ETV Bharat / city

ਸਬ ਇੰਸਪੈਕਟਰ ਦੀ ਭਰਤੀ ਪ੍ਰੀਖਿਆ 'ਚ ਗੜਬੜ, ਕੈਪਟਨ ਨੇ ਲਾਇਆ ਇਹ ਜੁਗਾੜ

ਪੰਜਾਬ ਪੁਲਿਸ ਵਿੱਚ ਸਬ ਇੰਸਪੈਕਟਰਾਂ ਦੀ ਭਰਤੀ (Police Recruitment) ਦੌਰਾਨ ਨਕਲ ਤੇ ਗੜਬੜੀ (Bungling) ਤੋਂ ਸਬਕ ਲੈਂਦਿਆਂ ਹੁਣ ਸਿਪਾਹੀਆਂ ਤੇ ਹੌਲਦਾਰਾਂ ਦੀ ਹੋਣ ਜਾ ਰਹੀ ਨਵੀਂ ਭਰਤੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੇ ਨਵਾਂ ਜੁਗਾੜ ਲਗਾਇਆ ਹੈ। ਉਨ੍ਹਾਂ ਨੇ ਡੀਜੀਪੀ ਨੂੰ ਹੁਕਮ ਦਿੱਤਾ ਹੈ ਕਿ ਪ੍ਰੀਖਿਆ ਕੇਂਦਰਾਂ ਵਿੱਚ ਇਲੈਕਟ੍ਰਾਨਿਕ ਉਪਕਰਣਾਂ (Electronic devices) ਦੀ ਕੁਨੈਕਟੀਵਿਟੀ ਰੋਕਣ ਢੁਕਵੇਂ ਉਪਰਾਲੇ ਕੀਤੇ ਜਾਣ। ਇਸੇ ਲਈ ਹੁਣ ਜੈਮਰਾਂ (Jamers) ਦਾ ਇਸਤੇਮਾਲ ਕੀਤਾ ਜਾਵੇਗਾ।

ਕੈਪਟਨ ਦਾ ਜੁਗਾੜ, ਭਰਤੀ ‘ਚ ਰੁਕੇਗੀ ਗੜਬੜੀ
ਕੈਪਟਨ ਦਾ ਜੁਗਾੜ, ਭਰਤੀ ‘ਚ ਰੁਕੇਗੀ ਗੜਬੜੀ
author img

By

Published : Sep 11, 2021, 7:15 PM IST

Updated : Sep 12, 2021, 6:25 PM IST

ਚੰਡੀਗੜ੍ਹ: ਪੰਜਾਬ ਪੁਲਿਸ ਵਿਭਾਗ ਜਦੋਂ ਵਿਸ਼ਾਲ ਭਰਤੀ ਮੁਹਿੰਮ ਦੇ ਅਗਲੇ ਪੜਾਅ ਲਈ ਤਿਆਰ ਹੈ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੂਬੇ ਦੇ ਪੁਲਿਸ ਮੁਖੀ ਨੂੰ ਬੀਤੀ 22 ਅਗਸਤ ਨੂੰ ਸਬ-ਇੰਸਪੈਕਟਰਾਂ ਲਈ ਹੋਈ ਲਿਖਤੀ ਪ੍ਰੀਖਿਆ ਦੌਰਾਨ ਧੋਖਾਧੜੀ ਕਰਨ ਲਈ ਛੇ ਵਿਅਕਤੀਆਂ ਨੂੰ ਉਨ੍ਹਾਂ ਦੀ ਸ਼ੱਕੀ ਸ਼ਮੂਲੀਅਤ ਦੇ ਆਧਾਰ ਉਤੇ ਗ੍ਰਿਫ਼ਤਾਰ ਕਰਨ ਤੋਂ ਬਾਅਦ ਪ੍ਰੀਖਿਆ ਦੇ ਪੇਪਰ ਲੀਕ ਹੋਣ, ਧੋਖਾਧੜੀ ਅਤੇ ਨਕਲ ਆਦਿ ਦੇ ਖਿਲਾਫ਼ ਕਾਰਵਾਈ ਤੇਜ਼ ਕਰਨ ਦੇ ਹੁਕਮ ਦਿੱਤੇ ਹਨ।

