ਚੰਡੀਗੜ੍ਹ: ਪੰਜਾਬ ਕਾਂਗਰਸ ਵਿਚਾਲੇ ਚੱਲ ਰਹੇ ਕਲੇਸ਼ ਨੂੰ ਹੱਲ ਕਰਨ ਲਈ ਹਾਈਕਮਾਨ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਪਰ ਇਸ ਕਲੇਸ਼ ਖ਼ਤਮ ਹੋਣ ਦੀ ਬਜਾਏ ਦਿਨ-ਪ੍ਰਤੀ-ਦਿਨ ਵਧਦਾ ਹੀ ਜਾ ਰਿਹਾ ਹੈ ਤੇ ਪਾਰਟੀ ਆਗੂ ਇੱਕ ਦੂਜੇ ਖ਼ਿਲਾਫ਼ ਭੜਾਸ ਕੱਢਦੇ ਨਜ਼ਰ ਆ ਰਹੇ ਹਨ। ਉਥੇ ਹੀ 2022 ਦੀਆਂ ਚੋਣਾਂ ਤੋਂ ਪਹਿਲਾਂ ਹਾਈਕਮਾਨ ਇਹ ਸਭ ਨੂੰ ਠੀਕ ਕਰਨ ਲਈ ਯਤਨ ਕਰ ਰਿਹਾ ਹੈ ਤੇ ਇਸ ਵਿਚਾਲੇ ਚਲਚਾ ਇਹ ਚੱਲ ਰਹੀ ਹੈ ਕਿ ਇਸ ਵਾਰ ਪਾਰਟੀ ਕੋਈ ਵੀ ਮੁੱਖ ਮੰਤਰੀ ਦਾ ਚਿਹਰਾ ਚੋਣਾਂ ਦੌਰਾਨ ਐਲਾਨ ਨਹੀਂ ਕਰ ਰਹੀ ਹੈ। ਇਸ ’ਤੇ ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਬੇਸ਼ੱਕ ਪਾਰਟੀ ਕੋਈ ਮੁੱਖ ਮੰਤਰੀ ਦਾ ਚਿਹਰਾ ਲੈ ਕੇ ਆਵੇ ਜਾਂ ਨਾ ਪਰ ਪੰਜਾਬ ਦੇ ਲੋਕਾਂ ਨੇ ਕਾਂਗਰਸ ਨੂੰ ਨਕਾਰ ਦਿੱਤਾ ਹੈ।
ਇਹ ਵੀ ਪੜੋ: ਮੁੱਖ ਮੰਤਰੀ ਨੇ ਪੈਰਾ ਖਿਡਾਰੀਆਂ ਤੋਂ ਮੰਗੀ ਮੁਆਫੀ, ਛੇਤੀ ਮੰਗਾਂ ਪੂਰੀਆਂ ਕਰਨ ਦਾ ਦਿੱਤਾ ਭਰੋਸਾ
ਆਪ ਨੇ ਘੇਰੀ ਕਾਂਗਰਸ ਸਰਕਾਰ
ਆਪ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਹੁਣ ਕਾਂਗਰਸ ਮੁੱਖ ਮੰਤਰੀ ਦਾ ਚਹਿਰਾ ਲੈ ਕੇ ਆਵੇ ਜਾ ਨਾ ਹੁਣ ਲੋਕਾਂ ਨੇ ਕਾਂਗਰਸ ਨੂੰ ਨਕਾਰ ਦਿੱਤਾ ਹੈ। ਸੰਧਵਾਂ ਨੇ ਕਿਹਾ ਕਿ ਉਨ੍ਹਾਂ ਦੇ ਖਿਆਲ ਵਿੱਚ ਕਦੀ ਅਜਿਹਾ ਨਹੀਂ ਹੋਇਆ ਕਿ ਕਾਂਗਰਸ ਨੇ ਬਿਨ੍ਹਾਂ ਮੁੱਖ ਦੇ ਚਿਹਰੇ ਚੋਣਾਂ ਲੜੀਆਂ ਹੋਣ, ਪਰ ਇਸ ਵਾਰ ਕਾਂਗਰਸ ਦੀ ਸਥਿਤੀ ਸਹੀ ਨਹੀਂ ਹੈ ਤੇ ਵਾਅਦੇ ਪੂਰੇ ਨਾ ਕਰਨ ਕਰਕੇ ਮੰਤਰੀ ਤੇ ਵਿਧਾਇਕ ਵੀ ਆਪਣੀ ਸਰਕਾਰ ਖ਼ਿਲਾਫ਼ ਆਵਾਜ਼ ਚੁੱਕ ਰਹੇ ਹਨ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਲੋਕਾਂ ਨੇ ਉਹਨਾਂ ਨੂੰ ਘਰਾਂ ਵਿੱਚ ਵੜਨ ਨਹੀੰ ਦੇਣਾ।
