ਕਰਦਾ ਹਾਂ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਦਾ ਮਾਈਨਿੰਗ ਵਿਭਾਗ ਹੋਇਆ ਮਾਲਾਮਾਲ !, ਕਾਨੂੰਨੀ ਮਾਈਨਿੰਗ 1 ਲੱਖ ਮੀਟ੍ਰਿਕ ਟਨ ਤੋਂ ਹੋਈ ਪਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.