ਮੁੱਖ ਮੰਤਰੀ ਵੱਲੋਂ ਡੀਜੀਪੀ ਨੂੰ ਹੁਕਮ

ਮੁੱਖ ਮੰਤਰੀ ਨੇ ਡੀ.ਜੀ.ਪੀ. (DGP) ਦਿਨਕਰ ਗੁਪਤਾ (Dinker Gupta) ਨੂੰ ਧੋਖੇਬਾਜ਼ਾਂ ਤੇ ਘੁਟਾਲੇਬਾਜ਼ਾਂ ਵੱਲੋਂ ਇਮਤਿਹਾਨ ਪ੍ਰੀਕਿਰਿਆ ਨੂੰ ਲੀਹੋਂ ਲਾਹੁਣ ਤੇ ਸਾਬੋਤਾਜ ਕਰਨ ਲਈ ਕੀਤੀਆਂ ਕੋਸ਼ਿਸ਼ਾਂ ਦੀਆਂ ਰਿਪੋਰਟਾਂ ਦੇ ਮੱਦੇਨਜ਼ਰ ਪ੍ਰੀਖਿਆ ਕੇਂਦਰਾਂ ਵਿਚ ਸੁੱਰਖਿਆ ਕਦਮ ਹੋਰ ਸਖ਼ਤ ਕਰਨ ਲਈ ਆਖਿਆ ਹੈ।

ਸਿਪਾਹੀ ਤੇ ਹੌਲਦਾਰ ਭਰਤੀ ‘ਚ ਹੋਵੇਗੀ ਸਖ਼ਤੀ

ਮੁੱਖ ਮੰਤਰੀ ਦੀ ਸਖ਼ਤੀ (CM's strictness) ਦੀ ਹਦਾਇਤ ਹੈੱਡ ਕਾਂਸਟੇਬਲਾਂ (ਇਨਵੈਸਟੀਗੇਸ਼ਨ ਕਾਡਰ) (Investigation cadre) ਲਈ ਲਿਖਤੀ ਪ੍ਰੀਖਿਆ ਹੋਣ ਤੋਂ ਪਹਿਲਾਂ ਆਏ ਹਨ। ਇਹ ਪ੍ਰੀਖਿਆ 12 ਸਤੰਬਰ ਤੋਂ 19 ਸਤੰਬਰ ਤੱਕ ਹੋਣੀ ਜਿਸ ਲਈ 75,544 ਉਮੀਦਵਾਰ ਬੈਠਣਗੇ ਜਿਨ੍ਹਾਂ ਨੇ 787 ਅਸਾਮੀਆਂ ਲਈ ਬਿਨੈ ਕੀਤਾ ਹੈ। ਇਸ ਤੋਂ ਬਾਅਦ 25-26 ਸਤੰਬਰ ਨੂੰ ਸਿਪਾਹੀ (ਜ਼ਿਲ੍ਹਾ ਤੇ ਆਰਮਡ ਕਾਡਰ) ਲਈ ਪ੍ਰੀਖਿਆ ਹੋਣੀ ਹੈ ਜਿਸ ਲਈ 4358 ਅਸਾਮੀਆਂ ਲਈ 4,70,775 ਉਮੀਦਵਾਰਾਂ ਨੇ ਬਿਨੈ ਕੀਤਾ ਹੋਇਆ ਹੈ। ਇਸ ਤੋਂ ਬਾਅਦ ਦੇਸ਼ ਵਿਚ ਕਿਸੇ ਵੀ ਸੂਬਾ ਪੁਲਿਸ ਲਈ ਇਹ ਪਹਿਲੀ ਵਾਰ ਹੋਵੇਗਾ ਕਿ ਪੰਜਾਬ ਪੁਲਿਸ ਵਿਚ 2600 ਵਰਦੀਧਾਰੀ ਸਪੈਸ਼ਲਿਸਟਾਂ ਦੀ ਨਿਯੁਕਤੀ ਲਈ ਅਕਤੂਬਰ ਵਿਚ ਇਕ ਹੋਰ ਭਰਤੀ ਮੁਹਿੰਮ ਚਲਾਈ ਜਾਵੇਗੀ।

