ਚੰਡੀਗੜ੍ਹ : ਪੰਜਾਬ ਕਾਂਗਰਸ ਦਾ ਕਾਟੋ ਕਲੇਸ਼ ਇਸ ਸਮੇਂ ਜੱਗ ਜ਼ਾਹਿਰ ਹੋ ਚੁੱਕਿਆ, ਕਈ ਮੰਤਰੀ ਜਿਥੇ ਖੁਲ੍ਹੇ ਤੌਰ 'ਤੇ ਵਿਧਾਇਕਾਂ ਨੂੰ ਸਾਥ ਲੈ ਕੇ ਕੈਪਟਨ ਖਿਲਾਫ ਬੋਲਦੇ ਨਜ਼ਰ ਆ ਰਹੇ ਹਨ। ਉਥੇ ਹੀ ਹਰੀਸ਼ ਰਾਵਤ ਦੇ ਦਿਤੇ ਗਏ ਬਿਆਨ ਤੋਂ ਬਾਅਦ ਸੀਐਮ ਤੋਂ ਬਾਗ਼ੀ ਧੜਾ ਸਦਮੇ ਵਿੱਚ ਨਜ਼ਰ ਆ ਰਿਹਾ ,ਇਥੋਂ ਤੱਕ ਕਿ ਕਾਂਗਰਸ ਦਫਤਰ ਵਿੱਚ ਵੀ ਜਿਨ੍ਹਾਂ ਮੰਤਰੀਆਂ ਦੀਆਂ ਡਿਊਟੀਆਂ ਸੀਐਮ ਅਤੇ ਨਵਜੋਤ ਸਿੰਘ ਸਿੱਧੂ ਦੇ ਆਦੇਸ਼ਾਂ ਤੋਂ ਬਾਅਦ ਲੱਗੀਆਂ, ਉਹ ਵੀ ਓਥੋਂ ਇਸ ਵੇਲੇ ਗੈਰ ਹਾਜ਼ਿਰ ਚੱਲ ਰਹੇ ਹਨ। ਇਸ ਦੌਰਾਨ ਸਭ ਤੋਂ ਵੱਡਾ ਸਵਾਲ ਇਹ ਉਠ ਰਿਹਾ ਕਿ ਪੰਜਾਬ ਵਿੱਚ 2022 ਦੀਆਂ ਵਿਧਾਨਸਭਾ ਚੋਣਾਂ ਨੇੜੇ ਹਨ ਅਤੇ ਇਸ ਦੌਰਾਨ ਕਾਂਗਰਸ ਦੇ ਇਸ ਕਲੇਸ਼ ਦਾ ਫਾਇਦਾ ਕੌਣ ਚੁੱਕੇਗਾ।
ਹਾਲਾਂਕਿ ਇਸ ਮੁੱਦੇ 'ਤੇ ਸ਼੍ਰੋਮਣੀ ਅਕਾਲੀ ਦਲ ਬੁਲਾਰੇ ਮਾਸਟਰ ਬਲਵਿੰਦਰ ਸਿੰਘ ਗੋਰਾਇਆ ਇਹ ਮੰਨਦੇ ਨਜ਼ਰ ਆ ਰਹੇ ਹਨ ਇਸ ਨੂੰ ਕਾਟੋ ਕਲੇਸ਼ ਕਾਂਗਰਸ ਵਿੱਚ ਪਿਆ ਇਸ ਦਾ ਫ਼ਾਇਦਾ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਨੂੰ ਹੋਵੇਗਾ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਕਾਂਗਰਸ ਵਿੱਚ ਲੜਾਈ ਸਿਰਫ ਕੁਰਸੀ ਦੀ ਹੈ ਅਤੇ ਪਹਿਲਾ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਦੀ ਕੁਰਸੀ ਮਿਲੀ ਅਤੇ ਹੁਣ ਉਨ੍ਹਾਂ ਦੀ ਅੱਖ ਸੀਐਮ ਕੁਰਸੀ 'ਤੇ ਸੀ ਪਰ ਲੋਕ ਸਭ ਸਮਝ ਚੁੱਕੇ ਹਨ ਅਤੇ ਆਉਂਦੀ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਆਪਣੀ ਸਰਕਾਰ ਬਣਾਏਗਾ।
ਉੱਥੇ ਆਮ ਆਦਮੀ ਪਾਰਟੀ ਬੁਲਾਰੇ ਨੀਲ ਗਰਗ ਦਾ ਕਹਿਣਾ ਹੈ ਕਿ ਇਸ ਮਾਮਲੇ 'ਤੇ ਹੁਣ ਉਨ੍ਹਾਂ ਮੰਤਰੀ ਨੂੰ ਆਪਣਾ ਸਪਸ਼ਟੀਕਰਨ ਦੇਣਾ ਚਾਹੀਦਾ ਹੈ ਕਿ ਜੋ ਗੱਲਾਂ ਕਰ ਰਹੇ ਸਨ ਕਿ ਉਹ ਸਿਰਫ਼ ਆਪਣੀ ਕੁਰਸੀ ਬਚਾਉਣ ਸੀ ਜਾਂ ਉਨ੍ਹਾਂ ਆਪਣਾ ਅਸਤੀਫ਼ਾ ਦੇਣਗੇ।
ਪੰਜਾਬ ਕਾਂਗਰਸ ਕਾਰਜਕਾਰੀ ਪ੍ਰਧਾਨ ਪਵਨ ਗੋਇਲ ਨੇ ਕਿਹਾ ਕਿ ਇਹ ਸਭ ਵਿਰੋਧੀ ਬੋਲਦੇ ਹਨ ਏਦਾਂ ਦੀ ਕੋਈ ਗੱਲ ਨਹੀਂ ਹੈ।
ਇਹ ਵੀ ਪੜ੍ਹੋ:ਸੇਵਾ ਸਿੰਘ ਸੇਖਵਾਂ ਨੇ ਫੜਿਆ ਆਪ ਦਾ ਹੱਥ
ਹਾਲਾਂਕਿ ਇਸ ਮੁੱਦੇ 'ਤੇ ਰਾਜਨੀਤਕ ਪਾਰਟੀਆਂ ਵੀ ਆਪਣੀ ਆਪਣੀ ਰਾਏ ਹੈ ਉੱਥੇ ਹੀ ਰਾਜਨੀਤਿਕ ਮਾਹਿਰ ਪਿਆਰੇ ਲਾਲ ਗਰਗ ਆਖਦੇ ਹਨ ਕੀ ਰਾਜਨੀਤਕ ਪਾਰਟੀ ਕੋਈ ਵੀ ਹੋਵੇ ਉਨ੍ਹਾਂ ਨੇ ਲੋਕਾਂ ਨਾਲ ਧੋਖਾ ਹੀ ਕੀਤਾ ਹੈ ਅਤੇ ਲੋੜ ਹੈ ਕਿ ਜਦੋਂ ਰਾਜਨੀਤਕ ਨੁਮਾਇੰਦੇ ਲੋਕਾਂ ਤੋਂ ਵੋਟ ਮੰਗਣ ਤਾਂ ਉਹ ਕੀਤੇ ਵਾਅਦਿਆਂ ਦਾ ਬਲੂਪ੍ਰਿੰਟ ਉਨ੍ਹਾਂ ਤੋਂ ਮੰਗਣ, ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਜੋ ਵਾਅਦੇ ਕੀਤੇ ਸੀ ਉਹ ਵੀ ਪੂਰੇ ਨਹੀਂ ਕਰ ਪਾਈ।