ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਜਦੋਂ ਤੋਂ ਕੁਰਸੀ 'ਤੇ ਬੈਠੇ ਨੇ ਉਦੋਂ ਤੋਂ ਹੀ ਲੋਕਾਂ ਦੇ ਦਿਲਾਂ 'ਚ ਥਾਂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਹੁਣ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਨੂੰ ਦੀਵਾਲੀ ਦਾ ਵੱਡਾ ਤੋਹਫਾ ਦੇਣ ਜਾ ਰਹੇ ਹਨ। ਚੰਨੀ ਨੇ ਸ਼ੋਸ਼ਲ ਅਕਾਉਂਟ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ 'ਚ ਉਹ ਕਹਿ ਰਹੇ ਨੇ ਕਿ ਦੀਵਾਲੀ ਨੂੰ ਲੋਕਾਂ ਨੂੰ ਅਜਿਹਾ ਤੋਹਫ਼ਾ ਦੇਵਾਂਗੇ ਕਿ ਤੁਸੀਂ ਯਾਦ ਰੱਖੋਗੇ ਕਿ ਕੋਈ ਕੰਮ ਕੀਤਾ। ਨਾਲ ਹੀ ਕਹਿ ਰਹੇ ਨੇ ਕਿ ਪਹਿਲੀ ਤਾਰੀਖ ਨੂੰ ਅਨਾਉਂਸ ਕਰਾਂਗੇ।
ਦੱਸ ਦਈਏ ਕਿ ਅੱਝ ਸ਼ਾਮ 4 ਵਜੇ ਮੁੱਖ ਮੰਤਰੀ ਚੰਨੀ ਪੰਜਾਬੀਆਂ ਲਈ ਕੋਈ ਵੱਡਾ ਐਲਾਨ ਕਰਨ ਜਾ ਰਹੇ ਨੇ, ਇਸਦੀ ਜਾਣਕਾਰੀ ਸੋਸ਼ਲ ਮੀਡੀਆਂ 'ਤੇ ਪੋਸਟ ਪਾਕੇ ਦਿੱਤੀ ਹੈ।
-
November 1 at 4 p.m. pic.twitter.com/wjiRGmS5gR
— Charanjit S Channi (@CHARANJITCHANNI) October 31, 2021 " class="align-text-top noRightClick twitterSection" data="
">November 1 at 4 p.m. pic.twitter.com/wjiRGmS5gR
— Charanjit S Channi (@CHARANJITCHANNI) October 31, 2021November 1 at 4 p.m. pic.twitter.com/wjiRGmS5gR
— Charanjit S Channi (@CHARANJITCHANNI) October 31, 2021
ਇਹ ਤੋਹਫ਼ਾ ਕੀ ਹੋਵੇਗਾ ਇਸਦਾ ਤਾਂ ਐਲਾਨ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਜਿਵੇਂ ਮੁੱਖ ਮੰਤਰੀ ਲੋਕਾਂ 'ਚ ਵਿਚਰ ਰਹੇ ਨੇ ਉਹ ਖੂਬ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
-
1 ਨਵੰਬਰ 2021 || ਇਤਿਹਾਸਕ ਫ਼ੈਸਲਾ
— Charanjit S Channi (@CHARANJITCHANNI) October 30, 2021 " class="align-text-top noRightClick twitterSection" data="
...
1 November, 2021 || Ithasik Fainsla pic.twitter.com/CbPF4HIKGA
">1 ਨਵੰਬਰ 2021 || ਇਤਿਹਾਸਕ ਫ਼ੈਸਲਾ
— Charanjit S Channi (@CHARANJITCHANNI) October 30, 2021
...
1 November, 2021 || Ithasik Fainsla pic.twitter.com/CbPF4HIKGA1 ਨਵੰਬਰ 2021 || ਇਤਿਹਾਸਕ ਫ਼ੈਸਲਾ
— Charanjit S Channi (@CHARANJITCHANNI) October 30, 2021
...
1 November, 2021 || Ithasik Fainsla pic.twitter.com/CbPF4HIKGA
ਜ਼ਿਕਰਯੋਗ ਹੈ ਕਿ ਜਦੋਂ ਤੋਂ ਚੰਨੀ ਮੁੱਖ ਮੰਤਰੀ ਬਣੇ ਉਦੋਂ ਤੋਂ ਕਾਂਗਰਸ 'ਚ ਕਲੇਸ਼ ਚੱਲ ਰਿਹਾ ਹੈ। ਚੰਨੀ ਦੇ ਅਹੁਦਾ ਸੰਭਾਲਣ ਤੋਂ ਬਾਅਦ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਸੀ ਹਾਲਾਂਕਿ ਸਿੱਧੂ ਦਾ ਇਹ ਅਸਤੀਫਾ ਮਨਜ਼ੂਰ ਨਹੀਂ ਕੀਤਾ ਗਿਆ।
ਜਿਵੇਂ -ਜਿਵੇਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਨੇ ੳਵੇਂ-ਉਵੇਂ ਹਰ ਸਿਆਸੀ ਪਾਰਟੀ ਆਪਣੀ ਗੁਆਚੀ ਜ਼ਮੀਨ ਦੀ ਤਲਾਸ਼ ਕਰ ਰਹੀ ਹੈ ਇੱਕ ਤੋਂ ਵੱਧ ਇੱਕ ਵੱਡਾ ਵਾਅਦਾ ਕਰਕੇ ਲੋਕਾਂ ਨੂੰ ਭਰਮਾਉਂਣ 'ਚ ਲੱਗੀ ਹੈ। ਆਖਿਰ ਲੋਕ ਕਿਸ ਪਾਰਟੀ 'ਤੇ ਭਰੋਸਾ ਕਰਕੇ ਜਿੱਤ ਦਾ ਤਾਜ ਪਹਿਣਾਉਂਗੇ ਅਤੇ ਜਿੱਤ ਹਾਸਿਲ ਕਰਨ ਤੋਂ ਬਾਅਦ ਕੀ ਸੱਤਾ ਧਿਰ ਪਾਰਟੀ ਲੋਕਾਂ ਨਾਲ ਕੀਤੇ ਵਾਅਦਿਆਂ ਤੇ ਖਰੀ ਉਤਰੇਗੀ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।
ਇਹ ਵੀ ਪੜ੍ਹੋ: ਡੀਏਪੀ ਦੀ ਘਾਟ ਲਈ ਮੋਦੀ ਤੇ ਚੰਨੀ ਸਰਕਾਰ ਜ਼ਿੰਮੇਵਾਰ: ਕੁਲਤਾਰ ਸਿੰਘ ਸੰਧਵਾਂ