ਸਬ ਇੰਸਪੈਕਟਰਾਂ ਦੀ ਭਰਤੀ ‘ਚ ਹੋਈ ਸੀ ਗੜਬੜੀ

17 ਤੋਂ 24 ਅਗਸਤ, 2021 ਤੱਕ ਚੰਡੀਗੜ੍ਹ ਅਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਸਬ-ਇੰਸਪੈਕਟਰਾਂ ਲਈ ਹੋਈ ਲਿਖਤੀ ਪ੍ਰੀਖਿਆ ਦੌਰਾਨ ਬਲੂਟੁੱਥ ਨਾਲ ਸੰਪਰਕ ਸਾਧ ਕੇ ਧੋਖਾਧੜੀ ਕਰਨ ਦੇ ਸਬੰਧ ਵਿਚ ਖੰਨਾ ਪੁਲੀਸ ਵੱਲੋਂ ਛੇ ਵਿਅਕਤੀਆਂ ਦੀ ਗ੍ਰਿਫਤਾਰੀ ਦੇ ਸੰਦਰਭ ਵਿਚ ਦਿਨਕਰ ਗੁਪਤਾ ਨੇ ਕਿਹਾ ਕਿ ਸਾਰੇ ਪ੍ਰੀਖਿਆ ਕੇਂਦਰਾਂ ਵਿਚ ਜੈਮਰ ਅਤੇ ਹੋਰ ਬਿਜਲਈ ਉਪਕਰਨ ਲਾਏ ਜਾ ਰਹੇ ਹਨ ਤਾਂ ਕਿ ਇੰਟਰਨੈੱਟ ਜਾਂ ਬਲੂਟੁੱਥ ਦੇ ਅਮਲ ਨੂੰ ਰੋਕਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਹੋਰ ਗ੍ਰਿਫਤਾਰੀਆਂ ਵੀ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਅੱਗੇ ਕਿਹਾ ਕਿ ਕੋਈ ਵੀ ਵਿਅਕਤੀ, ਚਾਹੇ ਉਹ ਉਮੀਦਵਾਰ ਹੋਵੇ, ਟਾਊਟ ਹੋਵੇ ਜਾਂ ਪੇਸ਼ੇਵਰ ਘੁਟਾਲੇਬਾਜ਼, ਦੀ ਸ਼ਮੂਲੀਅਤ ਪ੍ਰੀਖਿਆ ਨਾਲ ਸਬੰਧਤ ਗਲਤ ਕੰਮਾਂ ਵਿਚ ਪਾਈ ਗਈ ਤਾਂ ਉਸ ਖਿਲਾਫ਼ ਤੁਰੰਤ ਕਾਰਵਾਈ ਕਰਕੇ ਗ੍ਰਿਫਤਾਰ ਕਰ ਲਿਆ ਜਾਵੇਗਾ।

