ਚੰਡੀਗੜ੍ਹ: ਪੰਜਾਬ ਵਿੱਚ ਲਗਾਤਾਰ ਕੋਰੋਨਾ ਦੇ ਮਾਲਿਆਂ ਵਿੱਚ ਵਾਧਾ ਹੋ ਰਿਹਾ ਹੈ ਅਤੇ ਬੁੱਧਵਾਰ ਨੂੰ 5 ਨਵੇਂ ਮਾਮਲੇ ਸਾਹਮਣੇ ਆਏ ਜਿਨ੍ਹਾਂ ਵਿੱਚੋਂ ਇੱਕ ਤਾਬਲੀਗੀ ਜਮਾਤ ਦੇ ਮੈਂਬਰ ਦੇ ਸੰਪਰਕ ਵਿੱਚ ਰਿਹਾ ਹੈ। ਇਸ ਨਾਲ ਸੂਬੇ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 189 ਹੋ ਗਈ ਹੈ।
ਤਬਲੀਗੀ ਜਮਾਤ ਦੇ ਕੇਸ ਉਨ੍ਹਾਂ ਮੈਂਬਰਾਂ ਨਾਲ ਜੁੜੇ ਹੋਏ ਹਨ ਜੋ ਮਾਰਚ 2020 ਵਿਚ ਦਿੱਲੀ ਦੇ ਨਿਜ਼ਾਮੂਦੀਨ ਵਿੱਚ ਸੰਗਠਨ ਦੀ ਧਾਰਮਿਕ ਸਭਾ ਵਿੱਚ ਸ਼ਾਮਲ ਹੋਏ ਸਨ। ਰਾਜ ਵਿੱਚ 28 ਸਕਾਰਾਤਮਕ ਮਾਮਲੇ ਅਜਿਹੇ ਹਨ ਜਿਨ੍ਹਾਂ ਵਿੱਚ 18 ਜਮਾਤ ਸ਼ਾਮਲ ਹੋਏ ਸਨ ਅਤੇ 10 ਉਨ੍ਹਾਂ ਦੇ ਸੰਪਰਕ ਵਿੱਚ ਆਉਣ ਕਾਰਨ ਪੌਜ਼ੀਟਿਵ ਹੋਏ ਹਨ।
ਸਰਕਾਰ ਨੇ ਤਬਲੀਗੀ ਜਮਾਤ ਦੇ ਕੇਸਾਂ ਨੂੰ ਦੋ ਹਿੱਸਿਆਂ ਵਿੱਚ ਸ਼੍ਰੇਣੀਬੱਧ ਕੀਤਾ ਹੈ। ਸਭ ਤੋਂ ਪਹਿਲਾਂ ਜਿਨ੍ਹਾਂ ਨੇ ਤਬਲੀਘੀ ਜਮਾਤ ਸਮਾਗਮ ਵਿੱਚ ਸ਼ਿਰਕਤ ਕੀਤੀ ਸੀ (ਲੇਬਲ ਏ) ਅਤੇ ਦੂਸਰਾ ਹੈ ਜੋ ਇਨ੍ਹਾਂ ਦੇ ਪ੍ਰਾਇਮਰੀ ਸੰਪਰਕ ਹਨ (ਲੇਬਲ ਬੀ)।
ਕੁੱਲ ਸਕਾਰਾਤਮਕ ਮਾਮਲੇ (ਏ+ਬੀ) ਜ਼ਿਲ੍ਹਾ ਮਾਨਸਾ ਦੇ ਸਭ ਤੋਂ ਵੱਧ 28 ਹਨ। ਮਾਨਸਾ ਵਿੱਚ 11 ਤਬਲੀਗੀ ਜਨਾਚਤ ਸਬੰਧੀ ਮਾਮਲੇ ਹਨ, ਜਿਨ੍ਹਾਂ ਵਿੱਚੋਂ 5 ਸਮਾਗਮ ਵਿੱਚ ਸ਼ਾਮਲ ਹੋਏ ਸਨ ਅਤੇ ਬਾਕੀ 6 ਇਨ੍ਹਾਂ ਦੇ ਸੰਪਰਕ ਵਿੱਚ ਸਨ। ਇਹ ਸਾਰੇ ਕੇਸ ਬੁੱਢਲਾਡਾ ਵਿੱਚ ਹਨ, ਜੋ ਕਿ ਹੁਣ ਸੀਲ ਕਰ ਦਿੱਤਾ ਗਿਆ ਹੈ। ਮੋਗਾ ਵਿਖੇ 4, ਫਤਹਿਗੜ 2 ਸਾਹਿਬ ਦੇ 2, ਮੋਹਾਲੀ ਦੇ 4, ਲੁਧਿਆਣਾ ਵਿੱਚ 4, ਕਪੂਰਥਲਾ, ਮੁਕਤਸਰ, ਜਲੰਧਰ ਅਤੇ ਸੰਗਰੂਰ ਵਿੱਚ ਇੱਕ-ਇੱਕ ਕੇਸ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਕੇਸ ਦੂਜੇ ਰਾਜਾਂ ਤੋਂ ਆਏ ਪ੍ਰਵਾਸੀ ਹਨ। ਉਨ੍ਹਾਂ ਵਿਚੋਂ 5 ਛੱਤੀਸਗੜ, 7 ਮਹਾਰਾਸ਼ਟਰ ਅਤੇ ਇਕ ਉੱਤਰ ਪ੍ਰਦੇਸ਼ ਦੇ ਹਨ। 5 ਪੰਜਾਬ ਤੋਂ ਹਨ।