ਚੰਡੀਗੜ੍ਹ: ਪੰਜਾਬ ਕਾਂਗਰਸ ਵਿਚਾਲੇ ਚੱਲ ਰਹੇ ਕਲੇਸ਼ ਨੂੰ ਹੱਲ ਕਰਨ ਲਈ ਹਾਈਕਮਾਨ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤੇ ਪੰਜਾਬ ਸਰਕਾਰ ਤੇ ਵਿਧਾਇਕਾਂ ਨੂੰ ਦਿੱਲੀ ਵੀ ਸੱਦਿਆ ਜਾ ਰਿਹਾ ਹੈ। ਉਥੇ ਹੀ ਇਸ ਕਲੇਸ਼ ਦੀ ਹੱਲ ਲਈ ਹਾਈਕਮਾਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਲੀ ਵੀ ਬੁਲਾਇਆ ਸੀ ਜਿਥੇ ਕੈਪਟਨ ਸਿਰਫ਼ ਹਾਈਕਮਾਨ ਵੱਲੋਂ ਕਲੇਸ਼ ਨੂੰ ਹੱਲ ਕਰਨ ਲਈ ਬਣਾਈ 3 ਮੈਂਬਰੀ ਕਮੇਟੀ ਨੂੰ ਮਿਲ ਹੀ ਵਾਪਸ ਪਰਤ ਆਏ।
ਇਹ ਵੀ ਪੜੋ: Punjab Congress Conflict: ‘ਵਿਧਾਇਕਾਂ ਦੇ ਕਾਕਿਆਂ ਨੇ ਮੋੜੀਆਂ ਸਰਕਾਰੀ ਨੌਕਰੀਆਂ’
ਉਥੇ ਹੀ ਇਸ ਵਿਚਾਲੇ ਕੈਪਟਨ ਅਮਰਿੰਦਰ ਸਿੰਘ ਦੇ ਓਐਸਡੀ ਅੰਕਿਤ ਬੰਸਲ ਨੇ ਆਪਣੀ ਫੇਸਬੁੱਕ ’ਤੇ ਲਿਖਿਆ ਹੈ ਕਿ ‘ਇਹ ਉਹ ਹਾਈਕਮਾਂਡ ਹੈ ਜਿਸਨੇ ਕੈਪਟਨ ਅਮਰਿੰਦਰ ਸਿੰਘ ਦੇ ਅਕਸ਼ ਨੂੰ ਕਮਜ਼ੋਰ ਕਰਨ ਤੋਂ ਬਾਅਦ ਕਾਂਗਰਸ ਨੂੰ 10 ਸਾਲ ਸੱਤਾ ਤੋਂ ਬਾਹਰ ਰੱਖਿਆ ਸੀ। ਕਿਸਨੇ ਪੰਜਾਬ ’ਚ ਕਾਂਗਰਸ ਨੂੰ ਮੁੜ ਸੁਰਜੀਤ ਕੀਤਾ ? ਕੈਪਟਨ ਅਮਰਿੰਦਰ ਸਿੰਘ ਹਨ ਤਾਂ ਪੰਜਾਬ ’ਚ ਕਾਂਗਰਸ ਹੈ। ਅਸੀਂ ਆਪਣੇ ਕਪਤਾਨ ਦੇ ਨਾਲ ਖੜੇ ਹਾਂ।’
ਸੋ ਜਿੱਥੇ ਇੱਕ ਪਾਸੇ ਹਾਈਕਮਾਨ ਵੱਲੋਂ ਪੰਜਾਬ ਕਾਂਗਰਸ ਵਿਚਾਲੇ ਚੱਲ ਰਹੇ ਕਲੇਸ਼ ਨੂੰ ਹੱਲ ਕਰਨ ਦੀਆਂ ਕੋਸ਼ਿਸ਼ਾਂ ਕੀਤੀ ਜਾ ਰਹੀਆਂ ਹਨ ਉਥੇ ਹੀ ਕੈਪਟਨ ਅਮਰਿੰਦਰ ਸਿੰਘ ਦੇ ਓਐਸਡੀ ਵੱਲੋਂ ਹਾਈਕਮਾਨ ਖ਼ਿਲਾਫ਼ ਲਿਖਣਾ ਬਹੁਤ ਵੱਡੇ ਸਵਾਲ ਖੜੇ ਕਰਦਾ ਹੈ।
ਇਹ ਵੀ ਪੜੋ: Punjab Congress Conflict: 2 ਦਿਨ ਦਿੱਲੀ ’ਚ ਰਹਿ ਹਾਈਕਮਾਨ ਨੂੰ ਬਿਨਾਂ ਮਿਲੇ ਪਰਤੇ ਕੈਪਟਨ