ਭਰਤੀ ਪ੍ਰੀਖਿਆ ਦੇ ਅਗਲੇ ਗੇੜ ਵਿਚ ਬੈਠਣ ਵਾਲੇ ਉਮੀਦਵਾਰਾਂ ਨੂੰ ਝਾਂਸਾ ਦੇਣ, ਤਿਕੜਮਬਾਜ਼ੀਆਂ ਕਰਨ ਵਾਲੇ ਅਤੇ ਭੋਲੇ-ਭਾਲੇ ਲੋਕਾਂ ਨੂੰ ਠੱਗਣ ਦੀ ਕੋਸ਼ਿਸ਼ ਕਰਨ ਵਾਲੇ ਟਾਊਟਾਂ, ਧੋਖੇਬਾਜ਼ਾਂ ਅਤੇ ਘੁਟਾਲੇਬਾਜ਼ਾਂ ਤੋਂ ਸੁਚੇਤ ਰਹਿਣ ਦੀ ਸਲਾਹ ਦਿੰਦੇ ਹੋਏ ਡੀ.ਜੀ.ਪੀ. ਨੇ ਸਪੱਸ਼ਟ ਕੀਤਾ ਕਿ ਕਿਸੇ ਵੀ ਗਲਤ ਢੰਗ-ਤਰੀਕੇ/ਉਕਸਾਹਟ ਵਿਚ ਨੌਕਰੀਆਂ ਦਾ ਕੋਈ ਵੀ ਵਾਅਦਾ ਪੂਰੀ ਤਰ੍ਹਾਂ ਗਲਤ ਹੈ। ਉਨ੍ਹਾਂ ਕਿਹਾ ਕਿ ਅਜਿਹੀ ਕੋਈ ਵੀ ਪੇਸ਼ਕਸ਼/ਵਾਅਦੇ ਕਰਨ ਵਾਲਿਆਂ ਬਾਰੇ ਕਿਸੇ ਤਰ੍ਹਾਂ ਦੀ ਇਤਲਾਹ ਹੈਲਪਲਾਈਨ ਨੰਬਰ 181 ਉਤੇ ਦਿੱਤੀ ਜਾ ਸਕਦੀ ਹੈ ਜੋ ਪੰਜਾਬ ਪੁਲੀਸ ਦੀ 24 ਘੰਟੇ ਕਾਰਜਸ਼ੀਲ ਰਹਿਣ ਵਾਲੀ ਹੈਲਪਲਾਈਨ ਹੈ।

ਪ੍ਰੀਖਿਆ ਕੇਂਦਰਾਂ ‘ਚ ਹੋਵੇਗੀ ਤਲਾਸ਼ੀ

ਕਾਂਸਟੇਬਲਾਂ ਦੀ ਕੇਂਦਰੀ ਭਰਤੀ ਬੋਰਡ ਦੀ ਚੇਅਰਪਰਸਨ ਗੁਰਪ੍ਰੀਤ ਕੌਰ ਦਿਓ ਨੇ ਦੱਸਿਆ ਕਿ ਪ੍ਰੀਖਿਆ ਕੇਂਦਰਾਂ ਦੇ ਬਾਹਰਲੇ ਖੇਤਰ ਅਤੇ ਅੰਦਰਲੀਆਂ ਥਾਂਵਾਂ ਉਤੇ ਸੁਰੱਖਿਆ ਦੇ ਨਜ਼ਰੀਏ ਤੋਂ ਸਖ਼ਤ ਪ੍ਰੋਟੋਕੋਲ ਦੀ ਪਾਲਣਾ ਕੀਤੀ ਜਾ ਰਹੀ ਹੈ ਅਤੇ ਕਈ ਗੇੜਾਂ ਵਿਚ ਪੁਖਤਾ ਤਲਾਸ਼ੀ ਵੀ ਲਈ ਜਾਵੇਗੀ ਅਤੇ ਇਸ ਤੋਂ ਇਲਾਵਾ ਇਲੈਕਟ੍ਰਾਨਿਕ ਤੇ ਡਿਜੀਟਲ ਯੰਤਰਾਂ ਆਦਿ ਦੀ ਵਰਤੋਂ ਵਿਚ ਲਿਆਂਦੇ ਜਾ ਰਹੇ ਹਨ।