ਕਾਂਗਰਸ ਦੀ ਕੁਰਸੀ ਦੀ ਲੜਾਈ
ਉਥੇ ਹੀ ਭਾਜਪਾ ਆਗੂ ਹਰਜੀਤ ਗਰੇਵਾਲ ਨੇ ਕਿਹਾ ਕਿ ਕਾਂਗਰਸ ਵਿਚਾਲੇ ਕੁਰਸੀ ਦੀ ਲੜਾਈ ਚੱਲ ਰਹੀ ਹੈ ਜਿਸ ਕਾਰਨ ਇਹ ਕਲੇਸ਼ ਛੜਿਆ ਹੋਇਆ ਹੈ। ਉਹਨਾਂ ਨੇ ਕਿਹਾ ਕਿ ਕਾਂਗਰਸ ਕੇ 2017 ਦੀਆਂ ਚੋਣਾਂ ਦੌਰਾਨ ਕੀਤਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਜਿਸ ਕਾਰਨ ਅੱਜ ਹਰ ਵਰਗ ਸੜਕਾਂ ’ਤੇ ਹੈ ਤੇ 2022 ਦੀਆਂ ਚੋਣਾਂ ਵਿੱਚ ਲੋਕ ਖੁਦ ਹੀ ਕਾਂਗਰਸ ਪਾਰਟੀ ਨੂੰ ਸਬਕ ਸਿਖਾ ਦੇਣਗੇ।
ਕਾਂਗਰਸ ਵਿਧਾਇਕ ਦੀ ਸਫ਼ਾਈ
ਉਥੇ ਹੀ ਮੁੱਖ ਮੰਤਰੀ ਦੀ ਚਿਹਰੇ ’ਤੇ ਬੋਲਦੇ ਕਾਂਗਰਸੀ ਵਿਧਾਇਕ ਬਲਵਿੰਦਰ ਲਾਡੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚੰਗਾ ਕੰਮ ਕਰ ਰਹੇ ਹਨ, ਪਰ ਹੁਣ ਹਾਲਾਤ ਵੀ ਅਜਿਹੇ ਬਣ ਚੁੱਕੇ ਹਨ ਕਿ ਹਾਈਕਮਾਨ ਹੀ ਮੁੱਖ ਮੰਤਰੀ ਦੇ ਚਿਹਰੇ ਬਾਰੇ ਫੈਸਲਾ ਕਰੇਗੀ, ਪਰ ਮਹਾਂਮਾਰੀ ਵਿੱਚ ਉਨ੍ਹਾਂ ਵੱਲੋਂ ਵਧੀਆ ਕੰਮ ਕੀਤਾ ਗਿਆ ਹੈ ਅਤੇ ਉਨ੍ਹਾਂ ਤੋਂ ਇਲਾਵਾ ਕੋਈ ਹੋਰ ਚਿਹਰਾ ਫਿਲਹਾਲ ਨਹੀਂ ਹੈ।
ਸਿਆਸੀ ਮਾਹਿਰ ਦੀ ਰਾਏ
ਉਥੇ ਹੀ ਸਿਆਸੀ ਮਾਹਿਰ ਪ੍ਰੋ. ਮਨਜੀਤ ਸਿੰਘ ਨੇ ਕਿਹਾ ਕਿ ਹਾਈ ਕਮਾਨ ਨੇ ਇਹ ਸੋਚਦੀ ਹੈ ਕਿ ਗਾਂਧੀ ਪਰਿਵਾਰ ਦੇ ਹੀ ਚਿਹਰੇ ’ਤੇ ਪੰਜਾਬ ਦੇ ਵਿੱਚ ਚੋਣਾਂ ਲੜੀਆਂ ਜਾਣ ਅਤੇ ਬਾਅਦ ਵਿੱਚ ਕਿਸੇ ਨੂੰ ਵੀ ਮੁੱਖ ਮੰਤਰੀ ਐਲਾਨ ਦਿੱਤਾ ਜਾਵੇ, ਕਿਉਂਕਿ ਇਸ ਵੇਲੇ ਕਾਂਗਰਸ ਦੇ ਵਿੱਚ ਹਰ ਕੋਈ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ। ਉਹਨਾਂ ਨੇ ਕਿਹਾ ਕਿ ਜੇਕਰ ਕਾਂਗਰਸ ਬਿਨਾ ਚਿਹਰੇ ਦੇ ਚੋਣਾਂ ਲੜਦੀ ਹੈ ਤਾਂ ਪਾਰਟੀ ਨੂੰ ਇਸ ਦਾ ਨੁਕਸਾਨ ਹੋਵੇਗਾ।
ਇਹ ਵੀ ਪੜੋ: Punjab Congress Conflict: ਫਤਿਹ ਜੰਗ ਬਾਜਵਾ ਜਨਤਕ ਮੁਆਫੀ ਮੰਗਣ: ਜਾਖੜ