ਹੋ ਚੁੱਕੀ ਹੈ ਵੱਡੀ ਭਰਤੀ, ਕਈ ਹੋਰਾਂ ਦੇ ਆਏ ਬਿਨੈ

ਹੁਣ ਤੱਕ ਸਬ-ਇੰਸਪੈਕਟਰਾਂ (ਜ਼ਿਲ੍ਹਾ, ਆਰਮਡ, ਇੰਟੈਲੀਜੈਂਸ ਅਤੇ ਇਨਵੈਸਟੀਗੇਸ਼ਨ ਕਾਡਰ) ਅਤੇ ਇੰਟੈਲੀਜੈਂਸ ਅਤੇ ਇਨਵੈਸਟੀਗੇਸ਼ਨ ਕਾਡਰ ਦੇ ਕਾਂਸਟੇਬਲਾਂ ਦੀਆਂ ਅਸਾਮੀਆਂ ਲਈ ਲਿਖਤੀ ਪ੍ਰੀਖਿਆ ਸਫਲਤਾਪੂਰਵਕ ਹੋ ਚੁੱਕੀ ਸੀ, ਜਦੋਂ ਕਿ ਇਨਵੈਸਟੀਗੇਸ਼ਨ ਕਾਡਰ ਦੇ ਹੈੱਡ ਕਾਂਸਟੇਬਲਾਂ ਲਈ ਲਿਖਤੀ ਪ੍ਰੀਖਿਆਵਾਂ ਭਲਕੇ ਸ਼ੁਰੂ ਹੋਣਗੀਆਂ ਅਤੇ 19 ਸਤੰਬਰ, 2021 ਤੱਕ ਚੱਲਣਗੀਆਂ। ਸਬ-ਇੰਸਪੈਕਟਰ ਦੀਆਂ 560 ਅਸਾਮੀਆਂ ਲਈ ਅਪਲਾਈ ਕਰਨ ਵਾਲੇ 1,10,524 ਉਮੀਦਵਾਰਾਂ ਵਿੱਚੋਂ ਤਕਰੀਬਨ 7,589 ਉਮੀਦਵਾਰ ਸੂਚਨਾ ਤਕਨਾਲੋਜੀ, ਕੰਪਿਊਟਰ ਸਾਇੰਸ, ਸਾਫਟਵੇਅਰ ਇੰਜੀਨੀਅਰਿੰਗ ਆਦਿ ਵਿੱਚ ਗ੍ਰੈਜੂਏਟ ਸਨ ਅਤੇ 1,714 ਉਮੀਦਵਾਰ ਪੋਸਟ ਗ੍ਰੈਜੂਏਟ ਸਨ। ਇਨ੍ਹਾਂ ਅਸਾਮੀਆਂ `ਤੇ ਭਰਤੀ ਲਈ 80,826 ਪੁਰਸ਼ ਉਮੀਦਵਾਰਾਂ ਅਤੇ 29,698 ਮਹਿਲਾ ਉਮੀਦਵਾਰਾਂ ਨੇ ਅਪਲਾਈ ਕੀਤਾ ਸੀ।

ਇੰਟੈੈਲੀਜੈਂਸ ਤੇ ਇਨਵੈਸਟੀਗੇਸ਼ਨ ਕਾਡਰ ਦੀ ਹੋਣੀ ਹੈ ਭਰਤੀ

ਕਾਂਸਟੇਬਲਾਂ (ਇੰਟੈਲੀਜੈਂਸ ਤੇ ਇਨਵੈਸਟੀਗੇਸ਼ਨ ਕਾਡਰ) ਲਈ ਬਿਨੈ ਪੱਤਰ ਫ਼ਾਰਮ 26 ਜੁਲਾਈ-28 ਅਗਸਤ, 2021 ਤੱਕ ਲਾਈਵ ਹੋਏ ਸਨ। 1156 ਅਸਾਮੀਆਂ ਭਰਨ ਲਈ 7-10 ਸਤੰਬਰ, 2021 ਨੂੰ ਹੋਏ ਲਿਖਤੀ ਟੈਸਟ ਲਈ 53,632 ਉਮੀਦਵਾਰਾਂ ਨੇ ਬਿਨੈ ਕੀਤਾ ਸੀ। ਇਨ੍ਹਾਂ ਵਿੱਚੋਂ 42,276 ਉਮੀਦਵਾਰ ਪੁਰਸ਼ ਤੇ 11,356 ਮਹਿਲਾਵਾਂ ਸਨ। ਇਨ੍ਹਾਂ ਵਿੱਚ ਅੱਗੇ 5055 ਉਮੀਦਵਾਰ ਆਈ ਟੀ, ਕੰਪਿਊਟਰ ਸਾਇੰਸ ਤੇ ਸਾਫਟਵੇਅਰ ਇੰਜਨਿਅਰਿੰਗ ਆਦਿ ਵਿੱਚ ਗਰੈਜੂਏਟ ਤੇ 1853 ਉਮੀਦਵਾਰ ਪੋਸਟ ਗਰੈਜੂਏਟ ਹਨ।

ਜਿਲ੍ਹਾ ਆਰਮਡ ਕਾਡਰ ਲਈ ਵੀ ਹੋਵੇਗੀ ਭਰਤੀ

ਸਿਪਾਹੀ (ਜ਼ਿਲ੍ਹਾ ਤੇ ਆਰਮਡ ਕਾਡਰ) ਲਈ ਬਿਨੈ ਪੱਤਰ ਫ਼ਾਰਮ 16 ਜੁਲਾਈ-22 ਅਗਸਤ, 2021 ਨੂੰ ਲਾਈਵ ਹੋਏ ਸਨ। ਲਿਖਤੀ ਟੈਸਟ ਲਈ ਕੁੱਲ 4,70,775 ਉਮੀਦਵਾਰਾਂ ਨੇ ਅਪਲਾਈ ਕੀਤਾ ਸੀ। ਇਨ੍ਹਾਂ ਵਿੱਚੋਂ 3,68,819 ਉਮੀਦਵਾਰ ਪੁਰਸ਼ ਤੇ 1,01,956 ਮਹਿਲਾਵਾਂ ਸਨ। ਇਨ੍ਹਾਂ ਵਿੱਚੋਂ 77,938 (ਕਰੀਬ 15 ਫੀਸਦੀ) ਉਮੀਦਵਾਰ ਗਰੈਜੂਏਟ ਜਾਂ ਇਸ ਦੇ ਬਰਾਬਰ ਯੋਗਤਾ ਵਾਲੇ ਹਨ ਜਦੋਂਕਿ ਘੱਟੋ-ਘੱਟ ਯੋਗਤਾ ਬਾਰ੍ਹਵੀਂ ਹੈ। ਕਰੀਬ 2648 ਉਮੀਦਵਾਰ ਆਈ.ਟੀ.ਆਈ. ਅਤੇ ਡਿਪਲੋਮਾ ਹੋਲਡਰ ਹਨ, 1135 ਇੰਜਨੀਅਰਿੰਗ ਗਰੈਜੂਏਟ ਤੇ 1510 ਉਮੀਦਵਾਰ ਪੋਸਟ ਗਰੈਜੂਏਟ ਪਾਸ ਹਨ।

ਇਨਵੈਸਟੀਗੇਸ਼ਨ ਕਾਡਰ ਹੌਲਦਾਰਾਂ ਲਈ 3,6819 ਬਿਨੈਕਾਰ

ਹੈਂਡ ਕਾਂਸਟੇਬਲ (ਇਨਵੈਸਟੀਗੇਸ਼ਨ ਕਾਡਰ) ਦੀਆਂ 787 ਅਸਾਮੀਆਂ ਭਰਨ ਲਈ ਬਿਨੈ ਪੱਤਰ ਫ਼ਾਰਮ 4-31 ਅਗਸਤ, 2021 ਨੂੰ ਲਾਈਵ ਹੋਏ ਸਨ।12-19 ਸਤੰਬਰ, 2021 ਨੂੰ ਹੋਣ ਵਾਲੇ ਲਿਖਤੀ ਟੈਸਟ ਲਈ ਕੁੱਲ 75,544 ਉਮੀਦਵਾਰਾਂ ਨੇ ਅਪਲਾਈ ਕੀਤਾ ਸੀ। ਇਨ੍ਹਾਂ ਵਿੱਚੋਂ 3,68,819 ਉਮੀਦਵਾਰ ਪੁਰਸ਼ ਤੇ 1,01,956 ਮਹਿਲਾਵਾਂ ਸਨ। ਇਨ੍ਹਾਂ ਵਿੱਚੋਂ ਬਹੁਤੇ ਉਮੀਦਵਾਰ (73 ਫੀਸਦੀ) ਬੀ.ਏ./ਬੀ.ਕਾਮ/ਬੀਐਸ.ਸੀ. ਗਰੈਜੂਏਟ ਹਨ।ਭਰਤੀ ਲਈ ਆਪਣਾ ਨਾਮ ਦਰਜ ਕਰਵਾਉਣ ਵਾਲਿਆਂ ਵਿੱਚੋਂ 58,427 ਪੁਰਸ਼ ਤੇ 17,117 ਮਹਿਲਾ ਉਮੀਦਵਾਰ ਹਨ।

Last Updated : Sep 12, 2021, 6:25 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.